ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 24 ਜੂਨ ਨੂੰ ਟੌਏਕੈਥੌਨ (Toycathon ) -2021 ਦੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰਨਗੇ

प्रविष्टि तिथि: 22 JUN 2021 12:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਜੂਨ ਨੂੰ ਸਵੇਰੇ 11 ਵਜੇ ਟੌਏਕੈਥੌਨ -2021 ਦੇ ਪ੍ਰਤੀਭਾਗੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਤਬਾਤ ਕਰਨਗੇ।

ਸਿੱਖਿਆ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਐੱਮਐੱਸਐੱਮਈ ਮੰਤਰਾਲੇ, ਡੀਪੀਆਈਆਈਟੀ, ਕੱਪੜਾ ਮੰਤਰਾਲੇ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਤੇ ਏਆਈਸੀਟੀਈ ਨੇ ਸੰਯੁਕਤ ਤੌਰ ‘ਤੇ 5 ਜਨਵਰੀ 2021 ਨੂੰ ਟੌਏਕੈਥੌਨ 2021 ਲਾਂਚ ਕੀਤਾ ਸੀ, ਜਿਸ ਦਾ ਉਦੇਸ਼ ਅਭਿਨਵ ਖਿਡੌਣਿਆਂ ਅਤੇ ਗੇਮਸ ਲਈ ਨਵੇਂ ਵਿਚਾਰਾਂ ਨੂੰ ਕ੍ਰਾਊਡ-ਸੋਰਸ ਕਰਨਾ ਸੀ । ਭਾਰਤ ਭਰ ਦੇ ਲਗਭਗ 1.2 ਲੱਖ ਪ੍ਰਤੀਭਾਗੀਆਂ ਨੇ ਟੌਏਕੈਥੌਨ 2021 ਲਈ 17000 ਤੋਂ ਅਧਿਕ ਵਿਚਾਰਾਂ ਨੂੰ ਰਜਿਸਟਰ ਅਤੇ ਸਬਮਿਟ ਕੀਤਾ, ਜਿਨ੍ਹਾਂ ਵਿੱਚੋਂ 1567 ਵਿਚਾਰਾਂ ਨੂੰ 22 ਜੂਨ ਤੋਂ 24 ਜੂਨ ਤੱਕ ਆਯੋਜਿਤ ਹੋਣ ਵਾਲੇ ਤਿੰਨ ਦਿਨਾਂ ਦੇ ਔਨਲਾਈਨ ਟੌਏਕੈਥੌਨ ਗ੍ਰੈਂਡ ਫਿਨਾਲੇ ਲਈ  ਚੁਣਿਆ ਗਿਆ ਹੈ। ਕੋਵਿਡ-19 ਪ੍ਰਤੀਬੰਧਾਂ ਦੇ ਕਾਰਨ, ਇਸ ਗ੍ਰੈਂਡ ਫਿਨਾਲੇ ਵਿੱਚ ਅਜਿਹੀਆਂ ਟੀਮਾਂ ਹੋਣਗੀਆਂ, ਜੋ ਡਿਜੀਟਲ ਤੌਰ ‘ਤੇ ਅਭਿਨਵ ਖਿਡੌਣਿਆਂ ਦੇ ਵਿਚਾਰ (ਟੌਏ ਆਇਡੀਆ ) ਪ੍ਰਸਤੁਤ ਕਰਨਗੀਆਂ। ਜਦੋਕਿ ਨਾਨ-ਡਿਜੀਟਲ ਟੌਏ ਕੰਸੈਪਟ  ਲਈ ਇੱਕ ਅਲੱਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

 

ਭਾਰਤ ਦੇ ਘਰੇਲੂ ਬਜ਼ਾਰ ਦੇ ਨਾਲ-ਨਾਲ ਗਲੋਬਲ ਖਿਡੌਣਾ ਬਜ਼ਾਰ ਸਾਡੇ ਮੈਨੂਫੈਕਚਰਿੰਗ ਸੈਕਟਰ ਦੇ ਲਈ ਇੱਕ ਬੜਾ ਅਵਸਰ ਪ੍ਰਦਾਨ ਕਰਦਾ ਹੈ। ਟੌਏਕੈਥੌਨ-2021 ਦਾ ਉਦੇਸ਼ ਭਾਰਤ ਵਿੱਚ ਖਿਡੌਣਾ ਉਦਯੋਗ ਨੂੰ ਹੁਲਾਰਾ ਦੇਣਾ ਹੈ, ਤਾਕਿ ਇਸ ਨੂੰ ਖਿਡੌਣਾ ਬਜ਼ਾਰ ਦੇ ਵੱਡੇ ਹਿੱਸੇ ਦੀ ਭਾਗੀਦਾਰੀ ਦਾ ਲਾਭ ਮਿਲ ਸਕੇ।

 

ਇਸ ਮੌਕੇ ‘ਤੇ ਕੇਂਦਰੀ ਸਿੱਖਿਆ ਮੰਤਰੀ ਵੀ ਮੌਜੂਦ ਰਹਿਣਗੇ।

***


ਡੀਐੱਸ/ਐੱਸਐੱਚ


(रिलीज़ आईडी: 1729433) आगंतुक पटल : 222
इस विज्ञप्ति को इन भाषाओं में पढ़ें: Assamese , English , Urdu , Marathi , हिन्दी , Manipuri , Bengali , Gujarati , Odia , Tamil , Telugu , Kannada , Malayalam