ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ 19 ਟੀਕਾਕਰਨ : ਭਰਮ ਤੇ ਤੱਥ
ਭਾਰਤ ਸਰਕਾਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 21 ਜੂਨ 2021 ਤੋਂ ਪਹਿਲਾਂ ਸਿੱਧਾ ਸੂਬਾ ਖਰੀਦ ਤਹਿਤ ਟੀਕਿਆਂ ਦੀ ਪੂਰੀ ਸਪਲਾਈ ਯਕੀਨੀ ਬਣਾ ਕੇ ਮੁਹੱਈਆ ਕੀਤੇ ਸਨ
ਟੀਕਾ ਨਿਰਮਾਤਾਵਾਂ ਕੋਲ ਸਿੱਧਾ ਸੂਬਾ ਖਰੀਦ ਲਈ ਕੋਈ ਵੀ ਬਕਾਇਆ ਖੁਰਾਕਾਂ ਲੰਬਿਤ ਨਹੀਂ ਹਨ
ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਸੂਚੀ ਅਨੁਸਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਫੀ ਮੁਫ਼ਤ ਖੁਰਾਕਾਂ ਮੁਹੱਈਆ ਕੀਤੀਆਂ ਹਨ
Posted On:
22 JUN 2021 4:09PM by PIB Chandigarh
ਜਾਰੀ ਕੋਵਿਡ 19 ਮੁਫ਼ਤ ਟੀਕਾਕਰਨ ਮੁਹਿੰਮ ਦੌਰਾਨ ਦਿੱਲੀ ਸਰਕਾਰ ਵੱਲੋਂ 18—44 ਤਰਜੀਹੀ ਗਰੁੱਪ ਲਈ ਮੁਫ਼ਤ ਟੀਕਿਆਂ ਦੀ ਕਥਿਤ ਤੌਰ ਤੇ ਕੋਈ ਸਪਲਾਈ ਨਾ ਕਰਨ ਬਾਰੇ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ।
ਇਹ ਸੱਪਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਨੇ 21 ਜੂਨ 2021 ਤੋਂ ਪਹਿਲਾਂ ਸਬੰਧਿਤ ਸੂਬਿਆਂ ਨੂੰ ਸਿੱਧੀ ਸੂਬਾ ਖਰੀਦ ਤਹਿਤ ਕੋਵਿਡ 19 ਟੀਕਿਆਂ ਦੀ ਪੂਰੀ ਸਪਲਾਈ ਨੂੰ ਯਕੀਨੀ ਬਣਾਇਆ ਹੈ ।
ਸੂਬਾ ਖਰੀਦ ਦੇ ਡਾਟਾ ਅਨੁਸਾਰ, ਸਿੱਧਾ ਸੂਬਾ ਖਰੀਦ ਨਾਲ 5.6 ਲੱਖ ਅਲਾਟ ਕੀਤੀਆਂ ਖੁਰਾਕਾਂ ਦਿੱਲੀ ਨੂੰ ਟੀਕਾ ਨਿਰਮਾਤਾਵਾਂ ਵੱਲੋਂ 21 ਜੂਨ ਤੋਂ ਪਹਿਲਾਂ ਸਪਲਾਈ ਕੀਤੀਆਂ ਗਈਆਂ ਹਨ । ਹੋਰ ਭਾਰਤ ਸਰਕਾਰ ਵੱਲੋਂ ਦਿੱਲੀ ਲਈ 8.8 ਲੱਖ ਖੁਰਾਕਾਂ ਮੁਫ਼ਤ ਮੁਹੱਈਆ ਕੀਤੀਆਂ ਗਈਆਂ ਹਨ ਅਤੇ ਹੋਰ ਸਪਲਾਈ ਦੀ ਪ੍ਰਕਿਰਿਆ ਵਿੱਚ ਹਨ , ਜੋ ਜੂਨ 2021 ਦੇ ਅੰਤ ਤੱਕ ਸਪਲਾਈ ਕੀਤੀਆਂ ਜਾਣਗੀਆਂ । 22 ਜੂਨ 2021 ਨੂੰ ਦਿੱਲੀ ਕੋਲ 9.9 ਲੱਖ ਤੋਂ ਜਿ਼ਆਦਾ ਬਕਾਇਆ ਅਤੇ ਬਿਨਾਂ ਵਰਤੋਂ ਕੋਵਿਡ ਟੀਕੇ ਦੀਆਂ ਖੁਰਾਕਾਂ ਉਪਲਬੱਧ ਹਨ ।
21 ਜੂਨ 2021 ਤੋਂ ਸੂਬਾ ਸਰਕਾਰ ਤੇ ਭਾਰਤ ਸਰਕਾਰ ਦੋਨਾਂ ਦੀ ਸਪਲਾਈ ਬਿਨਾਂ ਕਿਸੇ ਕਿਸਮ ਦੀ ਸਪਲਾਈ ਦਾ ਧਿਆਨ ਕਰਦਿਆਂ 18 ਸਾਲ ਤੋਂ ਉੱਪਰ ਦੀ ਵਸੋਂ ਲਈ ਵਰਤੀ ਜਾਵੇਗੀ । ਕਿਉਂਕਿ ਹੁਣ ਤਰਜੀਹ ਗਰੁੱਪਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਇਕੱਠਾ ਕਰ ਦਿੱਤਾ ਗਿਆ ਹੈ ਅਤੇ ਸੂਬਾ ਨਿਰਧਾਰਿਤ ਸਰਕਾਰੀ ਸੀ ਵੀ ਸੀ ਵਿੱਚ ਮੁਫ਼ਤ ਟੀਕਾਕਰਨ ਲਈ ਮੁਹੱਈਆ ਕੀਤੀਆਂ ਗਈਆਂ ਹਨ ।
********************
ਐੱਮ ਵੀ
ਐੱਚ ਐੱਫ ਡਬਲਯੁ / ਕੋਵਿਡ 19 ਵੈਕਸਿਨ ਸੂਬਾ ਖਰੀਦ / 22 ਜੂਨ 2021 / 3
(Release ID: 1729432)
Visitor Counter : 157