ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -157 ਵਾਂ ਦਿਨ

ਜਿਵੇਂ ਹੀ ਕੋਵਿਡ -19 ਟੀਕਾਕਰਨ ਦਾ ਨਵਾਂ ਪੜਾਅ ਸ਼ੁਰੂ ਹੋਇਆ, ਭਾਰਤ ਨੇ ਇਕੋ ਦਿਨ ਵਿੱਚ 80 ਲੱਖ ਤੋਂ ਵੱਧ ਟੀਕਾ ਖੁਰਾਕਾਂ ਲਗਾ ਕੇ ਨਵਾਂ ਇਤਿਹਾਸਕ ਅੰਕੜਾ ਪਾਰ ਕੀਤਾ

Posted On: 21 JUN 2021 9:05PM by PIB Chandigarh

ਸਭਨਾਂ ਲਈ ਕੋਵਿਡ 19 ਟੀਕਾਕਰਨ ਤਹਿਤ ਨਵਾਂ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਕ ਮਹੱਤਵਪੂਰਨ ਪ੍ਰਾਪਤੀ ਤਹਿਤ ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ ਪਹਿਲੇ ਦਿਨ ਲਗਭਗ 81 ਲੱਖ (80,95,314) ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ

 

 

ਟੀਕਾਕਰਨ ਦੇ ਮੌਜੂਦਾ ਪੜਾਅ ਦੀ ਘੋਸ਼ਣਾ ਪ੍ਰਧਾਨ ਮੰਤਰੀ ਨੇ 7 ਜੂਨ, 2021 ਨੂੰ ਕੀਤੀ ਗਈ ਸੀ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਆਪਣੇ ਆਪ ਨੂੰ ਟੀਕਾਕਰਨ ਲਈ ਅਤੇ ਹੋਰਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਕਿਹਾ ਜੋ ਕੋਵਿਡ 19 ਟੀਕਾ ਲਗਵਾਉਣ ਦੇ ਯੋਗ ਹਨ ਅੱਜ ਦੀ ਪ੍ਰਾਪਤੀ ਕੋਵਿਡ -19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਸਰਕਾਰ ਪ੍ਰਤੀ ਭਾਰਤੀ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ

 

ਕੇਂਦਰ ਸਰਕਾਰ , ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਨ ਮੁਹਿੰਮ ਦੇ ਘੇਰੇ ਅਤੇ ਗਤੀ ਨੂੰ ਵਧਾਉਣ ਲਈ ਵਚਨਬੱਧ ਹੈ। ਟੀਕੇ ਲਗਾਉਣ ਦੀ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਲੋੜੀਦੇ ਹੋਰ ਟੀਕਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਪਾਸੋਂ ਟੀਕੇ ਦੀ ਉਪਲਬਧਤਾ ਸੰਬੰਧਿਤ ਪੇਸ਼ਗੀ ਦਰਖਾਸਤਾ ਮੰਗਵਾ ਕੇ ਬਿਹਤਰ ਯੋਜਨਾਬੰਦੀ ਕਰਨ ਦੇ ਨਾਲ ਨਾਲ ਟੀਕਾ ਸਪਲਾਈ ਲੜੀ ਨੂੰ ਸੁਚਾਰੂ ਬਣਾਉਣ ਦੇ ਲਈ ਵੀ ਬਣਦੇ ਯਤਨ ਕੀਤੇ ਗਏ ਹਨ। ਮਈ 2021 ਦੇ ਮਹੀਨੇ ਦੌਰਾਨ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਨ ਮੁਹਿੰਮ ਲਈ 7.9 ਕਰੋੜ ਤੋਂ ਵੱਧ ਟੀਕੇ ਉਪਲਬਧ ਕਰਵਾਏ ਗਏ ਸਨ। ਇਨ੍ਹਾਂ ਨੂੰ ਜੂਨ 2021 ਦੌਰਾਨ ਵਧਾ ਕੇ 11.78 ਕਰੋੜ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਭਾਰਤ ਸਰਕਾਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੀਤੀ ਜਾਣ ਵਾਲੀ ਮੁਫਤ ਟੀਕਿਆਂ ਦੀ ਸਪਲਾਈ ਵੀ ਸ਼ਾਮਲ ਹੈ, ਜਿਹੜੀਆਂ ਸਿੱਧੇ ਤੌਰ 'ਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਖਰੀਦੀਆਂ ਜਾਂਦੀਆਂ ਹਨ ਅਤੇ ਜਿਹੜੀਆਂ ਸਿੱਧੇ ਤੌਰ' ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਖਰੀਦੀਆਂ ਜਾਂਦੀਆਂ ਹਨ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਰਾਜਾਂ ਨੂੰ 2021 ਦੇ ਜੂਨ ਮਹੀਨੇ ਵਿੱਚ ਉਨ੍ਹਾਂ ਨੂੰ ਉਪਲੱਬਧ ਕਰਵਾਏ ਜਾਣ ਵਾਲੇ ਟੀਕੇ ਦੀਆਂ ਖੁਰਾਕਾਂ ਬਾਰੇ ਅਗਾਓ ਜਾਣਕਾਰੀ ਪ੍ਰਦਾਨ ਕਰ ਦਿੱਤੀ ਗਈ ਸੀ। ਪਹਿਲਾਂ ਤੋਂ ਮਿਲੀ ਅਹਿਮ ਜਾਣਕਾਰੀ ਨੇ ਰਾਜਾਂ ਨੂੰ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਜ਼ਿਲ੍ਹਾ-ਅਧਾਰਤ ਅਤੇ ਕੋਵਿਡ ਟੀਕਾਕਰਨ ਕੇਂਦਰ (ਸੀ.ਵੀ.ਸੀ.) ਦੀ ਜਰੂਰਤ ਅਨੁਸਾਰ ਟੀਕੇ ਵੰਡਣ ਦੀਆਂ ਯੋਜਨਾਵਾਂ ਤਿਆਰ ਕਰਨ ਵਿੱਚ ਸਹਾਇਤਾ ਕੀਤੀ। ਇਸ ਨਾਲ ਦੇਸ਼ ਭਰ ਵਿਚ ਟੀਕਾ ਪ੍ਰੰਬਧਨ ਲਈ ਵੱਡੀ ਪੱਧਰ 'ਤੇ ਇਨ੍ਹਾਂ ਪਹੁੰਚ ਸੰਭਵ ਕੀਤੀ ਜਾ ਸਕੀ ਹੈ

ਹੇਠਾਂ ਦਿੱਤੀ ਸਾਰਣੀ ਅੱਜ ਦਿੱਤੀ ਗਈ ਟੀਕਾ ਖੁਰਾਕ ਦੇ ਰਾਜ-ਅਨੁਸਾਰ ਵੇਰਵੇ ਦਰਸਾਉਂਦੀ ਹੈ-

 

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਅੱਜ

 

ਅੰਡੇਮਾਨ ਤੇ ਨਿਕੋਬਾਰ ਟਾਪੂ

783

 

ਆਂਧਰ ਪ੍ਰਦੇਸ਼

47328

 

ਅਰੁਣਾਚਲ ਪ੍ਰਦੇਸ਼

12892

 

ਅਸਾਮ

330707

 

ਬਿਹਾਰ

470352

 

ਚੰਡੀਗੜ੍ਹ

6738

 

ਛੱਤੀਸਗੜ੍ਹ

84638

 

ਦਾਦਰ ਅਤੇ ਨਗਰ ਹਵੇਲੀ

4176

 

ਦਿੱਲੀ

76216

 

ਗੋਆ

15586

 

ਗੁਜਰਾਤ

502173

 

ਹਰਿਆਣਾ

472659

 

ਹਿਮਾਚਲ ਪ੍ਰਦੇਸ਼

98169

 

ਜੰਮੂ ਅਤੇ ਕਸ਼ਮੀਰ

32822

 

ਝਾਰਖੰਡ

82708

 

ਕਰਨਾਟਕ

1067734

 

ਕੇਰਲ

261201

 

ਲੱਦਾਖ

1288

 

ਲਕਸ਼ਦਵੀਪ

289

 

ਮੱਧ ਪ੍ਰਦੇਸ਼

1542632

 

ਮਹਾਰਾਸ਼ਟਰ

378945

 

ਮਨੀਪੁਰ

6589

 

ਮੇਘਾਲਿਆ

13052

 

ਮਿਜ਼ੋਰਮ

17048

 

ਨਾਗਾਲੈਂਡ

9745

 

ਓਡੀਸ਼ਾ

280106

 

ਪੁਡੂਚੇਰੀ

17207

 

ਪੰਜਾਬ

90503

 

ਰਾਜਸਥਾਨ

430439

 

ਸਿੱਕਮ

11831

 

ਤਾਮਿਲਨਾਡੂ

328321

 

ਤੇਲੰਗਾਨਾ

146302

 

ਤ੍ਰਿਪੁਰਾ

141848

 

ਉੱਤਰ ਪ੍ਰਦੇਸ਼

674546

 

ਉਤਰਾਖੰਡ

115376

 

ਪੱਛਮੀ ਬੰਗਾਲ

317991

 

ਦਮਨ ਅਤੇ ਦਿਊ

4374

 

ਕੁੱਲ

80,95,314

 

 

 

ਐਮਵੀ(Release ID: 1729346) Visitor Counter : 55