ਬਿਜਲੀ ਮੰਤਰਾਲਾ

ਪੋਸਕੋ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Posted On: 21 JUN 2021 12:55PM by PIB Chandigarh

ਬਿਜਲੀ ਮੰਤਰਾਲੇ ਦੇ ਅੰਤਰਗਤ ਸੀਪੀਐੱਸਯੂ ਇੰਡੀਅਨ ਗਰਿੱਡ ਓਪਰੇਟਰ ਪੋਸਕੋ ਨੇ 600 ਤੋਂ ਵੱਧ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਔਨਲਾਈਨ ਰੂਪ ਨਾਲ 7 ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪਾਵਰ ਸਿਸਟਮ ਆਪ੍ਰੇਸ਼ਨ ਕਾਰਪੋਰੇਸ਼ਨ ਨੇ ਇਹ ਯੋਗ ਸੈਸ਼ਨ ਆਰਟ ਆਫ਼ ਲਿਵਿੰਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ| ਇਸ ਸਾਲ ਦਾ ਵਿਸ਼ਾ ਹੈ “ਤੰਦਰੁਸਤੀ ਦੇ ਲਈ ਯੋਗ”| ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਅਭਿਆਸ ਕਰਨ ’ਤੇ ਕੇਂਦ੍ਰਤ ਕਰਦਾ ਹੈ|

ਇਸ ਮੌਕੇ ’ਤੇ ਪੋਸਕੋ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇ. ਵੀ. ਐੱਸ. ਬਾਬਾ ਨੇ ਪੋਸਕੋ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਯੋਗ ਨੂੰ ਆਪਣੇ ਰੋਜ਼ਮਰ੍ਹਾ ਦੇ ਹਿੱਸੇ ਵਜੋਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਕਿਉਂਕਿ ਯੋਗ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਹਾਸਲ ਕਰਨ ਵਿੱਚ ਸਹਾਇਤਾ ਦਿੰਦਾ ਹੈ। ਸ਼੍ਰੀ ਬਾਬਾ ਨੇ ਕਿਹਾ ਕਿ ਯੋਗ ਪਾਚਕ ਕਿਰਿਆ ਨੂੰ ਬਿਹਤਰ ਬਣਾਉਣ, ਖੂਨ ਪਰਵਾਹ ਨੂੰ ਉਚਿਤ ਬਣਾਈ ਰੱਖਣ ਅਤੇ ਸਾਹ ਦੀਆਂ ਬਿਮਾਰੀਆਂ, ਆਦਿ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦਾ ਹੈ| ਇਹ ਮਾਨਸਿਕ ਤੰਦਰੁਸਤੀ ਅਟੇ ਭਾਵਨਾਤਮਕ ਲਚੀਲੇਪਣ ਨੂੰ ਬਣਾਉਂਦਾ ਹੈ ਅਤੇ ਭੈ, ਚਿੰਤਾ ਅਤੇ ਅਵਸਾਦ ਨਾਲ ਨਜਿੱਠਣ ਵਿੱਚ ਸਮਰੱਥ ਬਣਾਉਂਦਾ ਹੈ|

ਇੱਕ ਘੰਟੇ ਦੇ ਇਸ ਯੋਗ ਸੈਸ਼ਨ ਦੌਰਾਨ, ਆਰਟ ਆਫ਼ ਲਿਵਿੰਗ ਦੇ ਯੋਗ ਮਾਹਰ ਦੀਆਂ ਹਦਾਇਤਾਂ ਹੇਠ ਸਾਂਹ ਅਭਿਆਸਾਂ ਸਮੇਤ ਕਈ ਯੋਗਾ ਆਸਣ, ਪ੍ਰਾਣਾਯਾਮ ਦਾ ਅਭਿਆਸ ਕਰਾਇਆ ਗਿਆ|

ਪੋਸਕੋ ਬਿਜਲੀ ਮੰਤਰਾਲੇ ਦੇ ਅੰਤਰਗਤ ਭਾਰਤ ਸਰਕਾਰ ਦੀ ਪੂਰੀ ਤਰ੍ਹਾਂ ਮਾਲਕੀ ਵਾਲੀ ਕੰਪਨੀ ਹੈ। ਇਹ ਭਰੋਸੇਯੋਗ, ਕੁਸ਼ਲ ਅਤੇ ਸੁਰੱਖਿਅਤ ਤਰੀਕੇ ਨਾਲ ਗਰਿੱਡ ਦੇ ਏਕੀਕ੍ਰਿਤ ਸੰਚਾਲਣ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੈ| ਇਸ ਵਿੱਚ ਪੰਜ ਲੋਡ ਡਿਸਪੈਚ ਕੇਂਦਰ (ਆਰਐੱਲਡੀਸੀ) ਅਤੇ ਨੈਸ਼ਨਲ ਲੋਡ ਡਿਸਪੈਚ ਕੇਂਦਰ (ਐੱਨਐੱਲਡੀਸੀ) ਸ਼ਾਮਲ ਹਨ|

***

ਐੱਸਐੱਸ/ ਆਈਜੀ



(Release ID: 1729271) Visitor Counter : 122


Read this release in: English , Urdu , Hindi , Tamil , Telugu