ਭਾਰੀ ਉਦਯੋਗ ਮੰਤਰਾਲਾ

ਬੀਐਚਈਐਲ ਨੇ ਕੋਵਿਡ ਮਹਾਮਾਰੀ ਨਾਲ ਲੜਨ ਲਈ ਦੇਸ਼ ਦੇ ਯਤਨਾਂ ਨੂੰ ਵਧਾਇਆ, ਇਸਦੇ ਪਲਾਂਟਾਂ ਵੱਲੋਂ ਹੁਣ ਤਕ 5 ਲੱਖ ਕਿਊਬਿਕ ਮੀਟਰ ਤੋਂ ਵੱਧ ਮੈਡੀਕਲ ਆਕਸੀਜਨ ਮੁਹੱਈਆ ਕਰਵਾਈ ਗਈ ਹੈ


ਹੋਰ ਇਕਾਈਆਂ ਵਿਚ ਆਕਸੀਜਨ ਉਤਪਾਦਨ ਸਮਰੱਥਾ ਪੈਦਾ ਕਰਨ ਲਈ ਹੋਰ ਯਤਨ ਕੀਤੇ ਜਾ ਰਹੇ ਹਨ

Posted On: 21 JUN 2021 2:53PM by PIB Chandigarh

ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਕੌਮ ਲਈ ਇੱਕ ਬੇਮਿਸਾਲ ਸੰਕਟ ਦੇ ਰੂਪ ਵਿੱਚ ਵਿਕਸਤ ਹੋਈ ਹੈ ਅਤੇ ਇਸ ਗੰਭੀਰ ਕੌਮੀ ਸੰਕਟ ਦੇ ਵਿਚਕਾਰ, ਬੀਐਚਈਐਲ (ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ) ਦੇਸ਼ ਅਤੇ ਆਪਣੇ ਸਾਥੀ ਨਾਗਰਿਕਾਂ ਲਈ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਭੋਪਾਲ ਅਤੇ ਹਰਿਦੁਆਰ ਸਥਿਤ ਬੀ ਐਚ ਈ ਐਲ ਦੇ ਪਲਾਂਟਾਂ ਨੇ ਆਪਣੇ ਆਲੇ-ਦੁਆਲੇ ਅਤੇ ਨਜਦੀਕੀ ਇਲਾਕਿਆਂ ਵਿਚ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਲਈ ਸਾਰੇ ਸੰਭਾਵਤ ਸਰੋਤਾਂ ਨਾਲ ਸਥਿਤੀ ਨੂੰ ਹੁੰਗਾਰਾ ਦਿੱਤਾ ਹੈ ।  

 ਬੀਐਚਈਐਲ (ਭੇਲ) ਹਰਿਦੁਆਰ ਵਿੱਚ ਅੰਦਰੂਨੀ ਪਾਈਪ ਲਾਈਨਾਂ ਰਾਹੀਂ ਕੈਪਟਿਵ ਵਰਤੋਂ ਲਈ  24,000 ਕਿਊਬਿਕ ਮੀਟਰ ਆਕਸੀਜਨ ਪ੍ਰਤੀ ਦਿਨ ਪੈਦਾ ਕਰਨ ਦੀ ਸਮਰੱਥਾ ਸੀ। ਅੱਧ ਅਪ੍ਰੈਲ ਦੇ ਦੌਰਾਨ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਭਾਰੀ ਘਾਟ ਨੂੰ ਵੇਖਦੇ ਹੋਏ, ਪਲਾਂਟ ਨੇ ਇੱਕ ਹਫਤੇ ਦੇ ਰਿਕਾਰਡ ਸਮੇਂ ਵਿੱਚ 3000 ਤੋਂ ਵੱਧ ਸਿਲੰਡਰ ਭਰਨ ਦੀ ਸਮਰੱਥਾ ਪੈਦਾ ਕੀਤੀ ਅਤੇ ਹਰ ਰੋਜ਼  3000 ਤੋਂ ਵੱਧ ਸਿਲੰਡਰ ਭਰਨ ਲਈ ਪਲਾਂਟ ਨੇ ਸਾਰੇ ਹੀ ਲਾਜਿਸਟਿਕਸ ਅਤੇ ਮਨੁੱਖੀ ਕਿਰਤ ਸ਼ਕਤੀ ਨੂੰ ਦਿਨ ਰਾਤ ਕੰਮ ਤੇ ਲਗਾਇਆ। ਇਸ ਪਲਾਂਟ ਨੇ ਹੁਣ ਤਕ ਦਿੱਲੀ ਐਨਸੀਆਰ ਦੇ ਨਾਲ ਨਾਲ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਅਤੇ ਜ਼ਿਲ੍ਹਾ ਅਧਿਕਾਰੀਆਂ, ਪੀਐਸਯੂ'ਜ ਅਤੇ  ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਮੈਡੀਕਲ ਆਕਸੀਜਨ ਦੇ ਤਕਰੀਬਨ  67,000 ਸਿਲੰਡਰ (3,87,000 ਕਿਊਬਿਕ ਮੀਟਰ ਤੋਂ ਵੱਧ) ਭਰੇ ਹਨ। ਇਸ ਤਰ੍ਹਾਂ ਇਸ ਸੰਕਟ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਗਈ।  

ਇਸੇ ਤਰ੍ਹਾਂ ਹੀ ਬੀਐਚਈਐਲ ਦੇ ਭੋਪਾਲ ਪਲਾਂਟ ਨੇ ਹੁਣ ਤਕ ਮੱਧ ਪ੍ਰਦੇਸ਼ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਕਸਤੂਰਬਾ ਹਸਪਤਾਲ, ਏਮਜ਼, ਮਿਲਟਰੀ ਹਸਪਤਾਲ, ਰੇਲਵੇ ਹਸਪਤਾਲ ਅਤੇ ਪੁਲਿਸ ਹਸਪਤਾਲ ਸਮੇਤ ਵੱਖ ਵੱਖ ਹਸਪਤਾਲਾਂ ਨੂੰ 1,74,000 ਕਿਉਬਿਕ ਮੀਟਰ ਤੋਂ ਵੱਧ ਆਕਸੀਜਨ (26,000 ਤੋਂ ਵੱਧ ਸਿਲੰਡਰ) ਸਪਲਾਈ ਕੀਤੀ ਹੈ। 

ਡਾਕਟਰੀ ਵਰਤੋਂ ਲਈ ਆਕਸੀਜਨ ਦੀ ਐਮਰਜੈਂਸੀ ਜ਼ਰੂਰਤ ਨੂੰ ਪੂਰਾ ਕਰਨ ਲਈ, ਬੀਐਚਈਐਲ ਦੀ ਹੈਦਰਾਬਾਦ ਇਕਾਈ ਨੇ ਵੀ 40 ਸਾਲ ਪੁਰਾਣੇ ਆਕਸੀਜਨ ਪਲਾਂਟ ਨੂੰ ਮੁੜ ਸੁਰਜੀਤ ਕੀਤਾ ਜੋ ਪਿਛਲੇ  12 ਸਾਲਾਂ ਤੋਂ ਕਾਰਜਸ਼ੀਲ ਨਹੀਂ ਸੀ।  ਇਸ ਦੇ ਲਈ ਇਸਦੀ ਮੁਰੰਮਤ ਅਤੇ ਓਵਰਹਾਲਿੰਗ ਐਮਰਜੈਂਸੀ ਅਧਾਰ 'ਤੇ ਕੀਤੀ ਗਈ ਸੀ ਅਤੇ ਅਣਥੱਕ ਯਤਨਾਂ ਸਦਕਾ ਇਹ ਪ੍ਰਾਜੈਕਟ ਰਿਕਾਰਡ ਸਮੇਂ ਵਿਚ ਪੂਰਾ ਹੋ ਗਿਆ ਸੀ। ਇਹ ਪਲਾਂਟ ਲਗਭਗ 2000 ਕਿਊਬਿਕ ਮੀਟਰ ਪ੍ਰਤੀ ਦਿਨ ਦੀ ਹੱਦ ਨਾਲ ਮੈਡੀਕਲ ਆਕਸੀਜਨ ਦੀ ਸਪਲਾਈ ਰਾਹੀਂ ਹਸਪਤਾਲਾਂ ਦੀ ਸਹਾਇਤਾ ਕਰੇਗਾ।   

ਕੰਪਨੀ ਦੀਆਂ ਹੋਰ ਇਕਾਈਆਂ ਵਿਚ ਵੀ ਆਕਸੀਜਨ ਉਤਪਾਦਨ ਸਮਰੱਥਾ ਪੈਦਾ ਕਰਨ ਲਈ ਹੋਰ ਯਤਨ ਕੀਤੇ ਜਾ ਰਹੇ ਹਨ। ਬੀਐਚਈਐਲ ਕੌਮੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਪੂਰੇ ਦਿਲ ਨਾਲ ਯੋਗਦਾਨ ਪਾਉਣ ਦੇ ਆਪਣੇ ਸੰਕਲਪ ਵਿਚ ਦ੍ਰਿੜ ਹੈ।

 ਬੀਐਚਈਐਲ ਭਾਰਤ ਵਿਚ ਆਪਣੀ ਕਿਸਮ ਦੀ ਸਭ ਤੋਂ ਵੱਡੀਆਂ ਇੰਜੀਨੀਅਰਿੰਗ ਅਤੇ ਨਿਰਮਾਣ ਕੰਪਨੀਆਂ ਵਿਚੋਂ ਇਕ ਹੈ ਜੋ ਅਰਥ ਵਿਵਸਥਾ ਦੇ ਪ੍ਰਮੁੱਖ ਖੇਤਰਾਂ ਦੀਆਂ ਲਗਾਤਾਰ ਵੱਧ ਰਹੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ 180 ਤੋਂ ਵੱਧ ਉਤਪਾਦਾਂ ਦੀਆਂ ਪੇਸ਼ਕਸ਼ਾਂ ਦੇ ਨਾਲ ਉਤਪਾਦਾਂ ਅਤੇ ਸੇਵਾਵਾਂ ਦੀ ਵਿਸ਼ਾਲ ਰੇਂਜ ਦੇ ਡਿਜ਼ਾਈਨ, ਇੰਜੀਨੀਅਰਿੰਗ, ਨਿਰਮਾਣ, ਟੈਸਟਿੰਗ, ਕਮਿਸ਼ਨਿੰਗ ਅਤੇ ਸੇਵਾ ਵਿੱਚ ਰੁੱਝੀ ਹੋਈ ਹੈ। 

------------------------ 

ਜੀ.ਕੇ.




(Release ID: 1729227) Visitor Counter : 235


Read this release in: Tamil , English , Urdu , Hindi , Telugu