ਰੇਲ ਮੰਤਰਾਲਾ
ਸ੍ਰੀਨਗਰ ਸਮੇਤ ਕਸ਼ਮੀਰ ਘਾਟੀ ਦੇ ਸਾਰੇ 15 ਰੇਲਵੇ ਸਟੇਸ਼ਨ, 6021 ਸਟੇਸ਼ਨਾਂ ‘ਤੇ ਉਪਲੱਬਧ ਰੇਲ ਵਾਈ-ਫਾਈ ਨੈਟਵਰਕ ਦੇ ਨਾਲ ਏਕੀਕ੍ਰਿਤ ਹੋ ਗਏ ਹਨ
“ਡਿਜੀਟਲ ਇੰਡੀਆ ਮਿਸ਼ਨ ਦੇ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਨੂੰ ਇੰਟਰਨੈਟ ਨਾਲ ਜੁੜਣ ਦਾ ਅਵਸਰ ਮਿਲੇਗਾ” – ਸ਼੍ਰੀ ਪੀਯੂਸ਼ ਗੋਇਲ
Posted On:
20 JUN 2021 12:53PM by PIB Chandigarh
ਸ੍ਰੀਨਗਰ ਸਮੇਤ ਕਸ਼ਮੀਰ ਘਾਟੀ ਦੇ ਸਾਰੇ 15 ਰੇਲਵੇ ਸਟੇਸ਼ਨ ਨੂੰ ਹੁਣ ਭਾਰਤੀ ਰੇਲਵੇ ਦੇ 6021 ਸਟੇਸ਼ਨਾਂ ‘ਤੇ ਉਪਲੱਬਧ ਵਾਈ-ਫਾਈ ਨੈਟਵਰਕ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਗਿਆ ਹੈ।
ਰੇਲਵਾਇਰ ਬ੍ਰਾਂਡ ਦੇ ਤਹਿਤ ਪ੍ਰਦਾਨ ਕੀਤਾ ਗਿਆ ਜਨਤਕ ਵਾਈ-ਫਾਈ, 15 ਸਟੇਸ਼ਨਾਂ (ਬਾਰਾਮੂਲਾ, ਹਮਰੇ, ਪੱਟਨ, ਮਝੋਮ, ਬੜਗਾਮ, ਸ੍ਰੀਨਗਰ, ਪੰਪੋਰ, ਕਾਕਾਪੋਰਾ, ਅਵੰਤੀਪੁਰਾ, ਪੰਜਗਾਮ, ਬਿਜਬੇਹਰਾ, ਅਨੰਤਨਾਗ, ਸਦੁਰਾ, ਕਾਜੀਗੁੰਡ, ਬਨਿਹਾਲ) ‘ਤੇ ਉਪਲੱਬਧ ਹੈ, ਜੋ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚਾਰ ਜ਼ਿਲ੍ਹਾ ਦਫਤਰਾਂ – ਸ੍ਰੀਨਗਰ, ਬੜਗਾਂਵ, ਬਨਿਹਾਲ ਅਤੇ ਕਾਜੀਗੁੰਡ ਵਿੱਚ ਸਥਿਤ ਹਨ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਦੇ 15 ਸਟੇਸ਼ਨਾਂ – ਕਠੁਆ, ਬੂੜ੍ਹੀ, ਛਨ ਅਰੋਰਿਯਨ, ਹੀਰਾ ਨਗਰ, ਘਗਵਾਲ, ਸਾਂਬਾ, ਵਿਜਯਪੁਰ, ਬਾਰੀ ਬ੍ਰਾਹਮਣ, ਜੰਮੂ ਤਵੀ, ਬਜਲਟਾ, ਸੰਗਰ, ਮਨਵਾਲ, ਰਾਮ ਨਗਰ- ਵਿੱਚ ਵਾਈ ਫਾਈ ਪਹਿਲਾਂ ਤੋਂ ਹੀ ਉਪਲੱਬਧ ਸੀ।
ਰੇਲ ਮੰਤਰਾਲੇ ਦੁਆਰਾ ਰੇਲਟੇਲ ਨੂੰ ਸਾਰੇ ਰੇਲਵੇ ਸਟੇਸ਼ਨਾਂ ‘ਤੇ ਜਨਤਕ ਵਾਈ-ਫਾਈ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਸੀ। ਵਿਜ਼ਨ ਸੀ –ਰੇਲਵੇ ਪਲੈਟਫਾਰਮ ਨੂੰ ਡਿਜੀਟਲ ਸਮਾਵੇਸ਼ ਦੇ ਪਲੈਟਫਾਰਮ ਦੇ ਰੂਪ ਵਿੱਚ ਬਦਲਨਾ। ਅੱਜ, ਵਾਈ-ਫਾਈ ਨੈਟਵਰਕ ਦੇਸ਼ ਭਰ ਵਿੱਚ 6000+ ਰੇਲਵੇ ਸਟੇਸ਼ਨਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਏਕੀਕ੍ਰਿਤ ਵਾਈ-ਫਾਈ ਨੈਟਵਰਕ ਵਿੱਚੋਂ ਇੱਕ ਹੈ।
ਇਸ ਅਵਸਰ ‘ਤੇ ਰੇਲ, ਵਣਜ ਅਤੇ ਉਦਯੋਗ ਤੇ ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਵਾਈ-ਫਾਈ ਲੋਕਾਂ ਨੂੰ ਜੋੜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਹ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਦੇ ਵਿੱਚ ਡਿਜੀਟਲ ਅੰਤਰ ਨੂੰ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਰੇਲਟੇਲ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ ਦੇ ਨਾਲ ਮਿਲ ਕੇ ਭਾਰਤੀ ਰੇਲ, ਦੇਸ਼ ਦੇ ਹਰੇਕ ਭਾਗ ਵਿੱਚ ਉੱਚ ਗਤੀ ਦੀ ਵਾਈ-ਫਾਈ ਸੁਵਿਧਾ ਉਪਲੱਬਧ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ, ਵਿਸ਼ਵ ਵਾਈ-ਫਾਈ ਦਿਵਸ ‘ਤੇ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸ੍ਰੀਨਗਰ ਅਤੇ ਕਸ਼ਮੀਰ ਘਾਟੀ ਦੇ 14 ਸਟੇਸ਼ਨ, ਦੇਸ਼ ਭਰ ਵਿੱਚ 6000+ ਸਟੇਸ਼ਨਾਂ ਨੂੰ ਜੋੜਣ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਏਕੀਕ੍ਰਿਤ ਜਨਤਕ ਵਾਈ-ਫਾਈ ਨੈਟਵਰਕ ਦਾ ਹਿੱਸਾ ਬਣ ਗਏ ਹਨ। ਇਸ ਦੇ ਨਾਲ ਹੀ ਘਾਟੀ ਦੇ ਸਾਰੇ ਸਟੇਸ਼ਨਾਂ ‘ਤੇ ਹੁਣ ਤੱਕ ਪਬਲਿਕ ਵਾਈ-ਫਾਈ ਸੁਵਿਧਾ ਉਪਲੱਬਧ ਹੋ ਗਈ ਹੈ। ਇਹ ਡਿਜੀਟਲ ਇੰਡੀਆ ਮਿਸ਼ਨ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਨੂੰ ਇੰਟਰਨੈਟ ਦੀ ਸੁਵਿਧਾ ਦਾ ਲਾਭ ਮਿਲੇਗਾ। ਮੈਂ ਭਾਰਤੀ ਰੇਲਵੇ ਅਤੇ ਰੇਲਟੇਲ ਦੀ ਟੀਮ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਇਸ ਜ਼ਿਕਰਯੋਗ ਉਪਲੱਬਧੀ ਨੂੰ ਹਾਸਲ ਕਰਨ ਦੇ ਲਈ ਅਣਥਕ ਯਤਨ ਕੀਤੇ ਹਨ।
ਇਸ ਉਪਲੱਬਧੀ ਨੂੰ ਹਾਸਲ ਕਰਨ ਦੇ ਲਈ ਭਾਰਤੀ ਰੇਲਵੇ ਦੀ ਸ਼ਲਾਘਾ ਕਰਦੇ ਹੋਏ ਕੇਂਦਰੀ ਡੋਨਰ ਰਾਜ ਮੰਤਰੀ (ਸੁਤੰਤਰ ਚਾਰਜ) ਤੇ ਪੀਐੱਮਓ, ਡੀਓਏਈ, ਡੀਓਐੱਸ, ਪਰਸੋਲਨ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਅੱਜ ਵਾਈ-ਫਾਈ, ਸਮੁਦਾਇਆਂ ਨੂੰ ਜੋੜਣ ਵਿੱਚ ਅਤੇ ਡਿਜੀਟਲ ਅੰਤਰ ਨੂੰ ਘੱਟ ਕਰਨ ਦੇ ਲਈ ਅਭਿਨਵ ਸਮਾਧਾਨਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮਹਾਮਾਰੀ ਦੇ ਕਾਰਨ, ਵਰਚੁਅਲ ਰੂਪ ਨਾਲ ਜੁੜੇ ਰਹਿਣ ਦੀ ਜ਼ਰੂਰਤ ਪਹਿਲਾਂ ਤੋਂ ਕਿਤੇ ਵੱਧ ਹੈ। ਭਾਰਤੀ ਰੇਲਵੇ ਆਪਣੇ ਸੀਪੀਐੱਸਯੂ ਰੇਲਟੇਲ ਦੁਆਰਾ ਨਿਰਮਿਤ, ਸਟੇਸ਼ਨ ਵਾਈ-ਫਾਈ ਨੈਟਵਰਕ ਰਾਹੀਂ ਗ੍ਰਾਮੀਣ ਅੰਤਰ ਨੂੰ ਸਮਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੰਮੂ ਅਤੇ ਕਸ਼ਮੀਰ ਵਿੱਚ ਕਸ਼ਮੀਰ ਘਾਟੀ ਦੇ 15 ਸਟੇਸ਼ਨ ਹੁਣ ਰੇਲਵਾਇਰ ਵਾਈ-ਫਾਈ ਦੇ ਨਾਲ ਲਾਈਵ ਹਨ। ਇਹ ਖੇਤਰ ਅਤੇ ਦੇਸ਼ ਦੇ ਲੋਕਾਂ ਦੇ ਲਈ ਇਸ ਤੋਂ ਇਲਾਵਾ ਇੱਕ ਸੁਵਿਧਾ ਹੋਵੇਗੀ। ਮੈਂ ਸਾਰਿਆਂ ਨੂੰ ਵਿਸ਼ਵ ਵਾਈ-ਫਾਈ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”
ਉਪਯੋਗਕਰਤਾਵਾਂ ਨੂੰ ਇੰਟਰਨੈਟ ਦਾ ਸਰਵੋਤਮ ਅਨੁਭਵ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ – ਰੇਲਵੇ ਸਟੇਸ਼ਨਾਂ ‘ਤੇ ਵਾਈ-ਫਾਈ – ਕਿਸੇ ਵੀ ਉਪਯੋਗਕਰਤਾ ਦੇ ਲਈ ਉਪਲੱਬਧ ਹੋਵੇਗਾ, ਜਿਸ ਦੇ ਪਾਸ ਕੇਵਾਈਸੀ ਅਧਾਰਿਤ ਸਮਾਰਟਫੋਨ ਕਨੈਕਸ਼ਨ ਹੈ।
ਵਾਈ-ਫਾਈ ਤੱਕ ਪਹੁੰਚ ਨਾ ਸਿਰਫ ਸਮੁਦਾਇਆਂ ਨੂੰ ਜੋੜਦੀ ਹੈ, ਬਲਿਕ ਇਨੋਵੇਸ਼ਨ ਅਤੇ ਵਿਕਾਸ ਦੇ ਅਵਸਰਾਂ ਦੀ ਦੁਨੀਆਂ ਵੀ ਖੋਲਦੀ ਹੈ। ਇਸ ਸਾਲ ਦਾ ਵਿਸ਼ਵ ਵਾਈ-ਫਾਈ ਦਿਵਸ ਸਮਾਰੋਹ, ਡਿਜੀਟਲ ਅੰਤਰ ਨੂੰ ਸਮਾਪਤ ਕਰਨ ਦੇ ਲਈ ਕਿਫਾਇਤੀ ਵਾਈ-ਫਾਈ ਦੀ ਸੁਵਿਧਾ ਦੇਣ ਦੀ ਜ਼ਰੂਰਤ ‘ਤੇ ਜੋਰ ਦਿੰਦਾ ਹੈ। ਭਾਰਤ ਵਿੱਚ ਸ਼ਹਿਰੀ ਅਤੇ ਗ੍ਰਾਮੀਣ ਭਾਰਤ ਦੇ ਵਿੱਚ ਇੱਕ ਗਹਿਰਾ ਡਿਜੀਟਲ ਅੰਤਰ ਹੈ। ਸਟੇਸ਼ਨਾਂ ‘ਤੇ ਰੇਲਵਾਇਰ ਵਾਈ-ਫਾਈ ਸਥਾਨਕ ਲੋਕਾਂ ਨੂੰ ਇੰਟਰਨੈਟ ਨਾਲ ਜੋੜਨ ਵਿੱਚ ਮਦਦ ਕਰ ਰਿਹਾ ਹੈ, ਕਿਉਂਕਿ ਇਸ ਜਨਤਕ ਵਾਈ-ਫਾਈ ਨੈਟਵਰਕ ਦੇ 5000 ਤੋਂ ਵੱਧ ਸਟੇਸ਼ਨ ਗ੍ਰਾਮੀਣ ਭਾਰਤ ਵਿੱਚ ਸਥਿਤ ਹਨ, ਜਿੱਥੇ ਕਨੈਕਟੀਵਿਟੀ ਚੰਗੀ ਨਹੀਂ ਰਹਿੰਦੀ ਹੈ।
ਭਾਰਤੀ ਰੇਲਵੇ, ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਜਨਤਕ ਵਾਈ-ਫਾਈ ਪ੍ਰਦਾਨ ਕਰਕੇ ਰੇਲਵੇ ਸਟੇਸ਼ਨਾਂ ਨੂੰ ਡਿਜੀਟਲ ਹਬ ਦੇ ਰੂਪ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਹੁਣ 6021 ਸਟੇਸ਼ਨ, ਰੇਲਟੇਲ ਦੇ ਰੇਲਵਾਇਰ ਵਾਈ-ਫਾਈ ਦੇ ਨਾਲ ਲਾਈਵ ਹਨ।
****
ਡੀਜੇਐੱਨ/ਐੱਮਕੇਵੀ
(Release ID: 1729041)
Visitor Counter : 210