ਬਿਜਲੀ ਮੰਤਰਾਲਾ

ਭਾਰਤ ਬ੍ਰਿਕਸ ਦੇਸ਼ਾਂ ਦੇ ਨਾਲ ਮਿਲ ਕੇ ਗ੍ਰੀਨ ਹਾਈਡ੍ਰੋਜਨ ਪਹਿਲ ‘ਤੇ ਦੋ ਦਿਨਾਂ ਸਿਖਰ ਸੰਮੇਲਨ ਆਯੋਜਿਤ ਕਰਨ ਦੇ ਲਈ ਤਿਆਰ ਹੈ

Posted On: 20 JUN 2021 1:26PM by PIB Chandigarh

ਭਾਰਤ ਬ੍ਰਿਕਸ ਦੇਸ਼ਾਂ ਦੇ ਨਾਲ ਮਿਲ ਕੇ 22 ਜੂਨ 2021 ਨੂੰ ਗ੍ਰੀਨ ਹਾਈਡ੍ਰੋਜਨ ਪਹਿਲ ‘ਤੇ ਦੋ ਦਿਨਾਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਤਿਸ਼ਠਿਤ ਪ੍ਰੋਗਰਾਮ ਆਪਣੀ ਗ੍ਰੀਨ ਹਾਈਡ੍ਰੋਜਨ ਪਹਿਲਕਦਮੀਆਂ ਤੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਇੱਕ ਅਨੋਖਾ ਮੰਚ ਪ੍ਰਦਾਨ ਕਰਦਾ ਹੈ, ਜਿਸ ਵਿੱਚ ਇਸ ਗੱਲ ‘ਤੇ ਚਰਚਾ ਹੁੰਦੀ ਹੈ ਕਿ, ਇਸ ਨੂੰ ਆਪਣੇ ਦੇਸ਼ਾਂ ਵਿੱਚ ਅਗਲੇ ਪੱਧਰ ਤੱਕ ਕਿਵੇਂ ਲੈ ਜਾਇਆ ਜਾਵੇ। ਇਹ ਸੰਮੇਲਨ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਜਾਵੇਗਾ ਅਤੇ 23 ਜੂਨ ਨੂੰ ਸਮਾਪਤ ਹੋਵੇਗਾ।

 

ਇਸ ਪ੍ਰੋਗਰਾਮ ਦਾ ਸੰਚਾਲਨ ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਅਤੇ ਆਲਮੀ ਊਰਜਾ ਕੰਪਨੀਆਂ ਵਿੱਚੋਂ ਇੱਕ ਬਿਜਲੀ ਮੰਤਰਾਲੇ ਦੇ ਤਹਿਤ ਮਹਾਰਤਨ ਸੀਪੀਐੱਸਯੂ ਐੱਨਟੀਪੀਸੀ ਲਿਮਿਟੇਡ ਦੁਆਰਾ ਕੀਤਾ ਜਾਵੇਗਾ। ਵਰਚੁਅਲ ਸਿਖਰ ਸੰਮੇਲਨ ਬ੍ਰਿਕਸ ਦੇਸ਼ਾਂ ਦੇ ਸਰਵੋਤਮ ਵਿਚਾਰਾਂ, ਨੀਤੀ ਨਿਰਮਾਤਾਵਾਂ ਅਤੇ ਮੁੱਖ ਹਿਤਧਾਰਕਾਂ ਨੂੰ ਊਰਜਾ ਮਿਸ਼੍ਰਣ ਵਿੱਚ ਹਾਈਡ੍ਰੋਜਨ ਦੇ ਭਵਿੱਖ ‘ਤੇ ਵਿਚਾਰ-ਵਟਾਂਦਰੇ ਤੇ ਚਰਚਾ ਕਰਨ ਦੇ ਲਈ ਅਵਸਰ ਉਪਲੱਬਧ  ਕਰਾਵੇਗਾ।

ਸੰਮੇਲਨ ਦੇ ਪਹਿਲੇ ਦਿਨ ਹਰੇਕ ਰਾਸ਼ਟਰ ਦੇ ਪ੍ਰਤੀਨਿਧੀ ਹਾਈਡ੍ਰੋਜਨ ਦੇ ਉਪਯੋਗ ਅਤੇ ਉਨ੍ਹਾਂ ਦੀ ਭਵਿੱਖ ਦੀਆਂ ਯੋਜਨਾਵਾਂ ‘ਤੇ ਆਪਣੇ ਦੇਸ਼ਾਂ ਦੁਆਰਾ ਕੀਤੀਆਂ ਗਈਆਂ ਸਬੰਧਿਤ ਪਹਿਲਕਦਮੀਆਂ ਨੂੰ ਸਾਂਝਾ ਕਰਨਗੇ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਕਤਾ ਹਾਈਡ੍ਰੋਜਨ ‘ਤੇ ਵਿਕਸਿਤ ਵੱਖ-ਵੱਖ ਤਕਨੀਕਾਂ ਦੀਆਂ ਪ੍ਰਾਸੰਗਿਕਤਾ ਤੇ ਆਪਣੇ ਦਸ਼ ਦੇ ਲਈ ਇਸ ਦੀ ਪ੍ਰਾਥਮਿਕਤਾਵਾਂ ਨੂੰ ਵੀ ਸਾਂਝਾ ਕਰਨਗੇ।

ਉੱਥੇ ਦੂਸਰੇ ਦਿਨ ਵੱਖ-ਵੱਖ ਦੇਸ਼ਾਂ ਦੁਆਰਾ ਸਮੱਗਰ ਊਰਜਾ ਨੀਤੀ ਢਾਂਚੇ ਵਿੱਚ ਹਾਈਡ੍ਰੋਜਨ ਨੂੰ ਇਕੱਠਾ ਕਰਨ ਦੇ ਵਿਚਾਰਾਂ ‘ਤੇ ਪੈਨਲ ਚਰਚਾ ਹੋਵੇਗੀ। ਉਭਰਦੀ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਦੇ ਲਈ ਵਿੱਤਪੋਸ਼ਣ ਵਿਕਲਪਾਂ ‘ਤੇ ਵਿਚਾਰ-ਵਟਾਂਦਰੇ ਅਤੇ ਟੈਕਨੋਲੋਜੀ ਦੇ ਵਿਸਤਾਰ ਦੇ ਲਈ ਲੋੜੀਂਦਾ ਈਕੋਸਿਸਟਮ ਬਣਾਉਣ ਦੇ ਲਈ ਜ਼ਰੂਰੀ ਇੰਸਟੀਟਿਊਸ਼ਨਲ ਸਮਰਥਣ ‘ਤੇ ਵੀ ਗੱਲਬਾਤ ਹੋਵੇਗੀ।

ਜਿਵੇਂ-ਜਿਵੇਂ ਦੁਨੀਆ ਤੇਜ਼ੀ ਨਾਲ ਪੂਰੀ ਊਰਜਾ ਪ੍ਰਣਾਲੀ ਨੂੰ ਡੀਕਾਰਬੋਨਾਈਜ਼ ਕਰਨ ਦੇ ਵੱਲ ਅਗ੍ਰਸਰ ਹੋ ਰਹੀ ਹੈ, ਅਜਿਹੇ ਵਿੱਚ ਹਾਈਡ੍ਰੋਜਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਤੇ ਦੁਨੀਆ ਭਰ ਵਿੱਚ ਨਵਿਆਉਣਯੋਗ ਸੰਸਾਧਨਾਂ ਦੇ ਤੇਜ਼ੀ ਨਾਲ ਪੈਮਾਨੇ ‘ਤੇ ਨਿਰਮਾਣ ਕਰਨ ਦੇ ਲਈ ਤਿਆਰ ਹੈ। ਨਵਿਆਉਣਯੋਗ ਊਰਜਾ ਦਾ ਉਪਯੋਗ ਕਰਕੇ ਇਲੈਕਟ੍ਰੋਲਿਸਿਸ ਦੁਆਰਾ ਉਤਪਾਦਿਤ ਹਾਈਡ੍ਰੋਜਨ ਨੂੰ ਗ੍ਰੀਨ ਹਾਈਡ੍ਰੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਕਾਰਬਨ ਦਾ ਕੋਈ ਅੰਸ਼ ਨਹੀਂ ਹੁੰਦਾ ਹੈ। ਇਹ ਹਾਈਡ੍ਰੋਜਨ ਦੇ ਗ੍ਰੀਨ ਉਪਯੋਗ ਦੇ ਵੱਖ-ਵੱਖ ਰਾਸਤੇ ਖੋਲਣ ਦੇ ਲਈ ਹੋਰ ਈਂਧਣਾਂ ‘ਤੇ ਇਸ ਨੂੰ ਪ੍ਰਮੁੱਖਤਾ ਦੇਣ ਦਾ ਅਵਸਰ ਪ੍ਰਦਾਨ ਕਰਦਾ ਹੈ। ਹਾਲਾਕਿ ਟੈਕਨੋਲੋਜੀ, ਕੁਸ਼ਲਤਾ, ਵਿੱਤੀ ਵਿਵਹਾਰਕਤਾ ਤੇ ਸਕੇਲਿੰਗ ਦੇ ਮਾਮਲੇ ਵਿੱਚ ਤਮਾਮ ਚੁਣੌਤੀਆਂ ਵੀ ਹਨ, ਜਿਨ੍ਹਾਂ ‘ਤੇ ਸਿਖਰ ਸੰਮੇਲਨ ਦੌਰਾਨ ਵਿਚਾਰ-ਵਟਾਂਦਰਾ ਹੋਵੇਗਾ।

ਗ੍ਰੀਨ ਹਾਈਡ੍ਰੋਜਨ ਦੇ ਅਣਗਿਣਤ ਕਾਰਜ ਹਨ। ਅਮੋਨੀਆ ਅਤੇ ਮੈਥਨਾੱਲ ਜਿਹੇ ਗ੍ਰੀਨ ਕੈਮੀਕਲਸ ਦਾ ਉਪਯੋਗ ਸਿੱਧੇ ਮੌਜੂਦਾ ਜ਼ਰੂਰਤਾਂ ਜਿਵੇਂ ਖਾਦ, ਗਤੀਸ਼ੀਲਤਾ, ਬਿਜਲੀ, ਰਸਾਇਣ, ਸ਼ਿਪਿੰਗ ਆਦਿ ਵਿੱਚ ਕੀਤਾ ਜਾ ਸਕਦਾ ਹੈ। ਵਿਆਪਕ ਪ੍ਰਵਾਨਗੀ ਪ੍ਰਾਪਤ ਕਰਨ ਦੇ ਲਈ ਸੀਜੀਡੀ ਨੈਟਵਰਕ ਵਿੱਚ 10 ਪ੍ਰਤੀਸ਼ਤ ਤੱਕ ਗ੍ਰੀਨ ਹਾਈਡ੍ਰੋਜਨ ਮਿਸ਼ਰਣ ਨੂੰ ਅਪਣਾਇਆ ਜਾ ਸਕਦਾ ਹੈ। ਹਾਈਡ੍ਰੋਜਨ ਨਾਲ ਹਾਰਡ ਟੂ ਏਬੇਟ ਸੈਕਟਰਾਂ (ਜਿਵੇਂ ਸਟੀਲ ਤੇ ਸੀਮੇਂਟ) ਨੂੰ ਹਰਾ-ਭਰਾ ਕਰਕੇ ਇਸ ਨੂੰ ਹੋਰ ਅੱਗੇ ਲੈ ਜਾਣ ਦਾ ਪਤਾ ਲਗਾਇਆ ਜਾਣਾ ਹਾਲੇ ਬਾਕੀ ਹੈ। ਕਈ ਦੇਸ਼ਾਂ ਨੇ ਆਪਣੇ ਸੰਸਾਧਨਾਂ ਤੇ ਤਾਕਤ ਦੇ ਅਧਾਰ ‘ਤੇ ਆਪਣੀ ਰਣਨੀਤੀ ਅਤੇ ਪਰਿਭਾਸ਼ਿਤ ਟੀਚੇ ਅਤੇ ਰੋਡਮੈਪ ਤਿਆਰ ਕੀਤੇ ਹਨ।

 

***

ਐੱਸਐੱਸ/ਆਈਜੀ

 



(Release ID: 1729040) Visitor Counter : 153