ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਗੁਜਰਾਤ ਦੇ ਜਾਮਨਗਰ ਵਿੱਚ ਕੱਲ੍ਹ ਦਿਵਿਯਾਂਗਜਨ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਵਿੱਚ 3805 ਦਿਵਿਯਾਂਗਜਨ ਸਹਾਇਕ ਉਪਕਰਨ ਪ੍ਰਾਪਤ ਕਰਨਗੇ

Posted On: 19 JUN 2021 11:51AM by PIB Chandigarh

ਗੁਜਰਾਤ ਦੇ ਜਾਮਨਗਰ ਵਿੱਚ ਕੱਲ੍ਹ ਸਮਾਜਿਕ ਅਧਿਕਾਰਿਤਾ ਸ਼ਿਵਿਰ ਵਿੱਚ ਕੋਵਿਡ-19 ਮਹਾਮਾਰੀ ਲਈ ਨਿਯਮਾਂ ਦਾ ਪਾਲਣ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 3805 ਦਿਵਿਆਂਗਜਨਾਂ ਨੂੰ 3.57 ਕਰੋੜ ਰੁਪਏ ਮੁੱਲ ਦੇ ਕੁੱਲ 6225 ਸਹਾਇਕ ਅਤੇ ਸਹਾਇਤਾ ਉਪਕਰਨ ਮੁਫਤ ਵੰਡੇ ਜਾਣਗੇ। 

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ,  ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿਵਿਆਂਗਜਨਾਂ ਨੂੰ ਸਹਾਇਕ ਅਤੇ ਸਹਾਇਤਾ ਉਪਕਰਨ ਦੀ ਵੰਡ ਲਈ ਇਹ ਸ਼ਿਵਿਰ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਯੂਡੀ) ਦੇ ਦੁਆਰਾ ਐਲਿੰਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ  ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ । 

ਉਦਘਾਟਨ ਸਮਾਰੋਹ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਮੁੱਖ ਮਹਿਮਾਨ ਵਜੋਂ ਵਰਚੁਅਲੀ ਹਾਜ਼ਿਰ ਹੋਣਗੇ।  ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ  ਡਾ. ਥਾਵਰਚੰਦ ਗਹਿਲੋਤ  ਸਮਾਰੋਹ ਦੀ ਪ੍ਰਧਾਨਗੀ ਕਰਨਗੇ । 

ਗੁਜਰਾਤ ਦੇ ਗ੍ਰਾਮੀਣ ਵਿਕਾਸ,  ਮੱਛੀ ਪਾਲਣ ਅਤੇ ਟ੍ਰਾਂਸਪੋਰਟ ਮੰਤਰੀ  ਸ਼੍ਰੀ ਰਣਛੋੜ ਭਾਈ ਫਲਦੂ,  ਰਾਜ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ  ਸ਼੍ਰੀ ਈਸ਼ਵਰ ਭਾਈ ਪਰਮਾਰ,  ਖੁਰਾਕ ਅਤੇ ਨਾਗਰਿਕ ਸਪਲਾਈ,  ਖਪਤਕਾਰ ਮਾਮਲੇ ਅਤੇ ਕੁਟੀਰ ਉਦਯੋਗ ਰਾਜ ਮੰਤਰੀ ਸ਼੍ਰੀ ਧਰਮੇਂਦਰ ਸਿੰਘ  ਜਡੇਜਾ,  ਜਾਮਨਗਰ ਦੀ ਸਾਂਸਦ ਪੂਨਮਬੇਨ ਮਾਡਮ ,  ਨਵਸਾਰੀ  ਦੇ ਸਾਂਸਦ ਸ਼੍ਰੀ ਸੀ.ਆਰ ਪਾਟਿਲ ਦੇ ਨਾਲ ਨਾਲ ਡੀਈਪੀਡਬਲਯੂਡੀ,  ਐਲਿੰਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਕਈ ਮੰਨੇ-ਪ੍ਰਮੰਨੇ ਵਿਅਕਤੀ ਵੀ ਸਮਾਰੋਹ ਵਿੱਚ ਵਰਚੁਅਲੀ/ ਖੁਦ ਸ਼ਾਮਿਲ ਹੋਣਗੇ ।

 

***

ਐੱਮਐੱਸ/ਜੇਕੇ


(Release ID: 1728687) Visitor Counter : 110