ਕਿਰਤ ਤੇ ਰੋਜ਼ਗਾਰ ਮੰਤਰਾਲਾ
ਘੱਟੋ ਘੱਟ ਉਜਰਤਾਂ ਅਤੇ ਰਾਸ਼ਟਰੀ ਪੱਧਰ ਤੇ ਉਜਰਤਾਂ ਨਿਰਧਾਰਤ ਕਰਨ ਬਾਰੇ ਮਾਹਰ ਸਮੂਹ ਜਲਦੀ ਰਿਪੋਰਟ ਦੇਵੇਗਾ
Posted On:
19 JUN 2021 1:24PM by PIB Chandigarh
ਕੇਂਦਰ ਸਰਕਾਰ ਨੇ ਘੱਟੋ ਘੱਟ ਉਜਰਤਾਂ ਅਤੇ ਕੌਮੀ ਪੱਧਰ ਤੇ ਉਜਰਤਾਂ ਨਿਰਧਾਰਤ ਕਰਨ ਬਾਰੇ ਸਰਕਾਰ ਨੂੰ ਟੈਕਨੀਕਲ ਜਾਣਕਾਰੀ ਅਤੇ ਸਿਫਾਰਸ਼ਾਂ ਉਪਲਬਧ ਕਰਵਾਉਣ ਲਈ ਉਘੇ ਅਰਥ ਸ਼ਾਸਤਰੀ ਪ੍ਰੋਫੈਸਰ ਅਜੀਤ ਮਿਸ਼ਰਾ ਦੀ ਪ੍ਰਧਾਨਗੀ ਹੇਠ ਇਕ ਮਾਹਰ ਸਮੂਹ ਗਠਿਤ ਕੀਤਾ ਹੈ। ਮਾਹਰ ਸਮੂਹ ਦਾ ਕਾਰਜਕਾਲ ਤਿੰਨ ਸਾਲ ਹੈ। ਇਹ ਧਿਆਨ ਵਿਚ ਆਇਆ ਹੈ ਕਿ ਪ੍ਰੈਸ ਦੇ ਕੁਝ ਹਿੱਸੇ ਅਤੇ ਕੁਝ ਹਿੱਸੇਦਾਰਾਂ ਨੇ ਇਸ ਨੂੰ ਸਰਕਾਰ ਵੱਲੋਂ ਘੱਟੋ ਘੱਟ ਉਜਰਤਾਂ ਅਤੇ ਕੌਮੀ ਪੱਧਰ ਦੀਆਂ ਉਜਰਤਾਂ ਨਿਰਧਾਰਤ ਕਰਨ ਵਿਚ ਦੇਰੀ ਕਰਨ ਦੀ ਕੋਸ਼ਿਸ਼ ਦੱਸਿਆ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਅਤੇ ਮਾਹਰ ਸਮੂਹ ਜਲਦੀ ਤੋਂ ਜਲਦੀ ਆਪਣੀਆਂ ਸਿਫ਼ਾਰਸ਼ਾਂ ਸਰਕਾਰ ਨੂੰ ਸੌਂਪੇਗਾ। ਮਾਹਰ ਸਮੂਹ ਦਾ ਕਾਰਜਕਾਲ ਤਿੰਨ ਸਾਲ ਰੱਖਿਆ ਗਿਆ ਹੈ ਤਾਂ ਕਿ ਘੱਟੋ ਘੱਟ ਉਜਰਤਾਂ ਅਤੇ ਰਾਸ਼ਟਰੀ ਪੱਧਰ ਦੀਆਂ ਉਜਰਤਾਂ ਨਿਰਧਾਰਤ ਹੋਣ ਤੋਂ ਬਾਅਦ ਵੀ ਸਰਕਾਰ ਮਾਹਰ ਸਮੂਹ ਤੋਂ ਜਦੋਂ ਜਰੂਰਤ ਹੋਵੇ, ਘੱਟੋ ਘੱਟ ਉਜਰਤਾਂ ਅਤੇ ਰਾਸ਼ਟਰੀ ਪੱਧਰ ਦੀਆਂ ਉਜਰਤਾਂ ਨਾਲ ਜੁੜੇ ਵਿਸ਼ਿਆਂ ਬਾਰੇ ਤਕਨੀਕੀ ਜਾਣਕਾਰੀ / ਸਲਾਹ ਪ੍ਰਾਪਤ ਕਰ ਸਕੇ। ਇਸ ਸਮੂਹ ਦੀ ਪਹਿਲੀ ਮੀਟਿੰਗ 14 ਜੂਨ, 2021 ਨੂੰ ਆਯੋਜਤ ਕੀਤੀ ਗਈ ਸੀ ਅਤੇ ਦੂਜੀ ਮੀਟਿੰਗ 29 ਜੂਨ, 2021 ਲਈ ਨਿਰਧਾਰਤ ਹੈ।
----------------------
ਐਮਜੇਪੀਐਸ / ਐਮਐਸ
(Release ID: 1728679)
Visitor Counter : 163