ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ੍ਰੀ ਥਾਵਰਚੰਦ ਗਹਿਲੋਤ ਨੇ ਬੱਚਿਆਂ ਲਈ 14 ਕਰਾਸ-ਡਿਸਏਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਦਾ ਵਰਚੁਅਲੀ ਉਦਘਾਟਨ ਕੀਤਾ


“ਇਨ੍ਹਾਂ ਕਰਾਸ-ਡਿਸਏਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਦੀ ਸਥਾਪਨਾ ਨਾਲ ਹਰ ਤਰ੍ਹਾਂ ਦੀ ਅਪਾਹਜਤਾ ਦੀ ਪਹਿਚਾਣ ਕਰਨ ਦੇ ਨਾਲ-ਨਾਲ ਸਾਡੇ ਇੰਸਟੀਟਿਊਟਾਂ ਵਿੱਚੋਂ ਇੱਕ ਛੱਤ ਹੇਠਾਂ ਮੈਡੀਕਲ ਅਤੇ ਮੁੜ-ਵਸੇਬਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ- ਸ਼੍ਰੀ ਥਾਵਰਚੰਦ ਗਹਿਲੋਤ

Posted On: 17 JUN 2021 5:20PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਇੱਕ ਮਹੱਤਵਪੂਰਣ ਪਹਿਲਕਦਮੀ ਕਰਦੇ ਹੋਏ ਨਵੀਂ ਦਿੱਲੀ ਵਿੱਚ ਡੀਈਪੀਡਬਲਿਊਡੀ ਤੇ ਤਹਿਤ 7 ਨੈਸ਼ਨਲ ਇੰਸਟੀਟਿਊਟਸ ਅਤੇ 7 ਕੰਪੋਜ਼ਿਟ ਰੀਜਨਲ ਸੈਂਟਰਾਂ ਵਿੱਚ ਸਥਿਤ 14 ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਦਾ ਉਦਘਾਟਨ ਕੀਤਾ। ਇਹ ਕੇਂਦਰ ਅਲੱਗ-ਅਲੱਗ ਤਰ੍ਹਾਂ ਦੀਆਂ ਅਪਾਹਜਤਾਵਾਂ ਸਕ੍ਰੀਨਿੰਗ ਤੇ ਪਛਾਣ, ਮੁੜ-ਵਸੇਬਾ, ਸਲਾਹ-ਮਸ਼ਵਰੇ, ਮੈਡੀਕਲ ਸੇਵਾਵਾਂ ਇੱਕ ਹੀ ਛੱਤ ਦੇ ਹੇਠਾਂ ਸੰਜੀਦਾ ਢੰਗ ਨਾਲ ਪ੍ਰਦਾਨ ਕਰਨਗੇ।

ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁੱਜਰ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀ ਰਤਨ ਲਾਲ ਕਟਾਰੀਆ ਵੀ ਮੌਜੂਦ ਸਨ। ਇਸ ਦੇ ਇਲਾਵਾ ਦਿਵਯਾਂਗਜਨ ਦੇ ਸਸ਼ਕਤੀਕਰਨ ਵਿਭਾਗ (ਦਿਵਯਗੰਜਨ) ਦੀ ਸਕੱਤਰ, ਸੁਸ਼੍ਰੀ ਅੰਜਲੀ ਭਵਰਾ, ਡੀਈਪੀਡਬਲਿਊਡੀਐੱਮ ਦੀ ਸੰਯੁਕਤ ਸਕੱਤਰ, ਤਾਰੀਕਾ ਰਾਏ, ਅਤੇ ਡੀਈਪੀਡਬਲਯੂਡੀ ਦੇ ਸੀਨੀਅਰ ਅਧਿਕਾਰੀ ਵੀ ਸਮਾਰੋਹ ਵਿੱਚ ਸ਼ਾਮਲ ਹੋਏ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਦਿਵਯਾਂਗਜਨ ਹਮੇਸ਼ਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸਭ ਤੋਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਕੇਂਦਰ ਸਰਕਾਰ ਨੇ ਦਿਵਯਾਂਗਜਨ ਅਧਿਕਾਰ (ਆਰਪੀਡਬਲਯੂਡੀ) ਐਕਟ, 2016 ਨੂੰ ਦਿਵਯਾਂਗਜਨਾਂ ਦੇ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਦੇ ਅਨੁਰੂਪ ਲਾਗੂ ਕੀਤਾ ਹੈ। ਜਿਸ ਵਿੱਚ ਦਿਵਯਾਂਗਜਨਾਂ ਦੇ ਲਈ ਇੱਕ ਸਮਾਵੇਸ਼ੀ ਸਮਾਜ ਦੀ ਪਰਿਕਲਪਨਾ ਕੀਤੀ ਗਈ ਹੈ।

 

https://ci3.googleusercontent.com/proxy/ucigm51aqE0qUMX2M-znKUHCyBEDKkX4tegSTEA_cl1j2DQjcax1sVOov0uqrz6fxtIVgdi2t6dEPe_z9ixWQz1kLhOX2CCGt2_ulL2PLVXGleqkmrlwDgwe1w=s0-d-e1-ft#https://static.pib.gov.in/WriteReadData/userfiles/image/image0015HC4.jpg

 

ਮੰਤਰੀ ਗਹਿਲੋਤ ਨੇ ਅੱਗੇ ਕਿਹਾ ਕਿ ਅਜਿਹੇ ਦਿਵਯਾਂਗ ਬੱਚਿਆਂ ਜਾਂ ਉਨ੍ਹਾਂ ਸ਼ਿਸ਼ੂਆਂ ਨੂੰ ਜਲਦੀ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜੋ ਅਪਾਹਜ ਹੋਣ ਦੇ ਜੋਖਮ ਵਿੱਚ ਹਨ, ਤਾਂ ਜੋ ਬੱਚੇ ਦਾ ਬਿਹਤਰ ਵਿਕਾਸ ਸੁਨਿਸ਼ਚਿਤ ਹੋ ਸਕੇ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲੇ ਪੜਾਅ ਵਿੱਚ ਅਸੀਂ ਆਪਣੇ ਇੰਸਟੀਟਿਊਟਾਂ ਵਿੱਚ 14 ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2022 ਵਿੱਚ ਅਸੀਂ ਸਾਰੇ ਸੀਆਰਸੀ ਵਿਚ ਅਜਿਹੇ ਕੇਂਦਰ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਜਿਸ ਦੇ ਨਤੀਜੇ ਸਦਕਾ, ਲਗਭਗ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਦੀ ਸੁਵਿਧਾ ਉਪਲਬਧ ਹੋਵੇਗੀ।

https://ci5.googleusercontent.com/proxy/NLOBA4cXeHrbWCxFUYcrNHlz-J3kTbpScdYqjbYvGPhrBMlHrVEiJ8iVWDB_LdlsG8_WNITM3tQchcb1lzlQhktd0mBVPObwm663GXiHpoH04k71pOjHgnbbHQ=s0-d-e1-ft#https://static.pib.gov.in/WriteReadData/userfiles/image/image002YT6B.jpg  https://ci3.googleusercontent.com/proxy/v2ZaWo12ZXfLofmJD7DLbDKRaRzHA-aIF_tMuqwO2ftqtAkdnnuHgxebbp4K0fMo2fuVdvgzWCE_nSsKh3fYiYHFpXjfYndPQ3B8FrxErhT4pOnTtm19eW7oJw=s0-d-e1-ft#https://static.pib.gov.in/WriteReadData/userfiles/image/image003N1FK.jpg

https://ci6.googleusercontent.com/proxy/5Gh3_-vt1DTRcOqpmyy0y7lIjJ3FfzONNYarLkyfb0o7Fd5oYBG2ltGMgDkqlZcMlvLf34SxsA2IOWCJi8S4nyAK06wfC1QtY-lDTnZIs0CUsyd436JjN4Jupw=s0-d-e1-ft#https://static.pib.gov.in/WriteReadData/userfiles/image/image004M1RQ.jpg  https://ci3.googleusercontent.com/proxy/AKeLGFrRQGhAGvPQuePukMTz-DoPqIDbNCUuhnsHJ7mbPAUOxn_wPj6Qj6sHwJ2e8HMLH8NYEKRt1E8Y6Jr4-1oFn1J0RWuKDLi6p2ieJxg5u1FpYzSaD9bRyQ=s0-d-e1-ft#https://static.pib.gov.in/WriteReadData/userfiles/image/image005U02A.jpg
 

ਉਨ੍ਹਾਂ ਨੇ ਕਿਹਾ “ਸਾਡੇ ਰਾਸ਼ਟਰੀ ਇੰਸਟੀਟਿਊਟ ਅਤੇ ਉਨ੍ਹਾਂ ਦੇ ਅਧੀਨ ਸੀਆਰਸੀ ਵੱਖ-ਵੱਖ ਦਿਵਯਾਂਗਜਨਾਂ ਨੂੰ ਮੁੜ-ਵਸੇਬਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਲੇਕਿਨ ਰਾਸ਼ਟਰੀ ਇੰਸਟੀਟਿਊਟ ਸਿਰਫ ਵੱਖਰੇ-ਵੱਖਰੇ ਦਿਵਯਾਂਗਜਨਾਂ ਦੇ ਲਈ ਕੰਮ ਕਰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਇਸ ਨਵੀਂ ਪਹਿਲ ਨਾਲ ਇਨ੍ਹਾਂ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਦੀ ਸਥਾਪਨਾ ਨਾਲ ਹਰ ਪ੍ਰਕਾਰ ਦੇ ਦਿਵਯਾਂਗਤਾ ਦੀ ਪਹਿਚਾਣ ਕਰਨ ਦੇ ਨਾਲ ਉਨ੍ਹਾਂ ਨੂੰ ਮੈਡੀਕਲ ਅਤੇ ਮੁੜ-ਵਸੇਬਾ ਸੇਵਾਵਾਂ ਇੱਕ ਹੀ ਛੱਤ ਦੇ ਹੇਠਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਸ਼੍ਰੀ ਗਹਿਲੋਤ ਨੇ ਦੱਸਿਆ ਕਿ ਮੰਤਰਾਲੇ ਨੇ ਈਆਈਸੀ ਦੀ ਹੈਂਡਬੁੱਕ ਵੀ ਤਿਆਰ ਕੀਤੀ ਹੈ, ਜਿਸ ਵਿੱਚ ਇਨ੍ਹਾਂ ਕੇਂਦਰਾਂ ਦੇ ਬੁਨਿਆਦੀ ਢਾਂਚੇ ਅਤੇ ਸੇਵਾ ਪ੍ਰੋਫਾਈਲ ਅਤੇ ਵੱਖ-ਵੱਖ ਰਣਨੀਤੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਸਾਨੂੰ ਉਮੀਦ ਹੈ ਕਿ ਇਹ ਹੋਰ ਥਾਵਾਂ 'ਤੇ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਿਤ ਕਰਨ ਵਿੱਚ ਮਦਦਗਾਰ ਹੋਵੇਗਾ।

ਉਨ੍ਹਾਂ ਨੇ ਕਿਹਾ “ਅਸੀਂ ਰਾਜ ਸਰਕਾਰਾਂ ਨੂੰ ਰਾਜ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਦੀ ਤਾਕੀਦ ਕਰਾਂਗੇ ਤਾਂ ਜੋ ਇਨ੍ਹਾਂ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕਣ। ਅਸੀਂ ਇਹ ਵੀ ਤਾਕੀਦ ਕਰਨਾ ਚਾਹਾਂਗੇ ਕਿ ਉਹ ਸਾਡੇ 14 ਕਰਾਸ-ਡਿਸਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਨੂੰ ਇੱਕ ਮਾੱਡਲ ਵਜੋਂ ਅਪਣਾ ਕੇ ਆਪਣੇ ਪੱਧਰ 'ਤੇ ਅਜਿਹੇ ਸੈਂਟਰ ਸਥਾਪਿਤ ਕਰਨ। 

ਇਸ ਅਵਸਰ ‘ਤੇ ਦਿਵਯਾਂਗ ਬੱਚਿਆਂ ਦੇ ਲਈ ਅਰਲੀ ਇੰਟਰਵੈਂਸ਼ਨ ਸੈਂਟਰਾਂ ‘ਤੇ ਇੱਕ ਕਿਤਾਬ ਨੂੰ ਵੀ ਜਾਰੀ ਕੀਤਾ ਗਿਆ।

 

https://ci3.googleusercontent.com/proxy/Mrr42KYSzKbia6IndVvfyGtg7Q8SOvms5xjoT6cS-B05APdrxCgoMSFk5nv6qzt3bFCXila3PyPQZX_1Vjhqp2_rhn1r0a-vx5OBA60wL06r6cb6rJNUVGWH2w=s0-d-e1-ft#https://static.pib.gov.in/WriteReadData/userfiles/image/image006BRZ1.jpg

ਇਸ ਅਵਸਰ ‘ਤੇ ਬੋਲਦੇ ਹੋਏ,  ਸ਼੍ਰੀ ਕ੍ਰਿਸ਼ਨ ਪਾਲ ਗੁੱਜਰ ਨੇ ਕਿਹਾ ਕਿ ਦਿਵਯਾਂਗਜਨਾਂ ਦੇ ਸਾਰਥਕ ਸਮਾਵੇਸ਼ਨ ਦੇ ਮੁੱਖ ਪਹਿਲੂਆਂ ਵਿੱਚੋਂ ਇੱਕ ਦਿਵਯਾਂਗਤਾ ਦੀ ਸ਼ੁਰੂਆਤੀ ਪੱਧਰ ‘ਤੇ ਪਹਿਚਾਣ ਅਤੇ ਉਨ੍ਹਾਂ ਦਾ ਸਹੀ ਇਲਾਜ ਹੈ। ਸਾਨੂੰ ਲਗਦਾ ਹੈ ਕਿ ਜੋਖਮ ਵਾਲੇ ਮਾਮਲਿਆਂ ਦੀ ਪਹਿਚਾਣ, ਖ਼ਾਸ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਪਹਿਲੂ ਹੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਮੇਂ ‘ਤੇ  ਜ਼ਰੂਰੀ ਸਹਾਇਤਾ ਅਤੇ ਸਲਾਹ ਦੇਣਾ ਵੀ ਮਹੱਤਵਪੂਰਨ ਹੈ। ਇਸ ਉਦੇਸ਼ ਦੇ ਲਈ, ਅਸੀਂ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਿਤ ਕਰ ਰਹੇ ਹਾਂ।

ਇਸ ਅਵਸਰ ‘ਤੇ ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਕਿ ਦੇਸ਼ ਵਿੱਚ ਪਹਿਲੀ ਅਰਲੀ ਇੰਟਰਵੈਂਸ਼ਨ ਸੈਂਟਰ ਬਣੇ ਹਨ। ਇਨ੍ਹਾਂ ਸੈਂਟਰਾਂ ਦਾ ਉਦੇਸ਼ ਭਾਰਤ ਵਿੱਚ ਦਿਵਯਾਂਗਜਨਾਂ ਨੂੰ ਲਗਭਗ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ। ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ 0-6 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਦਿਵਯਾਂਗਤਾ ਨੂੰ ਘੱਟ ਕਰਨ ਵਿੱਚ ਸਫਲ ਹੋਣਗੇ ਅਤੇ ਉਮੀਦ ਜਤਾਈ ਕਿ ਇਹ ਕੇਂਦਰ ਆਪਣੀਆਂ ਸੇਵਾਵਾਂ ਨਾਲ ਉੱਚ ਮਿਆਰ ਸਥਿਪਤ ਕਰਨਗੇ।

ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਇਨ੍ਹਾਂ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰਾਂ ਨੂੰ ਬੱਚਿਆਂ ਦੇ ਅਨੁਕੂਲ ਵਾਤਾਵਰਣ ਦੇ ਨਾਲ ਸਾਵਧਾਨੀਪੂਰਬਕ ਡਿਜ਼ਾਈਨ ਕੀਤਾ ਗਿਆ ਹੈ। ਜੋ ਬੱਚਿਆਂ ਦੇ ਲਈ ਆਕਰਸ਼ਕ ਅਤੇ ਦਿਲਚਸਪ ਬਣ ਜਾਣਗੇ। ਇਸ ਨਾਲ ਬੱਚਿਆਂ ਨੂੰ ਅਰਾਮਦਾਇਕ ਵਾਤਾਵਰਣ ਵਿੱਚ ਡਾਕਟਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਇਲਾਵਾ, ਐਕਸੈਸਬਿਲਿਟੀ ਫੀਚਰਸ ਨਾਲ ਦਿਵਯਾਂਗ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਇਨ੍ਹਾਂ ਕੇਂਦਰਾਂ ਦੀਆਂ ਸੁਵਿਧਾਵਾਂ ਤੱਕ ਅਸਾਨੀ ਨਾਲ ਪਹੁੰਚਣ ਵਿੱਚ ਮਦਦ ਮਿਲੇਗੀ।

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸੁਸ਼੍ਰੀ ਅੰਜਲੀ ਭਾਵਰਾ ਨੇ ਦੱਸਿਆ ਕਿ ਬੱਚਿਆਂ ਵਿੱਚ ਦਿਵਯਾਂਗਤਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਲ 2011 ਦੀ ਜਨਗਣਨਾ ਦੇ ਅਨੁਸਾਰ, 0-6 ਸਾਲ ਦੀ ਉਮਰ ਵਰਗ ਵਿੱਚ 20 ਲੱਖ ਤੋਂ ਵੱਧ ਦਿਵਯਾਂਗ ਬੱਚੇ ਹਨ, ਜੋ ਕਿ ਦਿੱਖ ਕਮਜ਼ੋਰੀ, ਸੁਣਨ ਤੋਂ ਅਯੋਗ, ਪੈਦਲ ਚੱਲਣ ਦੀ ਦਿਵਯਾਂਗ ਆਦਿ ਦੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ। ਇਸ ਦਾ ਮਤਲਬ ਹੈ ਕਿ ਇਸ ਉਮਰ ਵਰਗ ਵਿੱਚ ਦੇਸ਼ ਦੇ ਲਗਭਗ 7 ਪ੍ਰਤੀਸ਼ਤ ਬੱਚੇ ਕਿਸੇ ਨਾ ਕਿਸੇ ਦਿਵਯਾਂਗਤਾ ਤੋਂ ਪੀੜਤ ਹਨ। ਦਿਵਯਾਂਗਜਨਾਂ ਦੇ ਅਧਿਕਾਰ ਐਕਟ 2016 ਦੇ ਲਾਗੂ ਹੋਣ ਦੇ ਨਾਲ ਇਨ੍ਹਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ, ਕਿਉਂਕਿ ਹੁਣ 7 ਦੀ ਬਜਾਏ ਦਿਵਯਾਂਗਤਾ ਸ਼੍ਰੇਣੀ ਵਿੱਚ 21 ਸ਼੍ਰੇਣੀਆਂ ਸ਼ਾਮਲ ਕਰ ਲਿੱਤੀਆਂ ਗਈਆਂ ਹਨ। ਰਿਸਰਤ ਦੱਸਦੇ ਹਨ ਕਿ ਸਿਹਤਮੰਦ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਬੱਚਿਆੰ ਦੇ ਜੀਵਨ ਦੇ ਪਹਿਲੇ 1000 ਦਿਨ ਬਹੁਤ ਮਹੱਤਵਪੂਰਨ ਹੁੰਦੇ ਹਨ, ਇਸ ਲਈ ਛੋਟੀ ਉਮਰ ਵਿੱਚ ਜੋਖਮ ਦੇ ਮਾਮਲਿਆਂ ਦੀ ਪਹਿਚਾਣ ਕਰਨਾ ਬਹੁਤ ਮਹੱਤਵਪੂਰਨ ਹੈ ਤਾਂ ਕਿ ਢੁਕਵੇਂ ਉਪਾਵਾਂ ਦੁਆਰਾ ਦਿਵਯਾਂਗਤਾ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕੇ।

ਇਸ ਮੌਕੇ ‘ਤੇ ਸੰਯੁਕਤ ਸਕੱਤਰ, ਸੁਸ਼੍ਰੀ ਤਾਰੀਕਾ ਰਾਏ ਨੇ ਇਨ੍ਹਾਂ ਕੇਂਦਰਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਫਾਇਦਿਆਂ ਬਾਰੇ ਵਿਸਤਾਰਪੂਰਵਕ ਪੇਸ਼ਕਾਰੀ ਦਿੱਤੀ।

 

ਇਹ 14 ਅਰਲੀ ਇੰਟਰਵੈਂਸ਼ਨ ਸੈਂਟਰ ਦੇਹਰਾਦੂਨ, ਦਿੱਲੀ, ਮੁੰਬਈ, ਸਿਕੰਦਰਾਬਾਦ, ਕੋਲਕਾਤਾ, ਕਟਕ, ਚੇੱਨਈ, ਸੁਰੇਂਦ੍ਰਨਗਰ, ਲਖਨਊ, ਭੋਪਾਲ, ਰਾਜਨਾਂਦਗਾਂਵ, ਪਟਨਾ, ਨੈੱਲੋਰ ਅਤੇ ਕੋਜ਼ੀਕੋਡ ਵਿੱਚ ਸ਼ੁਰੂ ਕੀਤੇ ਗਏ ਹਨ।

ਸਬੰਧਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦਿਵਯਾਂਗਜਨਾਂ ਦੇ ਸਸ਼ਕਤੀਕਰਨ ਨਾਲ ਸਬੰਧਿਤ ਪ੍ਰਮੁੱਖ ਸਕੱਤਰਾਂ / ਸਕੱਤਰਾਂ ਦੇ ਨਾਲ-ਨਾਲ ਹੀ ਇਨ੍ਹਾਂ ਰਾਜਾਂ ਦੇ ਦਿਵਯਾਂਗਜਨਾਂ ਦੇ ਲਈ ਰਾਜ ਕਮਿਸ਼ਨਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ  ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਐੱਨਆਈਐੱਸ ਦੇ ਡਾਇਰੈਕਟਰਾਂ ਅਤੇ ਸੀਆਰਸੀ ਦੇ ਪ੍ਰਮੁੱਖਾਂ ਵੀ ਇਸ ਅਵਸਰ ‘ਤੇ ਸ਼ਾਮਲ ਹੋਏ।

ਰਿਸਰਟ ਸਟਡੀਜ਼ ਤੋਂ ਪਤਾ ਚਲਦਾ ਹੈ ਕਿ ਸ਼ੁਰੂਆਤੀ ਬਚਪਨ (0-6 ਸਾਲ) ਦਿਮਾਗ ਦੇ ਵਿਕਾਸ ਲਈ ਸਭ ਤੋਂ ਵਧੀਆ ਸਮਾਂ ਹੈ। ਇਹ ਮਹੱਤਵਪੂਰਨ ਸਮਾਂ ਹੈ ਜੋ ਕਿਸੇ ਵਿਅਕਤੀ ਦੀ ਉਮਰ ਭਰ ਦੀ ਸਿਹਤ, ਸਮਾਜਿਕ ਅਤੇ ਆਰਥਿਕ ਸਮਰੱਥਾ ਤੱਕ ਪਹੁੰਚਣ ਦੀ ਯੋਗਤਾ ਨੂੰ ਨਿਰਧਾਰਿਤ ਕਰਦਾ ਹੈ। ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਗੁਣਵੱਤਾਪੂਰਨ ਬਚਪਨ ਪ੍ਰਦਾਨ ਕਰਨ ਨਾਲ ਇੱਕ ਸੁਤੰਤਰ ਅਤੇ ਸਨਮਾਨਜਨਕ ਜੀਵਨ ਜੀਉਣ ਵਿੱਚ ਸਮਰੱਥ ਹੋਣ ਦੇ ਲਈ ਜ਼ਰੂਰੀ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ।

ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਨੂੰ ਇੱਕ ਛੱਤ ਦੇ ਹੇਠਾਂ ਪਹੁੰਚਯੋਗ ਅਤੇ ਸੁਹਜ ਰੂਪ ਨਾਲ ਡਿਜ਼ਾਈਨ ਕੀਤੇ ਵਾਤਾਵਰਣ ਵਿੱਚ ਸੇਵਾਵਾਂ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਤਿਆਰ ਹਨ। ਇਨ੍ਹਾਂ ਸੇਵਾਵਾਂ ਵਿੱਚ ਜੋਖਮ ਦੇ ਮਾਮਲਿਆਂ ਦੀ ਪਹਿਚਾਣ ਕਰਨ ਦੇ ਲਈ ਬੱਚਿਆਂ ਦੀ ਜਾਂਚ ਦੀ ਸੁਵਿਧਾ ਅਤੇ ਉਨ੍ਹਾਂ ਨੂੰ ਉਚਿਤ ਮੁੜ-ਵਸੇਬਾ ਦੀ ਦੇਖਭਾਲ ਦੇ ਲਈ ਭੇਜਣਾ ਸ਼ਾਮਲ ਹੈ। ਇਨ੍ਹਾਂ ਕੇਂਦਰਾਂ ਵਿੱਚ ਸਪੀਚ ਥੈਰੇਪੀ, ਆਕਿਊਪੇਸ਼ਨਲ ਥੈਰੇਪੀ ਅਤੇ ਫਿਜ਼ੀਓਥੈਰੇਪੀ ਜਿਹੀਆਂ ਮੈਡੀਕਲ ਸੇਵਾਵਾਂ ਦੀ ਵੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਮਾਤਾ-ਪਿਤਾ ਦੀ  ਕਾਉਂਸਲਿੰਗ ਅਤੇ ਟ੍ਰੇਨਿੰਗ ਦੇ ਨਾਲ-ਨਾਲ ਸਹਿਕਰਮੀ ਸਲਾਹ-ਮਸ਼ਵਰਾ ਇਨ੍ਹਾਂ ਕੇਂਦਰਾਂ ਦਾ ਇੱਕ ਅਨਿੱਖੜਵਾਂ ਅੰਗ ਹੈ, ਤਾਂ ਕਿ ਮਾਤਾ-ਪਿਤਾ ਦਿਵਯਾਂਗ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝ ਸਕਣ। ਇਨ੍ਹਾਂ ਕੇਂਦਰਾਂ ‘ਤੇ ਸਕੂਲ ਦੀ ਤਿਆਰੀ ਸੁਵਿਧਾ ਦਾ ਉਦੇਸ਼ ਦਿਵਯਾਂਗ ਬੱਚਿਆਂ ਦੇ ਸੰਚਾਰ ਅਤੇ ਭਾਸ਼ਾ ਦੇ ਕੌਸ਼ਲ ਸਮੇਤ ਸ਼ਰੀਰਕ ਅਤੇ ਸੰਗਘਿਨਾਤਮਕ ਯੋਗਤਾ ਵਿੱਚ ਸੁਧਾਰ ਕਰਨਾ ਹੈ ਤਾਂ ਕਿ ਉਹ ਸੁਤੰਤਰ ਜੀਵਨ ਜੀ ਸਕਣ।

ਪੀਪੀਟੀ ਦੇ ਲਈ ਇੱਥੇ ਕਲਿੱਕ ਕਰੋ

 

 

 

*****

ਐੱਨਬੀ/ਐੱਨਸੀ



(Release ID: 1728416) Visitor Counter : 206