ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪੁਣੇ ਸਥਿਤ ਸਟਾਰਟ-ਅਪ ਨਾੱਨ-ਟੌਕਸਿਕ, ਕੋਮਲ, ਲੰਬੇ ਸਮੇਂ ਤੱਕ ਚੱਲਣ ਵਾਲਾ ਹੈਂਡ-ਸੈਨੀਟਾਈਜ਼ਰ ਬਜ਼ਾਰ ਵਿੱਚ ਲਿਆਉਣ ਨੂੰ ਤਿਆਰ

Posted On: 17 JUN 2021 9:06AM by PIB Chandigarh

ਬਜ਼ਾਰ ਵਿੱਚ ਜਲਦੀ ਹੀ ਅਜਿਹਾ ਹੈਂਡ-ਸੈਨੀਟਾਈਜ਼ਰ ਉਪਲਬਧ ਹੋ ਜਾਵੇਗਾ, ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਜੋ ਇੰਨਾ ਕੋਮਲ ਹੈ ਕਿ ਉਸ ਨੂੰ ਲਗਾਉਣ ਨਾਲ ਹੱਥਾਂ ਵਿੱਚ ਖੁਸ਼ਕੀ ਨਹੀਂ ਆਉਂਦੀ। ਇਹ ਸੈਨੀਟਾਈਜ਼ਰ ਅਲਕੋਹਲ ਮੁਕਤ ਹੈ। ਨਾਲ ਹੀ ਇਹ ਨਾ ਤਾਂ ਜਲਣਸ਼ੀਲ ਹੈ ਅਤੇ ਨਾ ਹੀ ਟੌਕਸਿਕ, ਯਾਨੀ ਇਹ ਬਿਲਕੁਲ ਜ਼ਹਿਰੀਲਾ ਨਹੀਂ ਹੈ। ਇਸ ਨੂੰ ਪੁਣੇ ਦੇ ਇੱਕ ਸਟਾਰਟ-ਅਪ ਨੇ ਸਿਲਵਰ ਨੈਨੋਪਾਰਟਿਕਲਸ ਨਾਲ ਵਿਕਸਤ ਕੀਤਾ ਗਿਆ ਹੈ।

ਹੱਥਾਂ ‘ਤੇ ਲਗਾਤਾਰ ਸੈਨੀਟਾਈਜ਼ਰ ਲਗਾਉਣ ਨਾਲ ਹੱਥ ਖੁਸ਼ਕ ਹੋ ਜਾਂਦੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਨੂੰ ਹੱਥਾਂ ਦੀ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਵੀ-ਇਨੋਵੇਟ ਬਾਇਓਸਾਲਿਊਸ਼ਨਸ ਦੁਆਰਾ ਵਿਕਸਿਤ ਹੈਂਡ ਸੈਨੀਟਾਈਜ਼ਰ ਕੀਟਾਣੂਆਂ ਨਾਲ ਲੜਣ ਦੀ ਪ੍ਰਕਿਰਿਆ ਨੂੰ ਵਧਾ ਦਿੰਦਾ ਹੈ, ਯਾਨੀ ਇਸ ਦਾ ਅਸਰ ਲੰਬੇ ਸਮੇਂ ਤੱਕ ਕਾਇਮ ਰਹਿੰਦਾ ਹੈ, ਜਿਸ ਦੇ ਕਾਰਨ ਇਸ ਨੂੰ ਵਾਰ-ਵਾਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਸਿਲਵਰ ਨੈਨੋਪਾਰਟਿਕਲਸ ਵਿੱਚ ਸਿਲਵਰ ਆਇਨਸ ਹੌਲੀ ਅਤੇ ਸਤਤ ਤਰੀਕੇ ਨਾਲ ਨਿਕਲਦੇ ਰਹਿੰਦੇ ਹਨ ਅਤੇ ਜੋ ਵੀ ਮਾਈਕ੍ਰੋ-ਔਰਗੈਨਿਜ਼ਮ ਸੰਪਰਕ ਵਿੱਚ ਆਉਂਦੇ ਹਨ, ਉਹ ਤੁਰੰਤ ਮਰ ਜਾਂਦੇ ਹਨ। ਇਸ ਦੇ ਇਲਾਵਾ ਇਸ ਨੂੰ ਅਸਾਨੀ ਨਾਲ ਰੱਖਿਆ ਜਾ ਸਕਦਾ ਹੈ।

ਕਲੀਨਿਕਲ ਟਰਾਇਲ ਦੇ ਹਵਾਲੇ ਨਾਲ ਇਹ ਹੈਂਡ ਸੈਨੀਟਾਈਜ਼ਰ ਸੈਂਟ੍ਰਲ ਡ੍ਰਗਸ ਸਟੈਂਡਰਡਸ ਕੰਟ੍ਰੋਲ ਔਰਗੇਨਾਈਜੇਸ਼ਨ (ਸੀਡੀਐੱਸਸੀਓ) ਦੀ ਕਸੌਟੀ ‘ਤੇ ਖਰਾ ਉਤਰਿਆ ਹੈ ਅਤੇ ਇਸ ਨੇ ਵਾਇਰਸ ਨੂੰ ਮਾਰਨ ਵਿੱਚ ਆਪਣੀ ਤਾਕਤ ਵੀ ਸਾਬਿਤ ਕੀਤੀ ਹੈ।

ਵੀ-ਇਨੋਵੇਟ ਬਾਇਊਸਾਲਿਊਸ਼ਨਸ ਨੂੰ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੇ ਕਵਚ 2020 ਅਨੁਦਾਨ ਦੁਆਰਾ ਸਮਰਥਨ ਪ੍ਰਾਪਤ ਹੈ। ਇਹ ਇੰਸਟੀਟਿਊਟ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਹੈ। ਇਨ੍ਹਾਂ ਸਭ ਨੇ ਕੋਲਾੱਯਡਲ ਸਿਲਵਰ ਸੋਲਿਊਸ਼ਨ ਅਧਾਰਿਤ ਹੈਂਡ ਸੈਨੀਟਾਈਜ਼ਰ ਵਿਕਸਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਲਾੱਯਡਲ ਸਿਲਵਰ ਸੋਲਿਊਸ਼ਨ ਇੱਕ ਅਜਿਹਾ ਘਟਕ ਹੁੰਦਾ ਹੈ, ਜੋ ਬੈਕਟੀਰੀਆ ਨੂੰ ਮਾਰਨ ਅਤੇ ਜ਼ਖਮ ਦੀ ਮਰਹਮ-ਪੱਟੀ ਕਰਨ ਦੇ ਕੰਮ ਆਉਂਦਾ ਹੈ। ਇਸ ਵਿੱਚ ਸ਼ੁੱਧ ਚਾਂਦੀ ਦਾ ਇਸਤੇਮਾਲ ਹੁੰਦਾ ਹੈ। ਇਸ ਸੈਨੀਟਾਈਜ਼ਰ ਦੀ ਤਕਨੀਕ ਸਿਲਵਰ ਨੈਨੋਪਾਰਟਿਕਲਸ ‘ਤੇ ਅਧਾਰਿਤ ਹੈ, ਤਾਕਿ ਵਾਇਰਲ ਨੈਗੇਟਿਵ-ਸਟ੍ਰੈਂਡ ਆਰਐੱਨਏ ਅਤੇ ਵਾਇਰਲ ਬਡਿੰਗ ਨੂੰ ਮਿਲਣ ਤੋਂ ਰੋਕਦਾ ਹੈ। ਯਾਨੀ ਵਾਇਰਸ ਆਪਣੀ ਤਦਾਦ ਵਧਾਉਣ ਦੇ ਲਈ ਪੈਦਾ ਹੋਣ ਵਾਲੇ ਵਾਇਰਸ ਨਾਲ ਮੇਲ ਨਾ ਕਰ ਪਾਵੇ।

ਵੀ-ਇਨੋਵੇਟ ਬਾਇਓਸਾੱਲਿਊਸ਼ਨਸ ਦੀ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਕ ਅਧਿਕਾਰੀ (ਸੀਓਓ) ਡਾ. ਅਨੁਪਮਾ ਇੰਜੀਨੀਅਰ ਨੇ ਕਿਹਾ, “ਅਧਿਐਨ ਦੇ ਨਤੀਜਿਆਂ ਨਾਲ ਅਸੀਂ ਪੂਰੀ ਤਰ੍ਹਾਂ ਵਿਸ਼ਵਾਸ ਨਾਲ ਭਰੇ ਹਾਂ ਅਤੇ ਭਾਰਤ ਦੇ ਸੀਡੀਐੱਸਸੀਓ ਨਾਲ ਆਪਣੇ ਹੈਂਡ ਸੈਨੀਟਾਈਜ਼ਰ ਨੁਸਖੇ ਦੇ ਲਈ ਲਾਇਸੈਂਸ ਦਾ ਇੰਤਜ਼ਾਰ ਕਰ ਰਹੇ ਹਾਂ। ਸਾਨੂੰ ਯਕੀਨ ਹੈ ਕਿ ਇਸ ਤਰ੍ਹਾਂ ਦੇ ਇਨੋਵੇਸ਼ਨ ਨਾਲ ਦੇਸ਼ ਦੇ ‘ਆਤਮਨਿਰਭਰ ਭਾਰਤ’ ਮਿਸ਼ਨ ਨੂੰ ਬਲ ਮਿਲੇਗਾ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਭਾਰਤ ਖੁਦ ਆਪਣੇ ਬਲ ‘ਤੇ ਸਮਰੱਥ ਹੋਵੇਗਾ।”

ਸਿਲਵਰ ਨੈਨੋਪਾਰਟਿਕਲਸ ਨੂੰ ਐਂਟੀ-ਵਾਇਰਲ ਏਜੰਟ ਦੇ ਰੂਪ ਵਿੱਚ ਕਾਰਗਰ ਪਾਇਆ ਗਿਆ ਹੈ, ਜੋ ਐੱਚਆਈਵੀ, ਹੈਪੇਟਾਈਟਸ-ਬੀ, ਹਰਪੀਜ਼ ਸਿੰਪਲੈਕਸ ਵਾਇਰਸ, ਇੰਫਲੂਏਂਜਾ ਵਾਇਰਸ ਜਿਹੇ ਘਾਤਕ ਵਾਇਰਸ ਦੇ ਖਿਲਾਫ ਸੁਰੱਖਿਆ ਪ੍ਰਦਾਨ ਕਰਦਾ ਹੈ। ਹਾਲ ਦੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਗਲੂਟੇਥਿਓਨ ਕੈਪਡ-ਏਜੀ2ਐੱਸ ਐੱਨਸੀ (ਸਿਲਵਰ ਨਾੱਨ-ਕਲਸਟਰਸ) ਕੋਰੋਨਾ ਵਾਇਰਸ ਦੇ ਖਿਲਾਫ ਕੰਮ ਕਰਦਾ ਹੈ। ਇਹ ਕੰਮ ਉਹ ਵਾਇਰਲ ਨੈਗੇਟਿਵ-ਸਟ੍ਰੈਂਡ ਆਰਐੱਨਏ ਅਤੇ ਵਾਇਰਲ ਬਡਿੰਗ ਨੂੰ ਮਿਲਣ ਤੋਂ ਰੋਕ ਕੇ ਕਰਦਾ ਹੈ। ਕੋਲਾਯਡਲ ਸਿਲਵਰ ‘ਤੇ ਵੀ-ਇਨੋਵੇਟ ਬਾਇਓਸਾੱਲਿਊਸ਼ਨਸ ਦੀ ਟੈਕਨੋਲੋਜੀ ਅਧਾਰਿਤ ਹੈ, ਜੋ ਆਰਐੱਨਏ ਨੂੰ ਆਪਣੀ ਤਾਦਾਦ ਵਧਾਉਣ ਤੋਂ ਰੋਕਦਾ ਹੈ, ਜਿਸ ਨਾਲ ਕੋਵਿਡ-19 ਦੇ ਫੈਲਾਵ ‘ਤੇ ਰੋਕ ਲਗਦੀ ਹੈ। ਉਹ ਕਾਰਗਰ ਤਰੀਕੇ ਨਾਲ ਸਤਹ ‘ਤੇ ਮੌਜੂਦ ਗਲਾਕੋਪ੍ਰੋਟੀਨਸ ਨੂੰ ਵੀ ਬਲਾੱਕ ਕਰ ਦਿੰਦਾ ਹੈ।

ਇਸ ਸਮੇਂ ਸਮੂਹ ਇਹ ਵੀ ਮੁਲਾਂਕਣ ਕਰ ਰਿਹਾ ਹੈ ਕਿ ਵੱਖ-ਵੱਖ ਪ੍ਰਕਾਰ ਦੇ ਵਾਇਰਸ ‘ਤੇ ਇਹ ਹੈਂਡ ਸੈਨੀਟਾਈਜ਼ਰ ਕਿੰਨਾ ਕਾਰਗਰ ਹੈ।

 

https://static.pib.gov.in/WriteReadData/userfiles/image/image001BK60.png https://static.pib.gov.in/WriteReadData/userfiles/image/image0020JDB.png

****

ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1728269) Visitor Counter : 189