ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਉਦਯੋਗ ਆਧਾਰ ਮੈਮੋਰੰਡਮ ਦੀ ਵੈਧਤਾ 31 ਮਾਰਚ, 2021 ਤੋਂ ਵਧਾ ਕੇ 31 ਦਸੰਬਰ, 2021 ਕੀਤੀ

Posted On: 17 JUN 2021 7:19PM by PIB Chandigarh

ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਮੂਲ ਨੋਟੀਫਿਕੇਸ਼ਨ ਨੰ. ਐਸਓ 2119 (ਈ) ਮਿਤੀ 26.06.2020 ਵਿੱਚ 2347 (ਈ) ਮਿਤੀ 16.06.2021 ਦੇ ਅਧੀਨ ਇੱਕ ਸੋਧ ਜਾਰੀ ਕੀਤੀ ਹੈ। ਇਸਦੇ ਤਹਿਤ, ਈਐਮ ਭਾਗ -2 ਅਤੇ ਯੂਏਐਮ ਦੀ ਵੈਧਤਾ ਹੁਣ 31.03.2021  ਤੋਂ ਵਧਾ ਕੇ 31.12.2021 ਕੀਤੀ ਗਈ ਹੈ। ਇਹ ਈਐਮ ਭਾਗ -2 ਅਤੇ ਯੂਏਐਮ ਦੇ ਧਾਰਕਾਂ ਨੂੰ ਵੱਖ-ਵੱਖ ਮੌਜੂਦਾ ਸਕੀਮਾਂ ਦੇ ਪ੍ਰਬੰਧਾਂ ਅਤੇ ਐਮਐਸਐਮਈਜ਼ ਨੂੰ ਤਰਜੀਹ ਦੇ ਖੇਤਰ ਵਿੱਚ ਕਰਜ਼ਾ ਲਾਭਾਂ ਸਮੇਤ ਪ੍ਰੋਤਸਾਹਨ ਦਾ ਲਾਭ ਲੈਣ ਵਿੱਚ ਸਹਾਇਤਾ ਕਰੇਗਾ।

ਮੌਜੂਦਾ ਕੋਵਿਡ -19 ਸਥਿਤੀ ਦੌਰਾਨ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈਜ਼) ਦੁਆਰਾ ਦਰਪੇਸ਼ ਮੁਸ਼ਕਿਲਾਂ ਅਤੇ ਵੱਖ-ਵੱਖ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਐਸੋਸੀਏਸ਼ਨਾਂ, ਵਿੱਤੀ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਹਿੱਤਾਂ ਨਾਲ ਜੁੜੇ ਨੁਮਾਇੰਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਸੋਧ ਕੀਤੀ ਗਈ ਹੈ।

ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੋਧ ਤੋਂ ਬਾਅਦ ਮੌਜੂਦਾ ਈਐਮ ਭਾਗ- II ਅਤੇ ਯੂਏਐਮ ਧਾਰਕ 1 ਜੁਲਾਈ, 2020 ਨੂੰ ਅਰੰਭ ਕੀਤੀ ਗਈ ਐਂਟਰਪ੍ਰਾਈਜ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਵਿੱਚ ਟਰਾਂਸਫਰ ਹੋ ਸਕਣਗੇ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭ ਪ੍ਰਾਪਤ ਕਰ ਸਕਣਗੇ, ਜੋ ਐਮਐਸਐਮਈਜ਼ ਨੂੰ ਮਜ਼ਬੂਤ ਹੋਣ ਵਿੱਚ ਸਹਾਇਤਾ ਕਰਨਗੇ ਅਤੇ ਆਪਣੀ ਪੁਰਾਣੀ ਸਥਿਤੀ ਵਿੱਚ ਤੇਜ਼ੀ ਨਾਲ ਵਾਪਸੀ ਨਾਲ,  ਅਜਿਹੇ ਉਦਮ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਯੋਗ ਹੋਣਗੇ।

ਚਾਹਵਾਨ ਉੱਦਮ https://udyamregmission.gov.in 'ਤੇ ਬਿਨਾਂ ਕਿਸੇ ਦਸਤਾਵੇਜ਼ ਦੇ ਮੁਫਤ ਰਜਿਸਟਰ ਕਰ ਸਕਦੇ ਹਨ। ਉਦਯਮ ਪੋਰਟਲ 'ਤੇ ਰਜਿਸਟ੍ਰੇਸ਼ਨ ਲਈ ਸਿਰਫ ਸਥਾਈ ਖਾਤਾ ਨੰਬਰ (ਪੈਨ) ਅਤੇ ਆਧਾਰ ਨੰਬਰ ਲਾਜ਼ਮੀ ਹਨ। ਹੁਣ ਤੱਕ, ਇਸ ਪੋਰਟਲ ਨੇ ਅੱਜ 17.06.2021 (ਸ਼ਾਮ 5.26.43) ਤੱਕ 33,16,210 ਉੱਦਮਾਂ ਦੀ ਰਜਿਸਟ੍ਰੇਸ਼ਨ ਅਤੇ ਵਰਗੀਕਰਣ ਦੀ ਸਹੂਲਤ ਦਿੱਤੀ ਹੈ।

*****

ਐਮਜੇਪੀਐਸ / ਆਰਆਰ



(Release ID: 1728112) Visitor Counter : 236