ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਝੁੱਠੀਆਂ ਗੱਲਾਂ ਬਨਾਮ ਤੱਥ


ਭਾਰਤੀ ਸਾਰਸ-ਕੋਵ-2 ਜੀਨੈਟਿਕਸ ਕੰਸਰਟੋਰੀਅਮ (ਇੰਸਾਕੋਗ) ਸੀਕੁਐਂਸਿੰਗ ਨੇ ਚਿੰਤਾ ਦੇ ਵੇਰੀਐਂਟਾਂ (ਵੀਓਸੀਜ਼) ਨੂੰ ਵਾਸਤਵ ਸਮੇਂ ਵਿੱਚ ਖੋਜਣ ਵਿਚ ਮਦਦ ਕੀਤੀ ਹੈ ਅਤੇ ਇਸ ਬਾਰੇ ਡਾਟਾ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਗਿਆ ਹੈ

Posted On: 15 JUN 2021 3:26PM by PIB Chandigarh

ਕੁਝ ਅਜਿਹੀਆਂ ਮੀਡੀਆ ਰਿਪੋਰਟਾਂ ਹਨ, ਜਿਨ੍ਹਾਂ ਵਿੱਚ ਦੇਸ਼ ਅੰਦਰ ਘੱਟ ਮਾਤਰਾ ਵਿਚ ਸੀਕੁਐਂਸਿੰਗ ਕਰਨ ਅਤੇ ਸੈਂਪਲਾਂ ਦੀ ਕੁਲੈਕਸ਼ਨ ਅਤੇ ਸਰਕਾਰ ਦੇ ਖੋਜ ਪੈਟਰਨ ਲਈ ਡਾਟਾਬੇਸ ਵਿੱਚ ਸੀਕੁਐਂਸ ਦਾਖਲ ਕਰਨ ਅਤੇ ਕਾਰਵਾਈ ਯੋਗ ਅਲਰਟਾਂ ਵਿਚਾਲੇ ਮਹੱਤਵਪੂਰਨ ਖ਼ਾਮੀਆਂ ਹੋਣ ਦਾ  ਦੋਸ਼ ਲਗਾਇਆ ਗਿਆ ਹੈ।

 

ਇਹ ਸਪਸ਼ਟ ਕੀਤਾ ਗਿਆ ਹੈ ਕਿ ਸੈਂਪਲ ਦੀ ਰਣਨੀਤੀ ਦੇਸ਼ ਦੇ ਉਦੇਸ਼ਾਂ, ਵਿਗਿਆਨਕ ਸਿਧਾਂਤਾਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਰਗ ਦਰਸ਼ਨ ਸੰਬੰਧੀ ਦਸਤਾਵੇਜ਼ਾਂ ਤੇ ਆਧਾਰਤ ਹੈ। ਇਸ ਕੰਮ ਵਿਚ ਰਣਨੀਤੀ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਮੇਂ-ਸਮੇਂ ਤੇ ਸੋਧ ਕੀਤੀ ਗਈ ਹੈ।

 

ਇੰਸਾਕੋਗ ਅਧੀਨ ਡਬਲਿਊਜੀਐਸ ਸੈਂਪਲਿੰਗ ਰਣਨੀਤੀ ਦਾ ਵਿਕਾਸ -

 

ਭਾਰਤੀ ਸਾਰਸ-ਕੋਵ-2 ਜੀਨੈਟਿਕ ਕੰਸਟੋਰੀਅਮ (ਇੰਸਾਕੋਗ) ਭਾਰਤ ਸਰਕਾਰ ਵਲੋਂ 25 ਦਸੰਬਰ, 2020 ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਧੀਨ ਸਥਾਪਤ ਕੀਤਾ ਗਿਆ ਇਕ ਫੋਰਮ ਹੈ । ਇਸ ਦਾ ਉਦੇਸ਼ ਭਾਰਤ ਵਿਚ ਫੈਲ ਰਹੇ ਕੋਵਿਡ-19 ਦੇ ਸਟ੍ਰੇਨ ਦੇ ਜੀਨੋਮ ਸੀਕੁਐਂਸ ਅਤੇ ਵਾਇਰਸ ਭਿੰਨਤਾ ਦਾ ਅਧਿਐਨ ਅਤੇ ਨਿਗਰਾਨੀ ਕਰਨਾ ਹੈ।

 

ਸ਼ੁਰੂਆਤੀ ਪੜਾਅ ਵਿਚ, ਸੈਂਪਲਿੰਗ ਇਸ ਉਦੇਸ਼ ਨਾਲ ਕੀਤੀ ਗਈ ਸੀ 

 

(ਉ)   ਅੰਤਰਰਾਸ਼ਟਰੀ ਯਾਤਰੀਆਂ ਦੀ ਪਛਾਣ ਕਰਨਾ ਜੋ ਕਈ ਤਰ੍ਹਾਂ ਦੇ ਸਟ੍ਰੇਨ ਲਿਆ ਸਕਦੇ ਹਨ।

 

(ਅ)   ਇਹ ਪਤਾ ਲਗਾਉਣਾ ਕਿ ਜੇਕਰ ਵੇਰੀਐਂਟ(ਸ) ਲੋਕਾਂ ਵਿਚ ਪਹਿਲਾਂ ਹੀ ਮੌਜੂਦ ਹਨ।

 

1.      ਅੰਤਰਰਾਸ਼ਟਰੀ ਯਾਤਰੀ ਚੁਣੇ ਹੋਏ ਦੇਸ਼ਾਂ ਤੋਂ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਵੀ ਡਬਲਿਊਜੀਐਸ ਲਈ ਟਾਰਗੈਟਿਡ ਸਨ।

 

2.      ਹਰ ਰਾਜ ਤੋਂ ਆਰਟੀ-ਪੀਸੀਆਰ ਪਾਜ਼ਿਟਿਵ ਮਾਮਲਿਆਂ ਦੇ 5 ਪ੍ਰਤੀਸ਼ਤ ਕੇਸਾਂ ਦੇ ਸੈਂਪਲਾਂ ਤੇ ਆਧਾਰ ਨਮੂਨੇ।

 

ਇਹ ਗੱਲ ਨੋਟ ਕਰਨੀ ਮਹੱਤਵਪੂਰਨ ਹੈ, ਕਿ 5 ਪ੍ਰਤੀਸ਼ਤ ਦਾ ਸਿਧਾਂਤ ਦੈਨਿਕ ਨਵੇਂ ਮਾਮਲਿਆਂ ਦੇ ਕੇਸਲੋਡ (ਤਕਰੀਬਨ 10,000-15,000 ਪ੍ਰਤੀਦਿਨ) ਅਤੇ ਉਸ ਸਮੇਂ ਦੀ ਆਰਜੀਐਸਐਲਜ਼ ਦੀ ਸੀਕੁਐਂਸਿੰਗ ਸਮਰੱਥਾ ਦੇ ਆਧਾਰ ਤੇ ਤੈਅ ਕੀਤਾ ਗਿਆ ਸੀ। ਦੋਵੇਂ ਉਦੇਸ਼ ਹੀ ਪੂਰੇ ਹੋ ਗਏ, ਜਦੋਂ ਇਹ ਸਰਬਪੱਖੀ ਸਥਾਪਤ ਹੋ ਗਿਆ ਕਿ ਅੰਤਰਰਾਸ਼ਟਰੀ ਯਾਤਰੀ ਵੇਰੀਐਂਟਸ ਲੈ ਕੇ ਆ ਰਹੇ ਹਨ ਅਤੇ ਕੁਝ ਰਾਜਾਂ ਵਿਚ ਕਮਿਊਨਿਟੀ (ਯੂਕੇ ਵੇਰੀਐਂਟ) ਟ੍ਰਾਂਮਿਸ਼ਨ ਸਥਾਪਤ ਹੋ ਚੁੱਕਾ ਹੈ।

 

ਇਸ ਦੇ ਫਲਸਰੂਪ ਸੀਕੁਐਂਸਿੰਗ ਰਣਨੀਤੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਰਗ ਦਰਸ਼ਨ ਦਸਤਾਵੇਜ਼ ਦੀ ਤਰਜ਼ ਤੇ ਸੈਂਪਲ ਰਣਨੀਤੀ ਵਿੱਚ ਹੇਠ ਲਿਖੇ ਉਦੇਸ਼ ਨਾਲ ਇੰਸਾਕੋਗ ਵਲੋਂ ਸੋਧ ਕੀਤੀ ਗਈ ਹੈ -

 

1.      ਸੰਭਾਵਿਤ ਸੈਂਪਲ ਕੁਲੈਕਸ਼ਨ ਨਾਲ ਜੀਨੋਮਿਕ ਵੇਰੀਐਂਟ / ਮਿਊਟੇਸ਼ਨਜ਼ ਦੇ ਉਭਾਰ ਦਾ ਪਤਾ ਲਗਾਉਣਾ।

 

2.      ਵਿਸ਼ੇਸ਼, ਅਸਾਧਾਰਨ ਘਟਨਾਵਾਂ ਜਿਵੇਂ ਕਿ ਵੱਡੇ ਸਮੂਹ, ਅਸਾਧਾਰਨ ਕਲੀਨਿਕਲ ਪ੍ਰਸਤੁਤੀਆਂ, ਵੈਕਸੀਨ ਸਫਲਤਾ, ਸ਼ੱਕੀ ਰੀ-ਇਨਫੈਕਸ਼ਨਜ਼ ਆਦਿ ਵਿਚ ਵਿਸ਼ੇਸ਼ ਜੀਨੋਮਿਕ ਵੇਰੀਐਂਟਾਂ ਦੀ ਖੋਜ। 

 

3.      ਇਸ ਅਨੁਸਾਰ ਨਵੇਂ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿਚ ਵਾਧੇ ਨੂੰ ਵੇਖਦਿਆਂ ਅਪਣਾਈ ਗਈ ਹੈ ਜੋ ਆਰਜੀਐਸਐਲਜ਼ ਦੀ ਮੌਜੂਦਗੀ ਅਤੇ ਚਿੰਤਾ ਵਾਲੇ ਵੇਰੀਐਂਟਾਂ (ਵੀਓਸੀ) ਦੀ ਸਮੇਂ ਸਿਰ ਖੋਜ ਜਿਸ ਵਿਚ ਦੇਸ਼ ਅੰਦਰ ਅਤੇ ਕਿਸੇ ਹੋਰ ਦੂਜੇ ਜੀਨੋਮਿਕ ਵੇਰੀਐਂਟ ਵੀ ਸ਼ਾਮਿਲ ਹਨ, ਨੂੰ ਇਸ ਰਣਨੀਤੀ ਵਿਚ ਅਪਣਾਇਆ ਗਿਆ ਹੈ। ਇਸ ਰਣਨੀਤੀ ਵਿੱਚ 12 ਅਪ੍ਰੈਲ ਨੂੰ "ਸੈਂਟਿਨਲ ਸਰਵਿਲੈਂਸ" ਲਈ ਸੋਧ ਕੀਤੀ ਗਈ ਸੀ। ਵਿਸ਼ਵ ਸਿਹਤ ਸੰਗਠਨ ਵਲੋਂ ਇਸ ਰਣਨੀਤੀ ਦੀ ਹਮਾਇਤ ਕੀਤੀ ਗਈ ਸੀ ਜਿਸ ਨੇ ਇਸੇ ਤਰ੍ਹਾਂ ਦਾ ਹੀ ਮਾਰਗ ਦਰਸ਼ਨ ਜਾਰੀ ਕੀਤਾ ਸੀ।

 

ਮੌਜੂਦਾ ਸੈਨਟਿਨਲ ਸਰਵਿਲੈਂਸ ਰਣਨੀਤੀ ਅਧੀਨ -

 

(1)    ਰਾਜਾਂ ਨੇ 5 ਲੈਬਾਰਟਰੀਆਂ ਅਤੇ 5 ਤੀਜੇ ਧਿਰ ਦੇ ਦੇਖਭਾਲ ਹਸਪਤਾਲਾਂ ਦੀ ਪਛਾਣ ਸੈਂਟਿਨਲ ਥਾਵਾਂ ਵੱਜੋਂ ਕੀਤੀ ਹੈ,ਉਹ ਨਾਮਜ਼ਦ ਆਰਜ਼ੀਐਸਐਲਜ ਨੂੰ ਸੈਂਪਲ ਭੇਜਣ ਲਈ ਹਨ।

 

(2)    ਹਰੇਕ ਸੈਂਟਿਨਲ ਸਰਵਿਲੈਂਸ ਨਾਮਜ਼ਦ ਬੀਮਾਰੀਆਂ ਨੂੰ ਡਬਲਿਊਜੀਐਸ ਲਈ 15 ਸੈਂਪਲ ਰੁਟੀਨ ਵਿਚ ਭੇਜ ਰਹੀ ਹੈ।

 

ਸੈਂਟਿਨਲ ਸਰਵਿਲੈਂਸ ਤੋਂ ਇਲਾਵਾ ਇਕ ਵਿਸ਼ੇਸ਼  / ਅਸਾਧਾਰਨ ਘਟਨਾਵਾਂ ਲਈ ਇਕ ਵਾਧੂ ਸਮਾਰੋਹ ਆਧਾਰਤ ਸਰਵਿਲੈਂਸ ਜਿਵੇਂ ਕਿ ਵਿਸ਼ਾਲ ਸਮੂਹਾਂ, ਅਸਾਧਾਰਨ  ਕਲੀਨਿਕਲ ਪ੍ਰਸਤੁਤੀਆਂ, ਟੀਕੇ ਦੀ ਕਾਮਯਾਬੀ, ਸ਼ੱਕੀ ਰੀ-ਇਨਫੈਕਸ਼ਨਾਂ ਆਦਿ ਵਰਗੀਆਂ ਘਟਨਾਵਾਂ ਦੀ ਖੋਜ, ਜਾਂਚ ਅਤੇ ਹੁੰਗਾਰੇ ਵਜੋਂ ਇਨ੍ਹਾਂ ਦਾ ਪ੍ਰਵਾਨਗੀ ਦਿੱਤੀ ਜਾਂਦੀ ਹੈ। ਮਹਾਮਾਰੀਆਂ ਦੀ ਜਾਂਚ ਦੇ ਵੇਰਵੇ, ਵਿਧੀ ਦਾ ਅਧਿਐਨ, ਡਬਲਿਊਜੀਐਸ ਆਦਿ ਲਈ ਇਕੱਠੇ ਕੀਤੇ ਜਾਣ ਵਾਲੇ ਸੈਂਪਲਾਂ ਦੀ ਗਿਣਤੀ ਆਦਿ ਦੀ ਸਥਿਤੀ/ਘਟਨਾ ਤੇ ਨਿਰਭਰ ਕਰੇਗੀ।

 

ਜਿਥੋਂ ਤੱਕ ਟਰਨਰਾਊਂਡ ਸਮੇਂ ਦਾ ਸੰਬੰਧ ਹੈ ਇੰਸਾਕੋਗ ਸੀਕੁਐਂਸਿੰਗ ਨੇ ਰੀਅਲ ਟਾਈਮ ਵਿਚ ਵੀਓਸੀਜ਼ ਦੀ ਖੋਜ ਵਿਚ ਸਹਾਇਤਾ ਕੀਤੀ ਹੈ ਅਤੇ ਇਸ ਨੂੰ ਸੰਬੰਧਤ  ਰਾਜਾਂ ਨਾਲ ਸਾਂਝਾ ਵੀ ਕੀਤਾ ਗਿਆ ਹੈ। ਡੀਓਸੀਜ਼ ਲਈ ਮੌਜੂਦਾ ਟਰਨਅਰਾਊਂਡ ਸਮਾਂ ਸਿਰਫ 10-15 ਦਿਨਾਂ ਦਾ ਹੈ ਹਾਲਾਂਕਿ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਬੀਮਾਰੀ ਦੇ ਸੰਚਾਰ ਅਤੇ ਗੰਭੀਰਤਾ ਤੇ ਗਿਆਤ ਵੀਓਸੀ ਦਾ ਪ੍ਰਭਾਵ ਪਹਿਲਾਂ ਹੀ ਸਥਾਪਤ ਹੈ ਪਰ ਫਿਰ ਵੀ ਜਾਂਚ ਅਧੀਨ ਨਵੀਆਂ ਮਿਊਟੇਸ਼ਨਾਂ /ਵੇਰੀਐਂਟਾਂ ਲਈ ਮਹਾਮਾਰੀਆਂ ਦੇ ਦ੍ਰਿਸ਼ /ਕਲੀਨਿਕਲ ਪਰਿਪੇਖ ਨਾਲ ਜੀਨੋਮਿਕ ਦੀ ਕੋ-ਆਰਡੀਨੇਸ਼ਨ ਲਈ ਇਹ ਮਹੱਤਵਪੂਰਨ ਹਨ ਤਾਂ ਜੋ ਕੇਸਾਂ/ਕਲੀਨਿਕਲ ਗੰਭੀਰਤਾ ਦੇ ਰੁਝਾਨਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਕੁਝ ਹਫਤਿਆਂ ਤੋਂ ਵੱਧ ਸਮੇਂ ਲਈ ਸੈਂਪਲਾਂ ਦੇ ਅਨੁਪਾਤ ਨੂੰ ਜੀਨੋਮਿਕ ਵੇਰੀਐਂਟਾਂ ਨਾਲ ਵਿਗਿਆਨਕ ਤੌਰ ਤੇ ਸਹੀ ਸਬੂਤ ਲਈ ਜਨਰੇਟ ਕੀਤਾ ਜਾਵੇ।

 

ਮੌਜੂਦਾ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਦੀ ਗਿਣਤੀ ਅਤੇ ਸਮਰੱਥਾ ਵਧਾਉਣ ਦੇ ਸੰਬੰਧ ਵਿਚ ਇਹ ਦੱਸਿਆ ਗਿਆ ਹੈ ਕਿ ਮੌਜੂਦਾ 10 ਲੈਬਾਰਟਰੀਆਂ ਤੋਂ ਇਲਾਵਾ 18 ਹੋਰ ਲੈਬਾਰਟਰੀਆਂ ਨੂੰ ਇੰਸਾਕੋਗ ਨੈੱਟਵਰਕ ਵਿਚ ਸ਼ਾਮਿਲ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ।

 

----------------------------------   

ਐਮਵੀ


(Release ID: 1727412)