ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ ਸਮਰਪਿਤ ਢੋਆ ਢੁਆਈ ਕਾਰੀਡੋਰ ਤੇ ਰੇਲ ਅਭਿਆਸ ਕੀਤੇ ਹਨ
Posted On:
15 JUN 2021 2:02PM by PIB Chandigarh
ਭਾਰਤੀ ਰੇਲਵੇ ਦੁਆਰਾ ਹਾਲ ਹੀ ਵਿੱਚ ਵਿਕਸਿਤ "ਸਮਰਪਿਤ ਢੋਆ ਢੁਆਈ ਕਾਰੀਡੋਰ" ਦੇਸ਼ ਭਰ ਵਿੱਚ ਢੋਆ ਢੁਆਈ ਲਈ ਤੇਜ਼ ਰਫਤਾਰ ਮੁਹੱਈਆ ਕਰਦਾ ਹੈ । ਭਾਰਤੀ ਫੌਜ ਨੇ ਸੋਮਵਾਰ (14 ਜੂਨ 2021) ਨੂੰ ਵਾਹਨਾਂ ਅਤੇ ਉਪਕਰਣਾਂ ਨਾਲ ਲੱਦੀ ਇੱਕ ਮਿਲਟ੍ਰੀ ਰੇਲਗੱਡੀ ਨਵੀਂ ਰਿਵਾੜੀ ਤੋਂ ਨਵੀਂ ਫਲੇਰਾ ਤੱਕ ਚਲਾ ਕੇ ਸਫਲਤਾਪੂਰਵਕ ਅਭਿਆਸ ਕੀਤਾ ਹੈ , ਜਿਸ ਨੇ ਡੀ ਐੱਫ ਸੀ ਦੀ ਕੁਸ਼ਲਤਾ ਦੀ ਵੈਧਤਾ ਕੀਤੀ ਹੈ । ਭਾਰਤੀ ਫੌਜ ਵੱਲੋਂ ਡੈਡੀਕੇਟੇਡ ਫਰੀਟ ਕਾਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਡੀ ਐੱਫ ਸੀ ਸੀ ਆਈ ਐੱਲ) ਅਤੇ ਭਾਰਤੀ ਰੇਲਵੇ ਨਾਲ ਗੁੰਝਲਦਾਰ ਅਤੇ ਡੂੰਘਾ ਤਾਲਮੇਲ ਹਥਿਆਰਬੰਦ ਫੌਜਾਂ ਦੀ ਆਵਾਜਾਈ ਵਿੱਚ ਮਹੱਤਵਪੂਰਨ ਵਾਧਾ ਕਰੇਗਾ । ਇਹ ਅਭਿਆਸ "ਸਮੁੱਚੀ ਰਾਸ਼ਟਰੀ ਪਹੁੰਚ" ਦੇ ਇੱਕ ਹਿੱਸੇ ਵਜੋਂ ਰਾਸ਼ਟਰੀ ਸਰੋਤਾਂ ਨੂੰ ਵਧਾਉਣ ਅਤੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਿਜ ਇਕਜੁੱਟਤਾ ਪ੍ਰਾਪਤ ਕਰਨ ਲਈ ਕੀਤੇ ਗਏ ਹਨ ।
ਭਾਰਤੀ ਫੌਜ ਵੱਲੋਂ ਡੀ ਐੱਫ ਸੀ ਸੀ ਆਈ ਐੱਲ ਅਤੇ ਭਾਰਤੀ ਰੇਲਵੇ ਸਮੇਤ ਸਾਰੇ ਹਿੱਸੇਦਾਰਾਂ ਨਾਲ ਕੀਤੇ ਅੰਤਰਕਾਰਜ ਹੁਣ ਡੀ ਐੱਫ ਸੀ ਅਤੇ ਸਬੰਧਿਤ ਬੁਨਿਆਦੀ ਢਾਂਚੇ ਨੂੰ ਹਥਿਆਰਬੰਦ ਫੌਜਾਂ ਦੀ ਆਵਾਜਾਈ ਲਈ ਸਹਿਯੋਗ ਦੇਣਗੇ । ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਕੁਝ ਥਾਵਾਂ ਤੇ ਗਤੀਸ਼ੀਲਤਾ ਦੇ ਸਮਰਥਨ ਅਤੇ ਅਭਿਆਸਾਂ ਦੇ ਕਦਮ ਨੂੰ ਵੈਧਤਾ ਦੇਣ ਲਈ ਰੱਖਿਆ ਮਲਕੀਅਤ ਵਾਲੀ ਰੋਲਿੰਗ ਸਟਾਕ ਤੇ ਰੋਲ ਆਨ — ਰੋਲ ਆਫ (ਆਰ ਓ — ਆਰ ਓ) ਸੇਵਾ ਨੂੰ ਰਸਮੀਂ ਤੌਰ ਤੇ ਤਿਆਰ ਕਰਨ ਅਤੇ ਇਸ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ।
ਇਹ ਅਭਿਆਸ ਹਥਿਆਰਬੰਦ ਫੌਜਾਂ ਦੀ ਸੰਚਾਲਨ ਤਿਆਰੀ ਨੂੰ ਵਧਾਉਣ ਲਈ ਰਸਤਾ ਖੁੱਲਣ ਦੀ ਇੱਕ ਪ੍ਰਕਿਰਿਆ ਦਾ ਪਹਿਲਾ ਕਦਮ ਹੈ । ਇਹ ਪਹਿਲਕਦਮੀ ਉਹਨਾਂ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਏਗੀ , ਜਿਸ ਨਾਲ ਯੋਜਨਾਬੰਦੀ ਦੇ ਪੜਾਅ ਤੇ ਹੀ ਰਾਸ਼ਟਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸੈਨਿਕ ਜ਼ਰੂਰਤਾਂ ਦਾ ਆਪਸੀ ਮੇਲ—ਜੋਲ ਹੋਵੇ ।
*************************
ਏ ਏ / ਬੀ ਐੱਸ ਸੀ / ਵੀ ਬੀ ਵਾਈ
(Release ID: 1727395)
Visitor Counter : 208