ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਜਹਾਜ਼ਰਾਨੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਭਾਰਤ ਵਿੱਚ ਸਮੁੰਦਰੀ ਜਹਾਜ਼ ਸੇਵਾਵਾਂ ਦੇ ਵਿਕਾਸ ਲਈ ਅੱਜ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ

ਇਹ ਸਮਝੌਤਾ ਨਵੇਂ ਪਾਣੀ ਏਅਰੋਡਰੋਮਜ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਮਦਦ ਅਤੇ ਭਾਰਤ ਵਿੱਚ ਨਵੇਂ ਸਮੁੰਦਰੀ ਜਹਾਜ਼ਾਂ ਦੇ ਮਾਰਗਾਂ ਦੇ ਸੰਚਾਲਨ ਵਿੱਚ ਮਦਦ ਕਰੇਗਾ : ਸ਼੍ਰੀ ਹਰਦੀਪ ਪੁਰੀ ਨੇ ਕਿਹਾ

ਇਹ ਸਮਝੌਤਾ ਸਮੁੰਦਰੀ ਜਹਾਜ਼ਾਂ ਰਾਹੀਂ ਵਾਤਾਵਰਣ ਦੋਸਤਾਨਾ ਆਵਾਜਾਈ ਨੂੰ ਉਤਸ਼ਾਹਤ ਕਰਕੇ ਦੇਸ਼ ਭਰ ਵਿੱਚ ਨਿਰਵਿਘਨ ਸੰਪਰਕ ਵਧਾਏਗਾ ਅਤੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਵੇਗਾ : ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ

Posted On: 15 JUN 2021 3:41PM by PIB Chandigarh

ਭਾਰਤ ਸਰਕਾਰ ਦੇ ਬੰਦਰਗਾਹ ਤੇ ਜਹਾਜ਼ਰਾਨੀ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚਾਲੇ ਭਾਰਤ ਵਿੱਚ ਸਮੁੰਦਰੀ ਜਹਾਜ਼ ਸੇਵਾਵਾਂ ਦੇ ਵਿਕਾਸ ਲਈ ਇੱਕ ਸਮਝੌਤੇ ਤੇ ਅੱਜ ਦਸਤਖ਼ਤ ਕੀਤੇ ਗਏ ਹਨ । ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ) ਬੰਦਰਗਾਹ ਤੇ ਜਹਾਜ਼ਰਾਨੀ ਸ਼੍ਰੀ ਮਨਸੁਖ ਮਾਂਡਵੀਯਾ ਅਤੇ ਮਾਣਯੋਗ ਮੰਤਰੀ ਸ਼ਹਿਰੀ ਹਵਾਬਾਜ਼ੀ ਸ਼੍ਰੀ ਹਰਦੀਪ ਸਿੰਘ ਪੁਰੀ ਅੱਜ ਸਮਝੌਤਾ ਦਸਤਖ਼ਤ ਕਰਨ ਦੇ ਸਮਾਗਮ ਦੌਰਾਨ ਹਾਜ਼ਰ ਸਨ ।

https://ci5.googleusercontent.com/proxy/i2IbJanTmL0Hb4kfB9H046RH8MDBrG6Hn7y2FDySeCZJ0ZOIr9lAvMB0XqVt_qWw61WS7O1zWQlomzuA_bWAo8yentzgRAXhjSq4t1BTXYP9Ay-XcbRVcjtr5Q=s0-d-e1-ft#https://static.pib.gov.in/WriteReadData/userfiles/image/image001MJ9S.jpg

ਸਮੁੰਦਰੀ ਜਹਾਜ਼ ਪ੍ਰਾਜੈਕਟ ਬਣਾਉਣ ਨੂੰ ਜਲਦੀ ਸੱਚ ਕਰਨ ਲਈ ਇਸ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣਾ ਇੱਕ ਮੁੱਖ ਮੀਲ ਪੱਥਰ ਹੈ । ਇਸ ਸਮਝੌਤੇ ਵਿੱਚ ਭਾਰਤ ਸਰਕਾਰ ਦੀ ਆਰ ਸੀ ਐੱਸ — ਯੂ ਡੀ ਏ ਐੱਨ ਸਕੀਮ ਤਹਿਤ ਭਾਰਤੀ ਖੇਤਰ ਵਿਚਲੇ ਸਮੁੰਦਰੀ ਜਹਾਜ਼ ਸੇਵਾਵਾਂ ਦੇ ਗੈਰ ਸੂਚਿਤ ਅਤੇ ਸੂਚਿਤ ਸੰਚਾਲਨ ਦੇ ਵਿਕਾਸ ਦੀ ਵਿਵਸਥਾ ਹੈ । ਸਮਝੌਤੇ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਅਤੇ ਬੰਦਰਗਾਹ ਤੇ ਜਹਾਜ਼ਰਾਨੀ ਮੰਤਰਾਲਾ ਅਤੇ ਸੈਰ ਸਪਾਟਾ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਤਾਲਮੇਲ ਕਮੇਟੀ ਸਥਾਪਿਤ ਕੀਤੀ ਜਾਵੇਗੀ , ਜੋ ਵੱਖ ਵੱਖ ਥਾਵਾਂ ਤੇ ਸਮੁੰਦਰੀ ਜਹਾਜ਼ ਸੇਵਾਵਾਂ ਦੇ ਸੰਚਾਲਨ ਨੂੰ ਸਮੇਂ ਸਿਰ ਮੁਕੰਮਲ ਕਰੇਗੀ । ਐੱਮ ਓ ਸੀ ਏ , ਐੱਮ ਓ ਪੀ ਐੱਸ ਡਬਲਯੁ , ਐੱਸ ਡੀ ਸੀ ਐੱਲ ਸਾਰੀਆਂ ਏਜੰਸੀਆਂ ਦੁਆਰਾ ਪਛਾਣ ਕੀਤੇ / ਸੁਝਾਏ ਸਮੁੰਦਰੀ ਜਹਾਜ਼ ਸੰਚਾਲਨ ਮਾਰਗਾਂ ਦੇ ਸੰਚਾਲਨ ਬਾਰੇ ਵਿਚਾਰ ਕਰਨਗੇ ।
ਐੱਮ ਓ ਪੀ ਐੱਸ ਡਬਲਯੁ , ਐੱਮ ਓ ਸੀ ਏ , ਡੀ ਜੀ ਸੀ ਏ ਅਤੇ ਏ ਏ ਆਈ ਨਾਲ ਤਾਲਮੇਲ ਕਰਕੇ ਸਮੁੰਦਰੀ ਜਹਾਜ਼ ਸੰਚਾਲਨਾਂ ਨੂੰ ਸ਼ੁਰੂ ਕਰਨ ਲਈ ਸਹੂਲਤਾਂ ਦੇ ਵਿਕਾਸ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਦੀ ਸਮੇਂ ਸੀਮਾ ਨੂੰ ਪਰਿਭਾਸ਼ਤ ਕਰਕੇ ਏਅਰੋਡਰੋਮ / ਥਾਵਾਂ ਦੇ ਨਾਲ ਪਾਣੀ ਵਾਲੇ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਪਛਾਣ ਕਰੇਗਾ ਅਤੇ ਇਸ ਲਈ ਲੋੜੀਂਦੀਆਂ ਵਿਧਾਨਕ ਕਲੀਅਰੈਂਸ / ਪ੍ਰਵਾਨਗੀਆਂ ਪ੍ਰਾਪਤ ਕਰੇਗਾ ।
ਐੱਮ ਓ ਸੀ ਏ ਬੋਲੀ ਲਗਾਉਂਦਾ ਹੈ ਅਤੇ ਬੋਲੀ ਲਗਾਉਣ ਦੀ ਪ੍ਰਕ੍ਰਿਆ ਰਾਹੀਂ ਉਹਨਾਂ ਦੇ ਵਪਾਰ ਦੇ ਅਧਾਰ ਤੇ ਸੰਭਾਵਿਤ ਏਅਰਲਾਇੰਨਜ਼ ਅਪਰੇਟਰਾਂ ਦੀ ਚੋਣ ਕਰੇਗਾ । ਐੱਮ ਓ ਪੀ ਐੱਸ ਡਬਲਯੂ ਦੁਆਰਾ ਪਛਾਣ ਕੀਤੀਆਂ ਗਈਆਂ ਥਾਵਾਂ / ਰੂਟਾਂ ਨੂੰ ਸ਼ਾਮਲ ਕਰੇਗਾ ਅਤੇ ਉਡਾਨ ਯੋਜਨਾ ਦਸਤਾਵੇਜ਼ ਵਿੱਚ ਬੋਲੀ ਪ੍ਰਕ੍ਰਿਆ ਦੁਆਰਾ ਦਰਸਾਏ ਗਏ ਮਾਰਗ ਐੱਮ ਸੀ ਏ ਆਰ ਸੀ ਐੱਸ — ਯੂ ਡੀ ਏ ਐੱਨ ਸਕੀਮ ਅਧੀਨ ਦਿੱਤੇ ਗਏ ਵਾਟਰ ਏਅਰੋਡਰੋਮ ਦੇ ਸਬੰਧ ਵਿੱਚ ਫੰਡ / ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਸਮੁੰਦਰੀ ਜਹਾਜ਼ਾਂ ਦੇ ਕਾਰਜਾਂ ਲਈ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਤਾਲਮੇਲ ਕਰਨ ਲਈ ਵੀ ਪਾਬੰਦ ਹੈ ।
ਇਸ ਮੌਕੇ ਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੋਹਾਂ ਮੰਤਰਾਲਿਆਂ ਦਰਮਿਆਨ ਇਹ ਸਮਝੌਤਾ ਭਾਰਤ ਵਿੱਚ ਨਵੇਂ ਜਲ ਏਅਰੋਡਰੋਮ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਸਮੁੰਦਰੀ ਜਹਾਜ਼ਾਂ ਦੇ ਨਵੇਂ ਮਾਰਗਾਂ ਦੇ ਸੰਚਾਲਨ ਵਿੱਚ ਸਹਾਇਤਾ ਕਰੇਗਾ । ਉਹਨਾਂ ਕਿਹਾ ਕਿ ਇਹ ਭਾਰਤ ਵਿੱਚ ਇੱਕ ਨਵੀਂ ਕਿਸਮ ਦੀ ਸੈਰ ਸਪਾਟਾ ਸੇਵਾ ਦੇ ਪ੍ਰਬੰਧ ਨੂੰ ਵੱਡਾ ਹੁਲਾਰਾ ਦੇਵੇਗਾ ।
ਇਸ ਮੌਕੇ ਤੇ ਬੋਲਦਿਆਂ ਬੰਦਰਗਾਹਾਂ ਤੇ ਜਹਾਜ਼ਰਾਨੀ ਮੰਤਰਾਲੇ ਦੇ ਰਾਜ  ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਸ ਸਮਝੋਤੇ ਤੇ ਦਸਤਖ਼ਤ ਕਰਨਾ ਭਾਰਤੀ ਸਮੁੰਦਰੀ ਅਤੇ ਸ਼ਹਿਰੀ ਹਵਾਬਾਜ਼ੀ ਖੇਤਰ ਦੋਵਾਂ ਲਈ ਗੇਮ ਚੇਂਜਰ ਹੋਵੇਗਾ , ਕਿਉਂਕਿ ਇਸ ਨਾਲ ਨਾ ਸਿਰਫ ਵਾਧਾ ਹੀ ਹੋਵੇਗਾ ਬਲਕਿ ਸਮੁੰਦਰੀ ਜਹਾਜ਼ਾਂ ਰਾਹੀਂ ਵਾਤਾਵਰਣ ਦੇ ਅਨੁਕੂਲ ਆਵਾਜਾਈ ਨੂੰ ਪ੍ਰਫੁੱਲਤ ਕਰਕੇ ਦੇਸ਼ ਭਰ ਵਿੱਚ ਸਹਿਜ ਇਕਜੁੱਟਤਾ ਦੇ ਨਾਲ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਹੁਲਾਰਾ ਮਿਲੇਗਾ ।

 

 

***************

 

ਮੋਨਿਕਾ(Release ID: 1727394) Visitor Counter : 36