ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਜੂਨ ਨੂੰ ਵਿਵਾਟੈੱਕ (VivaTech) ਦੇ 5ਵੇਂ ਐਡੀਸ਼ਨ ’ਚ ਕੁੰਜੀਵਤ ਭਾਸ਼ਣ ਦੇਣਗੇ
Posted On:
15 JUN 2021 2:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜੂਨ, 2021 ਨੂੰ ਸ਼ਾਮੀਂ 4 ਵਜੇ ਵਿਵਾਟੈੱਕ (VivaTech) ਦੇ 5ਵੇਂ ਐਡੀਸ਼ਨ ’ਚ ਕੁੰਜੀਵਤ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਨੂੰ ਵਿਵਾਟੈੱਕ 2021 ’ਚ ਕੁੰਜੀਵਤ ਭਾਸ਼ਣ ਦੇਣ ਲਈ ‘ਵਿਸ਼ੇਸ਼ ਮਹਿਮਾਨ’ ਵਜੋਂ ਸੱਦਿਆ ਗਿਆ ਹੈ।
ਇਸ ਸਮਾਰੋਹ ’ਚ ਫ਼ਰਾਂਸ ਦੇ ਰਾਸ਼ਟਰਪਤੀ ਸ਼੍ਰੀ ਇਮਾਨੁਏਲ ਮੈਕ੍ਰੋਂ, ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀਪੈਡ੍ਰੋ ਸਾਂਚੇਜ ਅਤੇ ਯੂਰੋਪ ਦੇ ਵਿਭਿੰਨ ਦੇਸ਼ਾਂ ਦੇ ਮੰਤਰੀ/ਸੰਸਦ ਮੈਂਬਰ ਜਿਹੇ ਹੋਰ ਪ੍ਰਮੁੱਖ ਬੁਲਾਰੇ ਵੀ ਸ਼ਾਮਲ ਹੋਣਗੇ। ਇਸ ਸਮਾਰੋਹ ’ਚ ਹੋਰਨਾਂ ਤੋਂ ਇਲਾਵਾ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਟਿਮ ਕੁੱਕ, ਫ਼ੇਸਬੁੱਕ ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮਾਰਕ ਜ਼ੁਕਰਬਰਗ ਅਤੇ ਮਾਈਕ੍ਰੋਸੌਫ਼ਟ ਦੇ ਪ੍ਰਧਾਨ ਸ਼੍ਰੀ ਬ੍ਰੈਡ ਸਮਿੱਥ ਜਿਹੇ ਕਾਰਪੋਰੇਟ ਆਗੂ ਵੀ ਮੌਜੂਦ ਹੋਣਗੇ।
ਵਿਵਾਟੈੱਕ (VivaTech) ਯੂਰਪ ਦੇ ਸਭ ਤੋਂ ਵੱਡੇ ਡਿਜੀਟਲ ਅਤੇ ਸਟਾਰਟਅੱਪ ਈਵੈਂਟਸ ਵਿੱਚੋਂ ਇੱਕ ਹੈ, ਜੋ 2016 ਤੋਂ ਹਰ ਸਾਲ ਪੈਰਿਸ ’ਚ ਕਰਵਾਇਆ ਜਾਂਦਾ ਹੈ। ਇਸ ਨੂੰ ਸਾਂਝੇ ਤੌਰ ਉੱਤੇ ਇਸ਼ਤਿਹਾਰਬਾਜ਼ੀ ਤੇ ਮਾਰਕਿਟਿੰਗ ਸਮੂਹ – Publicis Groupe ਅਤੇ ਫ਼੍ਰੈਂਚ ਮੀਡੀਆ ਗਰੁੱਪ – Les Echos ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਜਾਂਦਾ ਹੈ। ਇਸ ਈਵੈਂਟ ਰਾਹੀਂ ਟੈਕਨੋਲੋਜੀ ਇਨੋਵੇਸ਼ਨ ਤੇ ਸਟਾਰਟਅੱਪ ਈਕੋਸਿਸਟਮ ਨਾਲ ਸਬੰਧਿਤ ਧਿਰਾਂ ਇਕੱਠੀਆਂ ਹੁੰਦੀਆਂ ਹਨ ਤੇ ਇਸ ਵਿੱਚ ਪ੍ਰਦਰਸ਼ਨੀਆਂ, ਪੁਰਸਕਾਰ, ਪੈਨਲ ਵਿਚਾਰ–ਵਟਾਂਦਰੇ ਤੇ ਸਟਾਰਟਅੱਪ ਮੁਕਾਬਲੇ ਵੀ ਹੁੰਦੇ ਹਨ। ਵਿਵਾਟੈੱਕ ਦਾ 5ਵਾਂ ਐਡੀਸ਼ਨ 16–19 ਜੂਨ, 2021 ਨੂੰ ਹੋਣਾ ਹੈ।
*****
ਡੀਐੱਸ/ਐੱਸਐੱਚ
(Release ID: 1727265)
Visitor Counter : 153
Read this release in:
Malayalam
,
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada