ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਫਰਜ਼ੀ ਗੱਲਾਂ-ਬਨਾਮ-ਤੱਥ


ਭਾਰਤ ਸਰਕਾਰ ਪੇਂਡੂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਪੇਂਡੂ ਭਾਰਤ ਵਿੱਚ ਪ੍ਰਭਾਵਸ਼ਾਲੀ ਕੋਵਿਡ ਇੰਡੀਆ ਪ੍ਰਬੰਧਨ ਲਈ ਕੰਮ ਕਰ ਰਹੀ ਹੈ ਅਤੇ ਸੂਬਿਆਂ ਨਾਲ ਸਰਗਰਮ ਸਾਂਝ ਨਾਲ ਜਨਤਕ ਸਿਹਤ ਉਪਾਵਾਂ ਤੇ ਕੇਂਦਰਿਤ ਹੈ

Posted On: 12 JUN 2021 3:03PM by PIB Chandigarh

ਮੀਡੀਆ ਵਿੱਚ ਕੁਝ ਰਿਪੋਰਟਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਹਾਮਾਰੀ ਦੌਰਾਨ ਭਾਰਤ ਸਰਕਾਰ ਪੇਂਡੂ ਇਲਾਕਿਆਂ ਵਿੱਚ ਕਾਫੀ ਸਿਹਤ ਸੰਭਾਲ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਦੇਣ ਅਤੇ ਦੁਖਾਂਤ ਨੂੰ ਘੱਟ ਕਰਨ ਵਿੱਚ ਅਨਿਯਮਿਤ ਰਹੀ ਹੈ ਅਤੇ ਇਸ ਨੂੰ ਪੇਂਡੂ ਭਾਰਤ ਨੂੰ “ਅੱਖੋਂ ਪਰੋਖੇ ਕਰਨਾ” ਦੱਸਿਆ ਗਿਆ ਹੈ ।  

ਭਾਰਤ ਸਰਕਾਰ ਪੇਂਡੂ ਭਾਰਤ ਵਿੱਚ ਬਹੁ ਪੱਧਰੀ ਸਿਹਤ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰਕੇ ਪ੍ਰਭਾਵਸ਼ਾਲੀ ਕੋਵਿਡ ਇੰਡੀਆ ਪ੍ਰਬੰਧਨ ਲਈ ਕਿਰਿਆਸ਼ੀਲ ਹੋ ਕੇ ਕੰਮ ਕਰ ਰਹੀ ਹੈ ਅਤੇ ਸੂਬਿਆਂ ਨਾਲ ਸਰਗਰਮ ਸਾਂਝ ਨਾਲ ਜਨਤਕ ਸਿਹਤ ਉਪਾਵਾਂ ਤੇ ਕੇਂਦਰਿਤ ਹੈ । ਸਿਹਤ ਬੁਨਿਆਦੀ ਢਾਂਚੇ ਦਾ ਵਿਕਾਸ ਇੱਕ ਲਗਾਤਾਰ ਦੀ ਗਤੀਵਿਧੀ ਹੈ । ਵਿਹੂਣੇ ਭੂਗੋਲਿਕ ਖੇਤਰਾਂ ਤੇ ਤਿੱਖਾ ਧਿਆਨ ਕੇਂਦਰਿਤ ਕਰਨ ਲਈ ਸਿਹਤ ਅਤੇ ਵੱਖ ਵੱਖ ਨੀਤੀਆਂ ਸਕੀਮਾਂ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਰਗਰਮ ਭਾਈਵਾਲੀ ਅਤੇ ਜਨਤਕ ਸਿਹਤ ਦਖ਼ਲਾਂ ਨਾਲ ਭਾਰਤ ਸਰਕਾਰ ਪੇਂਡੂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ।

ਪੇਂਡੂ ਖੇਤਰਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਦਾ ਇੱਕ ਲੰਮਾ ਚੌੜਾ ਨੈੱਟਵਰਕ ਹੈ । 31/03/2020 ਤੱਕ ਪੇਂਡੂ ਇਲਾਕਿਆਂ ਵਿੱਚ 155404 ਸਬ ਸਿਹਤ ਕੇਂਦਰ (ਐੱਸ ਐੱਚ ਸੀਜ਼) ਅਤੇ 24918 ਪ੍ਰਾਈਮਰੀ ਸਿਹਤ ਕੇਂਦਰ (ਪੀ ਐੱਚ ਸੀਜ਼) ਅਤੇ ਦੇਸ਼ ਭਰ ਵਿੱਚ 5895 ਸ਼ਹਿਰੀ ਪੀ ਐੱਚ ਸੀਜ਼ ਹਨ ।

ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ — ਸਿਹਤ ਅਤੇ ਵੈੱਲਨੈੱਸ ਸੈਂਟਰਸ (ਏ ਬੀ — ਐੱਚ ਡਬਲਿਊ ਸੀ) (ਅਪ੍ਰੈਲ 2018 ਵਿੱਚ ਲਾਂਚ ਕੀਤਾ) ਭਾਰਤ ਦੀ ਜਨਤਕ ਸਿਹਤ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਹੈ । ਅੱਜ ਦੀ ਤਰੀਕ ਵਿੱਚ ਦੇਸ਼ ਵਿੱਚ 75995 ਸੰਚਾਲਤ ਸਿਹਤ ਅਤੇ ਵੈੱਲਨੈੱਸ ਕੇਂਦਰ ਹਨ (50961 ਐੱਸ ਐੱਚ ਸੀਜ਼ — ਐੱਚ ਡਬਲਿਊ ਸੀਜ਼ , 21037 ਪੀ ਐੱਚ ਸੀਜ਼ — ਐੱਚ ਡਬਲਿਊ ਸੀਜ਼ ਅਤੇ 3997 ਸ਼ਹਿਰੀ ਪੀ ਐੱਚ ਸੀਜ਼) ।

ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚਲੇ ਕੁੱਲ 150000 ਸਬ ਸਿਹਤ ਕੇਂਦਰ ਅਤੇ ਪ੍ਰਾਈਮਰੀ ਸਿਹਤ ਕੇਂਦਰਾਂ ਨੂੰ ਦਸੰਬਰ 2022 ਤੱਕ ਏ ਬੀ — ਐੱਚ ਡਬਲਿਊ ਸੀਜ਼ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਸਮੁੱਚੀ ਪ੍ਰਾਈਮਰੀ ਸਿਹਤ ਸੰਭਾਲ ਦਿੱਤੀ ਜਾਵੇਗੀ , ਜਿਸ ਵਿੱਚ ਕਮਿਊਨਿਟੀ ਪੱਧਰ ਤੇ ਰੋਕੂ ਅਤੇ ਸਿਹਤ ਉਤਸ਼ਾਹਤ ਕਰਨ ਲਈ ਵੱਧ ਤੋਂ ਵੱਧ ਸੰਭਾਲ, ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਭਾਈਚਾਰੇ ਦੇ ਨੇੜੇ ਹੋਵੇ , ਮੁਹੱਈਆ ਕੀਤੀ ਜਾਵੇਗੀ ਅਤੇ ਇਸ ਦੌਰਾਨ ਰਿਸ਼ਟ ਪੁਸ਼ਟਤਾ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ।

ਮਨੁੱਖੀ ਸ਼ਕਤੀ ਦੇ ਇੱਕ ਨਵੇਂ ਕਾਡਰ ਨੂੰ ਜੋੜਿਆ ਗਿਆ ਹੈ । ਇਹ ਸਿੱਖਿਅਤ ਗ਼ੈਰ ਫਿਜ਼ੀਸ਼ੀਅਨ ਸਿਹਤ ਵਰਕਰ ਬੀ ਐੱਸ ਸੀ ਨਰਸਿੰਗ / ਬੀ ਏ ਐੱਮ ਐੱਸ ਯੋਗਤਾ ਵਾਲਿਆਂ ਨੂੰ ਕਮਿਊਨਿਟੀ ਹੈੱਲਥ ਆਫਿਸਰਸ ਨਿਯੁਕਤ ਕੀਤਾ ਜਾਵੇਗਾ , ਜੋ ਸਬ ਹੈਲਥ ਸੈਂਟਰਸ ਏ ਬੀ — ਐੱਚ ਡਬਲਿਊ ਸੀਜ਼ ਦੀ ਪ੍ਰਾਈਮਰੀ ਸਿਹਤ ਸੰਭਾਲ ਲਈ ਸਿਹਤ ਕਾਮਿਆਂ ਦੀ ਟੀਮ ਅਤੇ ਆਸ਼ਾਜ਼ ਦੀ ਅਗਵਾਈ ਕਰਨਗੇ ।

ਮੌਜੂਦਾ ਪ੍ਰਜਨਨ ਅਤੇ ਬੱਚਾ ਸਿਹਤ ਸੇਵਾਵਾਂ (ਆਰ ਐੱਮ ਐੱਨ ਸੀ ਐੱਚ ਏ ਪਲੱਸ ਐੱਨ) ਅਤੇ ਛੂਆਛਾਤ ਬਿਮਾਰੀਆਂ ਲਈ ਸੇਵਾਵਾਂ ਨੂੰ ਮਜ਼ਬੂਤ ਅਤੇ ਵਿਸਥਾਰ ਕਰਨ ਦੇ ਇਲਾਵਾ , ਸੰਚਾਲਤ ਏ ਬੀ ਐੱਚ ਡਬਲਿਊ ਸੀਜ਼ ਗ਼ੈਰ ਛੂਤ ਛਾਤ ਬਿਮਾਰੀਆਂ (ਐੱਨ ਸੀ ਡੀਜ਼) (ਐੱਨ ਸੀ ਡੀਜ਼ ਲਈ ਸਕ੍ਰੀਨਿੰਗ ਅਤੇ ਪ੍ਰਬੰਧਨ ਜਿਵੇਂ ਹਾਈਪਰਟੈਨਸ਼ਨ , ਸ਼ੂਗਰ ਅਤੇ ਮੂੰਹ ਛਾਤੀ ਅਤੇ ਬੱਚੇਦਾਨੀ ਦੇ ਤਿੰਨ ਆਮ ਕੈਂਸਰਾਂ ) ਅਤੇ ਇਸ ਨਾਲ ਹੋਰ ਦਿਮਾਗੀ ਸਿਹਤ ਲਈ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ , ਈ ਐੱਨ ਟੀ , ਨੇਤਰ ਵਿਗਿਆਨ , ਓਰਲ ਸਿਹਤ ਅਤੇ ਪੈਲੇਟਿਵ ਸਿਹਤ ਸੰਭਾਲ ਅਤੇ ਟ੍ਰੋਮਾ ਆਪਾਤਕਲੀਨ ਹਾਦਸਿਆਂ ਲਈ ਸੰਭਾਲ ਆਦਿ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਨਗੇ । ਇਸ ਤੋਂ ਇਲਾਵਾ ਜ਼ਰੂਰੀ ਜਾਂਚ ਸੇਵਾਵਾਂ ਮੁਫ਼ਤ ਮੁਹੱਈਆ ਕੀਤੀਆਂ ਜਾਂਦੀਆਂ ਹਨ , ਜਿਸ ਵਿੱਚ ਐੱਸ ਐੱਚ ਸੀ ਪੱਧਰ ਤੇ 14 ਜਾਂਚ ਟੈਸਟ ਅਤੇ ਪੀ ਐੱਸ ਸੀ ਪੱਧਰ ਤੇ 63 ਜਾਂਚ ਟੈਸਟ ਸ਼ਾਮਲ ਹਨ ।


ਜ਼ਰੂਰੀ ਦਵਾਈਆਂ ਮੁਫ਼ਤ ਮੁਹੱਈਆ ਕੀਤੀਆਂ ਜਾਂਦੀਆਂ ਹਨ । ਜਿਸ ਵਿੱਚ ਐੱਸ ਐੱਚ ਸੀ ਪੱਧਰ ਤੇ 105 ਦਵਾਈਆਂ ਅਤੇ ਪੀ ਐੱਚ ਸੀ ਪੱਧਰ ਤੇ 172 ਦਵਾਈਆਂ ਸ਼ਾਮਲ ਹਨ ।

ਐੱਚ ਡਬਲਿਊ ਸੀਜ਼ ਸਿਹਤ ਸੰਭਾਲ ਲੈਣ ਵਾਲਿਆਂ ਲਈ ਲਿੰਗ ਬਰਾਬਰਤਾ ਦੇ ਸਬੰਧ ਵਿੱਚ ਅਤੇ ਰਿਸ਼ਟਪੁਸ਼ਟਤਾ ਨੂੰ ਮੁੱਢਲੀ ਸਿਹਤ ਸੰਭਾਲ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਉਤਸ਼ਾਹਤ ਕਰਨ ਲਈ ਸਕਾਰਾਤਮਕ ਨਤੀਜਿਆਂ ਲਈ ਉੱਚ ਸੰਭਾਵਨਾ ਦਰਸਾਉਂਦਾ ਹੈ । ਅੱਜ ਦੀ ਤਰੀਕ ਵਿੱਚ 50.29 ਕਰੋੜ ਲੋਕਾਂ ਕੋਲ ਇਨ੍ਹਾਂ ਏ ਬੀ — ਐੱਚ ਡਬਲਿਊ ਸੀਜ਼ ਲਈ ਪਹੁੰਚ ਪ੍ਰਾਪਤ ਹੈ । ਇਨ੍ਹਾਂ ਵਿੱਚੋਂ 54% ਮਹਿਲਾਵਾਂ ਹਨ ।

ਐੱਚ ਡਬਲਿਊ ਸੀਜ਼ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਰੋਕਥਾਮ ਸਿਹਤ ਸੰਭਾਲ ਇੱਕ ਮਹੱਤਵਪੂਰਨ ਹਿੱਸਾ ਹੈ । ਕਮਿਊਨਿਟੀ ਅਧਾਰਿਤ ਮੁਲਾਂਕਣ ਜਾਂਚ ਸੂਚੀ ਰਾਹੀਂ 30 ਸਾਲ ਤੋਂ ਉੱਪਰ ਦੀ ਉਮਰ ਦੀ ਵਸੋਂ ਦੀ ਗਿਣਤੀ ਕਮਿਊਨਿਟੀ ਸਿਹਤ ਕਾਮਿਆਂ (ਏ ਐੱਸ ਐੱਚ ਏ ਅਤੇ ਏ ਐੱਨ ਐੱਮ ਦੁਆਰਾ) ਕੀਤੀ ਗਈ ਹੈ ਅਤੇ ਜੋਖਮ ਦਰਜਾਬੰਦੀ ਦੇ ਅਧਾਰ ਤੇ ਐੱਨ ਸੀ ਡੀਜ਼ ਲਈ ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ । ਪੁਰਾਣੀਆਂ ਬਿਮਾਰ ਹਾਲਤਾਂ ਵਾਲੇ ਪਛਾਣੇ ਵਿਅਕਤੀਆਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਅਤੇ ਉਸ ਦਾ ਜ਼ਰੂਰੀ ਫਾਲੋਅਪ ਕੀਤਾ ਜਾਂਦਾ ਹੈ । ਹੁਣ ਤੱਕ ਹਾਈਪਰਟੈਂਸ਼ਨ ਲਈ 10.98 ਕਰੋੜ , ਸ਼ੂਗਰ ਲਈ 9.1 ਕਰੋੜ , ਓਰਲ ਕੈਂਸਰ ਲਈ 5.73 ਕਰੋੜ ਅਤੇ ਔਰਤਾਂ ਵਿੱਚ ਛਾਤੀ ਦੇ ਕੈਂਸਰ ਲਈ 2.94 ਕਰੋੜ ਅਤੇ 2.0 ਕਰੋੜ ਔਰਤਾਂ ਵਿੱਚ ਬੱਚੇਦਾਨੀ ਦੇ ਕੈਂਸਰ ਦੀ ਸਕ੍ਰੀਨਿੰਗ ਕੀਤੀ ਗਈ ਹੈ ।

ਟੈਲੀ ਸਲਾਹ ਮਸ਼ਵਰਾ ਸੇਵਾਵਾਂ ਐੱਚ ਡਬਲਿਊ ਸੀਜ਼ ਦਾ ਇੱਕ ਹੋਰ ਮੁੱਖ ਹਿੱਸਾ ਹੈ ਅਤੇ ਈ ਸੰਜੀਵਨੀ ਪਲੈਟਫਾਰਮ ਰਾਹੀਂ 6 ਮਿਲੀਅਨ ਤੋਂ ਵੱਧ ਟੈਲੀ ਸਲਾਹ ਮਸ਼ਵਰੇ ਦਿੱਤੇ ਗਏ ਹਨ ਅਤੇ ਇਸ ਵਿੱਚੋਂ 26.42 ਲੱਖ ਸਲਾਹ ਮਸ਼ਵਰੇ ਐੱਚ ਡਬਲਿਊ ਸੀਜ਼ ਵਿੱਚ ਦਿੱਤੇ ਗਏ ਹਨ ।

ਕੋਵਿਡ 19 ਮਹਾਮਾਰੀ ਦੌਰਾਨ ਕੋਵਿਡ ਰੋਕਥਾਮ ਅਤੇ ਗ਼ੈਰ ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇਣ ਲਈ ਜਨਤਕ ਸਿਹਤ ਕਾਰਜ ਕਰਨ ਵਿੱਚ ਏ ਬੀ — ਐੱਚ ਡਬਲਿਊ ਸੀਜ਼ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਇਸ ਕੋਵਿਡ ਸਮੇਂ (ਇੱਕ ਫਰਵਰੀ 2020 ਤੋਂ ਹੁਣ ਤੱਕ) ਵਿੱਚ ਕੁੱਲ 75 % ਐੱਨ ਸੀ ਡੀਜ਼ ਸਕ੍ਰੀਨਿੰਗ ਕੀਤੀਆਂ ਗਈਆਂ ਹਨ , ਜੋ ਮੌਜੂਦਾ ਜਨਤਕ ਸਿਹਤ ਚੁਣੌਤੀ ਦੌਰਾਨ ਇਨ੍ਹਾਂ ਏ ਬੀ — ਐੱਚ ਡਬਲਿਊ ਸੀਜ਼ ਵਿੱਚ ਲੋਕਾਂ ਦਾ ਭਰੋਸਾ ਦਰਸਾਉਂਦੀ ਹੈ ।


 

A glimpse at the performance of HWCs as on 11th June 2021

 

S.No.

Parameter

Cumulative Progress

(lakhs)

Progress between

(as on  11.6.2021)

1.2.2020 to  11.6.2021 (lakhs)

2

Cumulative Footfalls in AB-HWCs

5028.89

4123.81

 

Male

2325.67

1911.05

 

Female

2691.31

2200.86

3

Total Hypertension Screenings

1098.23

788.58

4

Total Diabetes Screenings

900.89

636.85

5

Total Oral Cancer Screenings

573.15

414.46

6

Total Breast Cancer Screenings

293.96

198.48

7

Total Cervical Cancer Screenings

200.08

135.71

8

Total Screening for 3 types of Cancers

1067.19

748.65

9

Total NCD Screening

3066.31

2174.08

10

No of Wellness sessions including Yoga conducted**

70.51

63.7


 

ਹੋਰ ਕਈ ਜਿ਼ਲਿਆਂ ਦੇ ਨੀਮ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬਿਮਾਰੀ ਦੇ ਫੈਲਾਅ ਨੂੰ ਨੋਟ ਕਰਦਿਆਂ ਸਿਹਤ ਅਤੇ  ਪਰਿਵਾਰ  ਭਲਾਈ  ਮੰਤਰਾਲੇ ਨੇ 16 ਮਈ 2021 ਨੂੰ “ਕੋਵਿਡ 19 ਕਨਟੈਨਮੈਂਟ ਅਤੇ ਮੈਨੇਜਮੈਂਟ ਇਨ ਨੀਮ ਸ਼ਹਿਰੀ — ਪੇਂਡੂ ਅਤੇ ਕਬਾਇਲੀ ਇਲਾਕਿਆਂ ਲਈ ਐੱਸ ਓ ਪੀ” ਜਾਰੀ ਕੀਤਾ ਸੀ ਜੋ ਹੇਠ ਲਿਖੀ ਵੈੱਬਸਾਈਟ ਤੇ ਉਪਲਬਧ ਹੈ ।


https://www.mohfw.gov.in/pdf/SOPonCOVID19Containment&ManagementinPeriurbanRural&tribalareas.pdf)


ਐੱਸ ਓ ਪੀ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਸਾਰੀਆਂ ਜਨਤਕ ਸਿਹਤ ਸਹੂਲਤਾਂ ਜਿਨ੍ਹਾਂ ਵਿੱਚ ਸਬ ਸੈਂਟਰਸ (ਐੱਸ ਸੀਜ਼) / ਸਿਹਤ ਅਤੇ ਵੈੱਲਨੈੱਸ ਸੈਂਟਰਸ (ਐੱਚ ਡਬਲਿਊ ਸੀਜ਼) ਅਤੇ ਪ੍ਰਾਈਮਰੀ ਹੈਲਥ ਸੈਂਟਰਸ (ਪੀ ਐੱਚ ਸੀਜ਼) ਸ਼ਾਮਲ ਹਨ , ਵਿੱਚ ਰੈਪਿਡ ਐਂਟੀਜਨ ਟੈਸਟ (ਆਰ ਏ ਟੀ) ਕਿਟਸ ਦੀ ਵਿਵਸਥਾ ਹੋਣੀ ਚਾਹੀਦੀ ਹੈ । ਇਹ ਵੀ ਸਲਾਹ ਦਿੱਤੀ ਗਈ ਹੈ ਕਿ ਕਮਿਉਨਟੀ ਹੈਲਥ ਆਫਿਸਰ (ਸੀ ਐੱਚ ਓ) ਅਤੇ ਔਗਜ਼ੁਲਰੀ ਨਰਸਿੰਗ ਮਿਡ ਵਾਈਫਸ (ਏ ਐੱਨ ਐੱਮ) ਰੈਪਿਡ ਐਂਟੀਜਨ ਟੈਸਟਿੰਗ ਲਈ ਸਿੱਖਿਅਤ ਹੋਣੇ ਚਾਹੀਦੇ ਹਨ ।

ਆਰ ਏ ਟੀ ਦੀ ਸਹੂਲਤ ਦੇਣ ਅਤੇ ਇਸਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਇਹ ਬੇਨਤੀ ਕੀਤੀ ਗਈ ਹੈ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਪ੍ਰਸ਼ਾਸਨ ਐੱਮ ਓ ਐੱਚ ਐੱਫ ਡਬਲਿਊ ਦੁਆਰਾ ਦਿੱਤੀ ਗਈ ਸਲਾਹ ਅਨੁਸਾਰ ਸੀ ਐੱਚ ਓ ਅਤੇ ਏ ਐੱਨ ਏਮਜ਼ ਦੇ ਉਚਿਤ ਪੱਧਰ ਨੂੰ ਆਰ ਏ ਟੀ ਟੈਸਟਿੰਗ , ਨਮੂਨਾ ਇਕੱਤਰ ਕਰਨਾ , ਆਈ ਪੀ ਸੀ ਪ੍ਰੋਟੋਕੋਲ ਦੀ ਪਾਲਣਾ ਕਰਨੀ ਅਤੇ ਡਾਟਾ ਪ੍ਰਬੰਧਨ ਲਈ ਸਿੱਖਿਅਤ ਹੋਣਾ ਚਾਹੀਦਾ ਹੈ ।

ਕੋਵਿਡ ਟੀਕਾਕਰਨ ਮਾਮਲੇ ਤੇ ਭਾਰਤ 16 ਜਨਵਰੀ 2021 ਤੋਂ ਕੋਵਿਡ 19 ਟੀਕਾਕਰਨ ਲਈ ਸਭ ਤੋਂ ਵੱਡੀ ਮੁਹਿੰਮ ਚਲਾ ਰਿਹਾ ਹੈ । ਅੱਜ ਦੀ ਤਰੀਕ ਵਿੱਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 24 ਕਰੋੜ ਤੋਂ ਵੱਧ ਟੀਕਾ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ।

ਪੇਂਡੂ ਅਤੇ ਕਬਾਇਲੀ ਇਲਾਕਿਆਂ ਵਿੱਚ ਕੋਵਿਡ ਟੀਕਾਕਰਨ ਦੀ ਕਵਰੇਜ ਵਿੱਚ ਸੁਧਾਰ ਲਈ ਟੀਕਾਕਰਨ ਮੁਹਿੰਮ ਤਹਿਤ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਗਈਆਂ ਹਨ ।

ਭਾਰਤ ਇਸ ਕੋਵਿਡ 19 ਟੀਕਾਕਰਨ ਮੁਹਿੰਮ ਲਈ ਕੋਵਿਨ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ । ਇਹ ਪਲੇਟਫਾਰਮ ਲਾਭਪਾਤਰੀਆਂ ਲਈ ਦੋਨੋਂ ਆਨਲਾਈਨ ਅਤੇ ਆਫਲਾਈਨ ਪੰਜੀਕਰਨ ਕਰਨ ਦੀ ਸਹੂਲਤ ਦਿੰਦਾ ਹੈ । ਲਾਭਪਾਤਰੀ ਨੇੜੇ ਦੇ ਕੋਵਿਡ ਟੀਕਾਕਰਨ ਕੇਂਦਰ ਵਿੱਚ ਜਾ ਕੇ “ਵਾਕ ਇਨ ਪੰਜੀਕਰਨ” ਦੀ ਸਹੂਲਤ ਵੀ ਲੈ ਸਕਦੇ ਹਨ । ਉਹ ਨੇੜੇ ਦੇ ਸੀ ਵੀ ਸੀਜ਼ ਚ ਜਾ ਕੇ ਆਪਣੇ ਆਪ ਨੂੰ ਟੀਕਾਕਰਨ ਲਈ ਪੰਜੀਕ੍ਰਿਤ ਕਰ ਸਕਦੇ ਹਨ।

ਹੋਰ ਕੋਵਿਡ ਟੀਕਾਕਰਨ ਮੁਹਿੰਮ ਲਈ ਕਮਿਊਨਟੀ ਅਧਾਰਤ ਪਹੁੰਚ ਅਪਣਾਈ ਗਈ ਹੈ ਅਤੇ ਟੀਕਾਕਰਨ ਸੈਸ਼ਨਾਂ ਨੂੰ ਘਰਾਂ ਦੇ ਨੇੜੇ ਪੰਚਾਇਤ ਘਰ , ਸਿਹਤ ਸਬ ਸੈਂਟਰ , ਕਮਿਊਨਿਟੀ ਸੈਂਟਰ , ਸਕੂਲੀ ਇਮਾਰਤਾਂ ਤੱਕ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਲਈ ਲਿਜਾਇਆ ਗਿਆ ਹੈ ।

******************

 


ਐੱਮ ਵੀ



(Release ID: 1726705) Visitor Counter : 174