ਰੱਖਿਆ ਮੰਤਰਾਲਾ

425 ਜੈਂਟਲਮੈੱਨ ਕੈਡੇਟਸ ਨੇ ਇੰਡੀਅਨ ਮਿਲਟਰੀ ਅਕੈਡਮੀ ਤੋਂ 12 ਜੂਨ 2021 ਨੂੰ ਪਾਸਆਊਟ ਕੀਤਾ

Posted On: 12 JUN 2021 2:38PM by PIB Chandigarh

425 ਜੈਂਟਲਮੈੱਨ ਕੈਡੇਟਸ ਨੇ 148 ਰੈਗੂਲਰ ਕੋਰਸ ਅਤੇ 131 ਟੈਕਨੀਕਲ ਗ੍ਰੈਜੂਏਟ ਕੋਰਸ , ਜਿਨ੍ਹਾਂ ਵਿੱਚ 9 ਦੋਸਤ ਵਿਦੇਸ਼ੀ ਮੁਲਕਾਂ ਦੇ 84 ਜੈਂਟਲਮੈੱਨ ਕੈਡੇਟਸ ਵੀ ਸ਼ਾਮਲ ਹਨ , ਨੇ ਕੋਵਿਡ 19 ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਹੋਇਆਂ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਪਾਸਆਊਟ ਕੀਤਾ ਹੈ । ਜੈਂਟਲਮੈੱਨ ਕੈਡੇਟਸ ਨੇ ਪ੍ਰੇਰਣਾਦਾਇਕ ਉਤਸ਼ਾਹ ਅਤੇ ਜੋਸ਼ ਪ੍ਰਦਰਸਿ਼ਤ ਕੀਤਾ ਅਤੇ ਇੱਕ ਸ਼ਾਨਦਾਰ ਪਰੇਡ ਪੇਸ਼ ਕੀਤੀ , ਜਿਸ ਦੀ ਸਮੀਖਿਆ ਲੈਫਟੀਨੈਂਟ ਜਨਰਲ ਆਰ ਪੀ ਸਿੰਘ , ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਆਫ ਵੈਸਟਰਨ ਕਮਾਂਡ ਨੇ ਕੀਤੀ । ਵੈਸਟਰਨ ਆਰਮੀ ਕਮਾਂਡਰ ਨੇ ਸਿੱਖਿਆ ਦੇਣ ਵਾਲਿਆਂ ਅਤੇ ਜੈਂਟਲਮੈਨ ਕੈਡੇਟਸ ਨੂੰ ਸ਼ਾਨਦਾਰ ਪਰੇਡ ਬੇਹੱਦ ਸੋਹਣੀ ਦਿੱਖ ਦੇ ਨਾਲ ਨਾਲ ਸੰਖੇਪ ਡਰਿੱਲ ਮੂਮੈਂਟਸ ਜੋ ਸਿਖਲਾਈ ਅਤੇ ਅਨੁਸ਼ਾਸਨ ਜੋ ਨੌਜਵਾਨ ਅਧਿਕਾਰੀਆਂ ਨੇ ਅਕੈਡਮੀ ਵਿੱਚੋਂ ਸਿੱਖੇ ਸਨ ਉਹ ਉੱਚੇ ਮਾਣਕਾਂ ਦੇ ਸੰਕੇਤ ਸਨ , ਲਈ ਵਧਾਈ ਦਿੱਤੀ ਹੈ । ਆਰਮੀ ਕਮਾਂਡਰ ਨੇ ਕੋਰਸ ਪਾਸਆਊਟ ਕਰਨ ਵਾਲਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ , ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਇਸ ਨੇਕ ਪੇਸ਼ੇ ਨੂੰ ਚੁਣਨ ਲਈ ਆਪਣੇ ਪੁੱਤਰਾਂ ਨੂੰ ਉਤਸ਼ਾਹਤ ਕੀਤਾ ਸੀ ।

ਇਹ ਸਾਰਾ ਸਮਾਗਮ ਕੋਵਿਡ 19 ਸਾਵਧਾਨੀਆਂ , ਜਿਨ੍ਹਾਂ ਵਿੱਚ ਮਾਸਕ , ਦਸਤਾਨੇ ਪਾਉਣਾ ਅਤੇ ਫਾਇਲਸ ਅਤੇ ਕਾਲਮਸ ਦੌਰਾਨ ਡਰਿੱਲ ਕਰਦਿਆਂ ਲੋੜੀਂਦੀ ਦੂਰੀ ਬਣਾਈ ਰੱਖਣਾ ਸ਼ਾਮਲ ਸੀ, ਦੀ ਪਾਲਣਾ ਕਰਦਿਆਂ ਕੀਤਾ ਗਿਆ ।

ਦ “ਪਾਈਪਿੰਗ ਸੈਰਾਮਨੀ” ਜੋ ਰਵਾਇਤੀ ਤੌਰ ਤੇ ਜੈਂਟਲਮੈੱਨ ਕੈਡੇਟਸ ਦੇ ਮਾਪਿਆਂ ਵੱਲੋਂ ਕੀਤੀ ਜਾਂਦੀ ਹੈ , ਇਸ ਵਾਰ ਸਟਾਫ ਤੇ ਇੰਸਟ੍ਰਕਟਰਸ ਦੁਆਰਾ ਸਮਾਜਿਕ ਦੂਰੀ ਅਤੇ ਪਰਸਨਲ ਅਤੇ ਵਿਅਕਤੀਗਤ ਪ੍ਰੋਟੈਕਸ਼ਨ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਕਰਦਿਆਂ ਕੀਤੀ ਗਈ ।

ਸਮੀਖਿਅਕ ਅਧਿਕਾਰੀ ਨੇ ਹੇਠ ਲਿਖੇ ਪੁਰਸਕਾਰ ਪ੍ਰਦਾਨ ਕੀਤੇ :

1. ਕੋਵੇਟਡ ਸਵਾਰਡ ਆਫ਼ ਆਨਰ ਪੁਰਸਕਾਰ ਬਟਾਲੀਅਨ ਅੰਡਰ ਆਫਿਸਰ ਮੁਕੇਸ਼ ਕੁਮਾਰ ਨੂੰ ਦਿੱਤਾ ਗਿਆ ।

2. ਮੈਰਿਟ ਦੇ ਅਧਾਰ ਤੇ ਅੱਵਲ ਆਉਣ ਵਾਲੇ ਜੈਂਟਲਮੈੱਨ ਕੈਡੇਟ ਲਈ ਸੋਨ ਤਮਗਾ ਅਕੈਡਮੀ ਅੰਡਰ ਆਫਿਸਰ ਦੀਪਕ ਸਿੰਘ ਨੂੰ ਦਿੱਤਾ ਗਿਆ ।

3. ਆਰਡਰ ਆਫ ਮੈਰਿਟ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਲਈ ਜੈਂਟਲਮੈਨ ਕੈਡੇਟ ਚਾਂਦੀ ਤਮਗਾ ਬਟਾਲੀਅਨ ਅੰਡਰ ਆਫਿਸਰ ਮੁਕੇਸ਼ ਕੁਮਾਰ ਨੂੰ ਦਿੱਤਾ ਗਿਆ ।

4. ਅਕੈਡਮੀ ਕੈਡੇਟ ਅਡਜੂਡੈਂਟ ਲਵਨੀਤ ਸਿੰਘ ਨੂੰ ਆਰਡਰ ਆਫ ਮੈਰਿਟ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਲਈ ਜੈਂਟਲਮੈਨ ਕੈਡੇਟਸ ਕਾਂਸਾ ਤਮਗ਼ਾ ਦਿੱਤਾ ਗਿਆ ।

5. ਟੈਕਨੀਕਲ ਗ੍ਰੈਜੂਏਟ ਕੋਰਸ ਵਿੱਚ ਆਰਡਰ ਆਫ ਮੈਰਿਟ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਜੈਂਟਲਮੈਨ ਕੈਡੇਟ ਚਾਂਦੀ ਤਮਗ਼ਾ ਜੂਨੀਅਰ ਅੰਡਰ ਆਫਿਸਰ ਦਕਸ਼ ਕੁਮਾਰ ਪੰਤ ਨੂੰ ਦਿੱਤਾ ਗਿਆ ।

6. ਵਿਦੇਸ਼ੀ ਜੀਸੀਜ਼ ਆਰਡਰ ਆਫ਼ ਮੈਰਿਟ ਦੇ ਅਧਾਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਜੈਂਟਲਮੈਨ ਕੈਡੇਟ ਚਾਂਦੀ ਤਮਗ਼ਾ ਜੂਨੀਅਰ ਅੰਡਰ ਆਫਿਸਰ ਕਿਨਲੇ ਨੌਰਬੂ ਨੂੰ ਦਿੱਤਾ ਗਿਆ ।

7. ਸਪ੍ਰਿੰਗ ਟਰਮ 2021 ਲਈ 16 ਕੰਪਨੀਆਂ ਵਿੱਚੋਂ ਸਮੁੱਚੇ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਚੀਫ਼ ਆਫ਼ ਆਰਮੀ ਸਟਾਫ ਬੈਨਰ ਡੌਗਰਾਏ ਕੁਆਏ ਨੂੰ ਦਿੱਤਾ ਗਿਆ ।

ਜਾਰੀ ਕੋਵਿਡ ਹਾਲਤਾਂ ਦੇ ਸੰਦਰਭ ਵਿੱਚ ਇਸਨੂੰ ਛੋਟੇ ਫਾਰਮੈਟ ਵਿੱਚ ਕੀਤੇ ਜਾਣ ਦੌਰਾਨ ਪਾਸਿੰਗ ਆਊਟ ਪਰੇਡ ਨੇ ਆਪਣੀ ਰਸਮੀ ਸ਼ਾਨ ਬਰਕਰਾਰ ਰੱਖੀ । ਪਰੇਡ ਤੋਂ ਪਹਿਲਾਂ ਅਕੈਡਮੀ ਵਾਰ ਮੈਮੋਰੀਅਲ ਵਿੱਚ ਇੱਕ ਵਿਸ਼ਾਲ ਮੱਥਾ ਟੇਕਣ ਦੀ ਰਸਮ ਅਦਾ ਕੀਤੀ ਗਈ , ਜਿਸ ਵਿੱਚ ਅਕੈਡਮੀ ਨੇ ਆਪਣੇ 898 ਬਹਾਦਰਾਂ ਨੂੰ ਯਾਦ ਕੀਤਾ , ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਵਿੱਚ ਮਹਾਨ ਕੁਰਬਾਨੀ ਦਿੱਤੀ ਸੀ । ਸਾਰੇ ਸਿਖਿਆਰਥੀਆਂ ਨੇ ਬਹਾਦਰੀ ਅਤੇ ਨਿਸਵਾਰਥ ਹਿੰਮਤ ਦੇ ਉਸੇ ਮਾਰਗ ਤੇ ਚੱਲਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ ।


 

**********************


ਏ ਏ / ਬੀ ਐੱਸ ਸੀ / ਵੀ ਬੀ ਵਾਈ



(Release ID: 1726703) Visitor Counter : 170