ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਈਰਾਨੀ ਨੇ ਦੇਸ਼ ਦੇ ਨਾਗਰਿਕਾਂ ਨੂੰ ਬਾਲ ਮਜ਼ਦੂਰੀ ਦੇ ਮਾਮਲਿਆਂ ਦੀ ਜਾਣਕਾਰੀ ‘ਪੇਂਸਿਲ ਪੋਰਟਲ’ ਜਾਂ ‘ਚਾਈਲਡਲਾਈਨ-1098’ ‘ਤੇ ਦੇਣ ਦੀ ਅਪੀਲ ਕੀਤੀ
प्रविष्टि तिथि:
12 JUN 2021 2:45PM by PIB Chandigarh
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਟੈਕਸਟਾਈਲ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਈਰਾਨੀ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਲ ਮਜ਼ਦੂਰੀ ਦੇ ਮਾਮਲਿਆਂ ਦੀ ਜਾਣਕਾਰੀ ‘ਪੇਂਸਿਲ ਪੋਰਟਲ’ ‘ਤੇ ਜਾਂ ‘ਚਾਈਲਡਲਾਈਨ - 1098’ ‘ਤੇ ਕਾਲ ਕਰਕੇ ਦੇਣ। ਅੱਜ ‘ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ’ ਦੇ ਮੌਕੇ ‘ਤੇ ਸ਼੍ਰੀਮਤੀ ਈਰਾਨੀ ਨੇ ਇੱਕ ਟਵੀਟ ਸੰਦੇਸ਼ ਵਿੱਚ ਕਿਹਾ, ‘ਸਿੱਖਿਆ ਅਤੇ ਖੁਸ਼ਹਾਲ ਬਚਪਨ ਹਰ ਬੱਚੇ ਦਾ ਅਧਿਕਾਰ ਹੈ। ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ‘ਤੇ, ਆਓ ਅਸੀਂ ਸਾਰੇ ਬਾਲ ਮਜ਼ਦੂਰੀ ਦੀ ਸਮੱਸਿਆ ਨਾਲ ਨਜਿੱਠਣ ਦੀ ਆਪਣੀ ਪ੍ਰਤਿਬੱਧਤਾ ਦੁਹਰਾਈਏ। ਲੋਕਾਂ ਦੀ ਭਾਗੀਦਾਰੀ ਨਾਲ ਹੀ ਅਸੀਂ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਉਹ ਬਚਪਨ ਮਿਲੇ ਜਿਸ ਦੇ ਉਹ ਹੱਕਦਾਰ ਹਨ।’

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ, ‘ਮੈਂ ਹਰੇਕ ਨਾਗਰਿਕ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਬਾਲ ਮਜ਼ਦੂਰੀ ਦੇ ਮਾਮਲਿਆਂ ਦੀ ਜਾਣਕਾਰੀ ‘ਪੇਂਸਿਲ ਪੋਰਟਲ https://pencil.gov.in’ ‘ਤੇ ਅਰਥਾਤ ‘ਚਾਈਲਡਲਾਈਨ - 1098’ ‘ਤੇ ਕਾਲ ਕਰਕੇ ਦਿਓ। ਕਿਉਂਕਿ ........... ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਦਾਰ ਹਾਂ, ਜੋ ਸਾਡੇ ਰਾਸ਼ਟਰ ਦਾ ਭਵਿੱਖ ਹਨ।’

‘ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ’ ਹਰ ਸਾਲ 12 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰੀ ਸੰਗਠਨ (ਆਈਐੱਲਓ) ਨੇ ਸਾਲ 2002 ਵਿੱਚ ‘ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ’ ਦੀ ਸ਼ੁਰੂਆਤ ਕੀਤੀ, ਤਾਕਿ ਇਸ ਗੱਲ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਕਿ ਪੂਰੀ ਦੁਨੀਆ ਵਿੱਚ ਬਾਲ ਮਜ਼ਦੂਰੀ ਕਿਸ ਹੱਦ ਤੱਕ ਹੈ ਅਤੇ ਇਸ ਨੂੰ ਖਤਮ ਕਰਨ ਲਈ ਕਿਹੜੇ - ਕਿਹੜੇ ਕਦਮ ਅਤੇ ਯਤਨ ਕਰਨੇ ਜ਼ਰੂਰੀ ਹਨ ।
****
ਬੀਵਾਈ/ਟੀਐੱਫਕੇ
(रिलीज़ आईडी: 1726697)
आगंतुक पटल : 254