ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਦੇ ਮੌਤ ਅੰਕੜਿਆਂ ਤੇ ਫਰਜ਼ੀ ਗੱਲਾਂ-ਬਨਾਮ-ਤੱਥ
ਭਾਰਤ ਵਿਚ ਕੋਵਿਡ -19 ਨਾਲ ਜੁੜੀਆਂ ਮੌਤਾਂ ਦੀ ਢੁਕਵੀਂ ਰਿਕਾਰਡਿੰਗ ਲਈ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਆਈਸੀਐਮਆਰ ਵੱਲੋਂ ਜਾਰੀ ਕੀਤੇ ਗਏ ਮਾਰਗਦਰਸ਼ਨ' ਅਨੁਸਾਰ ਕੋਵਿਡ -19 ਮੌਤਾਂ ਰਿਕਾਰਡ ਕਰਨਗੇ
ਕੇਂਦਰੀ ਸਿਹਤ ਮੰਤਰਾਲੇ ਨੇ ਨਿਯਮਿਤ ਤੌਰ 'ਤੇ ਰੋਜ਼ਾਨਾ ਦੇ ਅਧਾਰ ਤੇ ਜ਼ਿਲ੍ਹਾ ਵਾਰ ਮਾਮਲਿਆਂ ਅਤੇ ਮੌਤਾਂ ਦੀ ਨਿਗਰਾਨੀ ਲਈ ਇਕ ਮਜਬੂਤ ਰਿਪੋਰਟਿੰਗ ਵਿਧੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ
Posted On:
12 JUN 2021 3:10PM by PIB Chandigarh
ਇਹ ਨੋਟ ਕੀਤਾ ਗਿਆ ਹੈ ਕਿ ਇਕ ਮਸ਼ਹੂਰ ਅੰਤਰਰਾਸ਼ਟਰੀ ਰਸਾਲੇ ਨੇ ਆਪਣੇ ਲੇਖ ਵਿਚ ਇਹ ਅੰਦਾਜ਼ਾ ਲਗਾਇਆ ਹੈ ਕਿ 'ਭਾਰਤ ਵਿਚ ਕੋਵਿਡ -19 ਮੌਤਾਂ ਦੀ ਸਰਕਾਰੀ ਗਿਣਤੀ ਨਾਲੋਂ ਸ਼ਾਇਦ ਪੰਜ ਤੋਂ ਸੱਤ ਗੁਣਾ ' ਜ਼ਿਆਦਾ ਮੌਤਾਂ 'ਹੋਈਆਂ ਹਨ। ਇਹ ਇੱਕ ਕਾਲਪਨਿਕ ਲੇਖ ਹੈ, ਜੋ ਬਿਨਾਂ ਕਿਸੇ ਅਧਾਰ ਦੇ ਹੈ ਅਤੇ ਗਲਤ ਜਾਣਕਾਰੀ ਵਾਲਾ ਜਾਪਦਾ ਹੈ।
ਉਕਤ ਲੇਖ ਦਾ ਬੇਹੂਦਾ ਵਿਸ਼ਲੇਸ਼ਣ ਕਿਸੇ ਮਹਾਮਾਰੀ ਵਿਗਿਆਨਕ ਸਬੂਤ ਦੇ ਬਿਨਾਂ ਡਾਟੇ ਨੂੰ ਵਧਾਉਣ 'ਤੇ ਅਧਾਰਤ ਹੈ।
ਅਧਿਐਨ ਜੋ ਰਸਾਲੇ ਵੱਲੋਂ ਵਧੇਰੇ ਮੌਤ ਦਰ ਦੇ ਅੰਦਾਜ਼ੇ ਵਜੋਂ ਵਰਤੇ ਗਏ ਹਨ, ਉਹ ਕਿਸੇ ਵੀ ਦੇਸ਼ ਜਾਂ ਖੇਤਰ ਦੀ ਮੌਤ ਦਰ ਨਿਰਧਾਰਤ ਕਰਨ ਲਈ ਪ੍ਰਮਾਣਤ ਸਾਧਨ ਨਹੀਂ ਹਨ।
ਰਸਾਲੇ ਵੱਲੋਂ ਦਿੱਤਾ ਗਿਆ ਅਖੌਤੀ "ਸਬੂਤ" ਇੱਕ ਅਧਿਐਨ ਹੈ ਜਿਸ ਨੂੰ ਵਰਜੀਨੀਆ ਰਾਸ਼ਟਰਮੰਡਲ ਯੂਨੀਵਰਸਿਟੀ ਦੇ ਕ੍ਰਿਸਟੋਫਰ ਲਫਲਰ ਵੱਲੋਂ ਕੀਤਾ ਗਿਆ ਮੰਨਿਆ ਜਾਂਦਾ ਹੈ। ਵਿਗਿਆਨਕ ਡੇਟਾਬੇਸ ਜਿਵੇਂ ਕਿ ਪਬਮੇਡ, ਰਿਸਰਚ ਗੇਟ, ਆਦਿ ਵਿੱਚ ਖੋਜ ਅਧਿਐਨਾਂ ਦੀ ਇੰਟਰਨੈਟ ਖੋਜ ਨੇ ਇਸ ਅਧਿਐਨ ਨੂੰ ਨਹੀਂ ਲੱਭਿਆ ਅਤੇ ਰਸਾਲੇ ਵੱਲੋਂ ਇਸ ਅਧਿਐਨ ਦੀ ਵਿਸਥਾਰਤ ਵਿਧੀ ਵੀ ਉਪਲਬਧ ਨਹੀਂ ਕਰਵਾਈ ਗਈ ਹੈ।
ਇਕ ਹੋਰ ਦਿੱਤਾ ਗਿਆ ਸਬੂਤ ਬੀਮਾ ਦਾਅਵਿਆਂ ਦੇ ਅਧਾਰ ਤੇ ਤੇਲੰਗਾਨਾ ਵਿਚ ਕੀਤਾ ਅਧਿਐਨ ਹੈ। ਮੁੜ ਤੋਂ, ਇੱਥੇ ਅਜਿਹੀ ਕੋਈ ਸਮੀਖਿਆ ਵਿਗਿਆਨਕ ਡਾਟਾ ਉਪਲਬਧ ਨਹੀਂ ਹੈ।
ਦੋ ਹੋਰ ਅਧਿਐਨ, ਜਿਨ੍ਹਾਂ ਤੇ ਨਿਰਭਰ ਕੀਤਾ ਗਿਆ ਹੈ, ਉਹ ਹਨ ਸੇਫੋਲੋਜੀ ਦੇ ਸਮੂਹਾਂ ਦੇ "ਪ੍ਰਸ਼ਨਮ" ਅਤੇ "ਸੀ-ਵੋਟਰ" ਜੋ ਚੋਣ ਨਤੀਜਿਆਂ ਨੂੰ ਸੰਚਾਲਤ ਕਰਨ, ਭਵਿੱਖਬਾਣੀ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਮਾਹਰ ਹਨ। ਉਹ ਕਦੇ ਵੀ ਜਨਤਕ ਸਿਹਤ ਦੀ ਖੋਜ ਨਾਲ ਜੁੜੇ ਨਹੀਂ ਸਨ। ਇੱਥੋਂ ਤਕ ਕਿ ਉਨ੍ਹਾਂ ਦੇ ਸੇਫੋਲੋਜੀ ਦੇ ਆਪਣੇ ਕਾਰਜ ਖੇਤਰ ਵਿੱਚ, ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨ ਲਈ ਉਨ੍ਹਾਂ ਦੇ ਢੰਗ ਤਰੀਕੇ ਕਈ ਵਾਰ ਖਰੇ ਨਹੀਂ ਉਤਰੇ ਹਨ।
ਆਪਣੀ ਖੁਦ ਦੀ ਬੇਨਤੀ ਦੁਆਰਾ, ਰਸਾਲੇ ਨੇ ਕਿਹਾ ਹੈ ਕਿ 'ਅਜਿਹੇ ਅੰਦਾਜ਼ੇ ਪੈਚੀ ਅਤੇ ਅਕਸਰ ਨਾ-ਭਰੋਸੇਯੋਗ ਸਥਾਨਕ ਸਰਕਾਰ ਦੇ ਅੰਕੜਿਆਂ ਤੋਂ, ਕੰਪਨੀ ਦੇ ਰਿਕਾਰਡਾਂ ਤੋਂ ਅਤੇ ਅਜਿਹੀਆਂ ਚੀਜ਼ਾਂ, ਜਿਵੇਂ ਕਿ ਓਬੀਚਿਊਰੀਜ ਦੇ ਵਿਸ਼ਲੇਸ਼ਣ ਤੋਂ ਐਕਸਟਰਾਪੋਲੇਟ ਕੀਤੇ ਜਾਂਦੇ ਹਨ' I
ਕੋਵਿਡ ਡਾਟਾ ਪ੍ਰਬੰਧਨ ਪ੍ਰਤੀ ਕੇਂਦਰ ਸਰਕਾਰ ਪਾਰਦਰਸ਼ੀ ਰਹੀ ਹੈ। ਮਈ 2020 ਦੇ ਸ਼ੁਰੂ ਵਿਚ, ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਰਿਪੋਰਟ ਕਰਨ ਵਿੱਚ ਇੰਕੰਸਿਸਟੈਂਸੀ ਤੋਂ ਬਚਣ ਲਈ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਭਾਰਤ ਵਿੱਚ ਕੋਵਿਡ-19 ਨਾਲ ਜੁੜੀਆਂ ਮੌਤਾਂ ਦੀ ਸਹੀ ਰਿਕਾਰਡਿੰਗ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਮੌਤਾਂ ਦੀ ਕੋਡਿੰਗ ਲਈ ਆਈ ਸੀ ਡੀ - 10 ਕੋਡਾਂ ਅਨੁਸਾਰ ਰਿਕਾਰਡਿੰਗ ਕਰਨ ਦੀ ਸਿਫਾਰਿਸ਼ ਕੀਤੀ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਸਮੀ ਸੰਚਾਰਾਂ, ਮਲਟੀਪਲ ਵੀਡੀਓ ਕਾਨਫਰੰਸਾਂ ਅਤੇ ਕੇਂਦਰੀ ਟੀਮਾਂ ਦੀ ਤਾਇਨਾਤੀ ਰਾਹੀਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੌਤ ਦੀ ਸਹੀ ਰਿਕਾਰਡਿੰਗ ਲਈ ਅਪੀਲ ਕੀਤੀ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਵੀ ਰੋਜ਼ਾਨਾ ਜ਼ਿਲ੍ਹਾ ਪੱਧਰ 'ਤੇ ਮਾਮਲਿਆਂ ਅਤੇ ਮੌਤਾਂ ਦੀ ਨਿਗਰਾਨੀ ਲਈ ਇਕ ਮਜ਼ਬੂਤ ਰਿਪੋਰਟਿੰਗ ਵਿਧੀ ਦੀ ਜ਼ਰੂਰਤ' ਤੇ ਧਿਆਨ ਕੇਂਦ੍ਰਤ ਕੀਤਾ ਹੈ। ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਘੱਟ ਗਿਣਤੀ ਦੀ ਰਿਪੋਰਟ ਕਰਨ ਵਾਲੇ ਰਾਜਾਂ ਨੂੰ ਆਪਣੇ ਅੰਕੜਿਆਂ ਦੀ ਮੁੜ ਤੋਂ ਜਾਂਚ ਕਰਨ ਲਈ ਕਿਹਾ ਗਿਆ ਸੀ। ਇਕ ਕੇਸ ਇਹ ਹੈ ਕਿ ਕੇਂਦਰ ਸਰਕਾਰ ਨੇ ਬਿਹਾਰ ਰਾਜ ਨੂੰ ਲਿਖਿਆ ਹੈ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਨੂੰ ਮੌਤਾਂ ਦੀ ਸਹੀ ਗਿਣਤੀ ਬਾਰੇ ਤਾਰੀਖ ਅਤੇ ਜ਼ਿਲਾ ਵਾਰ ਵਿਸਥਾਰਤ ਜਾਣਕਾਰੀ ਉਪਲਬਧ ਕਰਵਾਏ।
ਇਹ ਇਕ ਜਾਣਿਆ-ਪਛਾਣਿਆ ਤੱਥ ਹੈ ਕਿ ਇਕ ਗੰਭੀਰ ਅਤੇ ਲੰਮੇ ਸਮੇਂ ਦੇ ਜਨਤਕ ਸਿਹਤ ਸੰਕਟ ਦੌਰਾਨ ਮੌਤ ਦਰ ਵਿਚ ਹਮੇਸ਼ਾਂ ਅੰਤਰ ਹੁੰਦਾ ਰਹੇਗਾ ਜਿਵੇਂ ਕਿ ਕੋਵਿਡ ਮਹਾਮਾਰੀ ਅਤੇ ਵਧੇਰੇ ਮੌਤਾਂ ਬਾਰੇ ਚੰਗੀ ਤਰ੍ਹਾਂ ਕੀਤੇ ਖੋਜ ਅਧਿਐਨ, ਆਮ ਤੌਰ 'ਤੇ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੀਤੇ ਜਾਂਦੇ ਹਨ, ਜਦੋਂ ਮੌਤ ਦੇ ਅੰਕੜੇ ਭਰੋਸੇਯੋਗ ਸਰੋਤਾਂ ਤੋਂ ਉਪਲਬਧ ਹੁੰਦੇ ਹਨ। ਅਜਿਹੇ ਅਧਿਐਨਾਂ ਲਈ ਵਿਧੀਆਂ ਚੰਗੀ ਤਰ੍ਹਾਂ ਸਥਾਪਤ ਹੁੰਦੀਆਂ ਹਨ ਅਤੇ ਅੰਕੜਿਆਂ ਦੇ ਸਰੋਤਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਅਤੇ ਨਾਲ ਹੀ ਮੌਤ ਦਰ ਦੀ ਕੰਪਿਊਟਿੰਗ ਲਈ ਯੋਗ ਧਾਰਣਾਵਾਂ ਵੀ ਹੁੰਦੀਆਂ ਹਨ।
----------------------
ਐਮ.ਵੀ.
(Release ID: 1726592)
Visitor Counter : 304