ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜੰਗ/ਓਪ੍ਰੇਸ਼ਨਾਂ ਦੇ ਇਤਿਹਾਸਾਂ ਦੇ ਪੁਰਾਲੇਖ, ਅਵਰਗੀਕਰਨ ਅਤੇ ਸੰਗ੍ਰਹਿ ਬਾਰੇ ਨੀਤੀ ਨੂੰ ਪ੍ਰਵਾਨਗੀ ਦਿੱਤੀ
ਜੰਗ / ਓਪ੍ਰੇਸ਼ਨਾਂ ਦੇ ਇਤਿਹਾਸਾਂ ਦਾ ਸੰਗ੍ਰਹਿ ਪੰਜ ਸਾਲਾਂ ਅੰਦਰ ਕੀਤਾ ਜਾਣਾ ਹੈ
ਰਿਕਾਰਡ ਦਾ ਆਮ ਤੌਰ ਤੇ 25 ਸਾਲਾਂ ਦੇ ਅੰਦਰ ਅਵਰਗੀਕਰਨ ਕਰ ਦਿੱਤਾ ਜਾਂਦਾ ਹੈ
प्रविष्टि तिथि:
12 JUN 2021 10:05AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਵੱਲੋਂ ਜੰਗ/ਓਪ੍ਰੇਸ਼ਨਾਂ ਦੇ ਇਤਿਹਾਸਾਂ ਦੇ ਪੁਰਾਲੇਖ, ਅਵਰਗੀਕਰਨ ਅਤੇ ਸੰਗ੍ਰਿਹ / ਪਬਲੀਕੇਸ਼ਨ ਬਾਰੇ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੀਤੀ ਵਿਚ ਕਲਪਨਾ ਕੀਤੀ ਗਈ ਹੈ ਕਿ ਰੱਖਿਆ ਮੰਤਰਾਲੇ ਅਧੀਨ ਹਰੇਕ ਸੰਗਠਨ, ਜਿਵੇਂ ਕਿ ਸੇਵਾਵਾਂ, ਏਕੀਕ੍ਰਿਤ ਰੱਖਿਆ ਸਟਾਫ, ਅਸਾਮ ਰਾਈਫਲਜ਼ ਅਤੇ ਇੰਡੀਅਨ ਕੋਸਟ ਗਾਰਡ, ਜੰਗ ਦੀਆਂ ਡਾਇਰੀਆਂ, ਕਾਰਵਾਈਆਂ ਦੀਆਂ ਚਿੱਠੀਆਂ ਅਤੇ ਕਾਰਜਸ਼ੀਲ ਰਿਕਾਰਡ ਦੀਆਂ ਕਿਤਾਬਾਂ, ਆਦਿ ਸਮੇਤ ਸਾਰੇ ਰਿਕਾਰਡ ਉਪਯੁਕਤ ਸਾਂਭ ਸੰਭਾਲ, ਪੁਰਾਲੇਖ ਅਤੇ ਇਤਿਹਾਸ ਲਿੱਖਣ ਲਈ ਰੱਖਿਆ ਮੰਤਰਾਲਾ (ਐਮਓਡੀ) ਦੀ ਹਿਸਟਰੀ ਡਿਵੀਜਨ ਨੂੰ ਟਰਾਂਸਫਰ ਕਰਨਗੇ।
ਰਿਕਾਰਡਾਂ ਦੇ ਅਵਰਗੀਕਰਨ ਦੀ ਜਿੰਮੇਵਾਰੀ ਸਬੰਧਤ ਸੰਗਠਨਾਂ ਦੀ ਹੈ ਜੋ ਪਬਲਿਕ ਰਿਕਾਰਡ ਐਕਟ 1993 ਅਤੇ ਪਬਲਿਕ ਰਿਕਾਰਡ ਰੂਲਜ਼ 1997 ਵਿਚ ਨਿਰਧਾਰਤ ਕੀਤੀ ਗਈ ਹੈ, ਅਤੇ ਜਿਵੇਂ ਕਿ ਸਮੇਂ ਸਮੇਂ ਤੇ ਇਸ ਵਿੱਚ ਸੋਧ ਹੁੰਦੀ ਹੈ। ਨੀਤੀ ਦੇ ਅਨੁਸਾਰ, ਰਿਕਾਰਡਾਂ ਦਾ ਆਮ ਤੌਰ ਤੇ 25 ਸਾਲਾਂ ਵਿੱਚ ਅਵਰਗੀਕਰਨ ਕਰ ਦਿੱਤਾ ਜਾਣਾ ਚਾਹੀਦਾ ਹੈ। 25 ਸਾਲਾਂ ਤੋਂ ਪੁਰਾਣੇ ਰਿਕਾਰਡਾਂ ਦਾ ਪੁਰਾਲੇਖ ਮਾਹਰਾਂ ਵੱਲੋਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਜੰਗ/ ਓਪ੍ਰੇਸ਼ਨਾਂ ਦੇ ਇਤਿਹਾਸਾਂ ਦੇ ਸੰਗ੍ਰਹਿ ਤਿਆਰ ਹੋ ਜਾਣ ਤਾਂ ਭਾਰਤ ਦੇ ਰਾਸ਼ਟਰੀ ਆਰਕਾਈਵਜ਼ ਵਿਚ ਤਬਦੀਲ ਕੀਤੇ ਜਾਣੇ ਚਾਹੀਦੇ ਹਨ।
ਜੰਗ/ਓਪ੍ਰੇਸ਼ਨਾਂ ਦੇ ਇਤਿਹਾਸਾਂ ਦੇ ਸੰਗ੍ਰਹਿ, ਪ੍ਰਵਾਨਗੀਆਂ ਲੈਣ ਅਤੇ ਪਬਲੀਕੇਸ਼ਨ ਲਈ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਲਈ ਹਿਸਟਰੀ ਡਿਵੀਜਨ ਜਿੰਮੇਵਾਰ ਹੋਵੇਗੀ। ਨੀਤੀ ਰੱਖਿਆ ਮੰਤਰਾਲਾ ਦੇ ਸੰਯੁਕਤ ਸਕੱਤਰ ਦੀ ਅਗਵਾਈ ਹੇਠ ਜੰਗ/ਓਪ੍ਰੇਸ਼ਨਾਂ ਦੇ ਇਤਿਹਾਸਾਂ ਲਈ (ਜੇਕਰ ਜਰੂਰਤ ਹੋਵੇ) ਸੇਵਾਵਾਂ, ਵਿਦੇਸ਼ ਮੰਤਰਾਲਾ, ਗ੍ਰਿਹ ਮੰਤਰਾਲਾ ਅਤੇ ਹੋਰ ਸੰਗਠਨਾਂ ਅਤੇ ਪ੍ਰਮੁੱਖ ਸੈਨਿਕ ਇਤਿਹਾਸਕਾਰਾਂ ਦੀ ਕਮੇਟੀ ਦਾ ਗਠਨ ਕਰਨ ਦਾ ਆਦੇਸ਼ ਦਿੰਦੀ ਹੈ।
ਨੀਤੀ ਜੰਗ/ਓਪ੍ਰੇਸ਼ਨਾਂ ਦੇ ਇਤਿਹਾਸਾਂ ਦੇ ਸੰਗ੍ਰਹਿ ਅਤੇ ਪਬਲੀਕੇਸ਼ਨ ਦੇ ਸੰਬੰਧ ਵਿਚ ਵੀ ਸਪਸ਼ਟ ਸਮਾਂ-ਰੇਖਾ ਕਰਦੀ ਹੈ। ਉੱਪਰ ਦੱਸੀ ਗਈ ਕਮੇਟੀ, ਜੰਗ/ਓਪ੍ਰੇਸ਼ਨਾਂ ਦੇ ਮੁਕੰਮਲ ਹੋਣ ਦੇ ਦੋ ਸਾਲਾਂ ਦੇ ਅੰਦਰ-ਅੰਦਰ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ, ਰਿਕਾਰਡਾਂ ਦੀ ਕੁਲੈਕਸ਼ਨ ਅਤੇ ਸੰਗ੍ਰਹਿ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਸਬੰਧਤ ਲੋਕਾਂ ਤੱਕ ਪ੍ਰਸਾਰਤ ਹੋਣਾ ਚਾਹੀਦਾ ਹੈ।
ਜੰਗੀ ਰਿਕਾਰਡਾਂ ਦੇ ਅਵਰਗੀਕਰਨ ਤੇ ਸਪਸ਼ਟ ਨੀਤੀ ਨਾਲ ਲਿਖੇ ਗਏ ਜੰਗੀ ਇਤਿਹਾਸਾਂ ਦੀ ਜਰੂਰਤ ਬਾਰੇ ਸਿਫਾਰਿਸ਼ ਕੇ. ਸੁਬ੍ਰਾਮਨਯਮ ਦੀ ਅਗਵਾਈ ਵਾਲੀ ਕਾਰਗਿਲ ਸਮੀਖਿਆ ਕਮੇਟੀ ਦੇ ਨਾਲ ਨਾਲ ਐਨ.ਐਨ. ਵੋਹਰਾ ਕਮੇਟੀ ਵੱਲੋਂ ਕੀਤੀ ਗਈ ਸੀ ਤਾਂਕਿ ਸਿੱਖੇ ਗਏ ਸਬਕਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ ਅਤੇ ਭਵਿੱਖ ਦੀਆਂ ਗਲਤੀਆਂ ਨੂੰ ਰੋਕਿਆ ਜਾ ਸਕੇ। ਕਾਰਗਿਲ ਦੀ ਜੰਗ ਤੋਂ ਬਾਅਦ, ਕੌਮੀ ਸੁਰੱਖਿਆ ਬਾਰੇ ਮੰਤਰੀ ਸਮੂਹ ਦੀਆਂ ਸਿਫਾਰਸ਼ਾਂ ਵਿੱਚ ਪ੍ਰਮਾਣਿਕ ਜੰਗੀ ਇਤਿਹਾਸ ਦੀ ਇੱਛਾ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਯੁੱਧ ਦੇ ਇਤਿਹਾਸਾਂ ਦਾ ਸਮੇਂ ਸਿਰ ਪਬਲੀਕੇਸ਼ਨ ਲੋਕਾਂ ਨੂੰ ਘਟਨਾਵਾਂ ਦਾ ਸਹੀ ਲੇਖਾ ਦੇਣ, ਅਕਾਦਮਿਕ ਖੋਜਾਂ ਲਈ ਪ੍ਰਮਾਣਿਕ ਸਮੱਗਰੀ ਪ੍ਰਦਾਨ ਕਰਨ ਅਤੇ ਬੇਬੁਨਿਆਦ ਅਫਵਾਹਾਂ ਦਾ ਮੁਕਾਬਲਾ ਕਰੇਗਾ।
-------------------
ਏਬੀਬੀ / ਨਾਮਪੀ / ਡੀਕੇ / ਸਵੈਵੀ / ਏਡੀਏ
(रिलीज़ आईडी: 1726546)
आगंतुक पटल : 316