ਬਿਜਲੀ ਮੰਤਰਾਲਾ
ਵਿੱਤੀ ਸਾਲ 2020-21 ਦੌਰਾਨ ਐੱਨਐੱਚਪੀਸੀ ਨੇ ਹੁਣ ਤੱਕ ਦਾ ਸਭ ਤੋਂ ਵੱਧ 3233 ਕਰੋੜ ਰੁਪਏ ਦਾ ਲਾਭ ਕਮਾਇਆ ਹੈ
Posted On:
11 JUN 2021 12:33PM by PIB Chandigarh
ਭਾਰਤ ਦੀ ਪ੍ਰਮੁੱਖ ਪਣ ਬਿਜਲੀ ਕੰਪਨੀ ਅਤੇ ਬਿਜਲੀ ਮੰਤਰਾਲੇ ਅਧੀਨ ਆਉਂਦੀ ਇਕ ‘ਮਿੰਨੀ ਰਤਨ’ ਸ਼੍ਰੇਣੀ -1 ਐਂਟਰਪ੍ਰਾਈਜ਼, ਐੱਨਐੱਚਪੀਸੀ ਲਿਮਿਟੇਡ ਨੇ, ਵਿੱਤੀ ਸਾਲ 2020-21 ਦੇ ਆਪਣੇ ਆਡਿਟ ਕੀਤੇ ਵਿੱਤੀ ਨਤੀਜੇ ਐਲਾਨੇ ਹਨ। ਬੋਰਡ ਆਵ੍ ਡਾਇਰੈਕਟਰਜ਼ ਨੇ ਕੱਲ੍ਹ ਹੋਈ ਈ-ਮੀਟਿੰਗ ਵਿੱਚ ਵਿੱਤੀ ਸਾਲ 20-21 ਦੇ ਆਡਿਟ ਹੋਏ ਵਿੱਤੀ ਨਤੀਜਿਆਂ ਨੂੰ ਪ੍ਰਵਾਨਗੀ ਦਿੱਤੀ।
ਵਿੱਤੀ ਸਾਲ 2020-21 ਵਿੱਚ ਇਕੱਲੇ ਅਧਾਰ 'ਤੇ ਐੱਨਐੱਚਪੀਸੀ ਨੇ ਟੈਕਸ ਤੋਂ ਬਾਅਦ 3233.37 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਸ਼ੁੱਧ ਲਾਭ ਦਰਜ ਕੀਤਾ ਹੈ, ਜਦਕਿ ਪਿਛਲੇ ਵਿੱਤੀ ਸਾਲ ਦੌਰਾਨ 3007.17 ਕਰੋੜ ਰੁਪਏ ਦਾ ਲਾਭ ਹੋਇਆ ਸੀ। ਵਿੱਤੀ ਸਾਲ 2020-21 ਦੇ ਕੰਮਕਾਜ ਤੋਂ ਹੋਣ ਵਾਲੀ ਆਮਦਨ 8506.58 ਕਰੋੜ ਰੁਪਏ ਰਹੀ ਜਦੋਂ ਕਿ ਪਿਛਲੇ ਵਿੱਤੀ ਵਰ੍ਹੇ ਵਿੱਚ ਆਮਦਨ 8735.15 ਕਰੋੜ ਰੁਪਏ ਸੀ। ਸਾਲ 2020-21 ਵਿੱਚ ਏਕੀਕ੍ਰਿਤ ਸ਼ੁੱਧ ਲਾਭ 3582.13 ਕਰੋੜ ਰੁਪਏ ਰਿਹਾ, ਜੋ ਕਿ ਸਾਲ 2019-20 ਵਿੱਚ 3,344.91 ਕਰੋੜ ਰੁਪਏ ਸੀ। ਸਾਲ 2020-21 ਵਿੱਚ ਸਮੂਹ ਦੀ ਕੁੱਲ ਆਮਦਨ 10,705.04 ਕਰੋੜ ਰੁਪਏ ਸੀ ਜੋ ਕਿ ਸਾਲ 2019-20 ਵਿੱਚ 10,776.64 ਕਰੋੜ ਰੁਪਏ ਸੀ।
ਮੌਜੂਦਾ ਕੋਵਿਡ -19 ਮਹਾਮਾਰੀ ਦੇ ਬਾਵਜੂਦ, ਐੱਨਐੱਚਪੀਸੀ ਦੇ ਪਾਵਰ ਸਟੇਸ਼ਨਾਂ ਨੇ ਵਿੱਤੀ ਸਾਲ 2020-21 ਵਿੱਚ 24471 ਮਿਲੀਅਨ ਯੂਨਿਟ (ਐੱਮਯੂ) ਦਾ ਉਤਪਾਦਨ ਹਾਸਲ ਕੀਤਾ।
ਬੋਰਡ ਆਵ੍ ਡਾਇਰੈਕਟਰਜ਼ ਨੇ ਮਾਰਚ 2021 ਵਿੱਚ ਕੰਪਨੀ ਦੁਆਰਾ ਪਹਿਲਾਂ ਹੀ ਅਦਾ ਕੀਤੇ ਗਏ 1.25/- ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਲਾਭਅੰਸ਼ ਤੋਂ ਇਲਾਵਾ ਵਿੱਤੀ ਸਾਲ 2020-21 ਲਈ ਪ੍ਰਤੀ ਸ਼ੇਅਰ 0.35/- ਰੁਪਏ ਪ੍ਰਤੀ ਸ਼ੇਅਰ ਦੇ ਅੰਤਮ ਲਾਭਅੰਸ਼ ਦੀ ਵੀ ਸਿਫਾਰਸ਼ ਕੀਤੀ ਹੈ। ਵਿੱਤੀ ਸਾਲ 20-21 ਲਈ ਕੁੱਲ ਲਾਭਅੰਸ਼ ਅਦਾਇਗੀ 1607.21 ਕਰੋੜ ਰੁਪਏ ਹੈ, ਜਦੋਂ ਕਿ ਵਿੱਤੀ ਸਾਲ 19-22 ਲਈ ਕੁੱਲ ਲਾਭਅੰਸ਼ ਦਾ ਭੁਗਤਾਨ 1506.76 ਕਰੋੜ ਰੁਪਏ ਸੀ।
ਐੱਨਐੱਚਪੀਸੀ ਦੇ ਅੱਜ ਤਕਰੀਬਨ ਸੱਤ ਲੱਖ ਸ਼ੇਅਰ ਧਾਰਕ ਹਨ। ਸ਼੍ਰੀ ਏ ਕੇ ਸਿੰਘ, ਸੀਐੱਮਡੀ, ਐੱਨਐੱਚਪੀਸੀ ਨੇ ਕਿਹਾ ਕਿ ਚੱਲ ਰਹੀ ਕੋਵਿਡ -19 ਮਹਾਮਾਰੀ ਦੇ ਬਾਵਜੂਦ, ਐੱਨਐੱਚਪੀਸੀ ਜ਼ੋਰਦਾਰ ਵਿਸਤਾਰ ਮੋਡ ਵਿੱਚ ਹੈ ਅਤੇ ਉਸ ਦੀ ਪਣ-ਬਿਜਲੀ ਦੇ ਆਪਣੇ ਮੁੱਖ ਕਾਰੋਬਾਰ ਦੇ ਨਾਲ-ਨਾਲ ਪੈਨ-ਇੰਡੀਆ ਪੱਧਰ ‘ਤੇ ਆਪਣੇ ਸੌਰ ਅਤੇ ਪੌਣ ਊਰਜਾ ਪੋਰਟਫੋਲੀਓ ਦੇ ਵਿਸਤਾਰ ਦੀ ਯੋਜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ ਵਿੱਚ, ਐੱਨਐੱਚਪੀਸੀ ਨੇ 4134 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਵਾਲੇ 5 ਪ੍ਰੋਜੈਕਟਾਂ ਦੇ ਕੰਮ ਨੂੰ ਸਿਰੇ ਚੜ੍ਹਾਉਣ ਲਈ ਸਮਝੌਤਾ ਪੱਤਰਾਂ ਉੱਤੇ ਹਸਤਾਖਰ ਕੀਤੇ ਹਨ ਅਤੇ ਅਸੀਂ ਨਿਰਧਾਰਤ ਸਮੇਂ ਅਨੁਸਾਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ।
ਐੱਨਐੱਚਪੀਸੀ ਨੇ ਪਣ ਬਿਜਲੀ, ਸੌਰ ਅਤੇ ਪੌਣ ਪ੍ਰੋਜੈਕਟਾਂ ਦੇ ਵਿਕਾਸ ਲਈ ਨਵੇਂ ਢੰਗ ਤਰੀਕਿਆਂ ਦੀ ਪੜਚੋਲ ਕਰਨ ਲਈ ਸੰਬੰਧਿਤ ਅਧਿਕਾਰੀਆਂ ਨਾਲ ਹਰ ਪੱਧਰ 'ਤੇ ਗੱਲਬਾਤ ਕੀਤੀ ਹੈ। ਐੱਨਐੱਚਪੀਸੀ ਨੇ ਹਾਲ ਹੀ ਵਿੱਚ 850 ਮੈਗਾਵਾਟ ਦੇ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਜੰਮੂ-ਕਸ਼ਮੀਰ ਸਟੇਟ ਪਾਵਰ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਜੇਕੇਐੱਸਪੀਡੀਸੀ) ਨਾਲ ਮਿਲ ਕੇ “ਰਤਲੇ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ” ਦੀ ਇੱਕ ਸੰਯੁਕਤ ਉੱਦਮ ਕੰਪਨੀ ਬਣਾਈ ਹੈ। ਐੱਨਐੱਚਪੀਸੀ ਨੇ ਸਿੱਕਮ ਵਿੱਚ 120 ਮੈਗਾਵਾਟ ਦੇ ਰੰਗਿਤ ਪੜਾਅ- IV ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਦੇ ਵਿਕਾਸ ਲਈ ਜਲ ਪਾਵਰ ਕਾਰਪੋਰੇਸ਼ਨ ਲਿਮਿਟੇਡ ਵੀ ਹਾਸਲ ਕੀਤੀ ਹੈ।
***********
ਐੱਸਐੱਸ / ਆਈਜੀ
(Release ID: 1726389)
Visitor Counter : 174