ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਵੱਲੋਂ ਟ੍ਰੇਡ ਮਾਰਜਨ ਲਾਗੂ ਕਰਨ ਤੇ ਆਕਸੀਜਨ ਕੰਸਨਟ੍ਰੇਟਰਸ ਦੀਆਂ ਕੀਮਤਾਂ ਵਿੱਚ 54 % ਤੱਕ ਗਿਰਾਵਟ ਆਈ


ਆਕਸੀਜਨ ਕੰਸਨਟ੍ਰੇਟਰਸ ਲਈ ਟੀ ਐੱਮ ਆਰ ਦੇ ਨਵੀਜੇ ਵਜੋਂ ਖਪਤਕਾਰਾਂ ਦੀ ਬੱਚਤ ਹੋਈ ਹੈ

ਸੋਧੀ ਐੱਮ ਆਰ ਪੀ 9 ਜੂਨ 2021 ਤੋਂ ਲਾਗੂ ਹੈ

Posted On: 11 JUN 2021 6:41PM by PIB Chandigarh

ਨੈਸ਼ਨਲ ਫਾਰਮਾਸਿਯੂਟੀਕਲ ਪ੍ਰਾਈਸਿੰਗ ਅਥਾਰਟੀ (ਐੱਨ ਪੀ ਪੀ ਏ) ਦੇ ਮਿਤੀ 3 ਜੂਨ 2021 ਦੇ ਨੋਟੀਫਿਕੇਸ਼ਨ ਅਨੁਸਾਰ ਡਿਸਟ੍ਰੀਬਿਊਟਰ ਪੱਧਰ ਤੇ ਮੁੱਲ ਵਿੱਚ 70 % ਤੇ ਆਕਸੀਜਨ ਕੰਸਨਟ੍ਰੇਟਰਸ ਉੱਪਰ ਟ੍ਰੇਡ ਮਾਰਜਨ ਨਿਸ਼ਚਿਤ ਕੀਤਾ ਗਿਆ ਹੈ , ਜਿਸ ਦੇ ਨਤੀਜੇ ਵਜੋਂ ਆਕਸੀਜਨ ਕੰਸਨਟ੍ਰੇਟਰਸ ਦੇ ਕੁੱਲ 104 ਉਤਪਾਦਕਾਂ / ਦਰਾਮਦਕਾਰਾਂ ਨੇ 252 ਉਤਪਾਦਾਂ / ਬ੍ਰਾਂਡਾਂ ਲਈ ਸੋਧੀ ਆਰ ਐੱਮ ਪੀ ਦਾਇਰ ਕੀਤੀ ਹੈ ।

70 ਉਤਪਾਦਾਂ (ਬ੍ਰਾਂਡਾਂ) ਦੀਆਂ ਕੀਮਤਾਂ ਵਿੱਚ 54 % ਤੱਕ ਗਿਰਾਵਟ ਦਰਜ ਕੀਤੀ ਗਈ ਹੈ , ਜਿਸ ਨਾਲ ਐੱਮ ਆਰ ਪੀ ਵਿੱਚ 54337 ਪ੍ਰਤੀ ਯੂਨਿਟ ਗਿਰਾਵਟ ਹੋਈ ਹੈ । ਹੋਰ 58 ਬ੍ਰਾਂਡਾਂ ਨੇ 25 % ਤੱਕ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਹੈ ਅਤੇ 11 ਬ੍ਰਾਂਡਾਂ ਨੇ 26—50 % ਵਿਚਾਲੇ ਦਰਜ ਕੀਤੀ ਹੈ । 252 ਦਰਜ ਕੀਤੇ ਉਤਪਾਦਾਂ ਵਿੱਚੋਂ 18 ਉਤਪਾਦਾਂ / ਬ੍ਰਾਂਡਾਂ ਨੂੰ ਘਰੇਲੂ ਉਤਪਾਦਕਾਂ ਨੇ ਦਰਜ ਕੀਤਾ ਹੈ , ਜਿਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ । ਆਕਸੀਜਨ ਕੰਸਨਟ੍ਰੇਟਰਸ ਲਈ ਟ੍ਰੇਡ ਮਾਰਜਨ ਰੈਸ਼ਨਲਾਈਜ਼ੇਸ਼ਨ (ਟੀ ਐੱਮ ਆਰ) ਦੇ ਨਤੀਜੇ ਵਜੋਂ ਖਪਤਕਾਰਾਂ ਨੂੰ ਦਰਾਮਦ ਉਤਪਾਦਾਂ ਵਿੱਚ ਗ਼ੈਰ ਵਾਜਬੀ ਲਾਭ ਮਾਰਜਨਾਂ ਨੂੰ ਖਤਮ ਕਰਨ ਨਾਲ ਬੱਚਤ ਹੋਈ ਹੈ । ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਐੱਮ ਆਰ ਪੀ ਵਿੱਚ ਵੱਧ ਤੋਂ ਵੱਧ ਗਿਰਾਵਟ ਦੇਖੀ ਗਈ ਹੈ ।

1. ਪੋਰਟੇਬਲ —5 ਐੱਲ ਪੀ ਐੱਮ (80 ਉਤਪਾਦਾਂ ਵਿੱਚੋਂ 19)
2. ਪੋਰਟੇਬਲ — 10 ਐੱਲ ਪੀ ਐੱਮ (32 ਉਤਪਾਦਾਂ ਵਿੱਚੋਂ 7)
3. ਸਟੇਸ਼ਨਰੀ — 5 ਐੱਲ ਪੀ ਐੱਮ (46 ਉਤਪਾਦਾਂ ਵਿੱਚੋਂ 19)
4. ਸਟੇਸ਼ਨਰੀ— 10 ਐੱਲ ਪੀ ਐੱਮ (27 ਉਤਪਾਦਾਂ ਵਿੱਚੋਂ 13)

ਸਾਰੇ ਬ੍ਰਾਂਡਾਂ ਤੇ 9 ਜੂਨ 2021 ਤੋਂ ਸੋਧੀ ਐੱਮ ਆਰ ਪੀ ਲਾਗੂ ਹੈ ਅਤੇ ਸਖ਼ਤ ਨਿਗਰਾਨੀ ਅਤੇ ਲਾਗੂ ਕਰਨ ਲਈ ਇਸ ਬਾਰੇ ਸੂਬਾ ਡਰੱਗ ਕੰਟਰੋਲਰਾਂ ਨਾਲ ਸਾਂਝ ਕੀਤੀ ਗਈ ਹੈ । ਸਬੰਧਤ ਨਿਰਦੇਸ਼ ਐੱਨ ਪੀ ਪੀ ਏ ਦੀ ਵੈੱਬਸਾਈਟ ਤੇ ਉਪਲਬਧ ਹਨ    (www.nppa.gov.in) । ਕੰਸਟ੍ਰੇਟਰਸ ਦੇ ਉਤਪਾਦਕਾਂ / ਦਰਾਮਦਕਾਰਾਂ ਅਤੇ ਉਪਲਬਧਤਾ ਦੀ ਨਿਗਰਾਨੀ ਲਈ ਮਹੀਨਾਵਾਰ ਸਟਾਕ ਵੇਰਵਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।

 

**********



ਐੱਸ ਐੱਸ /  ਕੇ



(Release ID: 1726342) Visitor Counter : 149