ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੜਕ ਸੁਰੱਖਿਆ ਅਤੇ ਸੜਕ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਬੀ ਆਰ ਓ ਦੇ ਦੋ ਸੈਂਟਰ ਫਾਰ ਐਕਸਲੈਂਸ ਦਾ ਉਦਘਾਟਨ ਕੀਤਾ

ਸਰਹੱਦੀ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਿੱਚ ਬੀ ਆਰ ਓ ਦੀ ਭੂਮਿਕਾ ਦੀ ਸ਼ਲਾਘਾ ਕੀਤੀ

Posted On: 11 JUN 2021 1:19PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ 11 ਜੂਨ 2021 ਨੂੰ ਨਵੀਂ ਦਿੱਲੀ ਵਿੱਚ ਸੀਮਾ ਸੜਕ ਭਵਨ ਵਿਖੇ ਬਾਰਡਰ ਰੋਡ ਆਰਗਨਾਈਜ਼ੇਸ਼ਨ ਦੁਆਰਾ ਸਥਾਪਿਤ ਕੀਤੇ 2 ਸੈਂਟਰ ਆਫ਼ ਐਕਸਲੈਂਸ ਰਾਸ਼ਟਰ ਨੂੰ ਸਮਰਪਿਤ ਕੀਤੇ । ਇਹ ਕੇਂਦਰ ਸੜਕ ਸੁਰੱਖਿਆ ਦੇ ਨਾਲ ਨਾਲ ਸੜਕਾਂ , ਪੁਲਾਂ , ਏਅਰ ਫੀਲਡਸ ਅਤੇ ਸੁਰੰਗਾਂ ਦੇ ਨਿਰਮਾਣ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਸਥਾਪਿਤ ਕੀਤੇ ਗਏ ਹਨ । ਸੜਕ ਸੁਰੱਖਿਆ ਅਤੇ ਜਾਗਰੂਕਤਾ ਬਾਰੇ ਸੈਂਟਰ ਆਫ ਐਕਸਲੈਂਸ (ਸੀ ਓ ਈ ਆਰ ਐੱਸ ਏ) ਦਾ ਮਕਸਦ ਸੜਕੀ ਹਾਦਸਿਆਂ ਦੇ ਮੁਲਾਂਕਣ ਨੂੰ ਸਾਂਝਾ ਕਰਨ ਰਾਹੀਂ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਅਮੁੱਲ ਜਿ਼ੰਦਗੀਆਂ ਬਚਾਉਣ ਲਈ ਤਰੀਕਿਆਂ ਬਾਰੇ ਸੁਝਾਅ ਦੇਣਾ ਹੈ । ਸੜਕਾਂ , ਪੁਲਾਂ , ਏਅਰ ਫੀਲਡਸ ਅਤੇ ਸੁਰੰਗਾਂ ਬਾਰੇ ਸੈਂਟਰ ਆਫ ਐਕਸਲੈਂਸ (ਸੀ ਓ ਈ ਆਰ ਵੀ ਏ ਟੀ) ਤਕਰੀਬਨ 60 ਹਜ਼ਾਰ ਕਿਲੋਮੀਟਰ ਸੜਕਾਂ ਦੇ ਵਿਕਾਸ , 56 ਹਜ਼ਾਰ ਮੀਟਰ ਪੁਲ , 19 ਏਅਰ ਫੀਲਡਸ ਅਤੇ ਦੇਸ਼ ਦੇ ਪੂਰਬੀ ਅਤੇ ਉੱਤਰੀ ਪੱਛਮੀ ਹਿੱਸੇ ਵਿੱਚ 4 ਸੁਰੰਗਾਂ ਬਣਾਉਣ ਵਿੱਚ ਲੱਗੇ ਵਰਿਆਂ ਦੌਰਾਨ ਹਾਸਲ ਕੀਤੀ ਜਾਣਕਾਰੀ ਨੂੰ ਸੰਸਥਾਗਤ ਕਰਨ ਲਈ ਧਿਆਨ ਕੇਂਦਰਤ ਕਰਦਾ ਹੈ ।

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਬੀ ਆਰ ਓ ਦੁਆਰਾ ਸੈਂਟਰਸ ਆਫ ਐਕਸਲੈਂਸ ਸਥਾਪਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਕੇਂਦਰ ਅਮੁੱਲ ਜਿ਼ੰਦਗੀਆਂ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ । ਸੜਕੀ ਹਾਦਸਿਆਂ ਨੂੰ ਇੱਕ ਮੂਕ ਮਹਾਮਾਰੀ ਦੱਸਦਿਆਂ ਜਿਸ ਵਿੱਚ ਤਕਰੀਬਨ ਹਰ ਸਾਲ 1.5 ਲੱਖ ਜਾਨਾਂ ਜਾਂਦੀਆਂ ਹਨ , ਰਕਸ਼ਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਈ ਪਹਿਲਕਦਮੀਆਂ ਕਰਕੇ , ਜਿਵੇਂ ਰਾਸ਼ਟਰੀ ਸੜਕ ਸੁਰੱਖਿਆ ਨੀਤੀ , ਮੋਟਰ ਵਹੀਕਲ ਐਕਟ 2020 ਅਤੇ ਕੌਮੀ ਰਾਜ ਮਾਰਗਾਂ ਤੇ ਕਾਲੇ ਧੱਬਿਆਂ ਦੀ ਪਛਾਣ  ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਇਨ੍ਹਾਂ ਕੇਂਦਰਾਂ ਨੂੰ ਸਥਾਪਿਤ ਕਰਨਾ ਉਸ ਦਿਸ਼ਾ ਵੱਲ ਇੱਕ ਹੋਰ ਕਦਮ ਹੈ ।

ਰਕਸ਼ਾ ਮੰਤਰੀ ਨੇ ਬੀ ਆਰ ਓ ਦੁਆਰਾ ਦੇਸ਼ ਦੀ ਉੱਨਤੀ ਲਈ ਪਾਏ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ ਕਿ ਬੀ ਆਰ ਓ ਆਪਣੇ ਹੋਂਦ ਵਿੱਚ ਅਉਣ ਤੋਂ ਲੈ ਕੇ ਹੁਣ ਤੱਕ ਸੜਕਾਂ , ਸੁਰੰਗਾਂ ਬਣਾਉਣ ਅਤੇ ਦੂਰ ਦੁਰਾਡੇ ਖੇਤਰਾਂ ਵਿੱਚ ਹੋਰ ਬੁਨਿਆਦੀ ਢਾਂਚਾ ਸਥਾਪਿਤ ਕਰਕੇ ਦੇਸ਼ ਦੀ ਸੇਵਾ ਕਰਦੀ ਆ ਰਹੀ ਹੈ । ਉਨ੍ਹਾਂ ਨੇ ਸਰਹੱਦੀ ਇਲਾਕਿਆਂ ਵਿਸ਼ੇਸ਼ ਕਰਕੇ ਕੋਵਿਡ 19 ਮਹਾਮਾਰੀ ਦੌਰਾਨ ਮੁਸ਼ਕਿਲ ਮੌਸਮ ਹਾਲਤਾਂ ਵਿੱਚ ਸੰਪਰਕ ਵਧਾ ਕੇ ਅਣਥੱਕ ਯਤਨਾਂ ਲਈ ਪ੍ਰਸ਼ੰਸਾ ਕੀਤੀ ਹੈ । ਸੰਪਰਕ ਨੂੰ ਦੇਸ਼ ਦੀ ਉੱਨਤੀ ਵਿੱਚ ਇੱਕ ਮਹੱਤਵਪੂਰਨ ਹਿੱਸਾ ਦੱਸਦਿਆਂ ਉਨ੍ਹਾਂ ਕਿਹਾ ਕਿ ਬੀ ਆਰ ਓ ਹਥਿਆਰਬੰਦ ਸੈਨਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਸਰਹੱਦੀ ਇਲਾਕਿਆਂ ਦੇ ਸਮਾਜਿਕ — ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾ ਰਿਹਾ ਹੈ । ਉਨ੍ਹਾਂ ਨੇ ਬੀ ਆਰ ਓ ਦੁਆਰਾ ਹਾਲ ਹੀ ਵਿੱਚ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾ , ਜਿਸ ਵਿੱਚ ਅੱਤਿ ਆਧੂਨਿਕ ਅਟੱਲ ਸੁਰੰਗ ਦਾ ਨਿਰਮਾਣ , ਰੋਹਤਾਂਗ , ਕੈਲਾਸ਼ ਮਾਨਸਰੋਵਰ ਸੜਕ ਅਤੇ ਜੋਜਿ਼ਲਾ ਪਾਸ ਦਾ ਨਿਰਮਾਣ ਸ਼ਾਮਲ ਹੈ । ਉਨ੍ਹਾਂ ਨੇ ਬੀ ਆਰ ਓ ਵੱਲੋਂ ਨਵੀਨਤਮ ਨਾਅਰਿਆਂ ਅਤੇ ਸਾਈਨ ਬੋਰਡਸ ਰਾਹੀਂ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰਸ਼ੰਸਾ ਕੀਤੀ ।

ਸ਼੍ਰੀ ਰਾਜਨਾਥ ਸਿੰਘ ਨੇ ਬੀ ਆਰ ਓ ਦੇ ਵਿਕਾਸ ਲਈ ਸਰਕਾਰ ਦੁਆਰਾ ਚੁੱਕੇ ਗਏ ਵੱਖ ਵੱਖ ਉਪਾਵਾਂ ਨੂੰ ਗਿਣਾਇਆ । ਇਨ੍ਹਾਂ ਵਿੱਚ ਬੀ ਆਰ ਓ ਦੇ ਬਜਟ ਵਿੱਚ ਵਾਧਾ, ਸੰਸਥਾ ਦੇ ਹੌਸਲਿਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉੱਚੇ ਇਲਾਕਿਆਂ ਲਈ ਮੁਲਾਜ਼ਮਾਂ ਲਈ ਕੱਪੜਿਆਂ ਦੇ ਨਾਲ ਨਾਲ ਕਾਡਰ ਸਮੀਖਿਆ ਬਾਰੇ ਪ੍ਰਵਾਨਗੀ ਵੀ ਸ਼ਾਮਲ ਹੈ । ਉਨ੍ਹਾਂ ਨੇ ਬੀ ਆਰ ਓ ਨੂੰ ਰੱਖਿਆ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਲਗਾਤਾਰ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਦੀ ਉੱਨਤੀ ਲਈ ਹਮੇਸ਼ਾ ਵਚਨਬੱਧ ਹੈ । ਉਨ੍ਹਾਂ ਨੇ ਉਨ੍ਹਾਂ ਬੀ ਆਰ ਓ ਕਰਮਚਾਰੀਆਂ ਨੂੰ ਵੀ ਯਾਦ ਕੀਤਾ , ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ।

ਈਵੈਂਟ ਦੌਰਾਨ ਰਕਸ਼ਾ ਮੰਤਰੀ ਨੇ ਬੀ ਆਰ ਓ ਪਰਸੋਨਲ ਦੀ ਕੰਮਕਾਜੀ ਕੁਸ਼ਲਤਾ , ਉਨ੍ਹਾਂ ਦੇ ਐੱਚ ਆਰ ਪ੍ਰਬੰਧਨ , ਭਰਤੀ ਪ੍ਰਬੰਧਨ , ਦਾਖ਼ਲਾ ਅਤੇ ਕੰਮ ਪ੍ਰਬੰਧਨ ਨੂੰ ਵੱਧ ਤੋਂ ਵੱਧ ਕਰਨ ਲਈ ਵਿਕਸਿਤ ਕੀਤੇ 4 ਸਾਫਟਵੇਅਰ ਵੀ ਲਾਂਚ ਕੀਤੇ ਹਨ । ਬੀ ਆਰ ਓ ਨੇ ਕਾਗਜ਼ੀ ਕੰਮ ਘਟਾਉਣ ਲਈ ਸਾਫਟਵੇਅਰ ਪੈਦਾ ਕੀਤਾ ਹੈ , ਜੋ ਕਾਰਬਨ ਫੁੱਟਪ੍ਰਿੰਟ ਘੱਟੋ ਘੱਟ ਕਰਨ ਤੇ ਕੇਂਦਰਿਤ ਹੈ । ਸ਼੍ਰੀ ਰਾਜਨਾਥ ਸਿੰਘ ਨੇ ਸਾਫਟਵੇਅਰ ਵਿਕਾਸ ਨੂੰ “ਸਵੈ ਨਿਰਭਰ ਭਾਰਤ” ਅਤੇ “ਡਿਜੀਟਲ ਇੰਡੀਆ” ਮੁਹਿੰਮਾਂ ਦੀ ਇੱਕ ਵੱਡੀ ਉਦਾਹਰਨ ਦੱਸਿਆ ਹੈ । ਉਨ੍ਹਾਂ ਕਿਹਾ ਕਿ ਇਹ ਸਾਫਟਵੇਅਰ ਸੰਸਥਾ ਦੀ ਕੁਸ਼ਲਤਾ ਵਿੱਚ ਸੁਧਾਰ ਕਰੇਗਾ , ਆਧੂਨਿਕੀਕਰਨ ਕਰੇਗਾ ਅਤੇ ਸਮਾਂ ਬਚਾਵੇਗਾ ।

ਇਸ ਮੌਕੇ ਹੁਣ ਤੱਕ ਦੀ ਸਭ ਤੋਂ ਪਹਿਲੀ ਸੋਲੋ ਵਿਮੈਨ ਮੋਟਰਸਾਈਕਲ ਐਕਸਪੀਡੀਸ਼ਨ ਜੋ ਮਿਸ ਕੰਚਨ ਉਗਰਸਨਦੀ ਤੋਂ ਉਮਾਇਲਿੰਗ ਲਾ ਪਾਸ , ਲੱਦਾਖ਼ ਅਤੇ ਵਾਪਸੀ ਲਈ ਕਰ ਰਹੀ ਹੈ , ਨੂੰ ਵੀ ਝੰਡੀ ਦਿਖਾਈ । ਰਕਸ਼ਾ ਮੰਤਰੀ ਨੇ ਮਿਸ ਕੰਚਨ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਜੇਤੂ ਬਣ ਕੇ ਉੱਭਰੇਗੀ ਅਤੇ ਕੰਮ ਨੂੰ ਮੁਕੰਮਲ ਕਰਨ ਲਈ ਨਵੇਂ ਰਿਕਾਰਡ ਬਣਾਏਗੀ ।

ਇਸ ਤੋਂ ਪਹਿਲਾਂ ਡੀ ਜੀ ਬਾਰਡਰ ਰੋਡਸ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਸ਼੍ਰੀ ਰਾਜਨਾਥ ਸਿੰਘ ਨੂੰ ਹਾਲ ਦੇ ਸਾਲਾਂ ਵਿੱਚ ਬੀ ਆਰ ਓ ਦੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਨ੍ਹਾਂ ਨੇ ਰਕਸ਼ਾ ਮੰਤਰੀ ਨੂੰ ਜਾਰੀ ਅਤੇ ਭਵਿੱਖ ਵਾਲੇ ਪ੍ਰਾਜੈਕਟਾਂ , ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਵਾਲੇ ਆਤਮਨਿਰਭਰ ਭਾਰਤ ਅਭਿਆਨ ਤੇ ਧਿਆਨ ਕੇਂਦਰਿਤ ਹੈ , ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਰਕਸ਼ਾ ਮੰਤਰੀ ਨੂੰ ਕੋਵਿਡ 19 ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨਾਲ ਸਬੰਧਤ ਬੀ ਆਰ ਓ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਬਾਰੇ ਵੀ ਜਾਣਕਾਰੀ ਦਿੱਤੀ । ਡੀ ਜੀ ਬਾਰਡਰ ਰੋਡਸ ਨੇ ਕਿਹਾ ਕਿ ਬੀ ਆਰ ਓ ਲਗਾਤਾਰ ਦੇਸ਼ ਦੀ ਸੇਵਾ ਲਈ ਵਚਨਬੱਧ ਹੈ ਅਤੇ ਸੰਸਥਾ ਦੀ ਕੁਸ਼ਲਤਾ ਨੂੰ ਵਧਾਉਣ ਲਈ ਸਾਰੇ ਲੋੜੀਂਦੇ ਪਰਿਵਰਤਨ ਕਰੇਗਾ ।

ਚੀਫਾ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਅਤੇ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਵੀ ਇਸ ਮੌਕੇ ਪਤਵੰਤੇ ਸੱਜਣਾਂ ਵਿੱਚ ਹਾਜ਼ਰ ਸਨ ।

 

************


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1726306) Visitor Counter : 22