ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਨ ਬਾਰੇ ਕੋਰੀਆਂ ਕਲਪਣਾਵਾਂ ਨੂੰ ਤੋਡ਼ਨਾ


ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੇ ਟੀਕਾ ਲਗਵਾਉਣ ਦੀ ਝਿਜਕ ਤੇ ਵੇਰਵਿਆਂ ਨੂੰ ਕਵਰ ਕਰਦਿਆਂ ਕੋਵਿਡ-19 ਟੀਕੇ ਦੀ ਸੰਚਾਰ ਰਣਨੀਤੀ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੀ ਕੀਤੀ ਗਈ ਸੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਟੀਕੇ ਦੀ ਝਿਜਕ ਦੇ ਮੁੱਦੇ ਨੂੰ ਹੱਲ ਕਰਨ ਲਈ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨਿਯਮਤ ਆਧਾਰ ਤੇ ਨੇਡ਼ਿਓਂ ਕੰਮ ਕਰ ਰਿਹਾ ਹੈ

Posted On: 11 JUN 2021 2:53PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ' ਸਮੁੱਚੀ ਸਰਕਾਰ' ਪਹੁੰਚ ਅਧੀਨ ਇਕ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਰਥਨ ਦੇ ਰਹੀ ਹੈ।

 

ਕਈ ਤਰ੍ਹਾਂ ਦੀਆਂ ਅਜਿਹੀਆਂ ਮੀਡੀਆ ਰਿਪੋਰਟਾਂ ਹਨ ਜਿਨ੍ਹਾਂ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਸਿਹਤ ਵਰਕਰਾਂ ਵਲੋਂ ਕਈ ਰਾਜਾਂ ਵਿਚ 'ਟੀਕੇ ਨੂੰ ਲੈ ਕੇ ਝਿਜਕ' ਹੈ।

 

ਇਹ ਦੱਸਿਆ ਗਿਆ ਹੈ ਕਿ ਟੀਕੇ ਦੀ ਝਿਜਕ ਇਕ ਵਿਸ਼ਵ ਪੱਧਰੀ ਸਵੀਕਾਰ ਕੀਤਾ ਗਿਆ ਫਿਨਾਮਿਨਾ ਹੈ ਅਤੇ ਇਸ ਮੁੱਦੇ ਨੂੰ ਸਮਾਜ ਪੱਧਰ ਤੇ ਵਿਗਿਆਨਕ ਅਧਿਐਨ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਟੀਕੇ ਦੀ ਝਿਜਕ ਤੇ ਇਕ 'ਕੋਵਿਡ-19 ਵੈਕਸੀਨ ਕਮਿਊਨਿਕੇਸ਼ਨ ਸਟ੍ਰੈਟਿਜੀ' ਸਾਰੇ ਹੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੇ ਹੀ ਸਾਂਝੀ ਕੀਤੀ ਗਈ ਸੀ ਤਾਕਿ ਟੀਕੇ ਦੀ ਝਿਜਕ ਨੂੰ ਖਤਮ ਕੀਤਾ ਜਾ ਸਕੇ। ਇਹ ਰਣਨੀਤੀ ਕੋਵਿਡ-19 ਵੈਕਸੀਨੇਸ਼ ਕਮਿਊਨਿਕੇਸ਼ਨ ਸਟ੍ਰੈਟਿਜੀ ਤੇ ਸਾਰੇ ਹੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਓਰੀਐਂਟੇਸ਼ਨ ਆਫ ਸਟੇਟ ਇਮਿਊਨਾਈਜ਼ੇਸ਼ਨ ਅਤੇ ਆਈਈਸੀ ਅਧਿਕਾਰੀਆਂ ਦੇ ਇਕ ਹਿੱਸੇ ਵਜੋਂ ਸਾਰੇ ਰਾਜਾਂ ਦੇ ਨੈਸ਼ਨਲ ਹੈਲਥ ਮਿਸ਼ਨਾਂ ਦੇ ਮਿਸ਼ਨ ਡਾਇਰੈਕਟਰਾਂ ਨਾਲ 25 ਜਨਵਰੀ, 2021 ਨੂੰ ਸਾਂਝੀ ਕੀਤੀ ਗਈ ਸੀ। ਸਾਰੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਉੱਪਰ ਅਮਲ ਕਰ ਰਹੇ ਹਨ ਅਤੇ ਸਥਾਨਕ ਜ਼ਰੂਰਤ ਮੁਤਾਬਕ ਰਣਨੀਤੀ ਨੂੰ ਅਪਣਾ ਰਹੇ ਹਨ।

 

ਸਾਰੇ ਮੀਡੀਆ - ਪ੍ਰਿੰਟ, ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਕਈ ਆਈਈਐਸ ਸਮੱਗਰੀਆਂ ਅਤੇ ਪ੍ਰੋਟੋਟਾਈਪਸ ਤਿਆਰ ਕੀਤੇ ਗਏ ਹਨ ਅਤੇ ਰਾਜ ਪੱਧਰ ਤੇ ਯੋਗ ਢੰਗ ਨਾਲ ਅਪਣਾਏ ਜਾਣ ਲਈ ਸਾਂਝੇ ਕੀਤੇ ਗਏ ਹਨ।

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਟੀਕੇ ਦੀ ਝਿਜਕ ਦੇ ਮੁੱਦੇ ਨੂੰ ਹੱਲ ਕਰਨ ਲਈ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨਿਯਮਤ ਅਧਾਰ ਤੇ ਨੇਡ਼ਿਓਂ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਮਤੰਰਾਲਾ ਨੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਟੀਕਿਆਂ ਅਤੇ ਕੋਵਿਡ ਅਨੁਕੂਲ ਵਿਵਹਾਰ (ਸੀਏਬੀ) ਤੇ ਆਈਈਸੀ ਸਮੱਗਰੀ ਬਾਰੇ ਕਬਾਇਲੀ ਕਬੀਲਿਆਂ ਦੇ ਸਮਾਜਾਂ ਵਿਚ ਜਾਗਰੂਕਤਾ ਪੈਦਾ ਕਰਨ। ਮੰਤਰਾਲਾ ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ ਨਾਲ ਇਸ ਸੰਬੰਧ ਵਿਚ ਨੇਡ਼ਿਓਂ ਤਾਲਮੇਲ ਨਾਲ ਕੰਮ ਕਰ ਰਿਹਾ ਹੈ।

 

**********

ਐਮਵੀ


(Release ID: 1726305)