ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

“ਖਾਦੀ ਪ੍ਰਾਕ੍ਰਿਤਕ ਪੇਂਟ” ਦੇ ਨਾਂ ਹੇਠ ਧੋਖਾਧੜੀ


ਦਿੱਲੀ ਹਾਈ ਕੋਰਟ ਨੇ “ਖਾਦੀ” ਬ੍ਰੈਂਡ ਨਾਂ ਵਰਤਣ ਤੇ ਇੱਕ ਇਕਾਈ ਉੱਪਰ ਲਾਈ ਪਾਬੰਦੀ

Posted On: 11 JUN 2021 3:13PM by PIB Chandigarh


ਦਿੱਲੀ ਹਾਈ ਕੋਰਟ ਨੇ ਗਾਜ਼ੀਆਬਾਦ ਅਧਾਰਤ ਇੱਕ ਵਪਾਰੀ, ਜੋ ਨਕਲੀ ਖਾਦੀ ਪ੍ਰਾਕ੍ਰਿਤਕ ਪੇਂਟ ਵੇਚਣ ਅਤੇ ਬਣਾਉਣ ਵਿੱਚ ਧੋਖਾਧੜੀ ਕਰ ਰਿਹਾ ਸੀ , ਨੂੰ ਤੁਰੰਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਨਿਰਦੇਸ਼ ਦਿੱਤਾ ਹੈ ਕੋਰਟ ਨੇ ਨੋਟ ਕੀਤਾ ਕਿ ਡਿਫੈਂਡੈਂਟ ਜੇ ਬੀ ਐੱਮ ਆਰ ਐਂਟਰਪ੍ਰਾਈਜ਼ਸ ਜਿਸ ਦਾ ਮਾਲਕ ਉਮੇਸ਼ ਪਾਲ ਹੈ , “ਖਾਦੀ ਬ੍ਰੈਂਡਨਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਵਰਤ ਕੇ ਜਾਲਸਾਜ਼ੀ ਕਰ ਰਿਹਾ ਹੈ ਅਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਲਈਖਾਦੀ ਪ੍ਰਾਕ੍ਰਿਤਕ ਪੇਂਟਦੇ ਨਾਂ ਅਤੇ ਪੈਕੇਜਿੰਗ ਦੀ ਨਕਲ ਕਰ ਰਿਹਾ ਹੈ ਅਤੇ ਖਾਦੀ ਦੇ ਸਦਭਾਵਨਾ ਅਤੇ ਵੱਕਾਰ ਨੂੰ ਖਰਾਬ ਕਰ ਰਿਹਾ ਹੈ

ਖਾਦੀ ਪ੍ਰਾਕ੍ਰਿਤਕ ਪੇਂਟ ਗਊ ਦੇ ਗੋਹੇ ਤੋਂ ਤਿਆਰ ਕੀਤਾ ਇੱਕ ਵਿਲੱਖਣ ਅਤੇ ਨਵੀਨਤਮ ਪੇਂਟ ਹੈ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਵਿਕਸਿਤ ਕੀਤਾ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਪੇਂਟ 12 ਜਨਵਰੀ 2021 ਨੂੰ ਐੱਮ ਐੱਸ ਐੱਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲਾਂਚ ਕੀਤਾ ਸੀ ਇਸ ਦੇ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ ਇਹ ਪੇਂਟ ਹਰਮਨਪਿਆਰਾ ਹੋ ਗਿਆ ਹੈ ਅਤੇ ਦੇਸ਼ ਭਰ ਵਿੱਚੋਂ ਇਸ ਲਈ ਵੱਡੇ ਵੱਡੇ ਆਰਡਰ ਮਿਲ ਰਹੇ ਹਨ

ਕੋਰਟ ਨੇ ਡਿਫੈਂਡੈਂਟ ਜੇ ਬੀ ਐੱਮ ਆਰ ਐੱਟਰਪ੍ਰਾਈਜ਼ਸ ਨੂੰ ਆਪਣੀ ਵੈਬਸਾਈਟ www.khadiprakritikpaint.com ਨੂੰ ਰੋਕਣ ਅਤੇ ਫੇਸਬੁੱਕ ਅਕਾਉਂਟ ਜੋ ਵਪਾਰਕ ਨਾਂਖਾਦੀ ਪ੍ਰਾਕ੍ਰਿਤਕ ਪੇਂਟਹੈ ਨੂੰ ਹਟਾਉਣ ਅਤੇ ਆਪਣੀ ਮੇਲ ਆਈ ਡੀ khadiprakritikpaint[at]gmail[dot]com ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ ਕੇ ਵੀ ਆਈ ਸੀ ਦੇ ਵਕੀਲ ਨੇ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਡਿਫੈਂਡੈਂਟ ਜੇ ਬੀ ਐੱਮ ਆਰ ਐਂਟਰਪ੍ਰਾਈਜ਼ਸ ਥਰਡ ਪਾਰਟੀ ਵੈੱਬਸਾਈਟਸ ਜਿਵੇਂ ਇੰਡੀਆ ਮਾਰਟ ਅਤੇ ਟ੍ਰੇਡ ਇੰਡੀਆ ਤੇ ਵੀ , “ਖਾਦੀ ਪ੍ਰਾਕ੍ਰਿਤਕ ਪੇਂਟਨੂੰ ਵੇਚਣ ਲਈ ਜਾਲਸਾਜ਼ੀ ਕਰ ਰਿਹਾ ਸੀ ਹੋਰ ਇਹ ਭਾਰਤ ਸਰਕਾਰ ਦੇ ਐੱਮ ਐੱਸ ਐੱਮ ਮੰਤਰਾਲੇ ਦੇ ਸਰਕਾਰੀ ਲੋਗੋ ਨੂੰ ਆਪਣੀ ਵੈੱਬਸਾਈਟ ਤੇ ਵਰਤ ਕੇ ਖਪਤਕਾਰਾਂ ਨੂੰ ਗੁੰਮਰਾਹ ਕਰਦਿਆਂ ਇਹ ਵਿਸ਼ਵਾਸ ਦਵਾਉਂਦਾ ਸੀ ਕਿ ਜੇ ਬੀ ਐੱਮ ਆਰ ਐਂਟਰਪ੍ਰਾਈਜ਼ਸ ਇੱਕ ਸਰਕਾਰ ਨਾਲ ਜੁੜਿਆ ਹੋਇਆ ਅਦਾਰਾ ਹੈ


ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਕੇ ਵੀ ਆਈ ਸੀ ਨੇ ਕਿਸੇ ਵੀ ਏਜੰਸੀ ਨੂੰਖਾਦੀ ਪ੍ਰਾਕ੍ਰਿਤਕ ਪੇਂਟ ਦੀ ਮਾਰਕਿਟਿੰਗ ਜਾਂ ਬਣਾਉਣ ਲਈ ਆਊਟਸੋਰਸਨਹੀਂ ਕੀਤਾ ਹੈ


ਕੇ ਵੀ ਆਈ ਸੀ ਨੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਉਲੰਘਣ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਹੈ ਹੁਣ ਤੱਕ ਕੇ ਵੀ ਆਈ ਸੀ ਨੇ 1000 ਪ੍ਰਾਈਵੇਟ ਕੰਪਨੀਆਂ ਨੂੰ ਖਾਦੀ ਦੇ ਨਾਂ ਤਹਿਤ ਉਤਪਾਦ ਵੇਚਣ ਅਤੇ ਬ੍ਰੈਂਡ ਨਾਂ ਦੀ ਦੁਰਵਰਤੋਂ ਲਈ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ

 

********


ਐੱਮ ਜੇ ਪੀ ਐੱਮ / ਆਰ ਆਰ



(Release ID: 1726300) Visitor Counter : 156