ਰੱਖਿਆ ਮੰਤਰਾਲਾ

ਭੂਟਾਨ ਦੇ ਜੈਂਟਲਮੈਨ ਕੈਡਿਟ ਨੂੰ ਇੰਡੀਅਨ ਮਿਲਟਰੀ ਅਕੈਡਮੀ ਵਿਖੇ ਵੱਕਾਰੀ ਮੋਟੀਵੇਸ਼ਨਲ ਟ੍ਰਾਫੀ ਨਾਲ ਸਨਮਾਨਿਆ ਗਿਆ

Posted On: 10 JUN 2021 4:07PM by PIB Chandigarh

ਇੰਡੀਅਨ ਮਿਲਟਰੀ ਅਕੈਡਮੀ (ਆਈ ਐੱਮ ਏ) , ਦੇਹਰਾਦੂਨ ਵਿੱਚ 9 ਜੂਨ 2021 ਨੂੰ ਇੱਕ ਬਹੁਤ ਸ਼ਾਨਦਾਰ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ , ਜਿਸ ਵਿੱਚ ਕਿੰਗਡਮ ਆਫ਼ ਭੂਟਾਨ ਤੋਂ ਜੂਨੀਅਰ ਅੰਡਰ ਆਫਿਸਰ (ਜੇ ਯੂ ਓ) ਕਿਨਲੇ ਨੌਰਬੂ ਇੱਕ ਵਿਦੇਸ਼ੀ ਜੈਂਟਲਮੈਨ ਕੈਡਟ (ਐੱਫ ਜੀ ਸੀ) ਨੂੰ ਉਸ ਦੀ ਅਕੈਡਮੀ ਵਿੱਚ ਆਪਣੀ ਟ੍ਰੇਨਿੰਗ ਦੌਰਾਨ ਸ਼ਾਨਦਾਰ ਸਮੁੱਚੀ ਕਾਰਗੁਜ਼ਾਰੀ ਲਈ ਵੱਕਾਰੀ ਮੋਟੀਵੇਸ਼ਨਲ ਟ੍ਰਾਫੀ ਨਾਲ ਸਨਮਾਨਿਆ ਗਿਆ । ਐੱਫ ਜੀ ਸੀ ਨੂੰ ਵੱਕਾਰੀ ਮੋਟੀਵੇਸ਼ਨਲ ਟ੍ਰਾਫੀ ਪ੍ਰਾਪਤ ਕਰਨ ਲਈ ਚੁਣਿਆ ਗਿਆ , ਕਿਉਂਕਿ ਉਸ ਨੇ ਆਪਣੇ ਜੈਂਟਲਮੈਨ ਕੈਡੇਟਾਂ ਵਿੱਚੋਂ ਸਰੀਰਕ ਸਿਖਲਾਈ , ਬੈਸਟ ਇਨ ਟਰਨਆਊਟ ਅਤੇ ਬੈਸਟ ਇਨ ਡ੍ਰਿੱਲ ਐਵਾਰਡ ਜਿੱਤੇ ਹਨ , ਜਿਨ੍ਹਾਂ ਨੇ ਆਪਣੀ ਸਫ਼ਲਤਾਪੂਰਵਕ ਸਿਖਲਾਈ ਮੁਕੰਮਲ ਕੀਤੀ ਹੈ । ਜੇ ਯੂ ਓ ਕਿਨਲੇ ਨੌਰਬੂ ਨੂੰ ਰਾਇਲ ਭੂਟਾਨ ਆਰਮੀ ਵਿੱਚ ਕਮਿਸ਼ਨ ਮਿਲ ਰਿਹਾ ਹੈ ਅਤੇ ਉਹ 9 ਵਿਦੇਸ਼ੀ ਮੁਲਕਾਂ ਵਿੱਚੋਂ 84 ਐੱਫ ਜੀ ਸੀਜ਼ ਦਾ ਹਿੱਸਾ ਹੈ , ਜੋ  12 ਜੂਨ 2021 ਨੂੰ ਆਈ ਐੱਨ ਏ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਮੁਕੰਮਲ ਕਰਨ ਉਪਰੰਤ ਪਾਸਆਊਟ ਹੋ ਰਹੇ ਹਨ ।

ਅਫ਼ਗਾਨਿਸਤਾਨ ਦੇ ਐੱਫ ਜੀ ਸੀ ਅਹਿਸਾਨਉੱਲਾ ਸਾਦਤ ਨੂੰ ਵੀ ਮਾਨਤਾ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ ਹੈ । ਉਸ ਨੂੰ ਐੱਫ ਜੀ ਸੀ ਵਿੱਚੋਂ ਸੇਵਾ ਵਿਸਿ਼ਆਂ , ਆਊਟਡੋਰ ਅਭਿਆਸਾਂ ਅਤੇ ਕਿਤਾਬ ਸਮੀਖਿਆ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਲਈ ਚੁਣਿਆ ਗਿਆ ਹੈ ।

ਆਈ ਐੱਮ ਏ ਆਪਣੀਆਂ ਸਿਖਲਾਈ ਮਾਣਕਾਂ ਕਰਕੇ ਵਿਸ਼ਵ ਦੀਆਂ ਫੌਜਾਂ ਵਿੱਚ ਇੱਕ ਵੱਡਾ ਰੁਤਬਾ ਰੱਖਦੀ ਹੈ । ਅਕੈਡਮੀ ਵਿੱਚ ਹਰੇਕ ਚੌਥਾ ਜੀ ਸੀ ਵਿਦੇਸ਼ੀ ਫੌਜ ਤੋਂ ਹੈ । ਇਹ ਪੁਰਸਕਾਰ ਆਈ ਐੱਮ ਏ ਦਾ ਮਾਣ ਦਰਸਾਉਂਦੇ ਹਨ ਜਿਸ ਨੂੰ ਆਈ ਐੱਮ ਏ ਆਪਣੇ ਮੁਲਾਂਕਣ ਅਤੇ ਪੁਰਸਕਾਰ ਨੀਤੀ ਵਿੱਚ ਬਿਨ੍ਹਾਂ ਕੌਮੀਅਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਪਾਸ ਆਊਟ ਕੋਰਸ ਵਿੱਚ ਵਧੀਆ ਕਾਰਗੁਜ਼ਾਰੀ ਲਈ ਦਿੰਦੀ ਹੈ । ਇਹ ਜੀ ਸੀ ਨੂੰ ਮੁਕਾਬਲਾ ਕਰਨ ਅਤੇ ਜਿੱਤ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਹੈ ।

 

*************************

ਏ ਏ / ਬੀ ਐੱਸ ਸੀ / ਵੀ ਬੀ ਵਾਈ



(Release ID: 1726115) Visitor Counter : 159