ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਕੈਬਨਿਟ ਨੇ ਸ਼ੋਧ ਸਮੇਤ ਨਵੀਂ ਨਿਵੇਸ਼ ਨੀਤੀ (ਐੱਨਆਈਪੀ) -2012 ਦੇ ਮਾਮਲੇ ਵਿੱਚ ਇਹ ਮਨਜ਼ੂਰੀ ਦੇ ਦਿੱਤੀ ਹੈ ਕਿ ਉਸਨੂੰ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ ’ਤੇ ਵੀ ਲਾਗੂ ਕੀਤਾ ਜਾਏ
Posted On:
09 JUN 2021 3:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ਰਟੀਲਾਈਜ਼ਰ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਵਾਨਗੀ ਦੇ ਤਹਿਤ ਨਵੀਂ ਨਿਵੇਸ਼ ਨੀਤੀ (ਐੱਨਆਈਪੀ) –2012, 7 ਅਕਤੂਬਰ,2014 ਦੇ ਆਪਣੇ ਸੰਸ਼ੋਧਨ ਦੇ ਨਾਲ ਹੁਣ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ)’ਤੇ ਵੀ ਲਾਗੂ ਹੋਵੇਗੀ।
ਆਰਐੱਫਸੀਐੱਲ ਇੱਕ ਸਾਂਝੀ ਵੈਂਚਰ ਕੰਪਨੀ ਹੈ,ਜਿਸ ਵਿੱਚ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ (ਐੱਨਐੱਫਐੱਲ), ਇੰਜੀਨੀਅਰਸ ਇੰਡੀਆ ਲਿਮਿਟਿਡ (ਈਆਈਐੱਲ) ਅਤੇ ਫਰਟੀਲਾਈਜ਼ਰਸ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਫਸੀਆਈਐੱਲ) ਸ਼ਾਮਲ ਹੈ। ਇਸ ਨੂੰ 17 ਫ਼ਰਵਰੀ 2015 ਨੂੰ ਸ਼ਾਮਲ ਕੀਤਾ ਗਿਆ ਸੀ। ਆਰਐੱਫਸੀਐੱਲ,ਐੱਫਸੀਆਈਐੱਲ ਦੀ ਪੁਰਾਣੀ ਰਾਮਾਗੁੰਡਮ ਇਕਾਈ ਨੂੰ ਦੁਬਾਰਾ ਚਲਾਉਣ ਯੋਗ ਬਣਾ ਰਿਹਾ ਹੈ। ਇਸ ਦੇ ਤਹਿਤ ਇੱਕ ਨਵੀਂ ਗੈਸ ਅਧਾਰਿਤ ਗ੍ਰੀਨ ਫੀਲਡ ਨੀਮ ਕੋਟੇਡ ਯੂਰੀਆ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦੀ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਆਰਐੱਫਸੀਐੱਲ ਯੂਰੀਆ ਪ੍ਰੋਜੈਕਟ ਦੀ ਲਾਗਤ 6165.06 ਕਰੋੜ ਰੁਪਏ ਹੈ। ਇਸ ਪਲਾਂਟ ਨੂੰ ਗੈਸ ਗੇਲ ਦੁਆਰਾ ਮਿਲਦੀ ਹੈ, ਜੋ ਜੀਐੱਸਪੀਐੱਲ ਇੰਡੀਆ ਟ੍ਰਾਂਸਕੋ ਲਿਮਿਟਿਡ (ਜੀਆਈਟੀਐੱਲ) ਦੀ ਐੱਮਬੀਬੀਵੀਪੀਐੱਲ (ਮੱਲਾਵਰਮ-ਭੋਪਾਲ-ਭਿਲਵਾੜਾ-ਵਿਜੈਪੁਰ ਗੈਸ ਪਾਈਪਲਾਈਨ) ਦੇ ਜ਼ਰੀਏ ਪ੍ਰਦਾਨ ਕਰਦਾ ਹੈ।
ਆਰਐੱਫਸੀਐੱਲਦੀ ਅਤਿ ਆਧੁਨਿਕ ਗੈਸ ਅਧਾਰਿਤ ਇਕਾਈ ਭਾਰਤ ਸਰਕਾਰ ਦੀ ਉਸ ਪਹਿਲ ਦਾ ਹਿੱਸਾ ਹੈ, ਜਿਸ ਦੇ ਤਹਿਤ ਐੱਫਸੀਆਈਐੱਲ / ਐੱਚਐੱਫਸੀਐੱਲਦੀ ਬੰਦ ਪਈਆਂ ਯੂਰੀਆ ਇਕਾਈਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਟੀਚਾ ਹੈ, ਤਾਕਿ ਯੂਰੀਆ ਸੈਕਟਰ ਵਿੱਚ ਆਤਮਨਿਰਭਰਤਾ ਹਾਸਲ ਹੋ ਸਕੇ। ਰਾਮਾਗੁੰਡਮ ਪਲਾਂਟ ਦੇ ਸ਼ੁਰੂ ਹੋ ਜਾਣ ਨਾਲ ਦੇਸ਼ ਵਿੱਚ ਯੂਰੀਆ ਦੇ ਘਰੇਲੂ ਉਤਪਾਦਨ ਵਿੱਚ 12.7ਲੱਖ ਮੀਟ੍ਰਿਕ ਟਨ ਸਲਾਨਾ ਵਾਧਾ ਹੋ ਜਾਵੇਗਾ। ਜਿਸ ਦੇ ਜ਼ਰੀਏ ਯੂਰੀਆ ਖੇਤਰ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦਾ ‘ਆਤਮ ਨਿਰਭਰ ਭਾਰਤ’ ਦਾ ਵਿਜ਼ਨ ਵੀ ਪੂਰਾ ਹੋਵੇਗਾ। ਇਹ ਦੱਖਣੀ ਭਾਰਤ ਦੀ ਸਭ ਤੋਂ ਵੱਡੀ ਖਾਦ ਬਣਾਉਣ ਵਾਲੀ ਇਕਾਈ ਬਣ ਜਾਵੇਗੀ। ਇਹ ਪ੍ਰੋਜੈਕਟ ਨਾ ਸਿਰਫ ਕਿਸਾਨਾਂ ਨੂੰ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਕਰੇਗਾ ਬਲਕਿ ਖੇਤਰ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ।ਇਸ ਦੇ ਨਾਲ-ਨਾਲ ਇਲਾਕੇ ਵਿੱਚ ਸੜਕ, ਰੇਲਵੇ, ਸਹਾਇਕ ਉਦਯੋਗ ਆਦਿ ਜਿਹੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ ਅਤੇ ਦੇਸ਼ ਵਿੱਚ ਅਨਾਜ ਦੀ ਸੁਰੱਖਿਆ ਵੀ ਯਕੀਨੀ ਹੋਵੇਗੀ।
ਆਰਐੱਫਸੀਐੱਲ ਵਿੱਚ ਕਈ ਅਨੋਖੀਆਂ ਖੂਬੀਆਂ ਹਨ, ਜਿਵੇਂ ਨਵੀਨਤਮ ਟੈਕਨੋਲੋਜੀ, ਐੱਚਟੀਆਈਆਰ (ਹੈਲਡਰ ਟਾਪਸ ਐਕਸਚੇਂਜ ਰਿਫਾਰਮਰ),ਜਿਸ ਨਾਲ ਯੂਰੀਆ ਪਲਾਂਟਾਂ ਵਿੱਚ ਯੂਰੀਆ ਉਤਪਾਦਨ ਵਿੱਚ ਊਰਜਾ ਦੀ ਬੱਚਤ ਹੋਵੇਗੀ। ਨਾਲ ਹੀ 140 ਮੀਟਰ ਉੱਚ ਪ੍ਰਿਲਿੰਗ ਟਾਵਰਨਾਲ ਯੂਰੀਆ ਦੀ ਗੁਣਵੱਤਾ ਵਧੇਗੀ, ਆਟੋਮੈਟਿਕ ਰੂਪ ਨਾਲ ਯੂਰੀਆ ਖਾਦ ਬੋਰੀਆਂ ਵਿੱਚ ਭਰ ਜਾਵੇਗੀ ਅਤੇ ਮਾਲ ਗੱਡੀਆਂ ਵਿੱਚ ਲੱਦ ਦਿੱਤੀ ਜਾਵੇਗੀ। ਇਸ ਤਰ੍ਹਾਂ ਹਰ ਰੋਜ਼ 4000 ਮੀਟ੍ਰਿਕ ਟਨ ਤੋਂ ਵੱਧ ਯੂਰੀਆ ਭੇਜਣ ਦੀ ਸਮਰੱਥਾ ਹੋਵੇਗੀ। ਐੱਮਸੀਆਰ (ਮੁੱਖ ਕੰਟਰੋਲ ਰੂਮ) ਡੀਸੀਐੱਸ (ਡਿਸਟ੍ਰੀਬਿਊਟਿਡ ਕੰਟਰੋਲ ਸਿਸਟਮ), ਈਐੱਸਡੀ (ਸੁਰੱਖਿਆ ਦੇ ਲਈ ਐਮਰਜੈਂਸੀ ਸ਼ੱਟਡਾਊਨ ਸਿਸਟਮ),ਔਨ-ਲਾਈਨ ਐੱਮਐੱਮਐੱਸ (ਮਸ਼ੀਨ ਨਿਗਰਾਨੀ ਸਿਸਟਮ), ਓਟੀਐੱਸ (ਅਪਰੇਟਰ ਟ੍ਰੇਨਿੰਗ ਸਿਮੂਲੇਟਰ) ਅਤੇ ਵਾਤਾਵਰਣ ਦੀ ਨਿਗਰਾਨੀ ਕਰਨ ਵਾਲੀ ਪ੍ਰਣਾਲੀ ਨਾਲ ਲੈਸ ਹੈ। ਇਨ੍ਹਾਂ ਪ੍ਰਣਾਲੀਆਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ, ਸਮਰਪਿਤ, ਚੰਗੀ ਤਰ੍ਹਾਂ ਸਿੱਖਿਅਤ ਅਪਰੇਟਰ ਚਲਾਉਂਦੇ ਹਨ।
ਇਸ ਸਹੂਲਤ ਵਿੱਚ ਦੁਨੀਆ ਦੀਆਂ ਸਭ ਤੋਂ ਵਧੀਆ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ।ਉਸ ਦਾ ਨਤੀਜਾ ਹੈ ਕਿ ਤੇਲੰਗਾਨਾ ਸਮੇਤ ਭਾਰਤ ਦੇ ਦੱਖਣੀ ਅਤੇ ਮੱਧ ਖੇਤਰ ਦੇ ਰਾਜਾਂ ਦੀ ਯੂਰੀਆ ਦੀ ਮੰਗ ਪੂਰੀ ਕੀਤੀ ਜਾ ਸਕੇ। ਇਸ ਵਿੱਚ ਆਂਧਰ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਮਹਾਰਾਸ਼ਟਰ, ਆਦਿ ਰਾਜ ਸ਼ਾਮਲ ਹਨ। ਆਰਐੱਫਸੀਐੱਲ ਦੁਆਰਾ ਉਤਪਾਦਿਤ ਯੂਰੀਆ ਦੀ ਵੰਡ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ (ਐੱਨਐੱਫਐੱਲ) ਕਰੇਗਾ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਐੱਫਸੀਆਈਐੱਲ/ ਐੱਚਐੱਫਸੀਐੱਲ ਦੀ ਪੰਜ ਬੰਦ ਪਈਆਂ ਇਕਾਈਆਂ ਨੂੰ ਦੁਬਾਰਾ ਚਲਾਉਣ ਯੋਗ ਬਣਾ ਰਹੀ ਹੈ। ਇਹ ਕੰਮ ਰਾਮਾਗੁੰਡਮ (ਤੇਲੰਗਾਨਾ), ਤਲਚਰ (ਓਡੀਸ਼ਾ), ਗੋਰਖਪੁਰ (ਉੱਤਰ ਪ੍ਰਦੇਸ਼), ਸਿੰਧਰੀ (ਝਾਰਖੰਡ) ਅਤੇ ਬਰੌਨੀ (ਬਿਹਾਰ) ਵਿੱਚ 12.7ਲੱਖ ਮੀਟ੍ਰਿਕ ਟਨ ਸਲਾਨਾ ਸਮਰੱਥਾ ਵਾਲੇ ਅਮੋਨੀਆ ਯੂਰੀਆ ਪਲਾਂਟ ਲਗਾ ਕੇ ਪੂਰਾ ਕੀਤਾ ਜਾਵੇਗਾ। ਇਸ ਵਿੱਚ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਸਦੇ ਲਈ ਮੋਹਰੀ ਪਬਲਿਕ ਸੈਕਟਰ ਦੇ ਉੱਦਮਾਂ ਦੇ ਸਾਂਝੇ ਪਲਾਂਟਾਂ ਨੂੰ ਤਿਆਰ ਕੀਤਾ ਜਾਵੇਗਾ। ਇਨ੍ਹਾਂ ਪਲਾਂਟਾਂ ਦੇ ਲਾਗੂ ਹੋ ਜਾਣ ਨਾਲ ਘਰੇਲੂ ਯੂਰੀਆ ਉਤਪਾਦਨ ਵਿੱਚ 63.5 ਲੱਖ ਮੀਟ੍ਰਿਕ ਟਨ ਸਲਾਨਾ ਦਾ ਵਾਧਾ ਹੋ ਜਾਵੇਗਾ। ਇਨ੍ਹਾਂ ਪਲਾਂਟਾਂ ਦੇ ਸੰਚਾਲਨ ਨਾਲ ਯੂਰੀਆ ਦੇ ਆਯਾਤ ਵਿੱਚ ਕਟੌਤੀ ਹੋਵੇਗੀ ਅਤੇ ਭਾਰੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ। ਇਸ ਦੇ ਜ਼ਰੀਏ ਯੂਰੀਆ ਸੈਕਟਰ ਵਿੱਚ ਆਤਮਨਿਰਭਰਤਾ ਆਵੇਗੀ, ਜੋ ਮਾਣਯੋਗ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਵਿਜ਼ਨ ਦੇ ਅਨੁਕੂਲ ਹੈ।
*****
ਡੀਐੱਸ
(Release ID: 1725816)
Visitor Counter : 190