ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ ਸਵੀਡਨ ਦੀਆਂ ਫਰਮਾਂ ਨੂੰ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਰੱਖਿਆ ਗਲਿਆਰਿਆਂ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ


ਭਾਰਤ ਸਵੀਡਨ ਰੱਖਿਆ ਉਦਯੋਗਿਕ ਸਹਿਕਾਰਤਾ ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ

ਭਾਰਤ ਅਤੇ ਵਿਸ਼ਵ ਲਈ "ਆਤਮਨਿਰਭਰ ਭਾਰਤ" , ਕਫਾਇਤੀ ਮਿਆਰੀ ਉਤਪਾਦਾਂ ਦੇ ਉਤਪਾਦਨ ਤੇ ਕੇਂਦਰਿਤ ਹੈ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ

Posted On: 08 JUN 2021 4:08PM by PIB Chandigarh

ਭਾਰਤ — ਸਵੀਡਨ ਰੱਖਿਆ ਉਦਯੋਗ ਸਹਿਕਾਰਤਾ ਬਾਰੇ "ਕੈਪੀਟਲਾਈਜਿ਼ੰਗ ਆਪਰਚੂਨਿਟੀਜ਼ ਫੋਰ ਗਰੋਥ ਐਂਡ  ਸਿਕਿਓਰਿਟੀ" ਦੇ ਵਿਸ਼ੇ ਤੇ 08 ਜੂਨ 2021 ਨੂੰ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ । ਇਸ ਦਾ ਆਯੋਜਨ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਤਹਿਤ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸ ਆਈ ਡੀ ਐੱਮ) ਅਤੇ ਸਵੀਡੀਸ਼ ਸੁਰੱਖਿਆ ਅਤੇ ਰੱਖਿਆ ਉਦਯੋਗ (ਐੱਸ ਓ ਐੱਫ ਐੱਫ) ਰਾਹੀਂ ਕੀਤਾ ਗਿਆ ਸੀ । ਰਕਸ਼ਾ ਮੰਤਰੀ  ਸ਼੍ਰੀ ਰਾਜਨਾਥ ਸਿੰਘ ਮੁੱਖ ਮਹਿਮਾਨ ਸਨ , ਜਦਕਿ ਸਵੀਡਨ ਦੇ ਰੱਖਿਆ ਮੰਤਰੀ ਸ਼੍ਰੀ ਪੀਟਰ ਬੁਲਤਕੁਈਸਤ ਗੈਸਟ ਆਫ ਆਨਰ ਸਨ । ਭਾਰਤ ਵਿੱਚ ਸਵੀਡਨ ਦੇ ਰਾਜਦੂਤ ਸ਼੍ਰੀ ਕੈਲਾਸ਼ ਮੋਲਿਨ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ ਅਤੇ ਦੋਨਾਂ ਮੁਲਕਾਂ ਦੇ ਰੱਖਿਆ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਭਾਰਤ ਤੇ ਸਵੀਡਨ ਰੱਖਿਆ ਉਦਯੋਗਾਂ ਦੇ ਪ੍ਰਤੀਨਿਧ ਅਤੇ ਐੱਸ ਆਈ ਡੀ ਐੱਮ ਤੇ ਐੱਸ ਓ ਐੱਫ ਐੱਫ ਦੇ ਅਧਿਕਾਰੀਆਂ ਨੇ ਵੀ ਵੈਬੀਨਾਰ ਵਿੱਚ ਸ਼ਮੂਲੀਅਤ ਕੀਤੀ ।

https://static.pib.gov.in/WriteReadData/userfiles/image/PIC46DZF.JPG

ਆਪਣੇ ਉਦਘਾਟਨੀ ਸਮਾਗਮ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਚੁੱਕੇ ਗਏ ਕਈ ਪ੍ਰਗਤੀਸ਼ੀਲ ਨੀਤੀ ਅਤੇ ਕ੍ਰਿਯਾਤਮਕ ਸੁਧਾਰਾਂ ਦਾ ਜਿ਼ਕਰ ਕੀਤਾ , ਜਿਸ ਨੇ ਘਰੇਲੂ ਦੇ ਨਾਲ ਨਾਲ ਵਿਸ਼ਵ ਦੀ ਮੰਗ ਪੂਰੀ ਕਰਨ ਲਈ ਰੱਖਿਆ ਉਦਯੋਗ ਨੂੰ ਬਦਲ ਦਿੱਤਾ ਹੈ । ਉਹਨਾਂ ਕਿਹਾ ,"ਆਤਮਨਿਰਭਰ ਭਾਰਤ" ਅਭਿਆਨ ਦਾ ਮੰਤਵ "ਮੇਕ ਇਨ ਇੰਡੀਆ" ਅਤੇ "ਮੇਕ ਫਾਰ ਦਾ ਵਰਲਡ" ਹੈ । ਉਹਨਾਂ ਕਿਹਾ ਕਿ ਇਹ ਮੁਹਿੰਮ ਭਾਰਤ ਦੀ ਆਰਥਿਕ ਪ੍ਰਗਤੀ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ਅਤੇ ਭਾਰਤ ਅਤੇ ਵਿਸ਼ਵ ਲਈ ਕਫਾਇਤੀ ਮਿਆਰੀ ਉਤਪਾਦ ਬਣਾਉਣ ਤੇ ਕੇਂਦਰਿਤ ਹੈ । 
ਰੱਖਿਆ ਖਰੀਦ ਪ੍ਰਕ੍ਰਿਆ (ਡੀ ਏ ਪੀ) 2020 ਬਾਰੇ ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਭਾਰਤ ਨੂੰ ਰੱਖਿਆ ਉਤਪਾਦਨ ਹਬ ਵਜੋਂ ਉਭਰਨ ਲਈ ਮਜ਼ਬੂਤ ਨੀਂਹ ਮੁਹੱਈਆ ਕਰਦੀ ਹੈ । ਉਹਨਾਂ ਨੇ ਨੀਤੀ ਫੈਸਲਿਆਂ ਜਿਵੇਂ ਵਿਦੇਸ਼ੀ ਸਿੱਧਾ ਨਿਵੇਸ਼ ਦਾ ਉਦਾਰੀਕਰਨ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਸੁਧਾਰਾਂ ਨੂੰ ਉਜਾਗਰ ਕੀਤਾ । ਇਹ ਸੁਧਾਰ ਵਿਸ਼ਵ ਦੀਆਂ ਸਭ ਤੋਂ ਉੱਤਮ ਰੱਖਿਆ ਕੰਪਨੀਆਂ ਤੋਂ ਕਾਰੋਬਾਰ ਆਕਰਸਿ਼ਤ ਕਰ ਰਹੀਆਂ ਹਨ ਅਤੇ ਉਹ ਭਾਰਤ ਵਿੱਚ ਸਾਂਝੇ ਉੱਦਮ ਸਥਾਪਿਤ ਕਰ ਰਹੇ ਹਨ। ਰੱਖਿਆ ਖਰੀਦ ਪ੍ਰਕ੍ਰਿਆ (ਡੀ ਏ ਪੀ) 2020 ਵਿੱਚ  ਐੱਫ ਡੀ ਆਈ ਰੈਗੂਲੇਸ਼ਨਜ਼ ਨੂੰ ਸੁਖਾਲਾ ਬਣਾਉਣ ਅਤੇ ਖਰੀਦ ਲਾਗੂ ਕਰਨਾ (ਵਿਸ਼ਵੀ — ਭਾਰਤ ਵਿੱਚ ਉਤਪਾਦਨ) ਵਿਦੇਸ਼ੀ ਓ ਈ ਐੱਮਜ਼ ਨੂੰ ਭਾਰਤੀ ਰੱਖਿਆ ਉਦਯੋਗ ਦੁਆਰਾ ਦਿੱਤੇ ਗਏ ਮੌਕਿਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਨ । ਉਹਨਾਂ ਕਿਹਾ ,"ਵਿਦੇਸ਼ੀ ਓ ਈ ਐੱਮਜ਼ ਵਿਅਕਤੀਗਤ ਤੌਰ ਤੇ ਜਾਂ ਭਾਰਤੀ ਕੰਪਨੀਆਂ ਦੀ ਸਾਂਝ ਰਾਹੀਂ ਇੱਕ ਸੰਯੁਕਤ ਉੱਦਮ ਜਾਂ ਤਕਨਾਲੋਜੀ ਸਮਝੌਤੇ ਨਾਲ "ਮੇਕ ਇਨ ਇੰਡੀਆ" ਮੌਕੇ ਦਾ ਫਾਇਦਾ ਉਠਾਉਣ ਲਈ ਉਤਪਾਦਨ ਸਹੂਲਤਾਂ ਸਥਾਪਿਤ ਕਰ ਸਕਦੇ ਹਨ" ।
ਸ਼੍ਰੀ ਰਾਜਨਾਥ ਸਿੰਘ ਨੇ ਸਵੀਡਨ ਦੀਆਂ ਫਰਮਾਂ ਨੂੰ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੇ ਰੱਖਿਆ ਗਲਿਆਰਿਆਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਭਾਰਤ ਵਿੱਚ ਉਪਲਬੱਧ ਉੱਚ ਦਰਜੇ ਦੀ ਹੁਨਰਮੰਦ ਮਨੁੱਖੀ ਸ਼ਕਤੀ ਦੀ ਉਪਲਬੱਧਤਾ ਅਤੇ ਸੂਬਾ ਸਰਕਾਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਵਿਲੱਖਣ ਪ੍ਰੋਤਸਾਹਨਾਂ ਤੋਂ ਫਾਇਦਾ ਉਠਾ ਸਕਦੇ ਹਨ । ਭਾਰਤ ਸਵੀਡਨ ਭਾਈਵਾਲੀ ਵਿੱਚ ਵੱਡੀ ਸੰਭਾਵਨਾ ਲਈ ਵਧੇਰੇ ਜ਼ੋਰ ਦਿੰਦਿਆਂ ਉਹਨਾਂ ਨੇ ਵੱਖ ਵੱਖ ਖੇਤਰਾਂ ਵਿੱਚ ਭਾਰਤ ਸੁਰੱਖਿਆ ਉਦਯੋਗ ਦੀਆਂ ਮਜ਼ਬੂਤ ਸਮਰੱਥਾਵਾਂ ਅਤੇ ਉਹਨਾਂ ਦੀ ਸਵੀਡਨ ਦੀਆਂ ਕੰਪਨੀਆਂ ਵੱਲੋਂ ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਖੇਤਰਾਂ ਵਿੱਚ ਆਪਸੀ ਹਿੱਤਾਂ ਲਈ ਭਾਈਵਾਲੀ ਦੀ ਇੱਛਾ ਨੂੰ ਉਜਾਗਰ ਕੀਤਾ ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ,"ਸਵੀਡਨ ਫਰਮਾਂ ਪਹਿਲਾਂ ਹੀ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਹਨ । ਸਵੀਡਨ ਅਤੇ ਭਾਰਤ ਰੱਖਿਆ ਉਦਯੋਗਾਂ ਲਈ ਸਹਿ ਉਤਪਾਦਨ ਅਤੇ ਸਹਿ ਵਿਕਾਸ ਵਿੱਚ ਬਹੁਤ ਸਕੋਪ ਹੈ । ਭਾਰਤੀ ਉਦਯੋਗ ਵੀ ਸਵੀਡਨ ਉਦਯੋਗਾਂ ਨੂੰ ਹਿੱਸੇ ਸਪਲਾਈ ਕਰ ਸਕਦੇ ਹਨ । ਤਕਨਾਲੋਜੀ ਕੇਂਦਰਿਤ ਐੱਫ ਡੀ ਆਈ ਨੀਤੀ ਭਾਰਤੀ ਉਦਯੋਗਾਂ ਨੂੰ ਸਵੀਡਨ ਕੰਪਨੀਆਂ ਨਾਲ ਸਥਾਨਕ ਅਤੇ ਸਾਬਤ ਹੋ ਚੁੱਕੇ ਮਿਲਟ੍ਰੀ ਤਕਨਾਲੋਜੀਆਂ ਦੇ ਖੇਤਰ ਵਿੱਚ ਸਾਂਝ ਯੋਗ ਬਣਾਉਂਦੀ ਹੈ"।
ਰਕਸ਼ਾ ਮੰਤਰੀ ਨੇ ਕਿਹਾ ਭਾਰਤ ਕੋਲ ਇੱਕ ਵੱਡਾ ਰੱਖਿਆ ਉਦਯੋਗ ਅਧਾਰ ਹੈ , ਜਿਸ ਵਿੱਚ 41 ਆਰਡੀਨੈਂਸ ਫੈਕਟਰੀਆਂ , 9 ਰੱਖਿਆ ਜਨਤਕ ਖੇਤਰ ਇਕਾਈਆਂ ਅਤੇ ਵਿਸਥਾਰ ਹੋ ਰਹੇ ਨਿਜੀ ਖੇਤਰ ਉਦਯੋਗਾਂ ਦੀ ਸਹਾਇਤਾ ਲਈ 12,000 ਤੋਂ ਵੱਧ ਸੂਖਮ , ਲਘੂ ਅਤੇ ਦਰਮਿਆਨੀਆਂ ਇਕਾਈਆਂ ਦੀ ਵਾਤਾਵਰਣ ਪ੍ਰਣਾਲੀ ਹੈ । ਉਹਨਾਂ ਕਿਹਾ ਕਿ ਭਾਰਤ ਰੱਖਿਆ ਉਦਯੋਗਾਂ ਕੋਲ ਹਵਾਈ , ਜ਼ਮੀਨੀ ਅਤੇ ਸਮੁੰਦਰੀ ਤੇ ਪੁਲਾੜ ਐਪਲੀਕੇਸ਼ਨਜ਼ ਲਈ ਉੱਚ ਤਕਨੀਕੀ ਰੱਖਿਆ ਪ੍ਰਣਾਲੀਆਂ ਦੀ ਇੱਕ ਵੱਡੀ ਰੇਂਜ ਦੀ ਮਹਾਰਥ ਹੈ । ਉਹਨਾਂ ਕਿਹਾ ,"ਭਾਰਤ ਕੋਲ ਇੱਕ ਮਜ਼ਬੂਤ ਜਹਾਜ਼ ਬਣਾਉਣ ਲਈ ਉਦਯੋਗ ਹੈ । ਭਾਰਤੀ ਸਿ਼ੱਪਯਾਰਡਾਂ ਵੱਲੋਂ ਬਣਾਏ ਗਏ ਜਹਾਜ਼ ਵਿਸ਼ਵੀ ਮਾਣਕਾਂ ਦੇ ਹਨ ਅਤੇ ਕਾਫੀ ਕਫਾਇਤੀ ਹਨ । ਭਾਰਤ ਅਤੇ ਸਵੀਡਨ ਆਪਸੀ ਫਾਇਦੇ ਲਈ ਜਹਾਜ਼ ਬਣਾਉਣ ਵਾਲੀ ਉਦਯੋਗ ਵਿੱਚ ਸਾਂਝ ਕਰ ਸਕਦੇ ਹਨ । ਸ਼੍ਰੀ ਰਾਜਨਾਥ ਸਿੰਘ ਨੇ ਐੱਸ ਆਈ ਡੀ ਐੱਮ , ਕੰਨਫੇਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ (ਸੀ ਆਈ ਆਈ) ਅਤੇ ਐੱਸ ਓ ਐੱਫ ਐੱਫ ਵੱਲੋਂ ਦੋਹਾਂ ਮੁਲਕਾਂ ਵਿਚਾਲੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ" ।
ਇਸ ਮੌਕੇ ਐੱਸ ਆਈ ਡੀ ਐੱਮ ਅਤੇ ਐੱਸ ਓ ਐੱਫ ਐੱਫ ਵਿਚਾਲੇ ਦੁਵੱਲੇ ਰੱਖਿਆ ਉਦਯੋਗਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਗਏ , ਜਿਸ ਵਿੱਚ ਆਪਸੀ ਟੀਚਿਆਂ ਨੂੰ ਅੱਗੇ ਵਧਾਉਣ ਲਈ ਇੱਕ ਸਮਰਪਿਤ ਸੰਯੁਕਤ ਵਰਕਿੰਗ ਗਰੁੱਪ ਗਠਿਤ ਕੀਤਾ ਜਾਵੇਗਾ।
ਸ਼੍ਰੀ ਰਾਜਨਾਥ ਸਿੰਘ ਨੇ "ਐੱਸ ਆਈ ਡੀ ਐੱਮ ਮੈਂਬਰਜ਼ ਡਾਇਰੈਕਟਰੀ 2020—21" — ਭਾਰਤੀ ਰੱਖਿਆ ਅਤੇ ਏਅਰੋ ਸਪੇਸ ਖੇਤਰ ਦਾ ਇੱਕ 360 ਡਿਗਰੀ ਇੱਕ ਸੰਖੇਪ ਝਲਕ ਦਾ ਪਹਿਲਾ ਸੰਸਕਰਨ ਵੀ ਜਾਰੀ ਕੀਤਾ । ਇਸ ਡਾਇਰੈਕਟਰੀ ਵਿੱਚ ਰੱਖਿਆ ਅਤੇ ਏਅਰੋ ਸਪੇਸ ਖੇਤਰ ਵਿੱਚ 437 ਕੰਪਨੀਆਂ ਦਾ ਜਿ਼ਕਰ ਹੈ । ਇਹ ਭਾਰਤੀ ਉਦਯੋਗ ਲਈ ਜਾਣਕਾਰੀ ਦੀ ਪਹੁੰਚ ਨੂੰ ਅਸਾਨ ਬਣਾਉਂਦੀ ਹੈ ਅਤੇ ਇਹ ਵਿਸ਼ਵ ਵਿਆਪੀ ਰੱਖਿਆ ਭਾਈਚਾਰੇ ਲਈ ਵੰਨ ਸਟਾਪ ਵਜੋਂ ਕੰਮ ਕਰਦੀ ਹੈ । ਡਾਇਰੈਕਟਰੀ ਵਿੱਚ ਨਵੀਨਤਮ 108 ਆਈਟਮਾਂ ਦੀ ਦੂਜੀ ਸਕਾਰਾਤਮਕ ਘਰੇਲੂ ਸੂਚੀ ਵੀ ਸ਼ਾਮਲ ਹੈ ।

 

https://static.pib.gov.in/WriteReadData/userfiles/image/PIC531VV.JPG

**************************

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1725476) Visitor Counter : 190