ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਵਿੱਦਿਅਕ ਉਦੇਸ਼ਾਂ, ਜਾਂ ਰੁਜ਼ਗਾਰ ਲਈ ਜਾਂ ਟੋਕਿਓ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੇ ਹਿੱਸੇ ਵਜੋਂ ਕੌਮਾਂਤਰੀ ਯਾਤਰਾ ਕਰਨ ਵਾਲੇ ਵਿਅਕਤੀਆਂ ਦੇ ਟੀਕਾਕਰਨ ਲਈ ਐਸਓਪੀ ਜਾਰੀ ਕੀਤੇ


ਕੋਵਿਨ ਸਰਟੀਫਿਕੇਟ ਅਜਿਹੇ ਯਾਤਰੀਆਂ ਦੇ ਪਾਸਪੋਰਟ ਨਾਲ ਲਿੰਕ ਕੀਤੇ ਜਾਣਗੇ

ਵੈਕਸੀਨ ਦੀ ਕਿਸਮ ਦਾ “ਕੋਵੀਸ਼ੀਲਡ” ਵਜੋਂ ਜ਼ਿਕਰ ਕਰਨਾ ਕਾਫ਼ੀ; ਟੀਕਾਕਰਨ ਸਰਟੀਫਿਕੇਟ ਵਿੱਚ ਕੋਈ ਹੋਰ ਯੋਗਤਾ ਐਂਟਰੀ ਲੋੜੀਂਦੀ ਨਹੀਂ

Posted On: 07 JUN 2021 7:13PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ਸਮੁੱਚੀ ਸਰਕਾਰਦੀ ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਹਿਯੋਗ ਕਰ ਰਹੀ ਹੈ। ਟੀਕਾਕਰਨ ਮੁਹਿੰਮ ਨੂੰ ਸਰਵ ਵਿਆਪਕ ਬਣਾਉਣ ਦੇ ਉਦੇਸ਼ ਨਾਲ, ਸਰਕਾਰ ਨੇ 1 ਮਈ ਤੋਂ 18 ਸਾਲ ਵੱਧ ਉਮਰ ਦੇ ਸਾਰੇ ਬਾਲਗਾਂ ਲਈ ਭਾਰਤ ਦੀ ਟੀਕਾਕਰਨ ਰਣਨੀਤੀ ਉਦਾਰਵਾਦੀ ਪੜਾਅ -3 ਦੀ ਸ਼ੁਰੂਆਤ ਕੀਤੀ ਹੈ।

ਕੇਂਦਰ ਸਰਕਾਰ ਦਾ ਇਹ ਲਗਾਤਾਰ ਯਤਨ ਰਿਹਾ ਹੈ ਕਿ ਆਬਾਦੀ ਦੇ ਸਾਰੇ ਹਿੱਸਿਆਂ ਦੀ ਕਵਰੇਜ ਵਧਾਉਣ ਲਈ ਟੀਕਾਕਰਨ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ। ਇਸ ਸਬੰਧ ਵਿੱਚ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕਈ ਨੁਮਾਇੰਦਿਆਂ ਦਾ ਨੋਟਿਸ ਲੈਂਦੇ ਹੋਏ ਅਜਿਹੇ ਵਿਅਕਤੀਆਂ ਲਈ ਕੋਵੀਸ਼ਿਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਨੇ ਸਿਰਫ ਕੋਵੀਸ਼ਿਲਡ ਦੀ ਪਹਿਲੀ ਖੁਰਾਕ ਲਈ ਹੈ ਅਤੇ ਵਿੱਦਿਅਕ ਉਦੇਸ਼ਾਂ ਜਾਂ ਰੁਜ਼ਗਾਰ ਲਈ ਜਾਂ ਟੋਕਿਓ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਿੰਨ੍ਹਾਂ ਦੀ ਯੋਜਨਾਬੱਧ ਯਾਤਰਾ ਦੀਆਂ ਤਾਰੀਖਾਂ ਮੌਜੂਦਾ ਖੁਰਾਕ ਦੀ ਮਿਤੀ ਤੋਂ 84 ਦਿਨਾਂ ਦੇ ਘੱਟੋ-ਘੱਟ ਅੰਤਰਾਲ ਦੇ ਪੂਰਾ ਹੋਣ ਤੋਂ ਪਹਿਲਾਂ ਆਉਂਦੀ ਹੈ, ਕੇਂਦਰੀ ਸਿਹਤ ਮੰਤਰਾਲੇ ਨੇ ਅਜਿਹੇ ਲੋਕਾਂ ਦੇ ਟੀਕਾਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ ਹੈ।

ਮੰਤਰਾਲੇ ਨੇ ਇਸ ਸੰਬੰਧੀ ਐਸਓਪੀ ਜਾਰੀ ਕੀਤੇ ਹਨ ਜੋ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੂਚਿਤ ਕੀਤੇ ਗਏ ਹਨ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਨ੍ਹਾਂ ਐਸਓਪੀਜ਼ ਨੂੰ ਤੁਰੰਤ ਲਾਗੂ ਕਰਨ ਲਈ ਵਿਆਪਕ ਤੌਰ 'ਤੇ ਪ੍ਰਚਾਰ ਕਰਨ ਅਤੇ ਸਾਰੇ ਲੋੜੀਂਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।

ਐਸਓਪੀਜ਼ ਹੇਠ ਦਿੱਤੇ ਅਨੁਸਾਰ ਹਨ:

ਮੌਜੂਦਾ ਸਮੇਂ, ਕੋਵਿਡ -19 (ਐਨਈਜੀਵੀਏਸੀ) ਲਈ ਰਾਸ਼ਟਰੀ ਮਾਹਰ ਸਮੂਹ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਰਾਸ਼ਟਰੀ ਕੋਵਿਡ -19 ਟੀਕਾਕਰਨ ਰਣਨੀਤੀ ਦੇ ਤਹਿਤ ਕੋਵੀਸ਼ੀਲਡ ਦੀ ਦੂਜੀ ਖੁਰਾਕ ਨੂੰ ਪਹਿਲੀ ਖ਼ੁਰਾਕ ਤੋਂ 12-16 ਹਫਤਿਆਂ ਦੇ ਅੰਤਰਾਲ (ਭਾਵ 84 ਦਿਨ ਤੋਂ ਬਾਅਦ) ਲਗਾਇਆ ਜਾਂਦਾ ਹੈ।

ਅਜਿਹੇ ਵਿਅਕਤੀਆਂ ਲਈ ਕੋਵੀਸ਼ੀਲਡ ਦੀ ਖੁਰਾਕ ਦਾ ਪ੍ਰਬੰਧ ਕਰਨ ਲਈ ਕਈ ਪੇਸ਼ਕਾਰੀਆਂ ਦੀ ਪ੍ਰਾਪਤੀ ਦੇ ਨਾਲ, ਜਿਨ੍ਹਾਂ ਨੇ ਸਿਰਫ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਲਈ ਹੈ ਅਤੇ ਵਿੱਦਿਅਕ ਉਦੇਸ਼ਾਂ ਜਾਂ ਰੁਜ਼ਗਾਰ ਦੇ ਅਵਸਰਾਂ ਲਈ ਜਾਂ ਟੋਕਿਓ ਓਲੰਪਿਕ ਖੇਡਾਂ ਲਈ ਭਾਰਤ ਟੀਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਿਨ੍ਹਾਂ ਦੀ ਯੋਜਨਾਬੱਧ ਯਾਤਰਾ ਦੀਆਂ ਤਾਰੀਖਾਂ ਮੌਜੂਦਾ ਖੁਰਾਕ ਦੀ ਮਿਤੀ ਤੋਂ 84 ਦਿਨਾਂ ਦੇ ਨਿਰਧਾਰਤ ਘੱਟੋ ਘੱਟ ਅੰਤਰਾਲ ਦੇ ਪੂਰਾ ਹੋਣ ਤੋਂ ਪਹਿਲਾਂ ਆਉਂਦੀਆਂ ਹਨ, ਇਸ ਮੁੱਦੇ ਨੂੰ ਅਧਿਕਾਰਤ ਸਮੂਹ 5 (ਈਜੀ -5) ਵਿੱਚ ਵਿਚਾਰਿਆ ਗਿਆ ਸੀ ਅਤੇ ਇਸ ਪ੍ਰਸੰਗ ਵਿੱਚ ਢੁਕਵੀਆਂ ਸਿਫਾਰਸ਼ਾਂ ਪ੍ਰਾਪਤ ਕੀਤੀਆਂ ਗਈਆਂ ਹਨ।

ਟੀਕਾਕਰਨ ਦੀ ਪੂਰੀ ਕਵਰੇਜ ਪ੍ਰਦਾਨ ਕਰਨ ਅਤੇ ਅਜਿਹੇ ਸਹੀ ਕਾਰਨਾਂ ਕਰਕੇ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣ ਦੇ ਮੱਦੇਨਜ਼ਰ, ਅਜਿਹੇ ਲਾਭਪਾਤਰੀਆਂ ਲਈ ਕੋਵੀਸ਼ੀਲਡ ਟੀਕੇ ਦੀ ਦੂਜੀ ਖੁਰਾਕ ਦੇ ਪ੍ਰਬੰਧਨ ਲਈ ਹੇਠ ਲਿਖੀ ਵਿਧੀ ਦੀ ਪਾਲਣਾ ਕੀਤੀ ਜਾਏਗੀ।

ਇਹ ਵਿਸ਼ੇਸ਼ ਸੁਵਿਧਾ ਉਨ੍ਹਾਂ ਨੂੰ ਉਪਲੱਧ ਹੋਵੇਗੀ -

a) ਵਿਦਿਆਰਥੀਆਂ ਨੂੰ ਵਿੱਦਿਆ ਪ੍ਰਾਪਤ ਕਰਨ ਦੇ ਉਦੇਸ਼ ਵਿਦੇਸ਼ ਯਾਤਰਾ ਕਰਨੀ ਪੈਂਦੀ ਹੈ।

b) ਉਹ ਵਿਅਕਤੀ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਕਰਨੀ ਪੈਂਦੀ ਹੈ।

c) ਟੋਕਿਓ ਵਿੱਚ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਭਾਰਤੀ ਟੀਮ ਦੇ ਅਥਲੀਟ, ਖਿਡਾਰੀ ਅਤੇ ਉਨ੍ਹਾਂ ਦੇ ਨਾਲ ਸਟਾਫ ਨੂੰ ਇਹ ਸੁਵਿਧਾ ਹੋਵੇਗੀ।

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਕੋਵੀਸ਼ੀਲਡ ਦੀ ਦੂਜੀ ਖੁਰਾਕ ਦੇ ਪ੍ਰਬੰਧਨ ਦੀ ਇਜਾਜ਼ਤ ਲਈ ਹਰੇਕ ਜ਼ਿਲ੍ਹੇ ਵਿੱਚ ਇੱਕ ਸਮਰੱਥ ਅਥਾਰਟੀ ਨਿਯੁਕਤ ਕਰਨਗੀਆਂ।

ਅਧਿਕਾਰਤ ਅਥਾਰਟੀ ਪਹਿਲੀ ਖੁਰਾਕ ਦੀ ਮਿਤੀ ਤੋਂ ਬਾਅਦ 84 ਦਿਨਾਂ ਦੀ ਮਿਆਦ ਤੋਂ ਪਹਿਲਾਂ ਦੂਜੀ ਖੁਰਾਕ ਦੇ ਪ੍ਰਬੰਧਨ ਦੀ ਆਗਿਆ ਅਨੁਸਾਰ ਹੇਠ ਲਿਖਿਆਂ ਦੀ ਜਾਂਚ ਕਰੇਗੀ -

a) ਕੀ ਪਹਿਲੀ ਖੁਰਾਕ ਦੀ ਮਿਤੀ ਤੋਂ ਬਾਅਦ 28 ਦਿਨਾਂ ਦੀ ਮਿਆਦ ਲੰਘ ਗਈ ਹੈ।

b) ਇਸਦੇ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਅਧਾਰ 'ਤੇ ਯਾਤਰਾ ਦੇ ਉਦੇਸ਼ ਦੀ ਸੱਚਾਈ -

I. ਦਾਖਲਾ ਪੇਸ਼ਕਸ਼ਾਂ ਜਾਂ ਸਿੱਖਿਆ ਨਾਲ ਜੁੜੇ ਰਸਮੀ ਸੰਚਾਰ।

II. ਜੇ ਕੋਈ ਵਿਅਕਤੀ ਪਹਿਲਾਂ ਹੀ ਵਿਦੇਸ਼ ਵਿੱਚ ਵਿੱਦਿਅਕ ਪੜ੍ਹਾਈ ਕਰ ਰਿਹਾ ਹੈ ਅਤੇ ਆਪਣੀ ਸਿੱਖਿਆ ਜਾਰੀ ਰੱਖਣ ਲਈ ਉਸ ਨੂੰ ਸੰਸਥਾ ਵਿੱਚ ਵਾਪਸ ਜਾਣਾ ਪੈਂਦਾ ਹੈ।

III. ਇੰਟਰਵਿਊ ਰਾਹੀਂ ਨੌਕਰੀ ਲਈ ਸੱਦਾ ਪੱਤਰ ਜਾਂ ਰੁਜ਼ਗਾਰ ਲੈਣ ਲਈ ਪੇਸ਼ਕਸ਼ ਪੱਤਰ ਦਿਖਾਏ ਜਾਣਗੇ।

IV. ਟੋਕਿਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਨਾਮਜ਼ਦਗੀਆਂ।

c) ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮੌਜੂਦਾ ਸਮੇਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਸਪੋਰਟ ਟੀਕਾਕਰਨ ਲਈ ਇੱਕ ਪ੍ਰਮਾਣਿਤ ਦਸਤਾਵੇਜ ਹੈ ਤਾਂ ਜੋ ਪਾਸਪੋਰਟ ਨੰਬਰ ਵੈਕਸੀਨ ਸਰਟੀਫਿਕੇਟ ਵਿੱਚ ਛਾਪਿਆ ਜਾ ਸਕੇ। ਜੇ ਪਾਸਪੋਰਟ ਪਹਿਲੀ ਖੁਰਾਕ ਦੇ ਪ੍ਰਬੰਧਨ ਸਮੇਂ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ, ਤਾਂ ਟੀਕਾਕਰਨ ਲਈ ਵਰਤੇ ਜਾਂਦੇ ਫੋਟੋ ਸ਼ਨਾਖ਼ਤੀ ਕਾਰਡ ਦਾ ਵੇਰਵਾ ਟੀਕਾਕਰਨ ਪ੍ਰਮਾਣ ਪੱਤਰ ਵਿੱਚ ਛਾਪਿਆ ਜਾਵੇਗਾ ਅਤੇ ਟੀਕਾਕਰਨ ਸਰਟੀਫਿਕੇਟ ਵਿੱਚ ਪਾਸਪੋਰਟ ਦਾ ਜ਼ਿਕਰ ਕਰਨ 'ਤੇ ਜ਼ੋਰ ਨਹੀਂ ਦਿੱਤਾ ਜਾਏਗਾ। ਜਿੱਥੇ ਵੀ ਜਰੂਰੀ ਹੋਵੇ, ਸਮਰੱਥ ਅਥਾਰਟੀ ਟੀਕਾਕਰਨ ਸਰਟੀਫਿਕੇਟ ਨੂੰ ਲਾਭਪਾਤਰੀ ਦੇ ਪਾਸਪੋਰਟ ਨੰਬਰ ਨਾਲ ਜੋੜਨ ਲਈ ਇੱਕ ਹੋਰ ਸਰਟੀਫਿਕੇਟ ਜਾਰੀ ਕਰ ਸਕਦੀ ਹੈ।

d) ਇਹ ਸਹੂਲਤ ਉਨ੍ਹਾਂ ਲਈ ਉਪਲਬਧ ਹੋਵੇਗੀ, ਜਿਨ੍ਹਾਂ ਨੂੰ 31 ਅਗਸਤ, 2021 ਤੱਕ ਦੀ ਮਿਆਦ ਵਿੱਚ ਇਨ੍ਹਾਂ ਨਿਰਧਾਰਤ ਉਦੇਸ਼ਾਂ ਲਈ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਜ਼ਰੂਰਤ ਹੈ।

e) ਕੋਵਿਡ ਟੀਕਾਕਰਨ ਕੇਂਦਰਾਂ ਅਤੇ ਏਈਐਫਆਈ ਪ੍ਰਬੰਧਨ ਆਦਿ ਬਾਰੇ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਦੱਸੇ ਗਏ ਸਾਰੇ ਤਕਨੀਕੀ ਪ੍ਰੋਟੋਕਾਲਾਂ ਦਾ ਪਾਲਣ ਕੀਤਾ ਜਾਵੇਗਾ।

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਵੀਸ਼ੀਲਡ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਤਿਆਰ ਕੀਤਾ ਗਿਆ ਅਤੇ ਡੀਸੀਜੀਆਈ ਦੁਆਰਾ ਮਨਜ਼ੂਰ ਕੀਤਾ ਗਿਆ ਹੈ, 3 ਜੂਨ, 2021 ਨੂੰ ਵਰਤਣ ਲਈ ਡਬਲਯੂਐਚਓ ਦੁਆਰਾ ਪ੍ਰਮਾਣਿਤ ਇੱਕ ਟੀਕਾ ਹੈ। ਸੰਬੰਧਿਤ ਇੰਦਰਾਜ਼ ਡਬਲਯੂਐਚਓ ਦੇ ਲੜੀ ਨੰਬਰ 4 'ਤੇ ਉਪਲਬਧ ਹੈ: https://extranet.who.int/pqweb/sites/default/files/documents/Status%20of%20COVID-19%20Vaccines%20within%20WHO%20EUL-PQ%20evaluation%20process%20-%203%20June%202021.pdf

ਵੈਕਸੀਨ ਦੀ ਕਿਸਮ ਦਾ ਕੋਵੀਸ਼ੀਲਡਵਜੋਂ ਜ਼ਿਕਰ ਕਰਨਾ ਕਾਫ਼ੀ ਹੈ ਅਤੇ ਟੀਕਾਕਰਨ ਸਰਟੀਫਿਕੇਟ ਵਿੱਚ ਕੋਈ ਹੋਰ ਯੋਗਤਾ ਐਂਟਰੀ ਲੋੜੀਂਦੀ ਨਹੀਂ ਹੈ।

ਕੋਵਿਨ ਪ੍ਰਣਾਲੀ ਜਲਦੀ ਹੀ ਅਜਿਹੇ ਖ਼ਾਸ ਮਾਮਲਿਆਂ ਵਿੱਚ ਦੂਜੀ ਖੁਰਾਕ ਦੇ ਪ੍ਰਬੰਧਨ ਲਈ ਸਹੂਲਤ ਪ੍ਰਦਾਨ ਕਰੇਗੀ।

****

ਐਮਵੀ

ਅੰਤਰਰਾਸ਼ਟਰੀ ਯਾਤਰੀਆਂ ਲਈ ਐਚਐਫਡਬਲਯੂ / ਟੀਕਾਕਰਣ / ਸੱਤਵੀਂ ਜੂਨ 2021/6


(Release ID: 1725257) Visitor Counter : 307