ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੱਕ ਨਵਾਂ ਅਧਿਐਨ ਹਿਮਾਲਾ ਪਰਬਤਾਂ ’ਤੇ ਕਾਲੀ ਕਾਰਬਨ ਦਾ ਸਹੀ ਅਨੁਮਾਨ ਲਾਉਣ ਵਿੱਚ ਮਦਦ ਕਰੇਗਾ, ਜੋ ਸੰਸਾਰਕ ਤਪਸ਼ ਤੇ ਮੌਸਮ ਵਿੱਚ ਸੁਧਾਰ ਲਿਆਉਣ ਤੇ ਜਲਵਾਯੂ ਦੇ ਪੂਰਵ–ਅਨੁਮਾਨ ਲਾਉਣ ਦਾ ਮੁੱਖ ਕਾਰਕ ਹੈ
Posted On:
07 JUN 2021 3:46PM by PIB Chandigarh
CO2 ਤੋਂ ਬਾਅਦ ਵਿਸ਼ਵ ’ਚ ਸੰਸਾਰਕ ਤਪਸ਼ ਦੇ ਦੂਜੇ ਸਭ ਤੋਂ ਅਹਿਮ ਕਾਰਕ ‘ਕਾਲੀ ਕਾਰਬਨ’ (BC) ਦਾ ਹਿਮਾਲਾ ਪਰਬਤਾਂ ਦੇ ਖੇਤਰ ਵਿੱਚ ਆੱਪਟੀਕਲ ਉਪਕਰਣਾਂ ਦੀ ਵਰਤੋਂ ਨਾਲ ਸਹੀ ਅਨੁਮਾਨ ਲਾਉਣਾ ਹੁਣ ਸੰਭਵ ਹੋਵੇਗਾ। ਅਜਿਹਾ ਅਜਿਹਾ ‘ਮਾਸ ਐਜ਼ੌਰਪਸ਼ਨ ਕ੍ਰਾੱਸ ਸੈਕਸ਼ਨ’ (MAC) ਨਾਂਅ ਦੇ ਇੱਕ ਮਾਪਦੰਡ ਸਦਕਾ ਸੰਭਵ ਹੋਇਆ ਹੈ, ਜੋ ਹਿਮਾਲਾ ਪਰਬਤਾਂ ਲਈ ਖ਼ਾਸ ਹੈ ਤੇ ਵਿਗਿਆਨੀਆਂ ਨੇ ਇਸ ਦਾ ਅਨੁਮਾਨ ਲਾਇਆ ਹੈ। ਇਸ ਨਾਲ ਮੌਸਮ ਦੇ ਪੂਰਵ–ਅਨੁਮਾਨ ਦੀ ਗਣਨਾ ਤੇ ਜਲਵਾਯੂ ਦੇ ਮਾੱਡਲਾਂ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਹੋਵੇਗਾ।
ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਅਧੀਨ ਆਉਂਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਆਰਿਆਭੱਟ ਰਿਸਰਚ ਇੰਸਟੀਚਿਊਟ ਆੱਵ੍ ਆਬਜ਼ਰਵੇਸ਼ਨਲ ਸਾਇੰਸਜ਼’ (ARIES) ਦੇ ਵਿਗਿਆਨੀਆਂ ਨੇ ਦਿੱਲੀ ਯੂਨੀਵਰਸਿਟੀ, ਆਈਆਈਟੀ (IIT) ਕਾਨਪੁਰ ਤੇ ਸਪੇਸ ਫ਼ਿਜ਼ਿਕਸ ਲੈਬੋਰੇਟਰੀ, ਇਸਰੋ (ISRO) ਦੇ ਵਿਗਿਆਨੀਆਂ ਨਾਲ ਮਿਲ ਕੇ ਕਾਲੀ ਕਾਰਬਨ ਅਤੇ ਐਲੀਮੈਂਟਲ ਕਾਰਬਨ ਦਾ ਵਿਆਪਕ ਅਧਿਐਨ ਕੀਤਾ ਹੈ ਤੇ ਪਹਿਲੀ ਵਾਰ ਕੇਂਦਰੀ ਹਿਮਾਲਾ ਖੇਤਰ ਉੱਤੇ ਮਾਸਿਕ ਅਤੇ MAC ਦੀਆਂ ਵੇਵਲੈਂਗਥ ਉੱਤੇ ਨਿਰਭਰ ਕੀਮਤਾਂ ਦਾ ਅਨੁਮਾਨ ਲਾਇਆ ਹੈ।
ਖੋਜਕਾਰਾਂ ਨੇ ਇੱਕ ਜ਼ਰੂਰੀ ਮਾਪਦੰਡ MAC ਦੀਆਂ ਕੀਮਤਾਂ ਕੱਢੀਆਂ ਹਨ, ਜਿਸ ਦੀ ਵਰਤੋਂ ਵੱਡੀ ਮਾਤਰਾ ’ਚ ਮੌਜੂਦ ਕਾਲੇ ਕਾਰਬਨ ਦੀਆਂ ਘਣਤਾਵਾਂ ਹਾਸਲ ਕਰਨ ਲਈ ਕੀਤੀ ਜਾਂਦੀ ਹੈ। ਪ੍ਰਿਅੰਕਾ ਸ੍ਰੀਵਾਸਤਵਾ ਦੀ ਅਗਵਾਈ ਹੇਠ ਉਨ੍ਹਾਂ ਦੇ ਪੀ–ਐੱਚ.ਡੀ. ਸੁਪਰਵਾਈਜ਼ਰ ਡਾ. ਮਨੀਸ਼ ਨਾਜਾ ਦੇ ਦਿਸ਼ਾ–ਨਿਰਦੇਸ਼ਾਂ ਮੁਤਾਬਕ ‘ਏਸ਼ੀਆ–ਪੈਸੀਫ਼ਿਕ ਜਰਨਲ ਆੱਵ੍ ਐਟਮੌਸਫ਼ੀਅਰਿਕ ਸਾਇੰਸਜ਼’ ’ਚ ਪ੍ਰਕਾਸ਼ਿਤ ਅਧਿਐਨ ਵਿੱਚ MAC ਦੀ ਸਾਲਾਨਾ ਔਸਤ ਕੀਮਤ (503 + 0.03 m2g-1 at 880 nm) ਦੀ ਗਿਣਤੀ–ਮਿਣਤੀ ਕੀਤੀ ਗਈ ਹੈ ਅਤੇ ਉਸ ਨੂੰ ਪਹਿਲਾਂ ਵਰਤੀ ਗਈ ਸਥਿਰ ਕੀਮਤ (16.6 m2 g- 1 at 880 nm) ਤੋਂ ਮਹੱਤਵਪੂਰਣ ਹੱਦ ਤੱਕ ਘੱਟ ਪਾਇਆ ਗਿਆ ਹੈ। ਇਹ ਘੱਟ ਕੀਮਤਾਂ ਵੁਂਝ ਇਸ ਸਾਫ਼ ਸਥਾਨ ’ਤੇ ਪ੍ਰੋਸੈੱਸਡ (ਤਾਜ਼ਾ ਨਹੀਂ) ਵਾਯੂ ਪ੍ਰਦੂਸ਼ਣ ਦੀਆਂ ਨਿਕਾਸੀਆਂ ਦੀ ਟ੍ਰਾਂਸਪੋਰਟ ਦਾ ਨਤੀਜਾ ਹਨ। ਇਸ ਅਧਿਐਨ ਤੋਂ ਇਹ ਵੀ ਪਤਾ ਚੱਲਿਆ ਕਿ ਇਹ ਅਨੁਮਾਨਤ MAC ਕੀਮਤਾਂ 3.7 ਤੋਂ 6.6 m2 g-1 at 880 nm ਤੱਕ ਦੀ ਅਹਿਮ ਮੌਸਮੀ ਤਬਦੀਲੀ ਦਰਸਾਉਂਦੀ ਹਨ। ਇਹ ਪਾਇਆ ਗਿਆ ਕਿ ਇਹ ਤਬਦੀਲੀਆਂ ਬਾਇਓਮਾਸ ਦੇ ਸੜਨ, ਵਾਯੂ ਮਾਸ ਦੀ ਤਬਦੀਲੀ ਤੇ ਮੌਸਮ ਵਿਗਿਆਨਕ ਮਾਪਦੰਡਾਂ ਕਰਕੇ ਹੋਈਆਂ ਹਨ।
ARIES ਦੀ ਟੀਮ ਅਨੁਸਾਰ, MAC ਦੀ ਗਿਣਤੀ ਕਰਨ ਵਿੱਚ ਵਰਤੀਆਂ ਗਈਆਂ ਇਹ ਉਚੇਰੇ ਰੈਜ਼ੋਲਿਯੂਸ਼ਨਜ਼ ਦੀ ਮਲਟੀ–ਵੇਵਲੈਂਗਥ ਅਤੇ ਲੰਮੇ ਸਮੇਂ ਦੀਆਂ ਖੋਜਾਂ ਮੌਸਮ ਦੇ ਪੂਰਵ–ਅਨਮਾਨ ਜਲਵਾਯੂ ਦੇ ਮਾੱਡਲਜ਼ ਦੀ ਗਣਿਤਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਅਤੇ ਕਾਲੀ ਕਾਰਬਨ ਦੀਆਂ ਨਿਕਾਸੀਆਂ ਕਾਰਣ ਗਰਮੀ ਵਧਣ ਦੇ ਪ੍ਰਭਾਵਾਂ ਦਾ ਅਨੁਮਾਨ ਲਾਉਣ ’ਚ ਮਦਦ ਕਰਨਗੀਆਂ। ਵਿਭਿੰਨ ਵੇਵਲੈਂਗਥਸ ’ਤੇ ਬਲੈਕ ਕਾਰਬਨ (BC) ਦਾ ਸਹੀ ਗਿਆਨ; ਬਲੈਕ ਕਾਰਬਨ ਦੀਆਂ ਨਿਕਾਸੀਆਂ ਦੇ ਸਰੋਤਾਂ ਨੂੰ ਰੋਕਣ ਲਈ ਕੀਤੇ ਸਰੋਤ ਅਪੋਰਸ਼ਨਮੈਂਟ ਅਧਿਐਨਾਂ ਵਿੱਚ ਮਦਦ ਕਰਨਗੇ। ਇੰਝ ਇਹ ਘਟਾਉਣ ਦੀਆਂ ਨੀਤੀਆਂ ਬਣਾਉਣ ਲਈ ਇਹ ਅਹਿਮ ਜਾਣਕਾਰੀ ਵਜੋਂ ਕੰਮ ਕਰ ਸਕਦਾ ਹੈ।
ਚਿੱਤਰ 1: (ਖੱਬੇ) ਇਸ ਵੇਲੇ ਕੱਢੇ ਸਥਾਨ ਦੀ ਵਰਤੋਂ ਕਰਦਿਆਂ ਸਾਲਾਂ 2014–2017 ਦੌਰਾਨ ਮਾਸਿਕ ਔਸਤ ਸਮਾਨ ਕਾਲੀ ਕਾਰਬਨ (eBC) ਦੇ ਭੰਡਾਰਾਂ ਵਿੱਚ ਤਬਦੀਲੀਆਂ ਅਤੇ ਮਹੀਨਾ ਵਿਸ਼ੇਸ਼ ਲਈ MAC (ਦਰੁਸਤ ਕੀਤੀ eBC) ਅਤੇ 16.6 m2 g-1 ਦਾ 16.6 m2 g-1 ਮਿਆਰੀ MAC (ਦਰੁਸਤ ਨਾ ਕੀਤਾ eBC). ਪਲੌਟ ਵਿੱਚ ਗ਼ਲਤੀ ਦੀਆਂ ਬਾਰਜ਼ (ਡੰਡੀਆਂ) ਇੱਕ ਸਿਗਮਾ ਮਿਆਰੀ ਪਰਿਵਰਤਨ ਨੂੰ ਦਰਸਾਉਂਦੀਆਂ ਹਨ। (ਸੱਜੇ) ਸੱਜੇ ਚਿੱਤਰ ਵਿੱਚ ਰੇਡੀਏਟਿਵ ਫ਼ੋਰਸਿੰਗ ਵਿੱਚ ਵਾਧਾ ਵੀ ਵਿਖਾਇਆ ਗਿਆ ਹੈ।
ਪ੍ਰਕਾਸ਼ਨ ਲਿੰਕ: https://doi.org/10.1007/s13143-021-00241-6.
ਹੋਰ ਵੇਰਵਿਆਂ ਲਈ ਡਾ. ਮਨੀਸ਼ ਨਾਜਾ (manish@aries.res.in, 9411793315) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
****
ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1725225)
Visitor Counter : 190