ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ
ਭਾਰਤ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਵੈਕਸੀਨ ਦੇਵੇਗੀ
25 ਫੀਸਦੀ ਟੀਕਾਕਰਣ ਜੋ ਰਾਜਾਂ ਕੋਲ ਸੀ, ਹੁਣ ਉਸ ਨੂੰ ਭਾਰਤ ਸਰਕਾਰ ਸੰਭਾਲ਼ੇਗੀ: ਪ੍ਰਧਾਨ ਮੰਤਰੀ
ਭਾਰਤ ਸਰਕਾਰ ਵੈਕਸੀਨ ਨਿਰਮਾਤਾਵਾਂ ਦੇ ਕੁੱਲ ਉਤਪਾਦਨ 75 ਫੀਸਦੀ ਖ਼ਰੀਦੇਗੀ ਤੇ ਰਾਜਾਂ ਨੂੰ ਮੁਫ਼ਤ ਮੁਹੱਈਆ ਕਰਵਾਏਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਦੀਵਾਲੀ ਤੱਕ ਅੱਗੇ ਵਧਾਇਆ ਗਿਆ: ਪ੍ਰਧਾਨ ਮੰਤਰੀ
ਨਵੰਬਰ ਤੱਕ, 80 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਅਨਾਜ ਮਿਲਣਾ ਜਾਰੀ ਰਹੇਗਾ: ਪ੍ਰਧਾਨ ਮੰਤਰੀ
ਕੋਰੋਨਾ ਪਿਛਲੇ ਸੌ ਸਾਲਾਂ ਦੀ ਸਭ ਤੋਂ ਭੈੜੀ ਆਪਦਾ: ਪ੍ਰਧਾਨ ਮੰਤਰੀ
ਵੈਕਸੀਨ ਦੀ ਸਪਲਾਈ ਆਉਂਦੇ ਕੁਝ ਦਿਨਾਂ ’ਚ ਵਧੇਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਨਵੀਆਂ ਵੈਕਸੀਨਾਂ ਦੀ ਵਿਕਾਸ–ਪ੍ਰਗਤੀ ਬਾਰੇ ਦਿੱਤੀ ਜਾਣਕਾਰੀ
ਬੱਚਿਆਂ ਲਈ ਵੈਕਸੀਨਾਂ ਤੇ ਨੇਜ਼ਲ ਵੈਕਸੀਨ ਪਰੀਖਣ ਅਧੀਨ: ਪ੍ਰਧਾਨ ਮੰਤਰੀ
ਟੀਕਾਕਰਣ ਬਾਰੇ ਖ਼ਦਸ਼ੇ ਪੈਦਾ ਕਰਨ ਵਾਲੇ ਲੋਕ ਆਮ ਜਨਤਾ ਦੀਆਂ ਜਾਨਾਂ ਨਾਲ ਖੇਡ ਰਹੇ ਹਨ: ਪ੍ਰਧਾਨ ਮੰਤਰੀ
Posted On:
07 JUN 2021 6:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਮਹਾਮਾਰੀ ਨੂੰ ਪਿਛਲੇ ਸੌ ਸਾਲਾਂ ਦੀ ਸਭ ਤੋਂ ਵੱਡੀ ਆਪਦਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮਹਾਮਾਰੀ ਨਾਲ ਬਹੁਤ ਸਾਰੇ ਮੋਰਚਿਆਂ 'ਤੇ ਲੜਿਆ ਹੈ। ਸ਼੍ਰੀ ਮੋਦੀ ਨੇ ਕਈ ਅਹਿਮ ਐਲਾਨ ਕੀਤੇ।
ਜਿਵੇਂ ਕਿ ਬਹੁਤ ਸਾਰੇ ਰਾਜਾਂ ਨੇ ਟੀਕਾਕਰਣ ਰਣਨੀਤੀ 'ਤੇ ਮੁੜ ਵਿਚਾਰ ਕਰਨ ਅਤੇ 1 ਮਈ ਤੋਂ ਪਹਿਲਾਂ ਦੀ ਪ੍ਰਣਾਲੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਸੀ, ਉਸ ਮੁਤਾਬਕ ਹੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ 25% ਟੀਕਾਕਰਣ ਰਾਜਾਂ ਕੋਲ ਸੀ, ਉਸ ਨੂੰ ਭਾਰਤ ਸਰਕਾਰ ਆਪਣੇ ਹੱਥਾਂ ਵਿੱਚ ਲੈ ਲਵੇਗੀ। ਦੋ ਹਫ਼ਤਿਆਂ ਵਿੱਚ ਅਜਿਹਾ ਹੋ ਜਾਵੇਗਾ। ਕੇਂਦਰ ਅਤੇ ਰਾਜ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋੜੀਂਦੀਆਂ ਤਿਆਰੀਆਂ ਕਰਨਗੇ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 21 ਜੂਨ ਤੋਂ ਬਾਅਦ ਭਾਰਤ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਏਗੀ। ਭਾਰਤ ਸਰਕਾਰ ਟੀਕੇ ਉਤਪਾਦਕਾਂ ਦੇ ਕੁੱਲ ਉਤਪਾਦਨ ਦਾ 75 ਪ੍ਰਤੀਸ਼ਤ ਖਰੀਦ ਕਰੇਗੀ ਅਤੇ ਰਾਜਾਂ ਨੂੰ ਮੁਫਤ ਦੇਵੇਗੀ। ਕੋਈ ਵੀ ਰਾਜ ਸਰਕਾਰ ਟੀਕਿਆਂ ਲਈ ਕੁਝ ਖਰਚ ਨਹੀਂ ਕਰੇਗੀ। ਹੁਣ ਤੱਕ ਕਰੋੜਾਂ ਲੋਕਾਂ ਨੂੰ ਮੁਫਤ ਟੀਕਾ ਲਗਾਇਆ ਗਿਆ ਸੀ, ਹੁਣ ਇਸ ਵਿੱਚ 18 ਸਾਲਾਂ ਦਾ ਵਰਗ ਜੋੜ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਸਰਕਾਰ ਸਾਰੇ ਨਾਗਰਿਕਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾਏਗੀ।
ਸ਼੍ਰੀ ਮੋਦੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਿੱਧੇ ਤੌਰ ‘ਤੇ ਖਰੀਦੇ ਜਾ ਰਹੇ 25 ਪ੍ਰਤੀਸ਼ਤ ਟੀਕਿਆਂ ਦਾ ਸਿਸਟਮ ਜਾਰੀ ਰਹੇਗਾ। ਰਾਜ ਸਰਕਾਰਾਂ ਇਹ ਨਿਗਰਾਨੀ ਕਰਨਗੀਆਂ ਕਿ ਟੀਕਿਆਂ ਦੀ ਨਿਰਧਾਰਿਤ ਕੀਮਤ ਨਾਲੋਂ ਪ੍ਰਾਈਵੇਟ ਹਸਪਤਾਲ ਸਿਰਫ 150 ਰੁਪਏ ਸਰਵਿਸ ਚਾਰਜ ਹੀ ਲਾਉਣ।
ਇਕ ਹੋਰ ਵੱਡੇ ਐਲਾਨ ਵਿੱਚ ਪ੍ਰਧਾਨ ਮੰਤਰੀ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਨੂੰ ਦੀਵਾਲੀ ਤਕ ਵਧਾਉਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਸ ਦਾ ਅਰਥ ਇਹ ਹੈ ਕਿ ਨਵੰਬਰ ਤੱਕ 80 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫਤ ਅਨਾਜ ਦੀ ਨਿਰਧਾਰਿਤ ਮਾਤਰਾ ਮਿਲਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਸਰਕਾਰ ਗ਼ਰੀਬਾਂ ਦੇ ਨਾਲ ਉਸ ਦੀਆਂ ਸਾਰੀਆਂ ਜ਼ਰੂਰਤਾਂ ਲਈ ਉਨ੍ਹਾਂ ਦੇ ਦੋਸਤ ਵਾਂਗ ਖੜ੍ਹੀ ਹੈ।
ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਦੂਜੀ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਮੰਗ ਵਿੱਚ ਹੋਏ ਬੇਮਿਸਾਲ ਵਾਧੇ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਪ੍ਰਣਾਲੀਆਂ ਨੂੰ ਜੰਗੀ ਪੱਧਰ ’ਤੇ ਲਾਗੂ ਕਰਨ ਦੀ ਚੁਣੌਤੀ ਦਾ ਸਾਹਮਣਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ, ਮੈਡੀਕਲ ਆਕਸੀਜਨ ਦੀ ਇਸ ਪੱਧਰ ਦੀ ਮੰਗ ਕਦੇ ਨਹੀਂ ਹੋਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਤੌਰ ’ਤੇ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਅਤੇ ਦੇਸ਼; ਟੀਕਿਆਂ ਦੀ ਵਿਸ਼ਵਵਿਆਪੀ ਮੰਗ ਨਾਲੋਂ ਕਿਤੇ ਘੱਟ ਹਨ। ਅਜਿਹੀ ਸਥਿਤੀ ਵਿੱਚ, ਭਾਰਤ ਵਿੱਚ ਬਣਿਆ ਟੀਕਾ ਭਾਰਤ ਲਈ ਮਹੱਤਵਪੂਰਨ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ, ਵਿਦੇਸਾਂ ਵਿੱਚ ਵਿਕਸਤ ਹੋਣ ਤੋਂ ਕਈ ਦਹਾਕਿਆਂ ਬਾਅਦ ਭਾਰਤ ਟੀਕੇ ਲਗਵਾਉਂਦਾ ਸੀ। ਇਸੇ ਕਰਕੇ ਪਹਿਲਾਂ ਅਜਿਹਾ ਹੁੰਦਾ ਸੀ ਕਿ ਜਿੱਥੇ ਭਾਰਤ ਟੀਕਾਕਰਣ ਦੀ ਸ਼ੁਰੂਆਤ ਵੀ ਨਹੀਂ ਕਰ ਸਕਦਾ ਸੀ, ਉੱਥੇ ਦੂਜੇ ਦੇਸ਼ ਟੀਕਾਕਰਣ ਦਾ ਕੰਮ ਪੂਰਾ ਵੀ ਕਰ ਲੈਂਦੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਮਿਸ਼ਨ ਮੋਡ ਵਿੱਚ ਕੰਮ ਕਰਦਿਆਂ, ਅਸੀਂ ਟੀਕਾਕਰਣ ਦੀ ਕਵਰੇਜ ਨੂੰ 5-6 ਸਾਲਾਂ ਵਿੱਚ 60 ਫੀਸਦੀ ਤੋਂ ਵਧਾ ਕੇ 90 ਫੀਸਦੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਨਾ ਸਿਰਫ ਗਤੀ ਵਧਾ ਦਿੱਤੀ ਹੈ ਬਲਕਿ ਟੀਕਾਕਰਣ ਦੇ ਘੇਰੇ ਨੂੰ ਵੀ ਚੌੜਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਭਾਰਤ ਨੇ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ ਅਤੇ ਸਾਫ ਇਰਾਦਿਆਂ ਨਾਲ ਸਪੱਸ਼ਟ ਨੀਤੀ ਅਤੇ ਨਿਰੰਤਰ ਸਖਤ ਮਿਹਨਤ ਕਰਕੇ, ਕੋਵਿਡ ਲਈ ਇਕ ਨਹੀਂ, ਬਲਕਿ ਭਾਰਤ ਵਿੱਚ ਦੋ ਟੀਕੇ ਲਿਆਂਦੇ ਗਏ ਹਨ। ਸਾਡੇ ਵਿਗਿਆਨੀਆਂ ਨੇ ਆਪਣੀ ਕਾਬਲੀਅਤ ਸਾਬਤ ਕੀਤੀ। ਅੱਜ ਤੱਕ ਦੇਸ਼ ਵਿੱਚ 23 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।
ਪ੍ਰਧਾਨ ਮੰਤਰੀ ਨੇ ਚੇਤੇ ਕਰਵਾਇਆ ਕਿ ਟੀਕਾ ਟਾਸਕ ਫੋਰਸ ਉਦੋਂ ਗਠਿਤ ਕੀਤੀ ਗਈ ਸੀ ਜਦੋਂ ਇੱਥੇ ਸਿਰਫ਼ ਕੁਝ ਹਜ਼ਾਰ ਕੋਵਿਡ-19 ਕੇਸ ਸਨ ਅਤੇ ਟੀਕਾ ਕੰਪਨੀਆਂ ਨੂੰ ਸਰਕਾਰ ਦੁਆਰਾ ਅਜ਼ਮਾਇਸ਼ਾਂ ਅਤੇ ਖੋਜ ਅਤੇ ਵਿਕਾਸ ਲਈ ਫੰਡਿੰਗ ਦੇ ਹਰ ਸੰਭਵ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਹੁਤ ਜ਼ਿਆਦਾ ਕੋਸ਼ਿਸ਼ਾਂ ਅਤੇ ਮਿਹਨਤ ਸਦਕਾ ਆਉਣ ਵਾਲੇ ਦਿਨਾਂ ਵਿੱਚ ਟੀਕੇ ਦੀ ਸਪਲਾਈ ਵਧਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਅੱਜ, ਸੱਤ ਕੰਪਨੀਆਂ ਵੱਖ-ਵੱਖ ਕਿਸਮਾਂ ਦੇ ਟੀਕੇ ਤਿਆਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਤਿੰਨ ਹੋਰ ਟੀਕਿਆਂ ਦੇ ਟ੍ਰਾਇਲ ਅਗਾਂਹਵਧੂ ਪੜਾਅ ਵਿੱਚ ਹਨ। ਪ੍ਰਧਾਨ ਮੰਤਰੀ ਨੇ ਬੱਚਿਆਂ ਲਈ ਦੋ ਟੀਕਿਆਂ ਅਤੇ ਇੱਕ “ਨੈਸਲ ਵੈਕਸੀਨ” ਦੇ ਪਰੀਖਣਾਂ ਦੀ ਗੱਲ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਬਾਰੇ ਵਿਭਿੰਨ ਵਿਚਾਰਾਂ ਦਾ ਜ਼ਿਕਰ ਕੀਤਾ। ਜਿਵੇਂ ਹੀ ਕੋਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ, ਰਾਜਾਂ ਦੀ ਚੋਣ ਦੀ ਘਾਟ ਬਾਰੇ ਸਵਾਲ ਖੜ੍ਹੇ ਹੋ ਗਏ ਅਤੇ ਕੁਝ ਲੋਕਾਂ ਨੇ ਸਵਾਲ ਉਠਾਇਆ ਕਿ ਕੇਂਦਰ ਸਰਕਾਰ ਹੀ ਸਭ ਕੁਝ ਕਿਉਂ ਨਿਰਧਾਰਿਤ ਕਰ ਰਹੀ ਹੈ। ਲੌਕਡਾਉਨ ਵਿੱਚ ਲਚਕਤਾ ਅਤੇ ਇਕੋ-ਅਕਾਰ-ਹਰ ਥਾਂ ਵਿੱਚ-ਪੂਰੀ ਨਹੀਂ-ਫਿਟ- ਜਿਹੀਆਂ ਦਲੀਲਾਂ ਅੱਗੇ ਦੀ ਅੱਗੇ ਭੇਜੀਆਂ ਗਈਆਂ। ਸ਼੍ਰੀ ਮੋਦੀ ਨੇ ਕਿਹਾ ਕਿ 16 ਜਨਵਰੀ ਤੋਂ ਅਪ੍ਰੈਲ ਦੇ ਅੰਤ ਤੱਕ, ਭਾਰਤ ਦਾ ਟੀਕਾਕਰਣ ਪ੍ਰੋਗਰਾਮ ਜ਼ਿਆਦਾਤਰ ਕੇਂਦਰ ਸਰਕਾਰ ਦੇ ਅਧੀਨ ਚਲਾਇਆ ਗਿਆ ਸੀ। ਸਾਰਿਆਂ ਲਈ ਮੁਫਤ ਟੀਕਾਕਰਣ ਅੱਗੇ ਵੱਧ ਰਿਹਾ ਸੀ ਅਤੇ ਲੋਕ ਜਦੋਂ ਉਨ੍ਹਾਂ ਦੀ ਵਾਰੀ ਆਉਣਗੇ ਤਾਂ ਟੀਕਾ ਲਗਵਾਉਣ ਵਿੱਚ ਅਨੁਸ਼ਾਸਨ ਦਿਖਾ ਰਹੇ ਸਨ। ਟੀਕਾਕਰਣ ਦੇ ਵਿਕੇਂਦਰੀਕਰਣ ਦੀਆਂ ਇਨ੍ਹਾਂ ਸਾਰੀਆਂ ਮੰਗਾਂ ਦੇ ਵਿਚਕਾਰ, ਕੁਝ ਉਮਰ ਸਮੂਹਾਂ ਨੂੰ ਪਹਿਲ ਦੇਣ ਬਾਰੇ ਫੈਸਲਾ ਉਠਾਇਆ ਗਿਆ। ਕਈ ਕਿਸਮਾਂ ਦੇ ਦਬਾਅ ਹੇਠ ਕੀਤੇ ਗਏ ਅਤੇ ਮੀਡੀਆ ਦੇ ਕੁਝ ਹਿੱਸਿਆਂ ਨੇ ਇਸ ਨੂੰ ਮੁਹਿੰਮ ਵਜੋਂ ਲਿਆ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜੋ ਟੀਕਾਕਰਣ ਵਿਰੁੱਧ ਅਫਵਾਹਾਂ ਫੈਲਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਆਮ ਜਨਤਾ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ ਅਤੇ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
My address to the nation. Watch. https://t.co/f9X2aeMiBH
— Narendra Modi (@narendramodi) June 7, 2021
******
ਡੀਐੱਸ
(Release ID: 1725184)
Visitor Counter : 354
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam