ਬਿਜਲੀ ਮੰਤਰਾਲਾ

ਐੱਨਐੱਚਪੀਸੀ ਲਿਮਿਟੇਡ ਨੇ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ ਦੇ ਨਾਲ ਈ-ਮੋਬੀਲਿਟੀ ਸਮਝੌਤੇ ‘ਤੇ ਹਸਤਾਖਰ ਕੀਤੇ


ਐੱਨਐੱਚਪੀਸੀ ਦੇ ਕੋਲ ਭਾਰਤ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਵਿੱਚ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਫਲੀਟ ਹੋਵੇਗਾ

Posted On: 05 JUN 2021 12:19PM by PIB Chandigarh

ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਬਿਜਲੀ ਮੰਤਰਾਲੇ ਦੀ ਭਾਰਤ ਦੀ ਪ੍ਰਮੁੱਖ ਜਲ ਬਿਜਲੀ ਕੰਪਨੀ ਐੱਨਐੱਚਪੀਸੀ ਲਿਮਿਟੇਡ ਨੇ ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਿਟੇਡ(ਈਈਐੱਸਐੱਲ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ (ਸੀਈਐੱਸਐੱਲ) ਦੇ ਨਾਲ 25  ਇਲੈਕਟ੍ਰਿਕ ਵਾਹਨਾਂ ਨੂੰ ਲੀਜ਼ ‘ਤੇ ਦੇਣ ਅਤੇ ਸਥਾਪਨਾ ਅਤੇ ਕਮੀਸ਼ਨਿੰਗ ਸਹਿਤ 3 ਇਲੈਕਟ੍ਰਿਕ ਵਾਹਨ ਫਾਸਟ ਚਾਰਜਰਾਂ ਦੀ ਐੱਨਐੱਚਪੀਸੀ ਨੂੰ ਸਪਲਾਈ ਲਈ ਈ-ਮੋਬੀਲਿਟੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਭਾਰਤ ਵਿੱਚ ਐੱਨਐੱਚਪੀਸੀ ਦੇ ਕੋਲ ਜਨਤਕ ਖੇਤਰ ਦੇ ਉੱਦਮਾਂ ਵਿੱਚ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਫਲੀਟ ਹੋਵੇਗਾ। ਐੱਨਐੱਚਪੀਸੀ ਨੇ ਇਸ ਤੋਂ ਪਹਿਲਾਂ 2019 ਵਿੱਚ ਈਈਐੱਸਐੱਲ ਦੇ ਮਾਧਿਅਮ ਨਾਲ 2 ਇਲੈਕਟ੍ਰਿਕ ਵਾਹਨ ਲੀਜ਼ ‘ਤੇ ਦਿੱਤੇ ਸਨ।

ਕੱਲ੍ਹ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਈ-ਮੋਬੀਲਿਟੀ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ‘ਤੇ ਐੱਨਐੱਚਪੀਸੀ ਦੇ ਸੀਵੀਓ ਸ਼੍ਰੀ ਏ.ਕੇ. ਸ਼੍ਰੀਵਾਸਤਵ ਅਤੇ ਐੱਮਡੀ ਅਤੇ ਸੀਈਓ ਸੁਸ਼੍ਰੀ ਮਹੂਆ ਆਚਾਰੀਆ ਅਤੇ ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਿਟੇਡ(ਈਈਐੱਸਐੱਲ) ਦੇ ਕਾਰਜਕਾਰੀ ਚੇਅਰਮੈਨ ਸ਼੍ਰੀ ਸੌਰਭ ਕੁਮਾਰ ਹਾਜ਼ਰ ਸਨ। ਐੱਨਐੱਚਪੀਸੀ ਨੇ ਵਾਤਾਵਰਣ ਦਿਵਸ 2021 ਮਨਾਉਣ ਦੀ ਪੂਰਵ ਸੰਧਿਆ ‘ਤੇ ਈ-ਮੋਬੀਲਿਟੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।  

ਐੱਨਐੱਚਪੀਸੀ ਵਿੱਚ ਊਰਜਾ ਕੁਸ਼ਲਤਾ ਅਤੇ ਸੁਰੱਖਿਆ ਉਪਾਵਾਂ ਦੇ ਅਵਸਰਾਂ ਦਾ ਪਤਾ ਲਗਾਉਣ ਲਈ ਐੱਨਐੱਚਪੀਸੀ ਅਤੇ ਈਈਐੱਸਐੱਲ ਵਿਚਾਲੇ ਇੱਕ ਵਿਆਪਕ ਸਹਿਮਤੀ ਪੱਤਰ ਵੀ ਪ੍ਰਕਿਰਿਆ ਦੇ ਅਧੀਨ ਹੈ।

****

ਐੱਸਐੱਸ/ਆਈਜੀ



(Release ID: 1725075) Visitor Counter : 111


Read this release in: English , Urdu , Hindi , Tamil , Telugu