ਵਿੱਤ ਮੰਤਰਾਲਾ

7 ਜੂਨ 2021 ਨੂੰ ਆਮਦਨ ਟੈਕਸ ਵਿਭਾਗ ਦਾ ਨਵਾਂ, ਟੈਕਸਦਾਤਾ-ਅਨੁਕੂਲ ਈ-ਫਾਈਲਿੰਗ ਪੋਰਟਲ ਲਾਂਚ ਕੀਤਾ ਜਾਵੇਗਾ


ਕਈ ਨਵੇਂ ਫੀਚਰ ਪੇਸ਼ ਕੀਤੇ ਗਏ

ਮੁਫਤ ਆਈਟੀਆਰ ਤਿਆਰੀ ਇੰਟਰਐਕਟਿਵ ਸਾੱਫਟਵੇਅਰ ਵੀ ਉਪਲਬਧ ਹੈ

ਟੈਕਸਦਾਤਾ ਦੀ ਸਹਾਇਤਾ ਲਈ ਨਵਾਂ ਕਾਲ ਸੈਂਟਰ

Posted On: 05 JUN 2021 8:36PM by PIB Chandigarh

ਇਨਕਮ ਟੈਕਸ ਵਿਭਾਗ ਆਪਣਾ ਨਵਾਂ ਈ-ਫਾਈਲਿੰਗ ਪੋਰਟਲ  www.incometax.gov.in  7 ਜੂਨ  2021 ਨੂੰ ਲਾਂਚ ਕਰ ਰਿਹਾ ਹੈ। ਨਵੇਂ ਈ-ਫਾਈਲਿੰਗ ਪੋਰਟਲ ਦਾ ਉਦੇਸ਼ ਟੈਕਸਦਾਤਾ ਨੂੰ ਸਹੂਲਤ ਉਪਲਬਧ ਕਰਵਾਉਣਾ ਅਤੇ ਕਰਦਾਤਾਵਾਂ ਨੂੰ ਇੱਕ ਆਧੁਨਿਕ, ਸਹਿਜ ਤਜ਼ੁਰਬੇ ਪ੍ਰਦਾਨ ਕਰਨਾ ਹੈ। ਨਵੇਂ ਪੋਰਟਲ ਦੀਆਂ ਕੁਝ ਝਲਕੀਆਂ ਵਿਸਥਾਰ ਨਾਲ ਹੇਠਾਂ ਦਿੱਤੀਆਂ ਗਈਆਂ ਹਨ: 

ਨਵਾਂ, ਟੈਕਸਦਾਤਾ ਅਨੁਕੂਲ ਪੋਰਟਲ, ਟੈਕਸਦਾਤਾਵਾਂ ਨੂੰ ਤੁਰੰਤ ਰਿਫੰਡ ਜਾਰੀ ਕਰਨ ਲਈ ਇਨਕਮ ਟੈਕਸ ਰਿਟਰਨਜ਼ (ਆਈਟੀਆਰਜ਼) ਦੀ ਤੁਰੰਤ ਪ੍ਰਕਿਰਿਆ ਦੇ ਨਾਲ ਏਕੀਕ੍ਰਿਤ ਕੀਤਾ ਗਿਆ ;

ਸਾਰੀਆਂ ਇੰਟਰਐਕਸ਼ਨਾਂ ਅਤੇ ਅਪਲੋਡਸ ਜਾਂ ਲੰਬਿਤ ਕਾਰਜ ਟੈਕਸਦਾਤਾ ਵੱਲੋਂ  ਅਮਲ ਲਈ ਇੱਕ ਸਿੰਗਲ ਡੈਸ਼ਬੋਰਡ ਤੇ ਪ੍ਰਦਰਸ਼ਿਤ ਕੀਤੇ ਜਾਣਗੇ;

ਸ਼ੁਰੂ ਕਰਨ ਲਈ ਆਈਟੀਆਰ 1, 4 (ਆਨਲਾਈਨ ਅਤੇ ਆਫਲਾਈਨ) ਅਤੇ ਆਈਟੀਆਰ 2 (ਆਫਲਾਈਨ) ਲਈ ਟੈਕਸਦਾਤਾਵਾਂ ਦੀ ਮਦਦ ਕਰਨ ਲਈ ਇੰਟਰਐਕਟਿਵ ਪ੍ਰਸ਼ਨਾਂ ਨਾਲ ਆਈਟੀਆਰ ਤਿਆਰ ਕਰਨ ਵਾਲਾ ਸੌਫਟਵੇਅਰ ਮੁਫ਼ਤ ਪ੍ਰਾਪਤ ਹੋਵੇਗਾ; ਆਈਟੀਆਰ 3, 5, 6, 7 ਦੀ ਤਿਆਰੀ ਲਈ ਸਹੂਲਤ ਜਲਦੀ ਹੀ ਉਪਲਬਧ ਕਰਵਾਈ ਜਾਏਗੀ;

ਟੈਕਸਦਾਤਾ ਤਨਖਾਹ, ਹਾਊਸ ਪ੍ਰਾਪਰਟੀ, ਕਾਰੋਬਾਰ/ਪੇਸ਼ੇ ਸਮੇਤ ਆਮਦਨ ਦੇ ਨਿਸ਼ਚਿਤ ਵੇਰਵੇ ਉਪਲਬਧ ਕਰਵਾਉਣ ਲਈ ਆਪਣੇ ਪ੍ਰੋਫਾਈਲ ਨੂੰ ਸਰਗਰਮੀ ਨਾਲ ਅਪਡੇਟ ਕਰਨ ਦੇ ਯੋਗ ਹੋਣਗੇ ਜੋ ਆਪਣੀ ਆਈਟੀਆਰ ਦੀ ਪ੍ਰੀ-ਫਾਈਲਿੰਗ  ਵਿੱਚ ਇਸਤੇਮਾਲ ਇਸਤੇਮਾਲ ਕੀਤੇ ਜਾਣਗੇ। ਤਨਖਾਹ ਆਮਦਨ, ਵਿਆਜ,  ਲਾਭਅੰਸ਼ ਅਤੇ ਪੂੰਜੀ ਲਾਭ ਦੇ ਨਾਲ ਪ੍ਰੀ-ਫਾਈਲਿੰਗ ਦੀ ਵਿਸਥਾਰਤ  ਯੋਗਤਾ ਟੀਡੀਐਸ ਅਤੇ ਐਸਐਫਟੀ ਦੀਆਂ ਸਟੇਟਮੈਂਟਾਂ ਅਪਲੋਡ ਕਰਨ ਤੋਂ ਬਾਅਦ ਉਪਲਬਧ ਹੋਵੇਗੀ (ਨਿਰਧਾਰਤ ਮਿਤੀ 30 ਜੂਨ, 2021 ਹੈ); 

ਟੈਕਸਦਾਤਾ ਦੇ ਪ੍ਰਸ਼ਨਾਂ ਦੇ ਤੁਰੰਤ ਜਵਾਬ ਲਈ ਟੈਕਸਦਾਤਾ ਸਹਾਇਤਾ ਲਈ ਨਵਾਂ ਕਾਲ ਸੈਂਟਰ ਹੋਵੇਗਾ।  ਵਿਸਥਾਰਤ ਐਫਏਕਿਯੂਜ਼, ਉਪਭੋਗਤਾ ਮੈਨੂਅਲ, ਵੀਡਿਓਜ਼  ਅਤੇ ਚੈਟਬੋਟ / ਲਾਈਵ ਏਜੰਟ ਵੀ ਉਪਲਬਧ ਕਰਵਾਏ ਗਏ ਹਨ;

ਇਨਕਮ ਟੈਕਸ ਫਾਰਮ ਜਮ੍ਹਾ ਕਰਾਉਣ, ਟੈਕਸ ਪੇਸ਼ੇਵਰਾਂ ਨੂੰ ਸ਼ਾਮਲ ਕਰਨ, ਫੇਸਲੈੱਸ ਜਾਂਚ ਜਾਂ ਅਪੀਲਾਂ ਵਿੱਚ ਨੋਟਿਸਾਂ ਦੇ ਜਵਾਬ ਜਮ੍ਹਾਂ ਕਰਾਉਣ ਦੀਆਂ ਕਾਰਜਕੁਸ਼ਲਤਾਵਾਂ ਉਪਲਬਧ ਹੋਣਗੀਆਂ।

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਵੀਂ ਟੈਕਸ ਅਦਾਇਗੀ ਪ੍ਰਣਾਲੀ 18 ਜੂਨ 2021 ਨੂੰ ਪੇਸ਼ਗੀ ਟੈਕਸ ਦੀ ਕਿਸ਼ਤ ਦੀ ਮਿਤੀ ਤੋਂ ਬਾਅਦ ਕਿਸੇ ਵੀ ਟੈਕਸਦਾਤਾ ਨੂੰ ਅਸੁਵਿਧਾ ਤੋਂ ਬਚਾਉਣ ਲਈ ਸ਼ੁਰੂ ਕੀਤੀ ਜਾਏਗੀ। ਪੋਰਟਲ ਦੀ ਸ਼ੁਰੂਆਤੀ ਲਾਂਚਿੰਗ ਤੋਂ ਬਾਅਦ ਮੋਬਾਈਲ ਐਪ ਵੀ ਜਾਰੀ ਕੀਤੀ ਜਾਏਗੀ ਤਾਂ ਜੋ ਟੈਕਸਦਾਤਾ ਵੱਖ ਵੱਖ ਫ਼ੀਚਰਾਂ ਨੂੰ ਜਾਣਨ ਦੇ ਯੋਗ ਬਣਾਇਆ ਜਾ ਸਕੇ। ਨਵੀਂ ਪ੍ਰਣਾਲੀ ਨਾਲ ਜਾਣੂ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ, ਇਸ ਲਈ ਵਿਭਾਗ ਨਵੇਂ ਪੋਰਟਲ ਦੇ ਉਦਘਾਟਨ ਤੋਂ ਬਾਅਦ ਸ਼ੁਰੂਆਤੀ  ਅਰਸੇ ਲਈ ਸਾਰੇ ਟੈਕਸਦਾਤਾਵਾਂ / ਹਿੱਸੇਦਾਰਾਂ ਤੋਂ ਸੰਜਮ  ਦੀ ਉਮੀਦ ਕਰਦਾ ਹੈ ਅਤੇ ਜਦੋਂ ਤੱਕ ਕਿ ਹੋਰ ਕਾਰਜਕੁਸ਼ਲਤਾਵਾਂ ਜਾਰੀ ਹੋ ਜਾਂਦੀਆਂ ਹਨ, ਕਿਉਂਕਿ ਇਹ ਇਕ ਮੁੱਖ ਤਬਦੀਲੀ ਹੈ। ਸੀਬੀਡੀਟੀ ਵੱਲੋਂ ਆਪਣੇ  ਟੈਕਸਦਾਤਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਆਸਾਨ ਪਾਲਣਾ ਦੀ ਸੌਖ ਉਪਲਬਧ ਕਰਵਾਉਣ ਵੱਲ ਇਹ ਇਕ ਹੋਰ ਪਹਿਲਕਦਮੀ ਹੈ।

---------------------------------- 

ਆਰਐਮ/ਐਮਵੀ/ਕੇਐਮਐਨ (Release ID: 1724945) Visitor Counter : 184