ਆਯੂਸ਼
ਐੱਨ ਐੱਮ ਪੀ ਬੀ ਅਤੇ ਸੀ ਐੱਸ ਆਈ ਆਰ — ਐੱਨ ਬੀ ਆਰ ਆਈ ਨੇ ਮੈਡੀਸਨਲ ਪਲਾਂਟਸ ਦੇ ਉਤਪਾਦਨ ਅਤੇ ਕਾਸ਼ਤਕਾਰੀ ਨੂੰ ਉਤਸ਼ਾਹ ਦੇਣ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ
Posted On:
05 JUN 2021 4:34PM by PIB Chandigarh
ਨੈਸ਼ਨਲ ਮੈਡੀਸਨਲ ਪਲਾਂਟ ਬੋਰਡ ਅਤੇ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਚਿਊਟ (ਸੀ ਐੱਸ ਆਈ ਆਰ — ਐੱਨ ਬੀ ਆਰ ਆਈ) ਨੇ 4 ਜੂਨ ਨੂੰ ਦੇਸ਼ ਵਿੱਚ ਜੜੀ ਬੂਟੀਆਂ ਅਤੇ ਮੈਡੀਸਿਨਲ ਪਲਾਂਟਸ ਦੇ ਉਤਪਾਦਨ ਅਤੇ ਕਾਸ਼ਤਕਾਰੀ ਨੂੰ ਉਤਸ਼ਾਹ ਦੇਣ ਲਈ ਸਾਂਝੇ ਮਿਲ ਜੁਲ ਕੇ ਯਤਨਾਂ ਨੂੰ ਵਧਾਉਣ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਇਹ ਸਮਝੌਤਾ ਐੱਨ ਐੱਮ ਪੀ ਬੀ ਵੱਲੋਂ ਪਛਾਣੀਆਂ ਜੜੀ ਬੂਟੀਆਂ ਅਤੇ ਮੈਡੀਸਨਲ ਪਲਾਂਟਸ ਦੀ ਮਿਆਰੀ ਬਿਜਾਈ ਸਮੱਗਰੀ ਦੇ ਵਿਕਾਸ, ਵੱਖ ਵੱਖ ਖੇਤੀ ਜਲਵਾਯੂ ਜ਼ੋਨਸ ਵਿੱਚ ਉਚਿਤ ਮੈਡੀਸਨਲ ਪਲਾਂਟਸ ਦੀ ਕਾਸ਼ਤਕਾਰੀ, ਸਾਂਭ ਸੰਭਾਲ, ਉਤਸ਼ਾਹ, ਵਿਕਾਸ, ਕਿਊ ਪੀ ਐੱਮ ਲਈ ਆਪਣੀਆਂ ਨਰਸਰੀਆਂ ਸਥਾਪਿਤ ਕਰਨ ਵਿੱਚ ਮਦਦ ਲਈ ਸਹੂਲਤ ਦੇਵੇਗਾ । ਇਨ੍ਹਾਂ ਵਿੱਚ ਬਹੁਤ ਉੱਚੇ ਖੇਤਰਾਂ ਵਿੱਚ ਪਲਾਂਟਸ ਅਤੇ ਮੈਡੀਸਿਨਲ ਪਲਾਂਟਸ ਦੀਆਂ ਖ਼ਤਰੇ ਅੰਦਰ ਕਿਸਮਾਂ ਵੀ ਸ਼ਾਮਲ ਹਨ ।
ਇਸ ਸਾਂਝ ਰਾਹੀਂ ਐੱਨ ਐੱਮ ਪੀ ਬੀ, ਸੀ ਐੱਸ ਆਈ ਆਰ — ਐੱਨ ਬੀ ਆਰ ਆਈ ਨੂੰ ਸੰਭਾਵੀ ਮੈਡੀਸਨਲ ਪਲਾਂਟਸ ਦੀਆਂ ਕਿਸਮਾਂ, ਜਿਨ੍ਹਾਂ ਵਿੱਚ ਜਰਮ ਪਲਾਜ਼ਮ ਇਕੱਤਰ ਕਰਨ, ਸਾਂਭ ਸੰਭਾਲ ਅਤੇ ਨਰਸਰੀਆਂ ਸਥਾਪਿਤ ਕਰਨ ਅਤੇ ਬੀਜ ਬੈਂਕਾਂ, ਜੀਨ ਬੈਂਕਾਂ ਲਈ ਉੱਚ ਵਪਾਰਕ ਕੀਮਤ ਹੈ, ਲਗਾਉਣ ਵਿੱਚ ਮਦਦ ਕਰੇਗਾ ।
ਐੱਨ ਬੀ ਆਰ ਆਈ , ਜਦਕਿ ਮੈਡੀਸਨਲ ਪਲਾਂਟਸ ਦਾ ਸਰਵੇਖਣ ਕਰਨ ਲਈ ਐੱਨ ਐੱਮ ਪੀ ਬੀ ਨਾਲ ਮਿਲ ਕੇ ਲੋੜੀਂਦੀ ਦਿਸ਼ਾ ਵਿੱਚ ਕੰਮ ਕਰੇਗਾ ਐੱਨ ਐੱਮ ਪੀ ਬੀ ਦੀਆਂ ਆਊਟਰੀਚਿਜ਼ ਅਤੇ ਇਸ ਦੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ, ਜਿਵੇਂ ਸੂਬਾ ਮੈਡੀਸਨਲ ਪਲਾਂਟਸ ਬੋਰਡਸ (ਐੱਸ ਐੱਮ ਪੀ ਬੀਜ) , ਖੇਤਰੀ ਕੰਮ ਸਹੂਲਤ ਕੇਂਦਰ ਇਕੱਠੇ ਹੋ ਕੇ ਇਸ ਸਮਝੌਤੇ ਦੇ ਘੇਰੇ ਅੰਦਰ ਕੰਮ ਕਰਨਗੇ ।
ਆਯੁਸ਼ ਮੰਤਰਾਲੇ ਦੇ ਅਧੀਲ ਕੰਮ ਕਰ ਰਹੇ ਐੱਨ ਐੱਮ ਪੀ ਬੀ ਨੂੰ ਮੈਡੀਸਨਲ ਪਲਾਂਟਸ ਨਾਲ ਸਬੰਧਤ ਸਾਰੇ ਮੁੱਦਿਆਂ ਲਈ ਤਾਲਮੇਲ ਕਰਨ ਅਤੇ ਮੈਡੀਸਨਲ ਪਲਾਂਟਸ ਦੀ ਕਾਸ਼ਤ ਅਤੇ ਸਾਂਭ ਸੰਭਾਲ , ਬਰਾਮਦ , ਵਪਾਰ ਦੀ ਪ੍ਰਵ੍ਰਿਤੀ ਲਈ ਪ੍ਰੋਗਰਾਮਜ਼ ਅਤੇ ਨੀਤੀਆਂ ਦਾ ਸਮਰਥਨ ਕਰਨ ਲਈ ਅਧਿਕਾਰ ਦਿੱਤੇ ਗਏ ਹਨ ।
********
ਐੱਸ ਕੇ
(Release ID: 1724728)
Visitor Counter : 179