ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਗੰਗਵਾਰ ਨੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ; ਆਈ.ਐਲ.ਸੀ. ਦੇ 109ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ

Posted On: 05 JUN 2021 12:33PM by PIB Chandigarh

 

ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ ) ਸ਼੍ਰੀ ਸੰਤੋਸ਼ ਗੰਗਵਾਰ ਨੇ ਮਹਾਮਾਰੀ ਦੇ ਪ੍ਰਭਾਵ ਨਾਲ ਮੁਕਾਬਲਾ ਕਰਨ ਅਤੇ ਇਸਦੇ ਖਿਲਾਫ ਮਜ਼ਬੂਤ ਬਨਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਦਿਸ਼ਾ ‘ਚ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੱਲ ਸ਼ਾਮ ਇੱਥੇ ਆਈ.ਐਲ.ਸੀ. ਦੇ 109ਵੇਂ ਸੈਸ਼ਨ ਦੇ ਅਨੁਸਾਰ ਗੁਟ ਨਿਰਪੇਖ ਅੰਦੋਲਨ ਕਿਰਤ ਮੰਤਰੀਆਂ ਦੀ ਵਰਚੂਅਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗੰਗਵਾਰ ਨੇ ਕਿਹਾ ਕਿ ਦੁਨੀਆ ਨੇ ਜੀਵਨ ਅਤੇ ਰੋਜ਼ੀ ਰੋਟੀ ਦੇ ਨੁਕਸਾਨ, ਮਾਲੀ ਹਾਲਤ ਦੀ ਮੰਦੀ, ਸਮਾਜ ਦੇ ਸਮੁੱਚੇ ਵਰਗਾਂ ’ਤੇ ਪ੍ਰਤੀਕੂਲ ਪ੍ਰਭਾਵ ਵੇਖਿਆ ਹੈ ਅਤੇ ਵਿਸ਼ੇਸ਼ ਤੌਰ 'ਤੇ ਕਮਜੋਰ ਜ਼ਿਆਦਾ ਅਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਦੇਖਭਾਲ ਪ੍ਰਣਾਲੀਆਂ, ਸਾਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਸਿਰਜਣ ਲਈ ਬਿਹਤਰ ਸਮਰਥਨ ਯਕੀਨੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਮਹਾਮਾਰੀ ਨਾਲ ਨਿੱਬੜਨ ਅਤੇ ਨੀਤੀਗਤ ਪੱਧਰਾਂ ’ਤੇ ਇੱਕ ਪ੍ਰਭਾਵੀ ਪ੍ਰਤੀਕ੍ਰਿਆ ਦੇਣ ਦੀ ਲੋੜ ਹੈ ਤਾਂ ਜੋ ਨਿਰੰਤਰ ਵਪਾਰ, ਕਮਾਈ, ਸੁਰੱਖਿਆ ਅਤੇ ਸਭ ਤੋਂ ਉੱਪਰ ਸਾਰਿਆਂ ਦੀ ਭਲਾਈ ਕੀਤੀ ਜਾ ਸਕੇ ।   

ਮੰਤਰੀ ਨੇ ਦੱਸਿਆ ਕਿ ਭਾਰਤ ਨੇ ਵੱਡੇ ਪੈਮਾਨੇ ’ਤੇ ਟੀਕਾਕਰਣ ਅਭਿਆਨ ਚਲਾਇਆ ਹੈ ਅਤੇ ਹੁਣ ਤੱਕ ਕੁਲ 223 ਮਿਲੀਅਨ ਟੀਕੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੀਵਨ ਅਤੇ ਰੋਜ਼ੀ ਰੋਟੀ ‘ਚ ਗੈਰ ਮਾਮੂਲੀ ਫੇਰਬਦਲ  ਹੋਏ ਹਨ ਅਤੇ ਹੁਣ ਕਾਰਜ ਸ਼ੈਲੀ ਲਈ ਨਵਾਂ ਦਿ੍ਸ਼ਟੀਕੋਣ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਡਿਜੀਟਲ ਪਲੇਟਫਾਰਮ ਦੇ ਪ੍ਰਯੋਗ ਨੇ ਚੁਨੌਤੀਆਂ ਤਾਂ ਖੜੀਆਂ ਕੀਤੀਆਂ ਹਨ ਪਰ ਨਾਲ ਹੀ ਜ਼ਿਆਦਾ ਮੌਕੇ ਵੀ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਗਿਗ ਅਤੇ ਪਲੇਟਫਾਰਮ ਅਮਲੇ ਦੀ ਸਮਾਜਕ ਸੁਰੱਖਿਆ ਲਈ ਕਾਨੂੰਨੀ ਪ੍ਰਾਰੂਪ ਵੀ ਬਣਾਇਆ ਹੈ । 

ਸ਼੍ਰੀ ਗੰਗਵਾਰ ਨੇ ਕਿਹਾ ਕਿ ਰੁਜ਼ਗਾਰ ਇੱਕ ਮਹੱਤਵਪੂਰਣ ਪਹਿਲੂ ਹੋਣ ਦੇ ਕਾਰਨ, ਭਾਰਤ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਸਿਹਤ ਅਤੇ ਵਿੱਤੀ ਮੋਰਚੇ ’ਤੇ ਵੀ ਰੁਜ਼ਗਾਰ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਮਹੱਤਵਪੂਰਣ ਕੋਸ਼ਿਸ਼ ਕਰ ਰਿਹਾ  ਹੈ। ਭਾਰਤ ਨੇ ਮਾਲੀ ਹਾਲਾਤ ਨੂੰ ਮਜ਼ਬੂਤ ਕਰਨ ਲਈ ਆਤਮ-ਨਿਰਭਰਤਾ ਲਈ 27 ਹਜ਼ਾਰ ਅਰਬ ਰੁਪਏ ਦੇ ਆਤਮ-ਨਿਰਭਰ ਭਾਰਤ ਪੈਕੇਜ ਦਾ ਸ਼ੁਭਾਰੰਭ ਕੀਤਾ ਹੈ, ਜਿਸ ਵਿੱਚ ਸ਼ਾਮਿਲ ਨਵੇਂ ਕਰਮਚਾਰੀਆਂ ਦੇ ਸੰਬੰਧ ਵਿੱਚ ਸਰਕਾਰ ਵਲੋਂ ਤਨਖਾਹ ਦੇ 24% ਤੱਕ ਈ.ਪੀ.ਐਫ. ਯੋਗਦਾਨ ਦਾ ਭੁਗਤਾਨ ਵੀ ਸ਼ਾਮਿਲ ਹੈ । ਇਸਦੇ ਇਲਾਵਾ ਪਿਛਲੇ ਤਿੰਨ ਸਾਲਾਂ ਵਿੱਚ ਮੁਦਰਾ ਯੋਜਨਾ ਦੇ ਤਹਿਤ ਨੌ ਹਜ਼ਾਰ ਅਰਬ ਦੇ ਆਨੁਸ਼ੰਗਿਕ ਮੁਕਤ ਕਰਜੇ ਦੀ ਵੰਡ ਕੀਤੀ ਕੀਤੀ ਗਈ ਹੈ, ਜਿਸ ਵਿੱਚ ਔਰਤਾਂ ਦੇ ਲੱਗਭੱਗ 70% ਖਾਤੇ ਹਨ। 

ਮੰਤਰੀ ਨੇ ਕਿਹਾ ਕਿ ਪੇਂਡੂ ਭਾਰਤ ਲਈ ਮਹਾਤਮਾ ਗਾਂਧੀ ਨਰੇਗਾ ਯੋਜਨਾ ਦੇ ਤਹਿਤ ਦੈਨਿਕ ਮਜ਼ਦੂਰੀ ਵਿੱਚ ਵਾਧੇ ਦੇ ਪਰਿਣਾਮ ਸਵਰੂਪ ਸਿਰਫ ਪਿਛਲੇ ਵਿੱਤੀ ਸਾਲ ਦੇ ਦੌਰਾਨ 3.9 ਬਿਲੀਅਨ ਵਿਅਕਤੀ ਦਿਨ ਦਾ ਰੋਜ਼ਗਾਰ ਸਿਰਜਣ ਹੋਇਆ ਹੈ। 

 

*********


ਐਮਐਸ/ਜੇਕੇ


(Release ID: 1724724)