ਪ੍ਰਧਾਨ ਮੰਤਰੀ ਦਫਤਰ
ਸੀਐੱਸਆਈਆਰ ਬੈਠਕ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
Posted On:
04 JUN 2021 3:26PM by PIB Chandigarh
ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਕੈਬਨਿਟ ਵਿੱਚ ਮੇਰੀ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਪੀਯੂਸ਼ ਗੋਇਲ ਜੀ, ਡਾ. ਹਰਸ਼ਵਰਧਨ ਜੀ, ਪ੍ਰਿੰਸੀਪਲ ਸਾਇੰਟਿਫਿਕ ਅਡਵਾਈਜ਼ਰ ਵਿਜੈ ਰਾਘਵਨ ਜੀ, CSIR ਦੇ ਡਾਇਰੈਕਟਰ ਜਨਰਲ ਸ਼ੇਖਰ ਮੰਡੇ ਜੀ, ਸਾਰੇ ਵਿਗਿਆਨਕਗਣ, ਇੰਡਸਟ੍ਰੀ ਅਤੇ ਸਿੱਖਿਆ ਜਗਤ ਦੇ ਸਨਮਾਨਿਤ ਪ੍ਰਤੀਨਿਧੀ ਅਤੇ ਸਾਥੀਓ!
CSIR ਦੀ ਅੱਜ ਦੀ ਇਹ ਮਹੱਤਵਪੂਰਨ ਬੈਠਕ ਇੱਕ ਬੇਹੱਦ ਅਹਿਮ ਕਾਲਖੰਡ ਵਿੱਚ ਹੋ ਰਹੀ ਹੈ। ਕੋਰੋਨਾ ਗਲੋਬਲ ਮਹਾਮਾਰੀ, ਪੂਰੀ ਦੁਨੀਆ ਦੇ ਸਾਹਮਣੇ ਇਸ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਆਈ ਹੈ। ਲੇਕਿਨ ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਦੋਂ ਜਦੋਂ ਮਾਨਵਤਾ ‘ਤੇ ਕੋਈ ਵੱਡਾ ਸੰਕਟ ਆਇਆ ਹੈ, science ਨੇ ਹੋਰ ਬਿਹਤਰ ਭਵਿੱਖ ਦੇ ਰਸਤੇ ਤਿਆਰ ਕਰ ਦਿੱਤੇ ਹਨ। ਸੰਕਟ ਵਿੱਚ ਸਮਾਧਾਨ ਅਤੇ ਸੰਭਾਵਨਾਵਾਂ ਨੂੰ ਤਲਾਸ਼ਣਾ, ਇੱਕ ਨਵੀਂ ਸਮਰੱਥਾ ਦੀ ਸਿਰਜਣਾ ਕਰ ਦੇਣਾ, ਇਹੀ ਤਾਂ science ਦਾ ਮੂਲਭੂਤ ਬੇਸਿਕ ਨੇਚਰ ਹੈ। ਇਹੀ ਕੰਮ ਸਦੀਆਂ ਤੋਂ ਦੁਨੀਆ ਦੇ ਅਤੇ ਭਾਰਤ ਦੇ ਵਿਗਿਆਨੀਆਂ ਨੇ ਕੀਤਾ ਹੈ, ਇਹੀ ਕੰਮ ਉਹ ਅੱਜ ਇੱਕ ਵਾਰ ਫਿਰ ਕਰ ਰਹੇ ਹਨ।
ਕਿਸੇ ਆਇਡੀਆ ਨੂੰ theory ਦੇ ਰੂਪ ਵਿੱਚ ਲਿਆਉਣਾ, ਲੈਬਸ ਵਿੱਚ ਉਸ ਦਾ practical ਕਰਨਾ, ਅਤੇ ਫਿਰ implement ਕਰਕੇ ਸਮਾਜ ਨੂੰ ਦੇ ਦੇਣਾ, ਇਹ ਕੰਮ ਪਿਛਲੇ ਡੇਢ ਸਾਲਾਂ ਵਿੱਚ ਸਾਡੇ ਵਿਗਿਆਨੀਆਂ ਨੇ ਜਿਸ scale ਅਤੇ speed ‘ਤੇ ਕੀਤਾ ਹੈ, ਉਹ ਬੇਮਿਸਾਲ ਹੈ! ਮਾਨਵਤਾ ਨੂੰ ਇੰਨੀ ਵੱਡੀ ਆਪਦਾ ਤੋਂ ਉਬਾਰਨ ਦੇ ਲਈ ਇੱਕ ਸਾਲ ਦੇ ਅੰਦਰ ਵੈਕਸੀਨ ਬਣਾ ਕੇ ਲੋਕਾਂ ਨੂੰ ਦੇ ਦੇਣ ਦਾ ਇਹ ਇੰਨਾ ਵੱਡਾ ਕੰਮ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਸ਼ਾਇਦ। ਬੀਤੀ ਸ਼ਤਾਬਦੀ ਦਾ ਅਨੁਭਵ ਹੈ ਜਦੋਂ ਪਹਿਲਾਂ ਕੋਈ ਖੋਜ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਹੁੰਦੀ ਸੀ ਤਾਂ ਭਾਰਤ ਨੂੰ ਉਸ ਦੇ ਲਈ ਕਈ-ਕਈ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਲੇਕਿਨ ਅੱਜ ਸਾਡੇ ਦੇਸ਼ ਦੇ ਵਿਗਿਆਨੀ ਦੂਸਰੇ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਮਾਨਵ ਜਾਤੀ ਦੀ ਸੇਵਾ ਕਰਨ ਵਿੱਚ ਜੁਟੇ ਹੋਏ ਹਨ, ਚਲ ਰਹੇ ਹਨ, ਉਤਨੀ ਹੀ ਤੇਜ਼ ਗਤੀ ਨਾਲ ਕੰਮ ਕਰ ਰਹੇ ਹਨ।
ਸਾਡੇ ਵਿਗਿਆਨੀਆਂ ਨੇ ਇੱਕ ਸਾਲ ਵਿੱਚ ਹੀ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਬਣਾਈ, ਅਤੇ ਦੇਸ਼ਵਾਸੀਆਂ ਦੇ ਲਈ ਉਪਲਬਧ ਵੀ ਕਰਵਾ ਦਿੱਤੀ। ਇੱਕ ਸਾਲ ਵਿੱਚ ਹੀ ਸਾਡੇ ਵਿਗਿਆਨੀਆਂ ਨੇ ਕੋਵਿਡ ਟੈਸਟਿੰਗ ਕਿਟਸ ਅਤੇ ਜ਼ਰੂਰੀ ਉਪਕਰਣਾਂ ਨਾਲ ਦੇਸ਼ ਨੂੰ ਆਤਮਨਿਰਭਰ ਬਣਾ ਦਿੱਤਾ। ਇੰਨੇ ਘੱਟ ਸਮੇਂ ਵਿੱਚ ਹੀ ਸਾਡੇ ਵਿਗਿਆਨੀਆਂ ਨੇ ਕੋਰੋਨਾ ਨਾਲ ਲੜਾਈ ਵਿੱਚ ਨਵੀਆਂ-ਨਵੀਆਂ ਪ੍ਰਭਾਵੀ ਦਵਾਈਆਂ ਤਲਾਸ਼ੀਆਂ, ਆਕਸੀਜਨ ਪ੍ਰੋਡਕਸ਼ਨ ਨੂੰ ਸਪੀਡ-ਅੱਪ ਕਰਨ ਦੇ ਰਸਤੇ ਖੋਜੇ। ਤੁਹਾਡੇ ਇਸ ਯੋਗਦਾਨ ਨਾਲ, ਇਸ ਅਸਾਧਾਰਣ ਪ੍ਰਤਿਭਾ ਨਾਲ ਹੀ ਦੇਸ਼ ਇੰਨੀ ਵੱਡੀ ਲੜਾਈ ਲੜ ਰਿਹਾ ਹੈ। CSIR ਦੇ ਵਿਗਿਆਨੀਆਂ ਨੇ, ਉਨ੍ਹਾਂ ਨੇ ਵੀ ਇਸ ਦੌਰਾਨ ਅਲੱਗ-ਅਲੱਗ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਮੈਂ ਤੁਹਾਡਾ ਸਭ, ਸਾਰੇ ਵਿਗਿਆਨੀਆਂ ਦਾ, ਸਾਡੇ institutes ਦਾ, ਇੰਡਸਟ੍ਰੀ ਦਾ ਪੂਰੇ ਦੇਸ਼ ਦੀ ਤਰਫੋਂ ਧੰਨਵਾਦ ਕਰਦਾ ਹਾਂ।
ਸਾਥੀਓ,
ਕਿਸੇ ਵੀ ਦੇਸ਼ ਵਿੱਚ science ਅਤੇ ਟੈਕਨੋਲੋਜੀ ਉਤਨੀ ਹੀ ਉਚਾਈਆਂ ਨੂੰ ਛੂਹੰਦੀ ਹੈ, ਜਿਤਨਾ ਬਿਹਤਰ ਉਸ ਦਾ ਇੰਡਸਟ੍ਰੀ ਨਾਲ, ਮਾਰਕਿਟ ਨਾਲ ਸਬੰਧ ਹੁੰਦਾ ਹੈ, coordination ਹੁੰਦਾ ਹੈ, interlink ਵਿਵਸਥਾ ਹੁੰਦਾ ਹੈ। ਸਾਡੇ ਦੇਸ਼ ਵਿੱਚ CSIR science, ਸੋਸਾਇਟੀ ਅਤੇ ਇੰਡਸਟ੍ਰੀ ਦੀ ਇਸੇ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਇੱਕ institutional arrangement ਦਾ ਕੰਮ ਕਰ ਰਹੀ ਹੈ। ਸਾਡੀ ਇਸ ਸੰਸਥਾ ਨੇ ਦੇਸ਼ ਨੂੰ ਕਿੰਨੀਆਂ ਹੀ ਪ੍ਰਤਿਭਾਵਾਂ ਦਿੱਤੀਆਂ ਹਨ, ਕਿੰਨੇ ਹੀ ਵਿਗਿਆਨੀ ਦਿੱਤੇ ਹਨ। ਸ਼ਾਂਤੀਸਵਰੂਪ ਭਟਨਾਗਰ ਜਿਹੇ ਮਹਾਨ ਵਿਗਿਆਨੀ ਨੇ ਇਸ ਸੰਸਥਾ ਨੂੰ ਅਗਵਾਈ ਦਿੱਤੀ ਹੈ। ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਇਆ ਹਾਂ ਅਤੇ ਇਸੇ ਲਈ, ਹਰ ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਜਦੋਂ ਕਿਸੇ ਸੰਸਥਾ ਦੀ ਇਤਨੀ ਮਹਾਨ legacy ਹੋਵੇ ਤਾਂ ਭਵਿੱਖ ਦੇ ਲਈ ਉਸ ਦੀ ਜ਼ਿੰਮੇਦਾਰੀ ਵੀ ਉਤਨੀ ਹੀ ਵਧ ਜਾਂਦੀ ਹੈ। ਅੱਜ ਵੀ ਮੇਰੀਆਂ ਅਤੇ ਦੇਸ਼ ਦੀਆਂ, even ਮਾਨਵਜਾਤੀ ਦੀਆਂ ਆਪ ਸਭ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ, ਵਿਗਿਆਨੀਆਂ ਤੋਂ, ਟੈਕਨਿਸ਼ੀਅਨਾਂ ਬਹੁਤ ਉਮੀਦਾਂ ਹਨ।
ਸਾਥੀਓ,
CSIR ਦੇ ਪਾਸ research ਅਤੇ patents ਦਾ ਇੱਕ powerful eco-system ਹੈ। ਤੁਸੀਂ ਦੇਸ਼ ਦੀਆਂ ਕਈ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੰਮ ਕਰ ਰਹੇ ਹੋ। ਲੇਕਿਨ ਅੱਜ ਦੇਸ਼ ਦੇ ਟੀਚੇ ਅਤੇ ਦੇਸ਼ਵਾਸੀਆਂ ਦੇ ਸੁਪਨੇ 21ਵੀਂ ਸਦੀ ਦੀ ਨੀਂਹ ‘ਤੇ ਅਧਾਰਿਤ ਹਨ। ਅਤੇ ਇਸ ਲਈ CSIR ਜਿਹੀਆਂ ਸੰਸਥਾਵਾਂ ਦੇ ਸਾਡੇ ਟੀਚੇ ਵੀ ਅਸਾਧਾਰਣ ਹਨ। ਅੱਜ ਭਾਰਤ, agriculture ਤੋਂ astronomy ਤੱਕ, Disaster management ਤੋਂ defence technology ਤੱਕ, ਵੈਕਸੀਨ ਤੋਂ ਵਰਚੁਅਲ ਰੀਅਲਿਟੀ ਤੱਕ, ਬਾਇਓਟੈਕਨੋਲੋਜੀ ਤੋਂ ਲੈ ਕੇ ਬੈਟਰੀ ਟੈਕਨੋਲੋਜੀ ਤੱਕ, ਹਰ ਦਿਸ਼ਾ ਵਿੱਚ ਆਤਮਨਿਰਭਰ ਅਤੇ ਸਸ਼ਕਤ ਬਣਨਾ ਚਾਹੁੰਦਾ ਹੈ।
ਅੱਜ ਭਾਰਤ sustainable development ਅਤੇ clean energy ਦੇ ਖੇਤਰ ਵਿੱਚ ਦੁਨੀਆ ਨੂੰ ਰਸਤਾ ਦਿਖਾ ਰਿਹਾ ਹੈ। ਅੱਜ ਅਸੀਂ software ਤੋਂ ਲੈ ਕੇ satellites ਤੱਕ, ਦੂਸਰੇ ਦੇਸ਼ਾਂ ਦੇ ਵਿਕਾਸ ਨੂੰ ਵੀ ਗਤੀ ਦੇ ਰਹੇ ਹਾਂ, ਦੁਨੀਆ ਦੇ ਵਿਕਾਸ ਵਿੱਚ ਪ੍ਰਮੁੱਖ engine ਦੀ ਭੂਮਿਕਾ ਨਿਭਾ ਰਹੇ ਹਾਂ। ਇਸ ਲਈ, ਸਾਡੇ ਟੀਚੇ ਵੀ ਵਰਤਮਾਨ ਤੋਂ ਦੋ ਕਦਮ ਅੱਗੇ ਹੀ ਹੋਣੇ ਚਾਹੀਦੇ ਹਨ। ਸਾਨੂੰ ਇਸ ਦਹਾਕੇ ਦੀਆਂ ਜ਼ਰੂਰਤਾਂ ਦੇ ਨਾਲ ਹੀ ਆਉਣ ਵਾਲੇ ਦਹਾਕਿਆਂ ਦੀ ਤਿਆਰੀ ਹੁਣ ਤੋਂ ਹੀ ਕਰਨੀ ਹੋਵੇਗੀ। ਆਫ਼ਤਾਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਵੀ, ਕੋਰੋਨਾ ਜਿਹੀ ਮਹਾਮਾਰੀ ਅੱਜ ਸਾਡੇ ਸਾਹਮਣੇ ਹੈ, ਲੇਕਿਨ ਅਜਿਹੀਆਂ ਹੀ ਕਈ ਚੁਣੌਤੀਆਂ ਭਵਿੱਖ ਦੇ ਗਰਭ ਵਿੱਚ ਛਿਪੀਆਂ ਹੋ ਸਕਦੀਆਂ ਹਨ। ਉਦਾਹਰਣ ਦੇ ਤੌਰ ‘ਤੇ, ਕਲਾਇਮੇਟ ਚੇਂਜ ਨੂੰ ਲੈ ਕੇ ਇੱਕ ਬਹੁਤ ਬੜੀ ਆਸ਼ੰਕਾ ਦੁਨੀਆ ਭਰ ਦੇ ਐਕਸਪਰਟਸ ਲਗਾਤਾਰ ਵਿਅਕਤ ਕਰ ਰਹੇ ਹਨ। ਸਾਡੇ ਵਿਗਿਆਨੀਆਂ ਨੂੰ, ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਭਵਿੱਖ ਦੀਆਂ ਇਨ੍ਹਾਂ ਚੁਣੌਤੀਆਂ ਦੇ ਲਈ ਹੁਣ ਤੋਂ ਹੀ ਇੱਕ scientific approach ਦੇ ਨਾਲ ਤਿਆਰੀ ਕਰਨੀ ਹੋਵੇਗੀ। ਕਾਰਬਨ capture ਤੋਂ ਲੈ ਕੇ energy storage ਅਤੇ green hydrogen technologies ਤੱਕ, ਸਾਨੂੰ ਹਰ ਦਿਸ਼ਾ ਵਿੱਚ ਲੀਡ ਲੈਣੀ ਹੋਵੇਗੀ।
ਸਾਥੀਓ,
ਹੁਣੇ ਇੱਥੇ ਆਪ ਸਭ ਦੀ ਤਰਫੋਂ ਇੰਡਸਟ੍ਰੀ ਦੇ ਨਾਲ collaboration ਨੂੰ ਹੋਰ ਬਿਹਤਰ ਬਣਾਉਣ ‘ਤੇ ਖਾਸ ਜ਼ੋਰ ਦਿੱਤਾ ਗਿਆ। ਲੇਕਿਨ ਜਿਵੇਂ ਕਿ ਮੈਂ ਕਿਹਾ, CSIR ਦੀ ਭੂਮਿਕਾ ਇਸ ਤੋਂ ਵੀ ਇੱਕ ਕਦਮ ਅੱਗੇ ਦੀ ਹੈ। ਤੁਹਾਨੂੰ ਇੰਡਸਟ੍ਰੀ ਦੇ ਨਾਲ-ਨਾਲ ਸਮਾਜ ਨੂੰ ਵੀ ਨਾਲ ਲੈ ਕੇ ਚਲਣਾ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਮੈਂ ਪਿਛਲੇ ਸਾਲ ਜੋ ਸੁਝਾਅ ਰੱਖਿਆ ਸੀ, CSIR ਨੇ ਉਸ ਨੂੰ implement ਕਰਦੇ ਹੋਏ ਸਮਾਜ ਨਾਲ ਸੰਵਾਦ ਕਰਨਾ ਅਤੇ ਸੁਝਾਅ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀਆਂ ਜ਼ਰੂਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਤੁਹਾਡੇ ਇਹ ਯਤਨ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦਾ ਭਵਿੱਖ ਵੀ ਬਦਲ ਰਹੇ ਹਨ।
ਉਦਾਹਰਣ ਦੇ ਤੌਰ ‘ਤੇ, 2016 ਵਿੱਚ ਦੇਸ਼ ਨੇ aroma mission launch ਕੀਤਾ ਸੀ, ਅਤੇ CSIR ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਦੇਸ਼ ਦੇ ਹਜ਼ਾਰਾਂ ਕਿਸਾਨ floriculture ਨਾਲ ਆਪਣੇ ਭਾਗ ਬਦਲ ਰਹੇ ਹਨ। ਹਿੰਗ ਜਿਹੀ ਚੀਜ਼ ਜੋ ਹਰ ਭਾਰਤੀ ਰਸੋਈ ਦਾ ਸਦੀਆਂ ਤੋਂ ਹਿੱਸਾ ਰਹੀ ਹੈ, ਭਾਰਤ ਹਿੰਗ ਦੇ ਲਈ ਹਮੇਸ਼ਾ ਦੁਨੀਆ ਦੇ ਹੋਰ ਦੇਸ਼ਾਂ ‘ਤੇ ਆਯਾਤ ‘ਤੇ ਹੀ ਨਿਰਭਰ ਰਿਹਾ ਹੈ। CSIR ਨੇ ਇਸ ਦਿਸ਼ਾ ਵਿੱਚ ਪਹਿਲ ਕੀਤੀ, ਅਤੇ ਅੱਜ ਦੇਸ਼ ਦੇ ਅੰਦਰ ਹੀ ਹਿੰਗ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਅਜਿਹੀਆਂ ਕਿੰਨੀਆਂ ਹੀ ਸੰਭਾਵਨਾਵਾਂ ਤੁਹਾਡੀਆਂ ਲੈਬਸ ਵਿੱਚ ਸਚਾਈ ਵਿੱਚ ਬਦਲਦੀਆਂ ਹਨ, ਵਿਕਸਿਤ ਹੁੰਦੀਆਂ ਹਨ। ਕਈ ਵਾਰ ਤਾਂ ਤੁਸੀਂ ਇੰਨਾ ਵੱਡਾ ਕੰਮ ਕਰ ਦਿੰਦੇ ਹੋ ਕਿ ਸਰਕਾਰ ਨੂੰ, ਮੰਤਰਾਲੇ ਨੂੰ ਵੀ ਉਸ ਦੀ ਜਾਣਕਾਰੀ ਹੁੰਦੀ ਹੈ, ਅਤੇ ਜਦੋਂ ਪਤਾ ਚੱਲਦਾ ਹੈ ਤਾਂ ਹਰ ਕੋਈ ਹੈਰਾਨ ਹੋ ਜਾਂਦੇ ਹਨ।
ਇਸ ਲਈ, ਮੇਰਾ ਇੱਕ ਹੋਰ ਸੁਝਾਅ ਹੈ ਤੁਹਾਨੂੰ ਅਤੇ ਮੇਰਾ ਸੁਝਾਅ ਹੈ ਕਿ ਤੁਹਾਨੂੰ ਤੁਹਾਡੀ ਇਹ ਸਾਰੀ ਜਾਣਕਾਰੀ ਲੋਕਾਂ ਦੇ ਲਈ ਸੁਲਭ ਬਣਾਉਣੀ ਚਾਹੀਦੀ ਹੈ। ਕੋਈ ਵੀ ਵਿਅਕਤੀ CSIR ਦੀਆਂ researches ਬਾਰੇ, ਤੁਹਾਡੇ ਕੰਮ ਬਾਰੇ search ਕਰ ਸਕੇ, ਅਤੇ ਅਗਰ ਕੋਈ ਚਾਹੁੰਦਾ ਹੈ ਤਾਂ ਉਨ੍ਹਾਂ ਨਾਲ ਜੁੜ ਵੀ ਸਕੇ, ਇਸ ‘ਤੇ ਵੀ ਤੁਸੀਂ ਸਭ ਨੇ ਨਿਰੰਤਰ ਜ਼ੋਰ ਦੇਣਾ ਹੀ ਹੋਵੇਗਾ। ਇਸ ਨਾਲ, ਤੁਹਾਡੇ ਕੰਮ ਅਤੇ ਤੁਹਾਡੇ products ਨੂੰ ਵੀ support ਹੋਵੇਗੀ, ਅਤੇ ਸਮਾਜ ਵਿੱਚ, ਇੰਡਸਟ੍ਰੀ ਵਿੱਚ ਇੱਕ scientific approach ਵੀ ਵਧੇਗੀ।
ਸਾਥੀਓ,
ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਕਰਨ ਦਾ ਨਿਕਟ ਭਵਿੱਖ ਆਉਣ ਵਾਲਾ ਹੈ, ਬਹੁਤ ਹੀ ਜਲਦੀ ਅਸੀਂ ਪਹੁੰਚ ਰਹੇ ਹਾਂ। ਤਾਂ ਸਾਨੂੰ ਆਜ਼ਾਦੀ ਦੇ 75 ਸਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਪਸ਼ਟ ਸੰਕਲਪਾਂ ਦੇ ਨਾਲ, time bound framework ਦੇ ਨਾਲ ਨਿਸ਼ਚਿਤ ਦਿਸ਼ਾ ਵਿੱਚ roadmap ਦੇ ਨਾਲ ਅੱਗੇ ਵਧਣਾ ਸਾਡੇ work culture ਨੂੰ ਬਦਲਣ ਦੇ ਲਈ ਬਹੁਤ ਕੰਮ ਆਵੇਗਾ। ਕੋਰੋਨਾ ਦੇ ਇਸ ਸੰਕਟ ਨੇ ਰਫ਼ਤਾਰ ਭਲੇ ਕੁਝ ਧੀਮੀ ਕੀਤੀ ਹੈ ਲੇਕਿਨ ਅੱਜ ਵੀ ਸਾਡਾ ਸੰਕਲਪ ਹੈ- ਆਤਮਨਿਰਭਰ ਭਾਰਤ, ਸਸ਼ਕਤ ਭਾਰਤ। ਅੱਜ MSME ਤੋਂ ਲੈ ਕੇ ਨਵੇਂ-ਨਵੇਂ ਸਟਾਰਟਅੱਪਸ ਤੱਕ, ਖੇਤੀਬਾੜੀ ਤੋਂ ਲੈ ਕੇ education sector, ਹਰ ਖੇਤਰ ਵਿੱਚ ਦੇਸ਼ ਦੇ ਸਾਹਮਣੇ ਅਣਗਿਣਤ ਸੰਭਾਵਨਾਵਾਂ ਦਾ ਅੰਬਾਰ ਪਿਆ ਹੋਇਆ ਹੈ।
ਇਨ੍ਹਾਂ ਸੰਭਾਵਨਾਵਾਂ ਨੂੰ ਸਿੱਧ ਕਰਨ ਦੀ ਜ਼ਿੰਮੇਦਾਰੀ ਤੁਹਾਨੂੰ ਸਭ ਨੂੰ ਉਠਾਉਣੀ ਹੈ, ਦੇਸ਼ ਦੇ ਨਾਲ ਮਿਲ ਕੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨਾ ਹੈ। ਸਾਡੇ ਵਿਗਿਆਨੀਆਂ ਨੇ, ਸਾਡੀ ਇੰਡਸਟ੍ਰੀ ਨੇ ਜੋ ਭੂਮਿਕਾ ਕੋਰੋਨਾ ਦੇ ਦੌਰਾਨ ਨਿਭਾਈ ਹੈ, ਸਾਨੂੰ ਇਸੇ ਸਫਲਤਾ ਨੂੰ ਅੱਗੇ ਹਰ ਖੇਤਰ ਵਿੱਚ ਦੁਹਰਾਉਣਾ ਹੈ। ਮੈਨੂੰ ਵਿਸ਼ਵਾਸ ਹੈ, ਤੁਹਾਡੀ ਪ੍ਰਤਿਭਾ ਅਤੇ ਤੁਹਾਡੇ institution ਦੀ ਪਰੰਪਰਾ ਅਤੇ ਮਿਹਨਤ ਨਾਲ ਦੇਸ਼ ਇਸੇ ਗਤੀ ਦੇ ਨਿਤ-ਨਵੇਂ ਟੀਚੇ ਹਾਸਲ ਕਰੇਗਾ, ਅਤੇ 130 ਕਰੋੜ ਤੋਂ ਵੀ ਅਧਿਕ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ।
ਮੈਨੂੰ ਤੁਹਾਡੇ ਸਭ ਦੇ ਵਿਚਾਰਾਂ ਨੂੰ ਸੁਣਨ ਦਾ ਅਵਸਰ ਮਿਲਿਆ, ਬਹੁਤ ਵਿਵਹਾਰਕ ਗੱਲਾਂ ਤੁਸੀਂ ਦੱਸ ਰਹੇ ਸੀ, ਅਨੁਭਵ ਦੇ ਅਧਾਰ ‘ਤੇ ਦੱਸ ਰਹੇ ਸੀ। ਮੈਂ ਜ਼ਰੂਰ ਚਾਹਵਾਗਾਂ ਕਿ ਜਿਨ੍ਹਾਂ-ਜਿਨ੍ਹਾਂ ਦੇ ਪਾਸ ਇਸ ਕੰਮ ਦੀ ਜ਼ਿੰਮੇਵਾਰੀ ਹੈ, ਤੁਸੀਂ ਸਾਥੀਆਂ ਨੇ ਜੋ ਸੁਝਾਅ ਦਿੱਤੇ ਹਨ, ਜੋ ਉਮੀਦਾਂ ਕੀਤੀਆਂ ਹਨ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਦੇਰ ਨਾ ਕੀਤੀ ਜਾਵੇ। ਹਰ ਚੀਜ਼ ਨੂੰ ਇੱਕ ਸਾਰ mission mode ਵਿੱਚ momentum ਦੇ ਨਾਲ ਪੂਰਾ ਕਰਨ ਦਾ ਯਤਨ ਹੋਵੇ ਕਿਉਂਕਿ ਆਖਿਰਕਾਰ ਜਦੋਂ ਇੰਨਾ ਸਮਾਂ ਦੇ ਕੇ ਤੁਸੀਂ ਸਭ ਬੈਠੇ ਹੋ, ਤਾਂ ਬਹੁਤ ਉੱਤਮ ਵਿਚਾਰ ਆਉਣਾ ਬਹੁਤ ਸੁਭਾਵਿਕ ਹੈ ਅਤੇ ਇਸ ਮੰਥਨ ਵਿੱਚੋਂ ਜੋ ਅੰਮ੍ਰਿਤ ਨਿਕਲੇ, ਉਹ ਜਨ-ਜਨ ਤੱਕ ਪਹੁੰਚਣ ਦਾ ਕੰਮ institutional arrangement ਦੇ ਦੁਆਰਾ ਲਗਾਤਾਰ upgrade ਕਰਦੇ ਹੋਏ improvement ਕਰਦੇ ਹੋਏ, ਅਸੀਂ implement ਕਰਨਾ ਹੈ। ਮੈਂ ਤੁਹਾਨੂੰ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਡੀ ਸਭ ਦੀ ਉੱਤਮ ਸਿਹਤ ਦੀ ਵੀ ਕਾਮਨਾ ਕਰਦਾ ਹਾਂ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ! ਨਮਸਕਾਰ!
*****
ਡੀਐੱਸ/ਏਕੇਜੇ/ਏਵੀ/ਏਕੇ
(Release ID: 1724601)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam