ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਫਿਲਮਸ ਡਿਵਿਜ਼ਨ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਉਮੀਦ ਦਾ ਨਖਲਿਸਤਾਨ (ਓਏਸਿਸ ਆਵ੍ ਹੋਪ) ਨਾਮਕ ਇੱਕ ਔਨਲਾਈਨ ਫਿਲਮ ਫੈਸਟੀਵਲ ਪੇਸ਼ ਕੀਤਾ ਜਾ ਰਿਹਾ ਹੈ

Posted On: 04 JUN 2021 12:05PM by PIB Chandigarh

ਵਿਸ਼ਵ ਵਾਤਾਵਰਣ ਦਿਵਸ 5 ਜੂਨ, 2021 ਨੂੰ ਦੁਨੀਆ ਭਰ ਵਿੱਚ "ਈਕੋਸਿਸਟਮ / ਕੁਦਰਤ ਸੰਭਾਲ਼" ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਹਰ ਮਹਾਦੀਪ ਅਤੇ ਹਰ ਸਮੁੰਦਰ ਵਿੱਚ ਵਾਤਾਵਰਣ ਪ੍ਰਣਾਲੀ ਦੇ ਨਿਘਾਰ ਨੂੰ ਰੋਕਣਾ, ਠਲ੍ਹ ਪਾਉਣਾ ਅਤੇ ਉਲਟਾਉਣਾ ਹੈ। ਪੁਨਰਕਲਪਨਾ, ਪੁਨਰਸਿਰਜਣਾ,  ਪੁਨਰਸਥਾਪਨ - ਇਸ ਸਾਲ ਦੇ ਜਸ਼ਨਾਂ ਲਈ ਪ੍ਰਮੁੱਖ ਸ਼ਬਦ ਹਨ। ਇਸੇ ਭਾਵਨਾ ਨਾਲ ਯੋਗਦਾਨ ਪਾਉਂਦਿਆਂ, ਇਸ ਮਹੱਤਵਪੂਰਨ ਅਵਸਰ ਨੂੰ ਪ੍ਰਦਰਸ਼ਿਤ ਕਰਨ ਲਈ ਫਿਲਮਸ ਡਿਵਿਜ਼ਨ ਦੁਆਰਾ 5 ਅਤੇ 6 ਜੂਨ, 2021 ਨੂੰ ਵਾਤਾਵਰਣ 'ਤੇ ਔਨਲਾਈਨ ਫਿਲਮ ਫੈਸਟੀਵਲ ਉਮੀਦ ਦਾ ਨਖਲਿਸਤਾਨ (ਓਏਸਿਸ ਆਵ੍ ਹੋਪ) ਪੇਸ਼ ਕੀਤਾ ਜਾ ਰਿਹਾ ਹੈ। 

 

 

 

ਦੋ ਦਿਨਾਂ ਦੇ ਫੈਸਟੀਵਲ ਵਿੱਚ ਅਜਿਹੀਆਂ ਫਿਲਮਾਂ ਸ਼ਾਮਲ ਹੋਣਗੀਆਂ ਜੋ ਵਾਤਾਵਰਣ ਨੂੰ ਮੁੜ ਸੁਰਜੀਤ ਕਰਨ ਅਤੇ ਮਨੁੱਖ ਅਤੇ ਕੁਦਰਤ ਦੇ ਅਟੁੱਟ ਰਿਸ਼ਤੇ ਨੂੰ ਬਹਾਲ ਕਰਨ ਦੇ ਵਿਭਿੰਨ ਤਰੀਕਿਆਂ ਦੇ ਸੁਝਾਅ ਦੇ ਕੇ ਕੁਦਰਤ ਦੀ ਸਹਿ-ਮੌਜੂਦਗੀ ਦੀ ਪੁਨਰਕਲਪਨਾ ਕਰਨ ਦਾ ਪ੍ਰਬਲ ਸੰਦੇਸ਼ ਦਿੰਦੀਆਂ ਹਨ। ਇਨ੍ਹਾਂ ਫਿਲਮਾਂ ਦੀ ਸਟ੍ਰੀਮਿੰਗ ਫਿਲਮਸ ਡਿਵਿਜ਼ਨ ਦੀ ਵੈੱਬਸਾਈਟ ਅਤੇ ਯੂ-ਟਿਊਬ ਚੈਨਲ 'ਤੇ ਕੀਤੀ ਜਾਏਗੀ। 

 

ਵਿਸ਼ੇਸ਼ ‘ਗ੍ਰੀਨ ਪੈਕੇਜ’ ਦੀਆਂ ਫਿਲਮਾਂ ਹਨ:- ਦ ਜੰਗਲ ਮੈਨ ਲੋਈਯਾ (21 ਮਿੰਟ / ਫਰਹਾ ਖਾਤੂਨ), ਇੱਕ ਫਿਲਮ ਜੋ ਮਣੀਪੁਰ ਦੇ ਛੋਟੇ ਪਹਾੜੀ ਖੇਤਰ ਦੇ ਕੁਦਰਤ ਪ੍ਰੇਮੀ ਲੋਈਯਾ ਨਗਾਂਬਾ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ। ਛੇ ਸਾਲਾਂ ਤੱਕ, ਲੋਈਯਾ ਪਹਾੜੀ ‘ਤੇ ਇਕੱਲੇ ਰਹੇ ਅਤੇ ਤਕਰੀਬਨ ਸ਼ੁਰੂ ਤੋਂ ਹੀ ਅਰੰਭ ਕਰ ਕੇ ਸੰਘਣੇ ਜੰਗਲ ਦਾ ਨਿਰਮਾਣ ਕੀਤਾ ਅਤੇ ਸਥਾਨਕ ਭਾਈਚਾਰਿਆਂ ਲਈ ਹਰੀ-ਭਰੀ ਜਗ੍ਹਾ ਤਿਆਰ ਕੀਤੀ। ਇਹ ਕੁਦਰਤ ਨਾਲ ਮਨੁੱਖ ਦੇ ਸਬੰਧਾਂ ਦੀ ਮੁੜ ਰਚਨਾ ਕਰਨ ਅਤੇ ਸ਼ਾਂਤਮਈ ਸਹਿ-ਹੋਂਦ ਦਾ ਸੱਭਿਆਚਾਰ ਬਣਾਉਣ ਦੀ ਇੱਕ ਕਹਾਣੀ ਹੈ। ਲਿਵਿੰਗ ਦ ਨੈਚੁਰਲ ਵੇਅ (76 ਮਿੰਟ / ਸੰਜੀਬ ਪਰਾਸਰ), ਬ੍ਰਹਮਪੁੱਤਰ ਦੇ ਇੱਕ ਛੋਟੇ ਟਾਪੂ 'ਤੇ ਰਹਿਣ ਵਾਲੇ ਮੀਸ਼ਿੰਗ ਕਬੀਲਿਆਂ ਦੇ ਜੀਵਨ, ਜਿਸ ਵਿੱਚ ਕਿਵੇਂ ਬਦਲ ਰਹੇ ਮਾਹੌਲ ਅਤੇ ਵਾਤਾਵਰਣ ਨੇ ਉਨ੍ਹਾਂ ਦੇ ਰਵਾਇਤੀ ਜੀਵਨ ਢੰਗ ਨੂੰ ਢਾਹ ਲਾਈ ਅਤੇ ਚੁਣੌਤੀ ਪੇਸ਼ ਕੀਤੀ ਹੈ, ਬਾਰੇ ਇੱਕ ਕਹਾਣੀ ਹੈ। ਸਾਲੂਮਰਾਦਾ ਥਿੱਮਕਾ-ਦ ਗ੍ਰੀਨ ਕਰੂਸੇਡਰ (43 ਮਿੰਟ / ਪੀ ਰਾਜੇਂਦਰਨ) ਜਿਸ ਵਿੱਚ ਕਰਨਾਟਕ ਦੇ ਇੱਕ ਸਵੈ-ਸਿਖਿਅਤ ਵਾਤਾਵਰਣ ਪ੍ਰੇਮੀ ਦੇ ਕਿਰਦਾਰ ਨੂੰ ਦਰਸਾਇਆ ਗਿਆ ਹੈ, ਜਿਸ ਦੀ ਕੋਈ ਰਸਮੀ ਸਿੱਖਿਆ ਨਹੀਂ ਹੈ। ਸਾਲੂਮਰਾਦਾ ਥਿਮਕਾ ਨੂੰ ਦੁਨੀਆ ਭਰ ਦੇ ਵਾਤਾਵਰਣ ਪ੍ਰੇਮੀਆਂ ਲਈ ਰੋਲ ਮਾਡਲ ਮੰਨਿਆ ਜਾਂਦਾ ਹੈ, ਜਿਸ ਨੇ ਸੜਕਾਂ ਕਿਨਾਰੇ ਸੈਂਕੜੇ ਦਰੱਖਤ ਲਗਾਏ ਹਨ। ਕਲਾਈਮੇਟ ਚੇਂਜ (14 ਮਿੰਟ / ਪੀ ਏਲਾੱਪਨ), ਗਲੋਬਲ ਵਾਰਮਿੰਗ ਅਤੇ ਮੌਸਮ ਵਿੱਚ ਤਬਦੀਲੀ ਦੇ ਖਤਰਿਆਂ ਬਾਰੇ ਫਿਲਮ ਹੈ। ਮਾਈ ਸਨ ਨੀਓ (15 ਮਿੰਟ / ਇੰਜੀਨੀਅਰ / ਸ ਸ਼ਨਮੁਗਨਾਥਨ), ਇੱਕ ਫਿਲਮ ਜੋ ਸਹਿਜਤਾ ਨਾਲ ਪੇਸ਼ ਕਰਦੀ ਹੈ ਕਿ ਕਿਵੇਂ ਇੱਕ ਪੰਜ ਸਾਲਾਂ ਦਾ ਲੜਕਾ ਕੁਦਰਤੀ ਵਾਤਾਵਰਣ ਦੇ ਵਿਚਕਾਰ ਵੱਡਾ ਹੁੰਦਾ ਹੈ, ਸਾਰੇ ਜੀਵਾਂ ਨੂੰ ਪਿਆਰ ਕਰਦਾ ਹੈ ਅਤੇ ਦੂਜਿਆਂ ਲਈ ਮਿਸਾਲ ਕਾਇਮ ਕਰਦਾ ਹੈ, ਅਤੇ ਪਲਾਸਟਿਕ ਵਰਲਡ (7 ਮਿੰਟ / ਸੰਗੀਤ /  ਪੌਸ਼ਾਲੀ ਗਾਂਗੁਲੀ), ਇੱਕ ਐਨੀਮੇਸ਼ਨ ਫਿਲਮ ਹੈ, ਜੋ ਭਵਿੱਖ ਦੇ ਪਲਾਸਟਿਕ ਦੇ ਕੂੜੇ ਵਿੱਚ ਢੱਕੇ ਹੋਏ ਵਿਸ਼ਾਲ ਅਤੇ ਸੁੱਕੇ ਮਨਹੂਸ ਲੈਂਡਸਕੇਪ ਨੂੰ ਦਰਸਾਉਂਦੀ ਹੈ, ਅਤੇ ਮਨੁੱਖੀ ਜੀਵਨ ਅਤੇ ਵਾਤਾਵਰਣ ‘ਤੇ ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਵਿਰੁੱਧ ਚੇਤਾਵਨੀ ਦਿੰਦੀ ਹੈ। 

 

5 ਅਤੇ 6 ਜੂਨ, 2021 ਨੂੰ ਦਿਨ ਭਰ ਇਹ ਫਿਲਮ ਫੈਸਟੀਵਲ www.filmsdivision.org/ ‘ਤੇ, ਅਤੇ “ਡਾਕੂਮੈਂਟਰੀ ਆਵ੍ ਦ ਵੀਕ” https://www.youtube.com/user/FilmsDivision ‘ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।



 

  ************

 

 

 -ਫਿਲਮਸ ਡਿਵਿਜ਼ਨ

022-23522252/ 09004035366

publicity@filmsdivision.org



(Release ID: 1724524) Visitor Counter : 195