ਰੱਖਿਆ ਮੰਤਰਾਲਾ
ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਕੋਸਟ ਗਾਰਡ ਲਈ 11 ਏਅਰਪੋਰਟ ਨਿਗਰਾਨੀ ਰਾਡਾਰ ਖਰੀਦਣ ਦੇ ਸਮਝੌਤੇ ਤੇ ਦਸਤਖਤ ਕੀਤੇ
Posted On:
03 JUN 2021 3:50PM by PIB Chandigarh
ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਕੋਸਟ ਗਾਰਡ ਲਈ ਮੋਨੋਪਲਜ ਸੈਕੰਡਰੀ ਨਿਗਰਾਨੀ ਰਾਡਾਰ ਨਾਲ 11 ਏਅਰਪੋਰਟ ਨਿਗਰਾਨੀ ਰਡਾਰਾਂ ਦੀ ਖਰੀਦ ਲਈ ਮੈਸਰਜ਼ ਮਹਿੰਦਰਾ ਟੈਲੀਫੋਨਿਕਸ ਇੰਟੈਗਰੇਟਡ ਸਿਸਟਮਜ਼ ਲਿਮਟਿਡ, ਮੁੰਬਈ ਨਾਲ 03 ਜੂਨ 2021 ਨੂੰ ਇਕ ਸਮਝੌਤੇ ਤੇ ਦਸਤਖਤ ਕੀਤੇ ਹਨ। 323.47 ਕਰੋੜ ਰੁਪਏ ਦੀ ਕੀਮਤ ਨਾਲ ਕੀਤੀ ਜਾਣ ਵਾਲੀ ਇਹ ਖਰੀਦ 'ਖਰੀਦੋ ਤੇ ਬਣਾਉ' ਦੀ ਸ਼੍ਰੇਣੀ ਦੇ ਤਹਿਤ ਹੋਵੇਗੀ। ਇਨ੍ਹਾਂ ਰਾਡਾਰਾਂ ਦੀ ਸਥਾਪਨਾ, ਹਵਾਈ ਅੱਡਿਆਂ ਦੇ ਆਲੇ-ਦੁਆਲੇ ਹਵਾਈ ਖੇਤਰ ਦੀ ਜਾਗਰੂਕਤਾ ਵਧਾਏਗੀ ਅਤੇ ਭਾਰਤੀ ਜਲ ਸੈਨਾ ਤੇ ਭਾਰਤੀ ਕੋਸਟ ਗਾਰਡ ਦੇ ਫਲਾਇੰਗ ਓਪ੍ਰੇਸ਼ਨਾਂ ਵਿਚ ਸੁਰੱਖਿਆ ਅਤੇ ਕੁਸ਼ਲਤਾ ਵਿਚ ਵਾਧਾ ਹੋਏਗਾ.
ਇਸ ਸਮਝੌਤੇ ਤੇ ਦਸਤਖਤ ਕਰਨਾ ਸਰਕਾਰ ਦੇ 'ਆਤਮਨਿਰਭਰ ਭਾਰਤ ਅਭਿਆਨ' ਅਤੇ ਪ੍ਰੋਗਰਾਮ ਵਿੱਚ ਕੀਤੀ ਗਈ ਕਲਪਨਾ ਦੇ ਉਦੇਸ਼ਾਂ ਦੀ ਦਿਸ਼ਾ ਵੱਲ ਇਕ ਉਪਲਬਧੀ ਹੈ। । ਇਹ ਟੈਕਨੋਲੋਜੀ, ਹੁਨਰ ਵਿਕਾਸ ਅਤੇ ਸਵਦੇਸ਼ੀ ਨਿਰਮਾਣ ਨੂੰ ਸਮਾਉਣ ਦੇ ਸਮਰੱਥ ਬਣਾਏਗੀ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਵੇਗੀ।
**********************
ਏ ਬੀ ਬੀ /ਨੈਮਂਪੀ/ਡੀ ਕੇ/ ਸੈਵੀ/ਏ ਡੀ ਏ
(Release ID: 1724200)
Visitor Counter : 202