ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪਿਛਲੇ ਸਾਲ ਦੇ ਇਸ ਸੀਜ਼ਨ ਦੇ ਮੁਕਾਬਲੇ ਕਣਕ ਦੀ 12.70 ਫ਼ੀਸਦ ਵਧੇਰੇ ਖਰੀਦ ਕੀਤੀ ਗਈ


ਪਿਛਲੇ ਸਾਲ ਦੀ 363.61 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ ਮੌਜੂਦਾ ਆਰਐਮਐਸ ਸੀਜ਼ਨ ਦੌਰਾਨ 409.80 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਚੱਲ ਰਹੀ ਆਰਐਮਐਸ ਕਣਕ ਦੀ ਖਰੀਦ ਦਾ ਤਕਰੀਬਨ 44.12 ਲੱਖ ਕਿਸਾਨਾਂ ਕਿਸਾਨਾਂ ਨੂੰ ਲਾਭ ਹੋਇਆ

ਚੱਲ ਰਹੇ ਕੇਐਮਐਸ 2020-21 ਅਤੇ ਆਰਐਮਐਸ ਲਈ ਐਮਐਸਪੀ ਅਨੁਸਾਰ ਲਗਭਗ 796.46 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ

ਝੋਨੇ ਦੀ ਖਰੀਦ ਵੀ ਹਰ ਸਮੇਂ ਦੇ ਉੱਚ ਪੱਧਰ 'ਤੇ ਪਹੁੰਚੀ, ਕੇਐਮਐਸ 2019-20 ਵਿਚ 773.45 ਐਲਐਮਟੀ ਦੀ ਪਿਛਲੀ ਉੱਚ ਖਰੀਦ ਨੂੰ ਪਾਰ ਕੀਤਾ

ਸਰਕਾਰੀ ਏਜੰਸੀਆਂ ਨੇ ਐਮਐਸਪੀ ਅਨੁਸਾਰ 7,29,854.74 ਮੀਟਰਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ

Posted On: 02 JUN 2021 5:04PM by PIB Chandigarh

ਹਾੜੀ ਦੇ ਚਾਲੂ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ) 2021-22 ਦੌਰਾਨ, ਕਣਕ ਦੀ ਖਰੀਦ ਹਾਲ 

ਹੀ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਦਿੱਲੀ,  ਹਿਮਾਚਲ ਪ੍ਰਦੇਸ਼, ਅਤੇ ਜੰਮੂ ਤੇ 

ਕਸ਼ਮੀਰ ਦੇ ਰਾਜਾਂ ਵਿੱਚ ਸਰਕਾਰਾਂ ਆਪਣੀਆਂ ਮੌਜੂਦਾ ਘੱਟੋ ਘੱਟ  ਸਮਰਥਨ ਮੁੱਲ (ਐੱਮ ਐੱਸ ਪੀ) 

ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਕਰ ਰਹੀਆਂ ਹਨ, ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਖ਼ਰੀਦੀ ਜਾਂਦੀ 

ਸੀ I ਹੁਣ ਤੱਕ (01.06.2021 ਤੱਕ) ਪਿਛਲੇ ਸਾਲ ਦੀ ਇਸੇ ਸਮੇਂ ਤੱਕ 363.61 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ 

ਮੁਕਾਬਲੇ 409.80 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ , ਜੋ ਪਿਛਲੇ ਸਾਲ 

ਕੀਤੀ ਗਈ ਕੁਲ 389.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਤੋਂ ਵੀ ਵੱਧ ਹੈ I  ਜਿਸਦਾ ਲਗਭਗ 44.12 

ਲੱਖ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਚੱਲ ਰਹੇ ਆਰਐਮਐਸ ਖਰੀਦ ਕਾਰਜਾਂ ਦਾ ਲਾਭ ਪ੍ਰਾਪਤ ਹੋਇਆ 

ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 80,936.19 ਕਰੋੜ ਰੁਪਏ ਬਣਦੀ ਹੈ ।

 

 

 

 

 

 

 

 

 

ਖਰੀਫ 2020-21 ਲਈ ਝੋਨੇ ਦੀ ਖਰੀਦ ਦਾ ਕੰਮ ਸੰਬੰਧਿਤ ਰਾਜਾਂ ਵਿੱਚ 01.06.2021 ਤੱਕ 796.46 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ (ਖਰੀਫ ਦੀ ਖਰੀਦ 706.69 ਲੱਖ ਮੀਟ੍ਰਿਕ ਟਨ ਅਤੇ ਹਾੜੀ ਦੀ ਖਰੀਦ 89.77 ਲੱਖ ਮੀਟ੍ਰਿਕ ਟਨ ਸ਼ਾਮਲ ਹਨ ) ਨਾਲ ਨਿਰਵਿਘਨ ਢੰਗ ਨਾਲ ਚਲ ਰਿਹਾ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 726.85 ਲੱਖ ਮੀਟ੍ਰਿਕ ਟਨ ਸੀ। ਇਸ ਨਾਲ ਲਗਭਗ 118.16 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ 

ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 1,50,370.25 ਕਰੋੜ ਰੁਪਏ ਬਣਦੀ ਹੈ । ਝੋਨੇ ਦੀ ਖਰੀਦ ਵੀ ਹਰ ਸਮੇਂ ਨਾਲੋਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ, ਜਿਹੜੀ ਪਿਛਲੇ ਕੇਐਮਐਸ ਸੀਜ਼ਨ 2019-20 ਦੇ ਦੌਰਾਨ ਕੀਤੀ ਰਿਕਾਰਡ ਖਰੀਦ 773.45 ਲੱਖ ਮੀਟ੍ਰਿਕ ਟਨ ਦੇ ਪਿਛਲੇ ਉੱਚੇ ਪੱਧਰ ਦੇ ਮੁਕਾਬਲੇ ਕਾਫ਼ੀ ਵੱਧ ਹੈ ।

 

 

 

 

 

 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020- 21 ਹਾੜੀ ਦੇ 

ਮਾਰਕੀਟਿੰਗ ਸੀਜ਼ਨ  ਆਰਐਮਐੱਸ 2021-22 ਦੌਰਾਨ ਤਾਮਿਲਨਾਡੂ, ਕਰਨਾਟਕ , ਮਹਾਰਾਸ਼ਟਰ , 

ਤੇਲੰਗਾਨਾ , ਗੁਜਰਾਤ , ਹਰਿਆਣਾ ,ਉੱਤਰ ਪ੍ਰਦੇਸ਼ , ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ 

ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ) ਤਹਿਤ 107.81 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਖ਼ਰੀਦਣ 

ਦੀ ਮਨਜ਼ੂਰੀ ਦਿੱਤੀ ਗਈ ਸੀ । ਆਂਧਰ ਪ੍ਰਦੇਸ਼ , ਕਰਨਾਟਕ,ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.74 ਲੱਖ 

ਮੀਟ੍ਰਿਕ ਟਨ ਕੋਪਰਾ ਖਰ਼ੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਹੋਰ , ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲੇ 

ਪ੍ਰਸਤਾਵਾਂ ਦੇ ਅਧਾਰ ਤੇ ਹਾੜੀ ਮਾਰਕੀਟਿੰਗ ਸੀਜ਼ਨ 2021 ਲਈ ਗੁਜਰਾਤ , ਮੱਧ ਪ੍ਰਦੇਸ਼ , ਮਹਾਰਾਸ਼ਟਰ , 

ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਤਾਮਿਲਨਾਡੂ ਨੂੰ ਵੀ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ 

ਗਈ ਸੀ । ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੀ ਐੱਸ ਐੱਸ ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ 

ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ ਏ ਕਿਊ 

ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2020-21 ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ । 

ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ 

ਪੀ ਤੋਂ ਹੇਠਾਂ ਜਾਂਦੀ ਹੈ ਤਾਂ ਸੂਬੇ ਵੱਲੋਂ ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ 

ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ ।

 

01.06.2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 7,29,854.74 ਮੀਟ੍ਰਿਕ ਟਨ ਮੂੰਗ , ਉੜਦ,ਤੂਰ , ਚਨੇ, ਮੂੰਗਫਲੀ ਅਤੇ ਸੋਇਆਬੀਨ ਖ਼ਰੀਦਿਆ ਹੈ , ਜਿਸਦਾ ਘੱਟੋ ਘੱਟ ਸਮਰਥਨ ਮੁੱਲ 3,818.78 ਕਰੋੜ ਰੁਪਏ ਬਣਦਾ ਹੈ ਅਤੇ ਖਰੀਫ 2020- 21 ਅਤੇ ਹਾੜੀ 2021 ਦੇ ਅਧੀਨ ਇਸ ਖ਼ਰੀਦ ਨਾਲ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਤੇਲੰਗਾਨਾ, ਹਰਿਆਣਾ ਅਤੇ ਰਾਜਸਥਾਨ ਦੇ 4,32,323 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

 

 

 

ਇਸੇ ਤਰ੍ਹਾਂ ਹੀ ਸੀਜ਼ਨ 2020-21 ਦੇ ਲਈ, 5089 ਮੀਟ੍ਰਿਕ ਟਨ ਕੋਪਰਾ (ਸਾਲ ਦੇ ਬਾਰਾਂ ਮਹੀਨੇ ਚੱਲਣ ਵਾਲੀ ਫਸਲ) ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟਸਮਰਥਨ  ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

ਸੀਜ਼ਨ 2021- 22 ਦੇ ਲਈ, ਤਾਮਿਲਨਾਡੂ ਤੋਂ 51000 ਮੀਟ੍ਰਿਕ ਟਨ ਕੋਪਰਾ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ , ਫੈਸਲਿਆਂ ਅਨੁਸਾਰ ਰਾਜ ਸਰਕਾਰ ਦੁਆਰਾ ਤੈਅ ਕੀਤੇ ਗਏ ਤਰੀਕ ਤੋਂ ਖਰੀਦ ਸ਼ੁਰੂ ਕੀਤੀ ਜਾਵੇਗੀ । 

 

ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਦਾਲਾਂ ਅਤੇ ਤੇਲ ਬੀਜਾਂ ਦੀ ਆਮਦ ਦੇ ਅਧਾਰ ਤੇ ਸਬੰਧਤ ਰਾਜਾਂ ਦੁਆਰਾ ਨਿਰਧਾਰਤ ਤਾਰੀਖ ਤੋਂ ਖਰੀਦ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

 

 

 

 

 

 

 

***************

 

ਡੀ ਜੇ ਐਨ/ਐਮ ਐਸ


(Release ID: 1723914) Visitor Counter : 187