ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਭਾਰਤ ਨੂੰ 8 ਨਵੀਂਆਂ ਫਲਾਇੰਗ ਟ੍ਰੇਨਿੰਗ ਅਕੈਡਮੀਆਂ ਮਿਲੀਆਂ

Posted On: 02 JUN 2021 6:29PM by PIB Chandigarh

ਭਾਰਤ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੀ ਉਦਾਰੀਕਰਨ ਉਡਾਨ ਸਿਖਲਾਈ ਸੰਸਥਾ (ਐਫਟੀਓ) ਨੀਤੀ ਤਹਿਤ 8 ਨਵੀਂਆਂ ਉਡਾਣ ਸਿਖਲਾਈ ਅਕੈਡਮੀਆਂ ਮਿਲਣ ਦੀ ਤਿਆਰੀ ਹੈ। ਇਹ ਅਕੈਡਮੀਆਂ ਬੇਲਗਾਵੀ, ਜਲਗਾਓਂ, ਕਾਲਾਬੁਰਗੀ, ਖਜੁਰਾਹੋ ਅਤੇ ਲੀਲਾਬਾਰੀ ਵਿਖੇ ਸਥਾਪਿਤ ਕੀਤੀਆਂ ਜਾਣਗੀਆਂ। ਇਨ੍ਹਾਂ 8 ਐਫਟੀਓਜ਼ ਦੀ ਸਥਾਪਨਾ ਦਾ ਉਦੇਸ਼ ਭਾਰਤ ਨੂੰ ਇਕ ਗਲੋਬਲ ਉਡਾਣ ਸਿਖਲਾਈ ਕੇਂਦਰ ਬਣਾਉਣਾ ਅਤੇ ਵਿਦੇਸ਼ੀ ਐਫਟੀਓਜ਼ ਵਿਚ ਭਾਰਤੀ ਕੈਡਿਟਾਂ ਦੀ ਨਿਕਾਸੀ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, ਇਹ ਐਫਟੀਓਜ਼, ਭਾਰਤ ਦੇ ਗੁਆਂਢੀ ਦੇਸ਼ਾਂ ਵਿਚ ਕੈਡਿਟਾਂ ਦੀਆਂ ਉਡਾਣ ਸਿਖਲਾਈ ਸੰਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਵੀ ਤਿਆਰ ਕੀਤੇ ਜਾਣਗੇ I

 

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੀ ਟੀਮ ਦੀ ਲਗਨ ਅਤੇ ਅਟਲ ਇਰਾਦਾ ਇਸ ਗੱਲ ਦਾ ਤੱਥ ਹੈ ਕਿ ਇਸਨੇ ਕੋਵਿਡ-19 ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਚੁਣੌਤੀ ਭਰੇ ਸਮੇਂ ਵਿਚਕਾਰ ਬੋਲੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ। ਇਹ ਪੰਜ ਹਵਾਈ ਅੱਡੇ ਸਾਵਧਾਨੀ ਨਾਲ ਚੁਣੇ ਗਏ ਹਨ ਕਿਉਂਕਿ ਮੌਸਮ ਦੇ ਮੁੱਦਿਆਂ ਅਤੇ ਸਿਵਲ / ਮਿਲਟਰੀ ਏਅਰ ਟ੍ਰੈਫਿਕ ਦੇ ਕਾਰਨ ਉਨ੍ਹਾਂ ਨੂੰ ਘੱਟੋ ਘੱਟ ਵਿਘਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉੱਦਮ ਆਤਮਨਿਰਭਰ ਭਾਰਤ ਪਹਿਲਕਦਮੀ ਤਹਿਤ ਭਾਰਤੀ ਉਡਾਣ ਸਿਖਲਾਈ ਖੇਤਰ ਨੂੰ ਵਧੇਰੇ ਸਵੈ-ਨਿਰਭਰ ਬਣਨ ਵਿਚ ਸਹਾਇਤਾ ਕਰੇਗਾ।

 

ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਨਵੰਬਰ 2020 ਵਿਚ ਇਸ ਲਈ ਬੋਲੀਆਂ ਮੰਗੀਆਂ ਸਨ। ਜੇਤੂ ਬੋਲੀਕਾਰਾਂ ਨੂੰ : ਏਸ਼ੀਆ-ਪੈਸੀਫਿਕ, ਜੇਟਸਰਵ, ਰੈਡਬਰਡ, ਸਮਵਰਧਨੇ ਅਤੇ ਸਕਾਈਨੇਕਸ ਨੂੰ ਇਹ ਅਵਾਰਡ ਲੈੱਟਰ 31 ਮਈ 2021 ਨੂੰ ਜਾਰੀ ਕੀਤੇ ਗਏ ਸਨ। ਸੰਭਾਵਿਤ ਬੋਲੀਕਾਰਾਂ ਲਈ ਨਿਰਧਾਰਤ ਮਾਪਦੰਡਾਂ ਵਿੱਚ ਹਵਾਬਾਜ਼ੀ ਸੁਰੱਖਿਆ ਪਹਿਲੂਆਂ, ਰੈਗੂਲੇਟਰੀ ਮਕੈਨਿਜ਼ਮ, ਮਾਨਵ ਚਾਲਤ ਜਹਾਜ਼ ਤੇ ਸਿਖਲਾਈ ਪਾਇਲਟਾਂ ਦੇ ਖੇਤਰ ਵਿੱਚ ਤਜ਼ਰਬਾ, ਉਪਕਰਣਾਂ ਦੀ ਉਪਲਬਧਤਾ, ਟ੍ਰੇਨਰਾਂ ਆਦਿ ਦੇ ਮਾਪਦੰਡ ਸ਼ਾਮਲ ਹਨ। ਐਫਟੀਓਜ ਨੂੰ ਬੋਲੀਦਾਤਾਵਾਂ ਲਈ ਆਕਰਸ਼ਕ ਬਣਾਉਣ ਲਈ ਏਏਆਈ ਨੇ ਘੱਟੋ ਘੱਟ ਸਾਲਾਨਾ ਕਿਰਾਇਆ ਵਿਸ਼ੇਸ਼ ਤੌਰ ਤੇ 15 ਲੱਖ ਰੁਪਏ ਤੱਕ ਕਰ ਦਿਤਾ ਹੈ। ਇਸ ਤੋਂ ਇਲਾਵਾ, ਇਹਨਾਂ ਉੱਦਮਾਂ ਨੂੰ ਕਾਰੋਬਾਰ ਅਨੁਕੂਲ ਬਣਾਉਣ ਲਈ ਏਅਰਪੋਰਟ ਰਾਇਲਟੀ ਦੀ ਧਾਰਨਾ ਨੂੰ ਖਤਮ ਕਰ ਦਿੱਤਾ ਗਿਆ ਸੀ।

--------------------------------

ਐਨਜੀ



(Release ID: 1723912) Visitor Counter : 171