ਰੇਲ ਮੰਤਰਾਲਾ

ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਜਿਹੇ ਹਰੇਕ ਦੱਖਣੀ ਰਾਜ ਨੂੰ ਆਕਸੀਜਨ ਐਕਸਪ੍ਰੈੱਸ ਰਾਹੀਂ ਮਿਲੀ 2,000 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ


ਆਸਾਮ ਨੂੰ ਮਿਲੀ 80 ਮੀਟ੍ਰਿਕ ਟਨ ਐੱਲਐੱਮਓ ਨਾਲ ਲੱਦੀ ਚੌਥੀ ਆਕਸੀਜਨ ਐਕਸਪ੍ਰੈੱਸ

ਆਕਸੀਜਨ ਐਕਸਪ੍ਰੈੱਸ ਰਾਹੀਂ ਰਾਸ਼ਟਰ ਨੂੰ 22,916 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਡਿਲਿਵਰ ਕਰਵਾਈ ਗਈ

334 ਆਕਸੀਜਨ ਐਕਸਪ੍ਰੈੱਸ ਰੇਲਾਂ ਨੇ ਦੇਸ਼ ਭਰ ’ਚ ਆਕਸੀਜਨ ਦੀਆਂ ਡਿਲਿਵਰੀਜ਼ ਮੁਕੰਮਲ ਕੀਤੀਆਂ

ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਨੇ ਹੁਣ ਤੱਕ ਐੱਲਐੱਮਓ ਦੇ 1,357 ਟੈਂਕਰ ਟਿਕਾਣਿਆਂ ਤੱਕ ਪਹੁੰਚਾਏ ਤੇ 15 ਰਾਜਾਂ ਨੂੰ ਰਾਹਤ ਮਿਲੀ

614 ਮੀਟ੍ਰਿਕ ਟਨ ਆਕਸੀਜਨ ਮਹਾਰਾਸ਼ਟਰ ’ਚ, ਲਗਭਗ 3797 ਮੀਟ੍ਰਿਕ ਟਨ ਉੱਤਰ ਪ੍ਰਦੇਸ਼ ’ਚ, 656 ਮੀਟ੍ਰਿਕ ਟਨ ਮੱਧ ਪ੍ਰਦੇਸ਼ ’ਚ, 5557 ਮੀਟ੍ਰਿਕ ਟਨ ਦਿੱਲੀ ’ਚ, 209 ਮੀਟ੍ਰਿਕ ਟਨ ਹਰਿਆਣਾ ’ਚ, 98 ਮੀਟ੍ਰਿਕ ਟਨ ਰਾਜਸਥਾਨ ’ਚ, 2440 ਮੀਟ੍ਰਿਕ ਟਨ ਕਰਨਾਟਕ ’ਚ, 320 ਮੀਟ੍ਰਿਕ ਟਨ ਉੱਤਰਾਖੰਡ ’ਚ, 2190 ਮੀਟ੍ਰਿਕ ਟਨ ਤਾਮਿਲ ਨਾਡੂ ’ਚ, 2125 ਮੀਟ੍ਰਿਕ ਟਨ ਆਂਧਰਾ ਪ੍ਰਦੇਸ਼ ’ਚ, 225 ਮੀਟ੍ਰਿਕ ਟਨ ਪੰਜਾਬ ’ਚ, 380 ਮੀਟ੍ਰਿਕ ਟਨ ਕੇਰਲ ’ਚ, 2062 ਮੀਟ੍ਰਿਕ ਟਨ ਤੇਲੰਗਾਨਾ ’ਚ, 38 ਮੀਟ੍ਰਿਕ ਟਨ ਝਾਰਖੰਡ ਅਤੇ 320 ਮੀਟ੍ਰਿਕ ਟਨ ਆਸਾਮ ’ਚ ਪਹੁੰਚਾਈ ਗਈ

Posted On: 01 JUN 2021 4:14PM by PIB Chandigarh

ਸਾਰੇ ਅੜਿੱਕੇ ਦੂਰ ਕਰ ਕੇ ਅਤੇ ਨਵੇਂ ਹੱਲ ਲੱਭਦਿਆਂ ਭਾਰਤੀ ਰੇਲਵੇਜ਼ ਦੇਸ਼ ਦੇ ਵਿਭਿੰਨ ਰਾਜਾਂ ਤੱਕ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਪਹੁੰਚਾਉਣ ਦੀ ਆਪਣੀ ਯਾਤਰਾ ਲਗਾਤਾਰ ਜਾਰੀ ਰੱਖ ਰਿਹਾ ਹੈ। ਹੁਣ ਤੱਕ ਭਾਰਤੀ ਰੇਲਵੇਜ਼ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1357 ਤੋਂ ਵੱਧ ਟੈਂਕਰਾਂ ’ਚ ਲੱਦੀ 22,916 ਮੀਟ੍ਰਿਕ ਟਨ ਤੋਂ ਵੱਧ LMO ਪਹੁੰਚਾ ਚੁੱਕਾ ਹੈ।

ਇੱਥੇ ਵਰਨਣਯੋਗ ਹੈ ਕਿ ਹੁਣ ਤੱਕ 334 ਆਕਸੀਜਨ ਐਕਸਪ੍ਰੈੱਸ ਰੇਲਾਂ ਆਪਣੀ ਯਾਤਰਾ ਮੁਕੰਮਲ ਕਰ ਕੇ ਵਿਭਿੰਨ ਰਾਜਾਂ ਨੂੰ ਰਾਹਤ ਪਹੁੰਚਾ ਚੁੱਕੀਆਂ ਹਨ।

ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਜਿਹੇ ਹਰੇਕ ਦੱਖਣੀ ਰਾਜ ਨੂੰ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਰਾਹੀਂ 2,000 ਮੀਟ੍ਰਿਕ ਟਨ ਤੋਂ ਵੱਧ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਮਿਲ ਚੁੱਕੀ ਹੈ।

ਆਸਾਮ ਨੂੰ 4 ਟੈਂਕਰਾਂ ਵਿੱਚ 80 ਮੀਟ੍ਰਿਕ ਟਨ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਨਾਲ ਲੱਦੀ ਚੌਥੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋ ਚੁੱਕੀ ਹੈ।

ਇਹ ਰਿਲੀਜ਼ ਜਾਰੀ ਹੋਣ ਤੱਕ 32 ਟੈਂਕਰਾਂ ਵਿੱਚ 500 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਨਾਲ ਲੱਦੀਆਂ  6 ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਆਪਣੀ ਯਾਤਰਾ ਕਰ ਰਹੀਆਂ ਹਨ।

ਇੱਥੇ ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਰੇਲਾਂ ਨੇ 38 ਦਿਨ ਪਹਿਲਾਂ 24 ਅਪ੍ਰੈਲ ਨੂੰ 126 ਮੀਟ੍ਰਿਕ ਟਨ ਦੇ ਲੋਡ ਨਾਲ ਆਪਣੀਆਂ ਡਿਲੀਵਰੀਜ਼ ਦੀ ਸ਼ੁਰੂਆਤ ਕੀਤੀ ਸੀ।

ਇਹ ਭਾਰਤੀ ਰੇਲਵੇਜ਼ ਦਾ ਉੱਦਮ ਹੈ ਕਿ ਬੇਨਤੀ ਕਰ ਕੇ LMO ਮੰਗਵਾ ਰਹੇ ਰਾਜਾਂ ਨੂੰ ਉਸ ਨੇ ਘੱਟ ਤੋਂ ਘੱਟ ਸੰਭਵ ਸਮੇਂ ’ਚ ਆਕਸੀਜਨ ਡਿਲਿਵਰ ਕੀਤੀ ਹੈ।

ਆਕਸੀਜਨ ਐਕਸਪ੍ਰੈੱਸ ਰੇਲਾਂ ਰਾਹੀਂ ਆਕਸੀਜਨ ਰਾਹਤ 15 ਰਾਜਾਂ – ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਕਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਆਸਾਮ – ਤੱਕ ਪਹੁੰਚਾਈ ਗਈ ਹੈ।

ਇਹ ਰਿਲੀਜ਼ ਜਾਰੀ ਹੋਣ ਦੇ ਸਮੇਂ ਤੱਕ 614 ਮੀਟ੍ਰਿਕ ਟਨ ਆਕਸੀਜਨ ਮਹਾਰਾਸ਼ਟਰ ’ਚ, ਲਗਭਗ 3797 ਮੀਟ੍ਰਿਕ ਟਨ ਉੱਤਰ ਪ੍ਰਦੇਸ਼ ’ਚ, 656 ਮੀਟ੍ਰਿਕ ਟਨ ਮੱਧ ਪ੍ਰਦੇਸ਼ ’ਚ, 5557 ਮੀਟ੍ਰਿਕ ਟਨ ਦਿੱਲੀ ’ਚ, 209 ਮੀਟ੍ਰਿਕ ਟਨ ਹਰਿਆਣਾ ’ਚ, 98 ਮੀਟ੍ਰਿਕ ਟਨ ਰਾਜਸਥਾਨ ’ਚ, 2440 ਮੀਟ੍ਰਿਕ ਟਨ ਕਰਨਾਟਕ ’ਚ, 320 ਮੀਟ੍ਰਿਕ ਟਨ ਉੱਤਰਾਖੰਡ ’ਚ, 2190 ਮੀਟ੍ਰਿਕ ਟਨ ਤਾਮਿਲ ਨਾਡੂ ’ਚ, 2125 ਮੀਟ੍ਰਿਕ ਟਨ ਆਂਧਰਾ ਪ੍ਰਦੇਸ਼ ’ਚ, 225 ਮੀਟ੍ਰਿਕ ਟਨ ਪੰਜਾਬ ’ਚ, 380 ਮੀਟ੍ਰਿਕ ਟਨ ਕੇਰਲ ’ਚ, 2062 ਮੀਟ੍ਰਿਕ ਟਨ ਤੇਲੰਗਾਨਾ ’ਚ, 38 ਮੀਟ੍ਰਿਕ ਟਨ ਝਾਰਖੰਡ ਅਤੇ 320 ਮੀਟ੍ਰਿਕ ਟਨ ਆਸਾਮ ’ਚ ਪਹੁੰਚਾਈ ਗਈ।

ਹੁਣ ਤੱਕ ਆਕਸੀਜਨ ਐਕੇਪ੍ਰੈੱਸ ਰੇਲ–ਗੱਡੀਆਂ ਦੇਸ਼ ਭਰ ਦੇ 15 ਰਾਜਾਂ ਦੇ ਇਨ੍ਹਾਂ 39 ਸ਼ਹਿਰਾਂ/ਕਸਬਿਆਂ ਵਿੱਚ LMO ਪਹੁੰਚਾ ਚੁੱਕੀਆਂ ਹਨ: ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਨਸੀ, ਕਾਨਪੁਰ, ਬਰੇਲੀ, ਗੋਰਖਪੁਰ ਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜੱਬਲਪੁਰ, ਕਟਨੀ ਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸ਼ਿਕ, ਪੁਣੇ, ਮੁੰਬਈ ਤੇ ਸੋਲਾਪੁਰ, ਤੇਲੰਗਾਨਾ ਦੇ ਹੈਦਰਾਬਾਦ, ਹਰਿਆਣਾ ਦੇ ਫ਼ਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਦੇ ਤੁਗਲਕਾਬਾਦ, ਦਿੱਲੀ ਛਾਉਣੀ ਤੇ ਓਖਲਾ, ਰਾਜਸਥਾਨ ਦੇ ਕੋਟਾ ਤੇ ਕਨਕਪੁਰਾ, ਕਰਨਾਟਕ ਦੇ ਬੈਂਗਲੁਰੂ, ਉੱਤਰਾਖੰਡ ਦੇ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੈੱਲੋਰ, ਗੁੰਟੂਰ, ਤੜੀਪੱਤਰੀ ਤੇ ਵਿਸ਼ਾਖਾਪਟਨਮ, ਕੇਰਲ ਦੇ ਏਰਨਾਕੁਲਮ, ਤਾਮਿਲ ਨਾਡੂ ਦੇ ਤਿਰੁਵੱਲੂਰ, ਚੇਨਈ, ਟੂਟੀਕੌਰਿਨ, ਕੋਇੰਬਤੂਰ ਤੇ ਮਦੁਰਾਇ, ਪੰਜਾਬ ਦੇ ਬਠਿੰਡਾ ਤੇ ਫਿਲੌਰ, ਆਸਾਮ ਦੇ ਕਾਮਰੂਪ ਤੇ ਝਾਰਖੰਡ ਦੇ ਰਾਂਚੀ।

ਭਾਰਤੀ ਰੇਲਵੇਜ਼ ਨੇ ਆਕਸੀਜਨ ਸਪਲਾਈ ਵਾਲੀਆਂ ਥਾਵਾਂ ਤੋਂ ਵਿਭਿੰਨ ਰੂਟ ਅਪਣਾਏ ਹਨ ਅਤੇ ਉਹ ਰਾਜਾਂ ਦੀ ਕਿਸੇ ਵੀ ਪੈਦਾ ਹੋਣ ਵਾਲੀ ਜ਼ਰੂਰਤ ਨੂੰ ਪੂਰੀ ਕਰਨ ਲਈ ਖ਼ੁਦ ਨੂੰ ਸਦਾ ਤਿਆਰ ਰੱਖ ਰਿਹਾ ਹੈ। LMO ਲਿਆਉਣ ਲਈ ਰਾਜਾਂ ਵੱਲੋਂ ਭਾਰਤੀ ਰੇਲਵੇਜ਼ ਨੂੰ ਟੈਂਕਰ ਮੁਹੱਈਆ ਕਰਵਾਏ ਜਾਂਦੇ ਹਨ।

ਭਾਰਤੀ ਰੇਲਵੇਜ਼ ਦੇਸ਼ ਭਰ ਦੇ ਪੱਛਮੀ ਖ਼ਿੱਤੇ ਦੇ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ ’ਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਚੁੱਕ ਰਿਹਾ ਹੈ ਅਤੇ ਫਿਰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਆਸਾਮ ਜਿਹੇ ਰਾਜਾਂ ਨੂੰ ਗੁੰਝਲਦਾਰ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ਾਂ ’ਚ ਡਿਲਿਵਰ ਕਰ ਰਿਹਾ ਹੈ।

ਇਹ ਯਕੀਨੀ ਬਣਾਉਣ ਲਈ ਕਿ ਆਕਸੀਜਨ ਦੀ ਰਾਹਤ ਛੇਤੀ ਤੋਂ ਛੇਤੀ ਤੇ ਘੱਟ ਸਮੇਂ ਅੰਦਰ ਪਹੁੰਚੇ, ਰੇਲਵੇਜ਼ ਆਕਸੀਜਨ ਐਕਸਪ੍ਰੈੱਸ ਮਾਲ–ਗੱਡੀਆਂ ਚਲਾਉਣ ਲਈ ਨਵੇਂ ਤੇ ਨਿਵੇਕਲੇ ਮਾਪਦੰਡ ਤੈਅ ਕਰ ਰਿਹਾ ਹੈ। ਇਨ੍ਹਾਂ ਅਹਿਮ ਮਾਲ–ਗੱਡੀਆਂ ਦੀ ਔਸਤ ਰਫ਼ਤਾਰ ਲੰਮੀ ਦੂਰੀ ਦੇ ਬਹੁਤੇ ਮਾਮਲਿਆਂ ਵਿੱਚ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਉੱਤੇ ਹੈ। ਬਹੁਤ ਜ਼ਰੂਰੀ ਕਿਸਮ ਦੀ ਉੱਚਤਮ ਭਾਵਨਾ ਨਾਲ ਉੱਚ–ਤਰਜੀਹੀ ਗ੍ਰੀਨ ਕੌਰੀਡੋਰ ’ਚੋਂ ਲੰਘਦਿਆਂ ਵਿਭਿੰਨ ਜ਼ੋਨਜ਼ ਦੀਆਂ ਆਪਰੇਸ਼ਨਲ ਟੀਮਾਂ ਬਹੁਤ ਚੁਣੌਤੀ ਭਰਪੂਰ ਹਾਲਾਤ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ, ਤਾਂ ਜੋ ਹਰ ਸੰਭਵ ਹੱਦ ਤੱਕ ਛੇਤੀ ਤੋਂ ਛੇਤੀ ਨਿਰਧਾਰਤ ਸਮੇਂ ਅੰਦਰ ਆਕਸੀਜਨ ਯਕੀਨੀ ਤੌਰ ਉੱਤੇ ਪਹੁੰਚਾਈ ਜਾ ਸਕੇ। ਐਕਸਪ੍ਰੈੱਸ ਰੇਲ–ਗੱਡੀਆਂ ਦੇ ਅਮਲੇ ਬਦਲਣ ਲਈ ਤਕਨੀਕੀ ਠਹਿਰਾਅ ਘਟਾ ਕੇ 1 ਮਿੰਟ ਦਾ ਕਰ ਦਿੱਤਾ ਗਿਆ ਹੈ।

ਪਟੜੀਆਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਇਹ ਯਕੀਨੀ ਬਣਾਉਣ ਲਈ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਕਿ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਬਿਨਾ ਕਿਸੇ ਰੁਕਾਵਟ ਦੇ ਤੇਜ਼ ਰਫ਼ਤਾਰ ਨਾਲ ਦੌੜਦੀਆਂ ਰਹਿ ਸਕਣ।

ਅਜਿਹਾ ਕੁਝ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਹੋਰ ਮਾਲ–ਗੱਡੀਆਂ ਦੇ ਆਪਰੇਸ਼ਨਜ਼ ਦੀ ਰਫ਼ਤਾਰ ਨਾ ਘਟੇ।

ਇੱਕ ਨਵੀਂ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀ ਨੂੰ ਚਲਾਉਣਾ ਇੱਕ ਬਹੁਤ ਗਤੀਸ਼ੀਲ ਅਭਿਆਸ ਹੈ ਅਤੇ ਅੰਕੜਿਆਂ ਨੂੰ ਹਰ ਸਮੇਂ ਅਪਡੇਟ ਕਰ ਕੇ ਰੱਖਣਾ ਪੈਂਦਾ ਹੈ। ਬਾਅਦ ’ਚ ਰਾਤ ਨੂੰ ਆਕਸੀਜਨ ਨਾਲ ਲੱਦੀਆਂ ਹੋਰ ਐਕਸਪ੍ਰੈੱਸ ਰੇਲ–ਗੱਡੀਆਂ ਦੇ ਚੱਲਣ ਦੀ ਸੰਭਾਵਨਾ ਹੈ।

****

ਡੀਜੇਐੱਨ/ਐੱਮਕੇਵੀ



(Release ID: 1723584) Visitor Counter : 176