ਰੇਲ ਮੰਤਰਾਲਾ

ਰੇਲਵੇ ਨੇ ਹੁਣ ਤੱਕ ਮਈ ਮਹੀਨੇ ਦੇ ਸਭ ਤੋਂ ਵੱਧ 114.8 ਮੀਟ੍ਰਿਕ ਟਨ ਮਾਲ ਦੀ ਢੋਆ–ਢੁਆਈ ਕੀਤੀ ਮਈ 2021 ਲਈ ਲੋਡਿੰਗ 9.7% ਹੈ ਜੋ ਮਈ 2019 ਦੇ ਪਿਛਲੇ ਸਰਬੋਤਮ 104.6 ਮੀਟ੍ਰਿਕ ਟਨ ਦੇ ਮੁਕਾਬਲੇ 9.7% ਵੱਧ ਹੈ

Posted On: 01 JUN 2021 3:05PM by PIB Chandigarh

ਕੋਵਿਡ ਚੁਣੌਤੀਆਂ ਦੇ ਬਾਵਜੂਦ ਮਈ 2021 ਦੌਰਾਨ ਭਾਰਤੀ ਰੇਲਵੇ ਦੇ ਮਾਲ ਦੀ ਢੋਆ–ਢੁਆਈ ਦੇ ਅੰਕੜੇ ਆਮਦਨ ਤੇ ਢੋਆ–ਢੁਆਈ ਦੀਆਂ ਮੱਦਾਂ ਵਿੱਚ ਲਗਾਤਾਰ ਉਤਾਂਹ ਨੂੰ ਹੀ ਜਾ ਰਹੇ ਹਨ।

ਭਾਰਤੀ ਰੇਲਵੇ ਨੇ ਮਿਸ਼ਨ ਮੋਡ ਦੇ ਅਧਾਰ ਉੱਤੇ ਮਈ ਮਹੀਨੇ ਦੌਰਾਨ ਮਾਲ ਦੀ ਉੱਚਤਮ ਢੋਆ–ਢੁਆਈ ਕੀਤੀ।

ਮਈ 2021 ਦੌਰਾਨ ਇਹ ਢੋਆ–ਢੁਆਈ 114.8 ਮੀਟ੍ਰਿਕ ਟਨ ਹੋਈ, ਜੋ ਇਸੇ ਮਿਆਦ ਲਈ ਮਈ 2019 (104.6 ਮੀਟ੍ਰਿਕ ਟਨ) ਦੇ ਮੁਕਾਬਲੇ 9.7% ਵੱਧ ਹੈ।

ਮਈ 2021 ਦੌਰਾਨ ਜਿਹੜੀਆਂ ਅਹਿਮ ਵਸਤਾਂ ਦੀ ਢੋਆ–ਢੁਆਈ ਤੇ ਆਵਾਜਾਈ ਕੀਤੀ ਗਈ, ਉਨ੍ਹਾਂ ਵਿੱਚ 54.52 ਮਿਲੀਅਨ ਕੋਲਾ, 15.12 ਮਿਲੀਅਨ ਟਨ ਕੱਚਾ ਲੋਹਾ, 5.61 ਮਿਲੀਅਨ ਟਨ ਅਨਾਜ, 3.68 ਮਿਲੀਅਨ ਟਨ ਖਾਦ, 3.18 ਮਿਲੀਅਨ ਟਨ ਖਣਿਜ–ਤੇਲ, 5.36 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਅਤੇ 4.2 ਮਿਲੀਅਨ ਟਨ ਕਲਿੰਕਰ ਸ਼ਾਮਲ ਹਨ।

ਮਈ 2021 ਦੌਰਾਨ, ਭਾਰਤੀ ਰੇਲਵੇ ਨੇ ਮਾਲ ਦੀ ਢੋਆ–ਢੁਆਈ ਤੋਂ 11604.94 ਕਰੋੜ ਰੁਪਏ ਦੀ ਕਮਾਈ ਕੀਤੀ।

ਇਸ ਮਹੀਨੇ ਵੈਗਨਾਂ ਦੀ ਵਾਪਸੀ–ਯਾਤਰਾ ਵਿੱਚ 26% ਦਾ ਸੁਧਾਰ ਹੋਇਆ। ਮਈ 2021 ’ਚ ਇੱਕ ਵੈਗਨ ਦੀ ਵਾਪਸੀ–ਯਾਤਰਾ ਦਾ ਸਮਾਂ 4.81 ਦਿਨ ਦਰਜ ਕੀਤਾ ਗਿਆ, ਜਦ ਕਿ ਮਈ 2019 ’ਚ ਇੱਕ ਵੈਗਨ 6.46 ਦਿਨਾਂ ਦੀ ਉਡੀਕ ਤੋਂ ਬਾਅਦ ਦੋਬਾਰਾ ਚੱਲਦੀ ਸੀ।

ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਰੇਲਵੇ ਵੱਲੋਂ ਅਨੇਕ ਛੋਟਾਂ/ਡਿਸਕਾਊਂਟਸ ਵੀ ਦਿੱਤੇ ਜਾ ਰਹੇ ਹਨ, ਤਾਂ ਜੋ ਰੇਲਵੇ ਰਾਹੀਂ ਮਾਲ ਦੀ ਢੋਆ–ਢੁਆਈ ਬਹੁਤ ਦਿਲ–ਖਿੱਚਵੀਂ ਬਣ ਸਕੇ।

ਗ਼ੌਰਤਲਬ ਹੈ ਕਿ ਮੌਜੂਦਾ ਨੈੱਟਵਰਕ ’ਚ ਮਾਲ–ਗੱਡੀਆਂ ਦੀ ਰਫ਼ਤਾਰ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਮਾਲ ਲਿਆਉਣ–ਲਿਜਾਣ ਦੀ ਰਫ਼ਤਾਰ ਵਿੱਚ ਸੁਧਾਰ ਨਾਲ ਸਾਰੀਆਂ ਸਬੰਧਤ ਧਿਰਾਂ ਦੇ ਖ਼ਰਚਿਆਂ ਦੀ ਬੱਚਤ ਹੋਈ ਹੈ। ਮਾਲ–ਗੱਡੀਆਂ ਦੀ ਰਫ਼ਤਾਰ ਪਿਛਲੇ 18 ਮਹੀਨਿਆਂ ਦੌਰਾਨ ਦੁੱਗਣੀ ਕਰ ਦਿੱਤੀ ਗਈ ਹੈ।

ਕੁਝ ਜ਼ੋਨਸ (ਲਗਭਗ ਚਾਰ ਜ਼ੋਨਸ) ਵਿੱਚ ਮਾਲ–ਗੱਡੀਆਂ ਦੀ ਔਸਤ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਦਰਜ ਹੋਈ ਹੈ। ਭੂਗੋਲਕ ਸਥਿਤੀਆਂ ਕਾਰਨ ਕੁਝ ਸੈਕਸ਼ਨਾਂ ਉੱਤੇ ਮਾਲ–ਗੱਡੀਆਂ ਦੀ ਰਫ਼ਤਾਰ ਚੋਖੀ ਹੈ। ਮਈ 2021 ਦੌਰਾਨ ਮਾਲ–ਗੱਡੀਆਂ ਦੀ ਔਸਤ ਰਫ਼ਤਾਰ 45.6 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਹੈ, ਜੋ 2019 ਦੇ 36.19 ਕਿਲੋਮੀਟਰ ਦੇ ਮੁਕਾਬਲੇ 26% ਜ਼ਿਆਦਾ ਹੈ।

ਭਾਰਤੀ ਰੇਲਵੇ ਵੱਲੋਂ ਕੋਵਿਡ–19 ਨੂੰ ਸਾਰੀਆਂ ਕਾਰਜਕੁਸ਼ਲਤਾਵਾਂ ਤੇ ਕਾਰਗੁਜ਼ਾਰੀਆਂ ਵਿੱਚ ਸੁਧਾਰ ਦੇ ਮੌਕੇ ਵਜੋਂ ਵਰਤਿਆ ਗਿਆ ਹੈ।

****

ਡੀਜੇਐੱਨ/ਐੱਮਕੇਵੀ



(Release ID: 1723425) Visitor Counter : 169