ਰੱਖਿਆ ਮੰਤਰਾਲਾ

ਰੱਖਿਆ ਮੰਤਰਾਲਾ ਨੇ ਰੱਖਿਆ ਦਰਾਮਦ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ 108 ਵਸਤਾਂ ਦੀ “ਦੂਜੀ ਸਕਾਰਾਤਮਕ ਸਵਦੇਸ਼ੀ ਸੂਚੀ” ਨੋਟੀਫਾਈ ਕੀਤੀ

Posted On: 31 MAY 2021 5:15PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ “ਆਤਮਨਿਰਭਰ ਭਾਰਤ” ਯਤਨਾਂ ਅਤੇ ਰੱਖਿਆ ਖੇਤਰ ਵਿੱਚ ਸਵਦੇਸ਼ੀ ਨੂੰ ਉਤਸ਼ਾਹਤ ਕਰਨ ਲਈ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਦੇ ਮਿਲਟਰੀ ਮਾਮਲਿਆਂ ਦੇ ਵਿਭਾਗ ਵੱਲੋਂ 108 ਵਸ਼ਤਾਂ ਦੀ ਦੂਜੀ ਸਕਾਰਾਤਮਕ ਸਵਦੇਸ਼ੀ ਸੂਚੀ ਨੂੰ ਨੋਟੀਫਾਈ ਕਰਨ ਬਾਰੇ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਨਾਲ ਜਨਤਕ ਤੇ ਨਿੱਜੀ ਖੇਤਰ ਦੀ ਸਰਗਰਮ ਹਿੱਸੇਦਾਰੀ ਨਾਲ ਸਵਦੇਸ਼ੀਕਰਨ ਨੂੰ ਹੋਰ ਹੱਲਾਸ਼ੇਰੀ ਮਿਲੇਗੀ ਅਤੇ ਇਸ ਨਾਲ 2 ਉਦੇਸ਼ — ਨਿਰਭਰਤਾ ਅਤੇ ਰੱਖਿਆ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਪੂਰੇ ਹੋਣਗੇ  ਸਾਰੀਆਂ 108 ਵਸਤਾਂ ਹੁਣ ਰੱਖਿਆ ਖ਼ਰੀਦਦਾਰੀ ਪ੍ਰਕਿਰਿਆ (ਡੀ  ਪੀ) 2020 ਦੀਆਂ ਵਿਵਸਥਾਵਾਂ ਅਨੁਸਾਰ ਘਰੇਲੂ ਸ੍ਰੋਤਾਂ ਤੋਂ ਹੀ ਖ਼ਰੀਦੀਆਂ ਜਾਣਗੀਆਂ 

ਦੂਜੀ ਸੂਚੀ (ਨੱਥੀ ਹੈਵਿਸੇ਼ਸ਼ ਤੌਰ ਤੇ ਹਥਿਆਰਾਂ / ਪ੍ਰਣਾਲੀਆਂ ਤੇ ਕੇਂਦਰਿਤ ਹੈ , ਜੋ ਇਸ ਵੇਲੇ ਵਿਕਾਸ / ਤਜ਼ਰਬਿਆਂ ਅਧੀਨ ਹਨ ਅਤੇ ਭਵਿੱਖ ਵਿੱਚ ਉਨ੍ਹਾਂ ਲਈ ਪੱਕੇ ਆਰਡਰ ਮਿਲਣ ਦੀ ਸੰਭਾਵਨਾ ਹੈ  ਪਹਿਲੀ ਸੂਚੀ ਵਾਂਗ ਅਸਲੇ ਦਾ ਦਰਾਮਦੀ ਵਿਕਲਪ, ਜੋ ਲਗਾਤਾਰ ਲੋੜ ਹੈ, ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ  ਇਹ ਸੂਚੀ ਕੇਵਲ ਸਥਾਨਕ ਰੱਖਿਆ ਉਦਯੋਗ ਦੀ ਸੰਭਾਵਨਾ ਨੂੰ ਹੀ ਮਾਨਤਾ ਨਹੀਂ ਦਿੰਦੀ ਬਲਕਿ ਇਹ ਸਵਦੇਸ਼ੀ ਖੋਜ ਅਤੇ ਵਿਕਾਸ ਨੂੰ ਵੀ ਹੱਲਾਸ਼ੇਰੀ ਦਿੰਦੀ ਹੈ ਅਤੇ ਇਹ ਤਕਨਾਲੋਜੀ ਅਤੇ ਨਿਰਮਾਣ ਸਮਰੱਥਾਵਾਂ ਵਿੱਚ ਤਾਜ਼ਾ ਨਿਵੇਸ਼ ਨੂੰ ਆਕਰਸਿ਼ਤ ਕਰਦੀ ਹੈ।

ਦੂਜੀ ਸਕਾਰਾਤਮਕ ਸਵਦੇਸ਼ੀ ਸੂਚੀ” ਵਿੱਚ ਗੁੰਝਲਦਾਰ ਪ੍ਰਣਾਲੀਆਂ , ਸੈਂਸਰਜ਼ ਸਿਮੁਲੇਟਰ , ਹਥਿਆਰ ਅਤੇ ਅਸਲਾ ਜਿਵੇਂ ਹੈਲੀਕਾਪਟਰਸ , ਨੈਕਸਟ ਜਨਰੇਸ਼ਨ ਕੌਰਬੈਟਸ , ਏਅਰ ਬੋਰਨ ਅਰਲੀ ਵਾਰਨਿੰਗ ਅਤੇ ਕੰਟਰੋਲ ਸਿਸਟਮਜ਼ , ਟੈਂਕ ਇੰਜਨਸ , ਪਹਾੜਾਂ ਲਈ ਮੀਡੀਅਮ ਪਾਵਰ ਰਡਾਰ , ਐੱਮ ਆਰ ਐੱਸ  ਐੱਮ ਹਥਿਆਰ ਪ੍ਰਣਾਲੀਆਂ ਅਤੇ ਭਾਰਤੀ ਹਥਿਆਰਬੰਦ ਫੌਜਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਹੋਰ ਕਈ ਵਸਤਾਂ ਸ਼ਾਮਲ ਹਨ  ਇਹ ਦੂਜੀ ਸੂਚੀ ਦਸੰਬਰ 2021 ਤੋਂ ਦਸੰਬਰ 2025 ਤੱਕ ਲਾਗੂ ਕੀਤੀ ਜਾਵੇਗੀ 

 

https://static.pib.gov.in/WriteReadData/specificdocs/documents/2021/may/doc202153101.pdf



ਦੂਜੀ ਸੂਚੀ ਰੱਖਿਆ ਮੰਤਰਾਲੇ ਵੱਲੋਂ ਸਰਕਾਰ ਅਤੇ ਨਿੱਜੀ ਉਤਪਾਦਨ ਉਦਯੋਗਿਕ ਫੈਡਰੇਸ਼ਨਾਂ ਨਾਲ ਕਈ ਸਲਾਹ ਮਸ਼ਵਰਿਆਂ ਦੇ ਗੇੜਾਂ ਤੋਂ ਬਾਅਦ ਤਿਆਰ ਕੀਤੀ ਗਈ ਹੈ  ਇਸ ਦਾ ਮਕਸਦ ਭਾਰਤੀ ਉਦਯੋਗ ਦੀਆਂ ਭਵਿੱਖੀ ਸਮਰੱਥਾਵਾਂ ਦੀ ਸਮੀਖਿਆ ਕਰਨਾ ਹੈ , ਜੋ ਹਥਿਆਰਬੰਦ ਸੈਨਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨਯੋਗ ਹੋਵੇਗਾ  ਇਹ ਸੂਚੀ ਲਗਾਤਾਰ ਰੱਖਿਆ ਵਿੱਚ ਸਵੈ-ਨਿਰਭਰਤਾ ਨੂੰ ਹੱਲਾਸ਼ੇਰੀ ਮੁਹੱਈਆ ਕਰਦੀ ਹੈ 

ਰੱਖਿਆ ਉਦਯੋਗ ਮਜ਼ਬੂਤ ਖੋਜ ਅਤੇ ਵਿਕਾਸ ਸਹੂਲਤਾਂ , ਸਮਰੱਥਾਵਾਂ ਅਤੇ ਯੋਗਤਾਵਾਂ ਨੂੰ ਉਸਾਰਨ ਲਈ ਇਸ ਸੁਨਹਿਰੀ ਮੌਕੇ ਤੋਂ ਫਾਇਦਾ ਉਠਾ ਸਕਦੇ ਹਨ ਤਾਂ ਜੋ ਹਥਿਆਰਬੰਦ ਫੌਜਾਂ ਦੀਆਂ ਭਵਿੱਖੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ  ਇਹ ਸੂਚੀ    “ਸਟਾਰਟਅਪ ਅਤੇ ਐੱਮ ਐੱਸ ਐੱਮ ਈਜ਼” ਲਈ ਵੀ ਵਧੀਆ ਮੌਕਾ ਮੁਹੱਈਆ ਕਰਦੀ ਹੈ , ਜਿਨ੍ਹਾਂ ਨੂੰ ਇਸ ਪਹਿਲਕਦਮੀ ਤੋਂ ਬਹੁਤ ਵੱਡੀ ਹੱਲਾਸ਼ੇਰੀ ਮਿਲੇਗੀ  ਇਸ ਲਈ ਰੱਖਿਆ ਮੰਤਰਾਲਾ , ਰੱਖਿਆ ਖੋਜ ਅਤੇ ਵਿਕਾਸ ਸੰਸਥਾ ਡੀ ਆਰ ਡੀ  ਅਤੇ ਸਰਵਿਸ ਹੈੱਡ ਕੁਆਟਰਸ ਸਾਰੇ ਜ਼ਰੂਰੀ ਕਦਮ ਪੁੱਟੇਗਾ , ਜਿਨ੍ਹਾਂ ਵਿੱਚ ਉਦਯੋਗ ਦੀ ਬਾਂਹ ਫੜ੍ਹਨਾ (ਦੂਜੀ ਸਕਾਰਾਤਮਕ ਸਵਦੇਸ਼ੀ ਸੂਚੀਲਈ ਸਮਾਂ ਸੀਮਾ ਨੂੰ ਯਕੀਨੀ ਬਣਾਉਣਾ , ਜਿਸ ਨਾਲ ਭਾਰਤੀ ਰੱਖਿਆ ਉਤਪਾਦਕਾਂ ਨੂੰ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਵਾਤਾਵਰਨ ਦੀ ਸਹੂਲਤ ਮਿਲੇਗੀ ਅਤੇ ਨੇੜਲੇ ਭਵਿੱਖ ਵਿੱਚ ਰੱਖਿਆ ਬਰਾਮਦ ਲਈ ਸਮਰੱਕਾਵਾਂ ਦਾ ਵਿਕਾਸ ਅਤੇ ਰੱਖਿਆ ਵਿੱਚ ਭਾਰਤ ਨੂੰ ਸਵੈ ਨਿਰਭਰ ਬਣਾ ਕੇ ਸਰਕਾਰ ਦੀ  “ਮੇਕ ਇਨ ਇੰਡੀਆ” ਦ੍ਰਿਸ਼ਟੀ ਦੀ ਸਹਾਇਤਾ ਕਰਨਾ ਸ਼ਾਮਲ ਹੈ  ਦੂਜੀ ਸਕਾਰਾਤਮਕ ਸਵਦੇਸ਼ੀ ਸੂਚੀ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੇ ਵੀ ਪਾਈ ਜਾਵੇਗੀ 

ਅਗਸਤ 2020 ਵਿੱਚ ,  ਸਰਕਾਰ ਦੇ “ਆਤਮਨਿਰਭਰ ਭਾਰਤ ਅਭਿਆਨ” ਦੇ ਯਤਨਾਂ ਨਾਲ 101 ਵਸਤਾਂ ਦੀ ਪਹਿਲੀ ਸਕਾਰਾਤਮਕ ਸਵਦੇਸ਼ੀ ਸੂਚੀ ਨੋਟੀਫਾਈ ਕੀਤੀ ਗਈ ਸੀ , ਤਾਂ ਜੋ ਰੱਖਿਆ ਖੇਤਰ ਵਿੱਚ ਸਵਦੇਸ਼ੀਪਨ ਨੂੰ ਉਤਸ਼ਾਹਤ ਕੀਤਾ ਜਾ ਸਕੇ  ਉਸ ਵੇਲੇ ਇਹ ਵੀ ਉਜਾਗਰ ਕੀਤਾ ਗਿਆ ਸੀ ਕਿ ਦੇਸ਼ ਵਿੱਚ ਰੱਖਿਆ ਉਤਪਾਦਨ ਦੀ ਸਹੂਲਤ ਉਤਸ਼ਾਹਤ  ਕਰਨ ਲਈ ਅਜਿਹੇ ਹੋਰ ਉਪਕਰਨਾਂ ਦੀ ਪ੍ਰਗਤੀਸ਼ੀਲ ਪਛਾਣ ਕੀਤੀ ਜਾਵੇਗੀ 


 

**************************

 ਬੀ ਬੀ / ਐੱਨ  ਐੱਮ ਪੀ ਆਈ / ਡੀ ਕੇ / ਐੱਸ  ਬੀ ਵੀ ਵਾਈ /  ਡੀ 



(Release ID: 1723250) Visitor Counter : 268