ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਅਵਸਰ ‘ਤੇ ਜੰਮੂ-ਕਸ਼ਮੀਰ ਦੀ 7 ਪੰਚਾਇਤਾਂ ਵਿੱਚ ‘ਸੇਵਾ’ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ


ਵੱਖ-ਵੱਖ ਜਿਲ੍ਹਿਆਂ ਵਿੱਚ ਸੈਂਕੜਿਆਂ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਸੁੱਕਾ ਰਾਸ਼ਨ, ਸੈਨੀਟਾਈਜ਼ਰ, ਮਾਸਕ, ਆੱਕਸੀਮੀਟਰ ਤੇ ਹੋਰ ਰਾਹਤ ਸਮੱਗਰੀਆਂ ਵੱਡੀਆਂ ਗਈਆਂ

ਡਾ. ਜਿਤੇਂਦਰ ਸਿੰਘ ਨੇ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਇਕਜੁੱਟ ਲੜਾਈ ਦੀ ਅਪੀਲ ਕੀਤੀ

Posted On: 30 MAY 2021 4:25PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਅਵਸਰ ਵਿੱਚ ਜੰਮੂ-ਕਸ਼ਮੀਰ ਵਿੱਚ 7 ਪੰਚਾਇਤੀ ਥਾਵਾਂ ‘ਤੇ ਕੋਵਿਡ ‘ਸੇਵਾ’ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। 

ਵੱਖ-ਵੱਖ ਜਿਲ੍ਹਿਆਂ ਦੇ ਸਾਰੇ ਸਥਾਨਾਂ ‘ਤੇ ਸੈਂਕੜਿਆਂ ਜ਼ਰੂਰਤਮੰਦ ਲੋਕਾਂ ਨੂੰ ਸੁੱਕਾ ਰਾਸ਼ਨ, ਸੈਨੀਟਾਈਜ਼ਰ, ਫੇਸ ਮਾਸਕ, ਆੱਕਸੀਮੀਟਰ ਅਤੇ ਹੋਰ ਰਾਹਤ ਸਮੱਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਮੁੱਖ ਨੇਤਾ, ਡੀਡੀਸੀ ਚੇਅਰਮੈਨ ਅਤੇ ਪਾਰਟੀ ਦੇ ਪ੍ਰਤੀਨਿਧੀ ਸ਼ਾਮਲ ਹੋਏ।

ਇਸ ਅਵਸਰ ‘ਤੇ ਆਯੋਜਿਤ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਸੱਤ ਸਾਲਾਂ ਵਿੱਚ “ਅੰਤਯੋਦਯ” ਦੀ ਸੱਚੀ ਭਾਵਨਾ ਦੇ ਨਾਲ ਆਖਰੀ ਲਾਈਨ ਦੇ ਅੰਤਮ ਵਿਅਕਤੀ ਤੱਕ ਪਹੁੰਚਾਉਣ ਦੇ ਲਈ ਕਈ ਇਤਿਹਾਸਿਕ ਅਤੇ ਜਨਤਾ ਦੇ ਹਿਤ ਨਾਲ ਜੁੜੇ ਫੈਸਲੇ ਲਏ ਹਨ। ਉਨ੍ਹਾਂ ਨੇ ਕਿਹਾ, ਜਦੋਂ ਨਰੇਂਦਰ ਮੋਦੀ ਨੇ ਮਈ, 2014 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ, ਤਾਂ ਇਹ ਨਿਰਾਸ਼ਾਵਾਦ ਤੋਂ ਆਸ਼ਾਵਾਦ ਦੀ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਸੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਦੇ ਲੀਡਰਸ਼ਿਪ ਅਤੇ ਮਾਰਗਦਰਸ਼ਨ ਨੇ ਪ੍ਰਗਤੀਸ਼ੀਲ ਵਿਕਾਸ ਦਾ ਮਾਰਗ ਦਿਖਾਇਆ ਹੈ।

E:\Surjeet Singh\May 2021\31 May\1.jpg

ਕੋਰੋਨਾ ਦੇ ਪਰਛਾਵੇਂ ਵਿੱਚ ਵਰਚੁਅਲ ਮਾਧਿਅਮ ਨਾਲ ਆਯੋਜਨ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਸੌੜੇ ਹਿਤਾਂ ਤੋਂ ਉੱਪਰ ਉਠ ਕੇ ਅਤੇ 135 ਕਰੋੜ ਤੋਂ ਵਧੇਰੇ ਦੀ ਆਬਾਦੀ ਵਾਲੇ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਸਾਮੂਹਿਕ ਰੂਪ ਨਾਲ ਯੁੱਧ ਪੱਧਰ ‘ਤੇ ਕੋਵਿਡ ਮਹਾਮਾਰੀ ਨਾਲ ਲੜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ਪ੍ਰੇਰਿਤ ਆਲੋਚਨਾ ਵਿੱਚ ਸ਼ਾਮਲ ਹੋਣ ਦਾ ਅਵਸਰ ਨਹੀਂ ਹੈ, ਅਤੇ ਉਹ ਵੀ ਤਦ, ਜਦੋਂ ਅਸੀਂ ਸਰਦੀਆਂ ਵਿੱਚ ਇੱਕ ਵਾਰ ਆਉਣ ਵਾਲੇ ਕੋਵਿਡ ਮਹਾਮਾਰੀ ਜਿਹੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਿਰਫ ਇੱਕ ਸੰਯੁਕਤ ਸੰਕਲਪ ਦੇ ਨਾਲ, ਭਾਰਤ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਜਿੱਤੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਦੇ ਗੰਭੀਰ ਪ੍ਰਭਾਵ ਦੇ ਬਾਵਜੂਦ, ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ, ਪੀਐੱਮਜੀਐੱਸਵਾਈ ਸੜਕਾਂ ਦਾ ਨਿਰਮਾਣ ਕਾਰਜ, ਦੇਵਿਕਾ ਅਤੇ ਮਾਨਸਰ ਪ੍ਰੋਜੈਕਟ ਜਿਹੇ ਵਿਕਾਸ ਕਾਰਜ ਰੁਕਾਵਟਾਂ ਦੇ ਬਾਵਜੂਦ ਜਾਰੀ ਰਹੇ।

 

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਵੀ ਸੰਤੋਸ਼ ਵਿਅਕਤ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਉਨ੍ਹਾਂ ਦੇ ਸੰਸਦੀ ਖੇਤਰ ਦੇ ਸਾਰੇ 6 ਜਿਲ੍ਹਿਆਂ ਵਿੱਚ ਕੋਵਿਡ ਦੀ ਸਥਿਤੀ ਲਗਭਗ ਨਿਯੰਤਰਣ ਵਿੱਚ ਹੋਰ ਸਥਿਰ ਹੈ। ਉਨ੍ਹਾਂ ਨੇ ਕਿਹਾ, ਇਨ੍ਹਾਂ ਸਾਰੀਆਂ ਥਾਵਾਂ ‘ਤੇ ਆਕਸੀਜਨ ਪਲਾਂਟ, ਵੈਂਟੀਲੇਟਰ, ਆਕਸੀਜਨ ਬੈੱਡ ਉਪਲਬਧ ਹਨ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਨੇਤਾਵਾਂ, ਡੀਡੀਸੀ ਚੇਅਰਪਰਸਨਸ ਅਤੇ ਕਾਰਜਕਰਤਾਵਾਂ ਨੇ ਕੇਂਦਰੀ ਮੰਤਰੀ ਨੂੰ ਆਪਣੇ ਨਿਜੀ ਸੰਸਾਧਨਾਂ ਨਾਲ ਕੋਵਿਡ ਸਬੰਧਿਤ ਸਮੱਗਰੀ ਭੇਜਣ ਅਤੇ ਜਿੱਥੇ ਕਿਤੇ ਜ਼ਰੂਰੀ ਹੈ, ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਚੋਣ ਹਲਕਿਆਂ ਵਿੱਚ ਕੋਵਿਡ ਸੁਵਿਧਾਵਾਂ ਦੇ ਲਈ ਆਪਣੀ ਸਾਂਸਦ ਨਿਧੀ ਤੋਂ 2.5 ਕਰੋੜ ਰੁਪਏ ਨਿਰਧਾਰਿਤ ਕਰਨ ਦੇ ਲਈ ਵੀ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਹੁਣ ਤੱਕ, ਕੋਵਿਡ ਨਾਲ ਸਬੰਧਿਤ ਰਾਹਤ ਸਮੱਗਰੀ ਅਤੇ ਰਾਸ਼ਨ ਦੇ 5 ਟਰੱਕ ਚੋਣ ਹਲਕਿਆਂ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਹੋਰ ਹਿੱਸਿਆਂ ਵਿੱਚ ਭੇਜੇ ਗਏ ਹਨ।

ਕੇਂਦਰੀ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਸੰਸਦੀ ਚੋਣ ਹਲਕਿਆਂ ਦੇ ਪਿੰਡਾਂ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਦੇ ਖਤਰੇ ਨੂੰ ਦੇਖਦੇ ਹੋਏ, ‘ਟੈਲੀ-ਮਸ਼ਵਰਾ’ ਸੁਵਿਧਾਵਾਂ ਸਥਾਪਿਤ ਕੀਤੀ ਜਾ ਰਹੀਆਂ ਹਨ ਅਤੇ ਇਸ ਨਾਲ ਜਿਲ੍ਹਾ ਹਸਪਤਾਲਾਂ ਵਿੱਚ ਮਰੀਜ਼ਾ ਦੇ ਅੰਨ੍ਹੇਵਾਹ ਰੈਫਰਲ ਪ੍ਰਣਾਲੀ ਦਾ ਬੋਝ ਘੱਟ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਉਪਲਬਧ ਅੰਕੜਿਆਂ ਦੇ ਅਨੁਸਾਰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਲਗਭਗ 67 ਤੋ 70 ਪ੍ਰਤੀਸ਼ਤ ਟੀਕਾਕਰਣ ਪੂਰਾ ਕੀਤਾ ਜਾ ਚੁੱਕਾ ਹੈ, ਜੋ ਰਾਸ਼ਟਰੀ ਔਸਤ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਉਤਸਾਹਜਨਕ ਸੰਕੇਤ ਹੈ ਕਿ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਬਿਨਾਂ ਕਿਸੇ ਝਿਜਕ ਦੇ ਕੋਵਿਡ ਟੀਕਾਕਰਣ ਦੇ ਲਈ ਅੱਗੇ ਆ ਰਹੇ ਹਨ।

 

                                                                                <><><><><>

ਐੱਸਐੱਨਸੀ



(Release ID: 1723124) Visitor Counter : 118