ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ 21392 ਐੱਮਟੀ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਡਿਲਵਰੀ


313 ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ ਆਕਸੀਜਨ ਦੀ ਡਿਲਵਰੀ ਪੂਰੀ ਕੀਤੀ
ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ 1274 ਐੱਲਐੱਮਓ ਟੈਂਕਰਾਂ ਦੇ ਨਾਲ 15 ਰਾਜਾਂ ਨੂੰ ਸਹਾਇਤਾ ਪਹੁੰਚਾਈ
ਹਰਿਆਣਾ ਅਤੇ ਕਰਨਾਟਕ ਹਰੇਕ ਵਿੱਚ ਐੱਲਐੱਮਓ ਦੀ ਡਿਲਵਰੀ 2000 ਮੀਟ੍ਰਿਕ ਟਨ ਨੂੰ ਪਾਰ ਕਰ ਗਈ

Posted On: 30 MAY 2021 2:37PM by PIB Chandigarh

ਮਹਾਰਾਸ਼ਟਰ ਵਿੱਚ 614 ਐੱਮਟੀ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਐੱਮਟੀ, ਮੱਧ ਪ੍ਰਦੇਸ਼ ਵਿੱਚ 656 ਐੱਮਟੀ, ਦਿੱਲੀ ਵਿੱਚ 5476 ਐੱਮਟੀ, ਹਰਿਆਣਾ ਵਿੱਚ 2023 ਐੱਮਟੀ, ਰਾਜਸਥਾਨ ਵਿੱਚ 98 ਐੱਮਟੀ, ਕਰਨਾਟਕ ਵਿੱਚ 2115 ਐੱਮਟੀ, ਉੱਤਰਾਖੰਡ ਵਿੱਚ 320 ਐੱਮਟੀ, ਤਾਮਿਲਨਾਡੂ ਵਿੱਚ 1808 ਐੱਮਟੀ, ਆਂਧਰ ਪ੍ਰਦੇਸ਼ ਵਿੱਚ 1738 ਐੱਮਟੀ, ਪੰਜਾਬ ਵਿੱਚ 225 ਐੱਮਟੀ, ਕੇਰਲ ਵਿੱਚ 380 ਐੱਮਟੀ ਤੇਲੰਗਾਨਾ ਵਿੱਚ 1858 ਐੱਮਟੀ, ਝਾਰਖੰਡ ਵਿੱਚ 38 ਐੱਮਟੀ ਅਤੇ ਅਸਾਮ ਵਿੱਚ 240 ਐੱਮਟੀ ਆਕਸੀਜਨ ਪਹੁੰਚਾਈ ਗਈ

 

ਭਾਰਤੀ ਰੇਲਵੇ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਕਈ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੋਇਆ ਹੈ। ਭਾਰਤੀ ਰੇਲ ਦੁਆਰਾ ਹੁਣ ਤੱਕ ਦੇਸ਼ ਦੇ ਕਈ ਰਾਜਾਂ ਵਿੱਚ 1274 ਤੋਂ ਅਧਿਕ ਟੈਂਕਰਾਂ ਵਿੱਚ 21392 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ।

ਜ਼ਿਕਰਯੋਗ ਹੈ ਕਿ 313 ਆਕਸੀਜਨ ਐਕਸਪ੍ਰੈਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਕਈ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

 

ਇਸ ਰਿਲੀਜ਼ ਦੇ ਜਾਰੀ ਹੋਣ ਤੱਕ 5 ਆਕਸੀਜਨ ਐਕਸਪ੍ਰੈੱਸ ਗੱਡੀਆਂ 23 ਟੈਂਕਰਾਂ ਵਿੱਚ 406 ਐੱਮਟੀ ਤੋਂ ਅਧਿਕ ਐੱਲਐੱਮਓ ਲੈ ਕੇ ਜਾ ਰਹੀਆਂ ਹਨ।

                 

ਹਰਿਆਣਾ ਅਤੇ ਕਰਨਾਟਕ ਹਰੇਕ ਵਿੱਚ ਐੱਲਐੱਮਓ ਦੀ ਡਿਲਵਰੀ 2000 ਮੀਟ੍ਰਿਕ ਟਨ ਨੂੰ ਪਾਰ ਕਰ ਗਈ 

ਤਾਮਿਲਨਾਡੂ ਤੇ ਤੇਲੰਗਾਨਾ ਹਰੇਕ ਵਿੱਚ ਐੱਲਐੱਮਓ ਦੀ ਡਿਲਵਰੀ 1800 ਐੱਮਟੀ ਨੂੰ ਪਾਰ ਕਰ ਗਈ।

 

ਆਕਸੀਜਨ ਐਕਸਪ੍ਰੈੱਸ ਨੇ 36 ਦਿਨ ਪਹਿਲੇ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਐੱਮਟੀ ਤਰਲ ਮੈਡੀਕਲ ਐਕਸੀਜਨ ਡਿਲੀਵਰ ਕਰਨ ਦੇ ਨਾਲ ਆਪਣਾ ਕਾਰਜ ਸ਼ੁਰੂ ਕੀਤਾ ਸੀ।

 

ਭਾਰਤੀ ਰੇਲ ਦਾ ਇਹ ਯਤਨ ਰਿਹਾ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਅਧਿਕ ਤੋਂ ਅਧਿਕ ਸੰਭਵ ਆਕਸੀਜਨ ਪਹੁੰਚਾਈ ਜਾ ਸਕੇ।

 

 

ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ-ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ , ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ , ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ ਹੈ।

 

ਇਸ ਰਿਲੀਜ਼ ਦੇ ਜਾਰੀ ਹੋਣ ਤੱਕ ਮਹਾਰਾਸ਼ਟਰ ਵਿੱਚ 614 ਐੱਮਟੀ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797, ਮੱਧ ਪ੍ਰਦੇਸ਼ ਵਿੱਚ 656 ਐੱਮਟੀ, ਦਿੱਲੀ ਵਿੱਚ 5476 ਐੱਮਟੀ, ਹਰਿਆਣਾ ਵਿੱਚ  2023 ਐੱਮਟੀ, ਰਾਜਸਥਾਨ ਵਿੱਚ 98 ਐੱਮਟੀ, ਕਰਨਾਟਕ ਵਿੱਚ 2115 ਐੱਮਟੀ,  ਉੱਤਰਾਖੰਡ ਵਿੱਚ 320 ਐੱਮਟੀ, ਤਾਮਿਲਨਾਡੂ ਵਿੱਚ 1808 ਐੱਮਟੀ, ਆਂਧਰਾ ਪ੍ਰਦੇਸ਼ ਵਿੱਚ 1738 ਐੱਮਟੀ, ਪੰਜਾਬ ਵਿੱਚ 225 ਐੱਮਟੀ, ਕੇਰਲ ਵਿੱਚ 380 ਐੱਮਟੀ, ਤੇਲੰਗਾਨਾ ਵਿੱਚ 1858 ਐੱਮਟੀ, ਝਾਰਖੰਡ ਵਿੱਚ 38 ਐੱਮਟੀ ਅਤੇ ਅਸਾਮ ਵਿੱਚ 240 ਐੱਮਟੀ ਆਕਸੀਜਨ ਪਹੁੰਚਾਈ ਗਈ ਹੈ।

 

ਆਕਸੀਜਨ ਐਕਸਪ੍ਰੈੱਸ ਨੇ ਹੁਣ ਤੱਕ ਦੇਸ਼ ਭਰ ਦੇ 15 ਰਾਜਾਂ ਵਿੱਚ ਲਗਭਗ 39 ਨਗਰਾਂ/ਸ਼ਹਿਰਾਂ ਵਿੱਚ ਐੱਲਐੱਮਓ ਪਹੁੰਚਾਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਲਖਨਾਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ,ਮੱਧ ਪ੍ਰਦੇਸ਼ ਵਿੱਚ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਵਿੱਚ ਨਾਗਪੁਰ ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਅਤੇ ਗੁਰੂਗ੍ਰਾਮ, ਦਿੱਲੀ ਵਿੱਚ ਤੁਗਲਕਾਬਾਦ, ਦਿੱਲੀ ਕੈਂਟ ਅਤੇ ਓਖਲਾ, ਰਾਜਸ਼ਥਾਨ ਵਿੱਚ ਕੋਟਾ ਅਤੇ ਕਨਕਪਾਰਾ, ਕਰਨਾਟਕ ਵਿੱਚ ਬੈਂਗਲੁਰੂ, ਉੱਤਰਾਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਵਿੱਚ ਨੇਲੋਰ, ਗੁੰਟੂਰ, ਤੜੀਪਤ੍ਰੀ ਅਤੇ ਵਿਸ਼ਾਖਾਪਟਨਮ, ਕੇਰਲ ਵਿੱਚ ਐਰਨਾਕੁਲਮ, ਤਾਮਿਲਨਾਡੂ ਵਿੱਚ ਤਿਰੂਵਲੂਰ, ਚੇਨਈ, ਤੂਤੀਕੋਰਿਨ, ਕੋਇੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਅਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਸ਼ਾਮਿਲ ਹਨ।

 

ਰੇਲਵੇ ਨੇ ਆਕਸੀਜਨ ਸਪਲਾਈ ਸਥਾਨਾਂ ਦੇ ਨਾਲ ਕਈ ਮਾਰਗਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਵਧਦੀ ਹੋਈ ਜ਼ਰੂਰਤ ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਰੱਖਿਆ ਹੈ। ਭਾਰਤੀ ਰੇਲ ਨੂੰ ਐੱਲਐੱਮਓ ਲਿਆਉਣ ਲਈ ਟੈਂਕਰ ਰਾਜ ਪ੍ਰਦਾਨ ਕਰਦੇ ਹਨ।

 

 

ਪੂਰੇ ਦੇਸ਼ ਵਿੱਚ ਜਟਿਲ ਪਰਿਚਾਲਨ ਮਾਰਗ ਨਿਯੋਜਨ ਪਰਿਦ੍ਰਿਸ਼ ਵਿੱਚ ਭਾਰਤੀ ਰੇਲ ਨੇ ਪੱਛਮੀ ਵਿੱਚ ਹਾਪਾ, ਬੜੋਦਾ ਮੁੰਦੜਾ, ਪੂਰਵ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾ ਨਗਰ, ਅੰਗੁਲ ਤੋਂ ਆਕਸੀਜਨ  ਲੈ ਕੇ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਅਸਾਮ ਨੂੰ ਆਕਸੀਜਨ ਦੀ ਡਿਲਵਰੀ ਕੀਤੀ ਹੈ।

 

ਆਕਸੀਜਨ ਸਹਾਇਤਾ ਤੇਜ਼ ਗਤੀ ਨਾਲ ਪਹੁੰਚਾਉਣਾ ਸੁਨਿਸ਼ਚਿਤ ਕਰਨ ਲਈ ਰੇਲਵੇ ਆਕਸੀਜਨ ਐਕਸਪ੍ਰੈੱਸ ਮਾਲ ਗੱਡੀ ਚਲਾਉਣ ਵਿੱਚ ਨਵੇਂ ਅਤੇ ਬੇਮਿਸਾਲ ਮਾਪਦੰਡ ਸਥਾਪਿਤ ਕਰ ਰਹੀ ਹੈ। ਲੰਬੀ ਦੂਰੀ ਦੇ ਅਧਿਕਤਰ ਮਾਮਲਿਆਂ ਵਿੱਚ ਮਾਲ ਗੱਡੀ ਦੀ ਔਸਤ ਗਤੀ 55 ਕਿਲੋਮੀਟਰ ਤੋਂ ਅਧਿਕ ਰਹੀ ਹੈ। ਉੱਚ ਪ੍ਰਾਥਮਿਕਤਾ ਦੇ ਗ੍ਰੀਨ ਕੌਰੀਡੋਰ ਵਿੱਚ ਆਪਾਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮੰਡਲਾਂ ਦੇ ਪਰਿਚਾਲਨ ਦਲ ਬਹੁਤ ਅਧਿਕ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ ਕੰਮ ਕਰ ਰਹੇ ਹਨ ਤਾਕਿ ਤੇਜ਼ ਸੰਭਵ ਸਮੇਂ ਵਿੱਚ ਆਕਸੀਜਨ ਪਹੁੰਚਾਈ ਜਾ ਸਕੇ। ਕਈ ਸੈਕਸ਼ਨਾਂ ਵਿੱਚ ਕਰਮੀਆਂ ਦੇ ਬਦਲਾਅ ਲਈ ਤਕਨੀਕੀ ਠਹਿਰਣ ਦੇ ਸਮੇਂ (ਸਟਾਪੇਜ) ਨੂੰ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

ਰੇਲ ਮਾਰਗਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਉੱਚ ਚੌਕਸੀ ਵਰਤੀ ਜਾ ਰਹੀ ਹੈ ਤਾਕਿ ਆਕਸੀਜਨ ਐਕਸਪ੍ਰੈੱਸ ਸਮੇਂ ‘ਤੇ ਪਹੁੰਚ ਸਕੇ।

 

ਇਹ ਸਾਰਾ ਕੰਮ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ  ਕਿ ਬਾਕੀ ਮਾਲ ਢੁਆਈ ਪਰਿਚਾਲਨ ਵਿੱਚ ਕਮੀ ਨਾ ਆਵੇ।

 

ਨਵੀਂ ਆਕਸੀਜਨ ਲੈ ਕੇ ਜਾਣਾ ਬਹੁਤ ਹੀ ਗਤੀਸ਼ੀਲ ਕਾਰਜ ਹੈ ਅਤੇ ਅੰਕੜੇ ਹਰ ਸਮੇਂ ਬਦਲਦੇ ਰਹਿੰਦੇ ਹਨ। ਦੇਰ ਰਾਤ ਆਕਸੀਜਨ ਨਾਲ ਭਰੀਆਂ ਅਤੇ ਹੋਰ ਆਕਸੀਜਨ ਐਕਸਪ੍ਰੈੱਸ ਗੱਡੀਆਂ ਯਾਤਰਾ ਸ਼ੁਰੂ ਕਰਨਗੀਆਂ।

 

 

****

ਡੀਜੇਐੱਨ/ਐੱਮਕੇਵੀ



(Release ID: 1723122) Visitor Counter : 159