ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮੰਡਾਵੀਯਾ ਨੇ ਪੁਰਾਣੇ ਗੋਆ ਵਿੱਚ ਫਲੋਟਿੰਗ ਜੇੱਟੀ ਦਾ ਉਦਘਾਟਨ ਕੀਤਾ
ਸ਼੍ਰੀ ਮੰਡਾਵੀਯਾ ਨੇ ਐਲਾਨ ਕੀਤਾ ਕਿ ਪੁਰਾਣੇ ਗੋਆ ਅਤੇ ਪੰਜਿਮ ਨੂੰ ਜਲਦ ਹੀ ਫੇਰੀ ਅਤੇ ਕਰੂਜ਼ ਸੇਵਾਵਾਂ ਨਾਲ ਜੋੜਿਆ ਜਾਵੇਗਾ
प्रविष्टि तिथि:
30 MAY 2021 4:16PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮੰਡਾਵੀਯਾ ਨੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਦੀ ਹਾਜ਼ਰੀ ਵਿੱਚ ਅੱਜ ਗੋਆ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਪੁਰਾਣੇ ਗੋਆ ਵਿੱਚ ਦੂਸਰੀ ਫਲੋਟਿੰਗ ਜੇੱਟੀ ਦਾ ਉਦਘਾਟਨ ਦਿੱਤਾ।

ਸ਼੍ਰੀ ਮੰਡਾਵੀਯਾ ਨੇ ਆਸ਼ਾ ਵਿਅਕਤ ਕੀਤਾ ਕਿ ਪੁਰਾਣੇ ਗੋਆ ਵਿੱਚ ਫਲੋਟਿੰਗ ਜੇੱਟੀ ਗੋਆ ਦੇ ਟੂਰਿਜ਼ਮ ਦੇ ਲਈ ਇੱਕ ਗੇਮ ਚੇਂਜਰ ਸਾਬਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਿਮ ਅਤੇ ਓਲਡ ਗੋਆ ਨੂੰ ਫੇਰੀ ਅਤੇ ਕਰੂਜ਼ ਸੇਵਾਵਾਂ ਨਾਲ ਜੋੜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਜੇੱਟੀ ਟੂਰਿਸਟਾਂ ਨੂੰ ਸੁਰੱਖਿਅਤ ਅਤੇ ਪਰੇਸ਼ਾਨੀ ਮੁਕਤ ਟਰਾਂਸਪੋਰਟ ਪ੍ਰਦਾਨ ਕਰੇਗੀ। ਮੰਤਰੀ ਨੇ ਟੂਰਿਜ਼ਮ ਖੇਤਰ ਨੂੰ ਰਾਜ ਦਾ ਵਿਕਾਸ ਇੰਜਨ ਬਣਾਉਣ ਵਿੱਚ ਗੋਆ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ।
ਭਾਰਤ ਸਰਕਾਰ ਨੇ ਪੁਰਾਣੇ ਗੋਆ ਅਤੇ ਪੰਜਿਮ ਨੂੰ ਜੋੜਣ ਦੇ ਲਈ ਮੋਂਡੋਵੀ ਨਦੀ (ਐੱਨਡਬਲਿਯੂ-68) ‘ਤੇ ਦੋ ਕੰਕ੍ਰੀਟ ਫਲੋਟਿੰਗ ਜੇੱਟੀ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਮੋਂਡੋਵੀ ਨਦੀ (ਐੱਨਡਬਲਿਯੂ-68) ‘ਤੇ ਨਿਰਮਿਤ ਦੂਸਰੀ ਫਲੋਟਿੰਗ ਜੇੱਟੀ ਹੈ। ਇਸ ਤੋਂ ਪਹਿਲਾਂ, ਪੋਰਟਸ ਦੇ ਕਪਤਾਨ, ਪੰਜਿਮ ਗੋਆ ਵਿੱਚ ਸਥਿਤ ਪਹਿਲੀ ਜੇੱਟੀ ਦਾ ਉਦਘਾਟਨ 21 ਫਰਵਰੀ 2020 ਨੂੰ ਪਣਜੀ ਵਿੱਚ ਗੋਆ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਬੰਦਰਗਾਹ ਜਹਾਜਰਾਣੀ ਅਤੇ ਜਲਮਾਰਗ ਮੰਤਰੀ ਦੁਆਰਾ ਕੀਤਾ ਗਿਆ ਸੀ।
ਸਥਿਰ ਕੰਕ੍ਰੀਟ ਜੇੱਟੀ ਦੀ ਤੁਲਨਾ ਵਿੱਚ ਫਲੋਟਿੰਗ ਜੇੱਟੀ ਦੇ ਕਈ ਲਾਭ ਹਨ। ਇਨ੍ਹਾਂ ਦੀ ਕੀਮਤ ਫਿਕਸਡ ਜੇੱਟੀ ਦੀ ਕੀਮਤ ਦਾ ਲਗਭਗ ਅੱਧ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਤਿਆਰ ਕਰਨਾ, ਸਥਾਪਿਤ ਕਰਨਾ ਅਤੇ ਇਸਤੇਮਾਲ ਕਰਨਾ ਅਸਾਨ ਹੈ। ਇਨ੍ਹਾਂ ਫਲੋਟਿੰਗ ਜੇੱਟੀ ਦਾ ਜੀਵਨ 50 ਸਾਲ ਤੱਕ ਹੈ। ਨਾਲ ਹੀ, ਇਸ ਦਾ ਫਲੋਟਿੰਗ ਸਟ੍ਰਕਚਰ ਹੋਣ ਦੇ ਕਾਰਨ ਉਨ੍ਹਾਂ ਨੂੰ ਸੀਆਰਜ਼ੈਡ ਕਲੀਅਰੈਂਸ ਦੀ ਜ਼ਰੂਰਤ ਨਹੀਂ ਹੈ। ਉਪਭੋਗਤਾਵਾਂ ਦੀ ਜ਼ਰੂਰਤ ਵਿੱਚ ਤਬਦੀਲੀ ਜਾਂ ਜੇੱਟੀ ਸਾਈਟ ਦੇ ਹਾਈਡ੍ਰੋਗ੍ਰਾਫਿਕ ਪ੍ਰੋਫਾਈਲ ਵਿੱਚ ਪਰਿਵਰਤਨ ਦੇ ਮੁਤਾਬਿਕ ਉਨ੍ਹਾਂ ਨੂੰ ਆਕਾਰ ਵਿੱਚ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
ਗੋਆ ਰਾਜ ਸਥਾਪਨਾ ਦਿਵਸ ‘ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਰਾਜ ਸਰਕਾਰ ਦੇ ਨਾਲ ਗੋਆ ਦੇ ਵਿਕਾਸ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੁਰਮੁਗਾਂਵ ਬੰਦਰਗਾਹ ਨੇ ਵੀ ਰਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਇਸ ਅਵਸਰ ‘ਤੇ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੇਸੋ ਨਾਇਕ ਤੇ ਗੋਆ ਸਰਕਾਰ ਦੇ ਬੰਦਰਗਾਹ ਮੰਤਰੀ ਸ਼੍ਰੀ ਮਾਈਕਲ ਲੋਬੋ ਵੀ ਹਾਜਰ ਸਨ।
*****
ਬੀਐੱਨ/ਜੇਕੇ
(रिलीज़ आईडी: 1723106)
आगंतुक पटल : 244