ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਉਹਨਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਬੇਮਿਸਾਲ ਪ੍ਰਾਪਤੀਆਂ ਦੇ 7 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ


ਸ੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਨੇ ਵਿਕਾਸ, ਸੁਰੱਖਿਆ, ਲੋਕ ਭਲਾਈ ਅਤੇ ਮਹੱਤਵਪੂਰਨ ਸੁਧਾਰਾਂ ਦੇ ਏਕੀਕ੍ਰਿਤ ਤਾਲਮੇਲ ਦੀ ਵਿਲੱਖਣ ਉਦਾਹਰਣ ਪੇਸ਼ ਕੀਤੀ ਹੈ”

“ਇਨ੍ਹਾਂ 7 ਸਾਲਾਂ ਵਿੱਚ, ਇੱਕ ਪਾਸੇ ਸ੍ਰੀ ਮੋਦੀ ਨੇ ਆਪਣੀ ਦ੍ਰਿੜ, ਸੰਪੂਰਨ ਅਤੇ ਕਲਿਆਣਕਾਰੀ ਨੀਤੀਆਂ ਦੇ ਨਾਲ ਦੇਸ਼ ਦੇ ਹਿੱਤ ਨੂੰ ਸਰਵਉੱਚ ਰੱਖਦਿਆਂ, ਗਰੀਬਾਂ, ਕਿਸਾਨਾਂ ਅਤੇ ਵਾਂਝੇ ਵਰਗਾਂ ਦੇ ਜੀਵਨ ਪੱਧਰ ਨੂੰ ਸੁਧਾਰ ਕੇ ਮੁੱਖ ਧਾਰਾ ਵਿੱਚ ਲਿਆ ਕੇ ਅਤੇ ਦੂਜੇ ਪਾਸੇ, ਆਪਣੀ ਮਜ਼ਬੂਤ ​​ਲੀਡਰਸ਼ਿਪ ਨਾਲ ਭਾਰਤ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਬਣਾਇਆ "

"ਪਿਛਲੇ 7 ਸਾਲਾਂ ਤੋਂ, ਦੇਸ਼ ਦੇ ਲੋਕਾਂ ਨੇ ਲਗਾਤਾਰ ਮੋਦੀ ਜੀ ਦੀ ਸੇਵਾ ਅਤੇ ਸਮਰਪਣ 'ਤੇ ਆਪਣੇ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਮੈਂ ਦੇਸ਼ ਵਾਸੀਆਂ ਨੂੰ ਮੱਥਾ ਟੇਕਦਾ ਹਾਂ"

"ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਹੇਠ ਅਸੀਂ ਹਰ ਚੁਣੌਤੀ 'ਤੇ ਕਾਬੂ ਪਾਵਾਂਗੇ ਅਤੇ ਬਿਨਾਂ ਰੁਕਾਵਟ ਭਾਰਤ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਾਂਗੇ"

Posted On: 30 MAY 2021 2:31PM by PIB Chandigarh

 

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ 7 ਸਾਲਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਦੇ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਵਧਾਈ ਦਿੱਤੀ ਹੈ । ਅੱਜ ਟਵੀਟਾਂ ਦੀ ਲੜੀ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਨੇ ਵਿਕਾਸ, ਸੁਰੱਖਿਆ, ਲੋਕ ਭਲਾਈ ਅਤੇ ਮਹੱਤਵਪੂਰਨ ਸੁਧਾਰਾਂ ਦੇ ਅਨੌਖੇ ਤਾਲਮੇਲ ਦੀ ਇੱਕ ਵਿਲੱਖਣ ਉਦਾਹਰਣ ਪੇਸ਼ ਕੀਤੀ ਹੈ”।  

 

 ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, “ਇਨ੍ਹਾਂ 7 ਸਾਲਾਂ ਵਿੱਚ, ਇੱਕ ਪਾਸੇ ਸ੍ਰੀ ਮੋਦੀ ਨੇ ਆਪਣੀ ਦ੍ਰਿੜ, ਸੰਪੂਰਨ ਅਤੇ ਕਲਿਆਣਕਾਰੀ ਨੀਤੀਆਂ ਨਾਲ ਗਰੀਬਾਂ, ਕਿਸਾਨਾਂ ਅਤੇ ਵਾਂਝੇ ਵਰਗਾਂ ਨੂੰ ਵਿਕਾਸ ਦੀ ਮੁਖ ਧਾਰਾ ਨਾਲ ਜੋੜ ਕੇ ਉਨਾਂ ਦੇ ਜੀਵਨ ਨੂੰ ਬੇਹਤਰ ਬਣਾਇਆ ਹੈ ਉਥੇ ਦੂਜੇ ਪਾਸੇ ਆਪਣੀ ਮਜ਼ਬੂਤ ​​ਅਗਵਾਈ ਨਾਲ ਭਾਰਤ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਬਣਾਇਆ ਹੈ ।

       

 ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ, “ਪਿਛਲੇ 7 ਸਾਲਾਂ ਤੋਂ ਦੇਸ਼ ਦੇ ਲੋਕਾਂ ਨੇ ਲਗਾਤਾਰ ਮੋਦੀ ਜੀ ਦੀ ਸੇਵਾ ਅਤੇ ਸਮਰਪਣ ਵਿੱਚ ਆਪਣੀ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਮੈਂ ਦੇਸ਼ਵਾਸੀਆਂ ਅੱਗੇ ਨਤਮਸਤਕ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਹੇਠ ਅਸੀਂ ਹਰ ਚੁਣੌਤੀ ਤੇ ਜਿੱਤ ਹਾਸਲ ਕਰਕੇ ਭਾਰਤ ਦੀ ਵਿਕਾਸ ਯਾਤਰਾ ਨੂੰ ਲਗਾਤਾਰ ਜਾਰੀ ਰੱਖਾਂਗੇ”।

 

https://twitter.com/AmitShah/status/1398886002769285123?s=20

https://twitter.com/AmitShah/status/1398886031173193730?s=20

https://twitter.com/AmitShah/status/1398886048789196801?s=20

 ************************

ਐਨ ਡੀ ਡਬਲਯੂ/ ਆਰ ਕੇ/ ਪੀ ਕੇ / ਏ ਡੀ


(Release ID: 1722980) Visitor Counter : 176