ਰੱਖਿਆ ਮੰਤਰਾਲਾ

ਜਲ ਸੈਨਾ ਦੇ ਏਐਲਐਚ ਐਮਕੇ III ਹਵਾਈ ਜਹਾਜ਼ ਨੂੰ ਮੈਡੀਕਲ ਆਈ ਸੀ ਯੂ ਨਾਲ ਫਿੱਟ ਕੀਤਾ ਗਿਆ

Posted On: 30 MAY 2021 4:52PM by PIB Chandigarh

ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਵੱਲੋਂ ਆਈਐਨਐਸ ਹੰਸਾ ਤੇ ਆਈਐਨਏਐਸ 323 ਤੋਂ ਏਐੱਲਐੱਚ ਐਮਕੇ III ਤੇ ਆਨਬੋਰਡ ਇੱਕ ਮੈਡੀਕਲ ਇੰਟੈਂਸਿਵ ਕੇਅਰ ਯੂਨਿਟ (ਐਮਆਈਸੀਯੂ) ਸਥਾਪਤ ਕੀਤਾ ਗਿਆ ਹੈ। ਐਮਆਈਸੀਯੂ ਨਾਲ ਲੈਸ ਕੀਤਾ ਜਾ ਰਿਹਾ ਸਦਾ ਬਹਾਰ ਮੌਸਮ ਵਾਲਾ ਭਾਰਤੀ ਜਲ ਸੈਨਾ ਦਾ ਏਐਲਐਚ ਐਮਕੇ IIl ਹਵਾਈ ਜਹਾਜ਼ ਹੁਣ ਖਰਾਬ ਮੌਸਮ ਦੀਆਂ  ਸਥਿਤੀਆਂ ਵਿੱਚ ਵੀ ਹਵਾਈ ਮਾਰਗ ਜ਼ਰੀਏ ਗੰਭੀਰ ਮਰੀਜ਼ਾਂ ਦੀ ਮੈਡੀਕਲ ਨਿਕਾਸੀ ਕਰ ਸਕਦਾ ਹੈ।

ਐਮਆਈਸੀਯੂ ਕੋਲ ਡੇਫਿਬ੍ਰਿਲੇਟਰਜਮਲਟੀਪੇਰਾ ਮਾਨੀਟਰਜਵੈਂਟੀਲੇਟਰਆਕਸੀਜਨ ਸਪੋਰਟ ਦੇ ਨਾਲ ਨਾਲ ਨਿਵੇਸ਼ ਅਤੇ ਸਰਿੰਜ ਪੰਪਾਂ ਦੇ ਦੋ ਸੈਟ ਹਨ।  ਇਸ ਵਿਚ ਮਰੀਜ਼ ਦੇ ਮੂੰਹ ਜਾਂ ਏਅਰਵੇਅ ਵਿਚਲੀਆਂ ਸੀਕ੍ਰੇਸ਼ਨਾਂ ਨੂੰ ਦੂਰ ਕਰਨ ਲਈ ਇਕ ਸਕਸ਼ਨ ਪ੍ਰਣਾਲੀ ਵੀ ਹੁੰਦੀ ਹੈ। ਹਵਾਈ ਜਹਾਜ਼ ਤੇ ਪ੍ਰਣਾਲੀ ਨੂੰ ਹਵਾਈ ਜਹਾਜ਼ ਦੀ ਬਿਜਲੀ ਸਪਲਾਈ ਤੇ ਸੰਚਾਲਤ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਚਾਰ ਘੰਟੇ ਦਾ ਬੈਟਰੀ ਬੈਕਅਪ ਵੀ ਹੁੰਦਾ ਹੈ। ਹਵਾਈ ਜਹਾਜ਼ ਨੂੰ ਏਅਰ ਐਂਬੂਲੈਂਸ ਵਿੱਚ ਬਦਲਣ ਲਈ ਉਪਕਰਣਾਂ ਨੂੰ ਦੋ-ਤਿੰਨ ਘੰਟਿਆਂ ਵਿੱਚ ਸਥਾਪਤ ਕੀਤਾ ਜਾ ਸਕਦਾ ਹੈ। ਐੱਚਏਐਲ ਵੱਲੋਂ ਭਾਰਤੀ ਜਲ ਸੈਨਾ ਨੂੰ ਦਿੱਤੇ ਜਾਣ ਵਾਲੇ ਇਹ ਅੱਠ ਐਮਆਈਸੀਯੂ ਸੈਟਾਂ ਵਿੱਚੋਂ ਪਹਿਲਾ ਸੈੱਟ ਹੈ। 

 

 ***********************

 

  ਬੀ ਬੀ ਬੀ /ਐਮ ਕੇ/ਵੀ ਐਮ/ਐਮ ਐਸ 


(Release ID: 1722978) Visitor Counter : 234