ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਣ ਬਾਰੇ ਕੋਰੀਆਂ ਕਲਪਨਾਵਾਂ ਦਾ ਭੰਡਾਫੋੜ


ਕੋਵਿਡ-19 ਦੇ ਮੁਕਾਬਲੇ ਲਈ ਟੈਕਨੋਲੋਜੀ ਅਤੇ ਡਾਟਾ ਪ੍ਰਬੰਧਨ ਤੇ ਅਧਿਕਾਰਤ ਸਮੂਹ ਦੇ ਚੇਅਰਮੈਨ ਨੇ ਕੋਵਿਨ ਦੀ ਕਾਰਗੁਜ਼ਾਰੀ ਤੇ ਗੁਮਰਾਹਕੁੰਨ ਜਾਣਕਾਰੀ ਨੂੰ ਡਿਬੰਕ ਕੀਤਾ

ਯੋਗ ਭਾਰਤੀਆਂ ਵਿਚੋਂ 17.67% ਵੈਕਸਿਨ ਦੀ ਘੱਟੋ ਘੱਟ 1 ਖੁਰਾਕ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ

ਓਟੀਪੀ ਅਤੇ ਕੈਪਟਚਾ ਨੂੰ ਬਾਈਪਾਸ ਨਹੀਂ ਕੀਤਾ ਜਾ ਸਕਦਾ: ਕੋਵਿਨ ਨੂੰ ਹੈਕ ਨਹੀਂ ਕੀਤਾ ਜਾ ਸਕਦਾ

ਜਿਵੇਂ ਜਿਵੇਂ ਵੈਕਸਿਨ ਦੀ ਸਪਲਾਈ ਵਧ ਰਹੀ ਹੈ, ਹੋਰ ਸਲੋਟਸ ਖੁੱਲ੍ਹ ਰਹੇ ਹਨ

ਕੋਵਿਨ ਰਜਿਸਟ੍ਰੇਸ਼ਨ ਟੀਕਾਕਰਣ ਵਾਲੀ ਥਾਂ 'ਤੇ ਭੀੜ-ਭੜੱਕੇ ਨੂੰ ਰੋਕ ਕੇ ਸੁਪਰਸਪਰੈਡਿੰਗ ਘਟਨਾਵਾਂ ਨੂੰ ਰੋਕਦੀ ਹੈ

ਵਾਕ-ਇਨ ਰਜਿਸਟ੍ਰੇਸ਼ਨ ਅਤੇ ਸੁਵਿਧਾਜਨਕ ਕੋਹੋਰਟ ਰਜਿਸਟ੍ਰੇਸ਼ਨ ਸਾਰੇ ਹੀ ਹੋਰ ਉਮਰ ਸਮੂਹਾਂ ਲਈ ਖੁੱਲੀ ਹੈ

Posted On: 29 MAY 2021 8:33PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ‘ਸਰਕਾਰ ਦੀ ਪੂਰੀ’ ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਭਾਰਤ ਦੇ ਭੂਗੋਲ ਦੇ ਵੱਖ-ਵੱਖ ਕੋਨਿਆਂ ਵਿੱਚ ਆਖਰੀ ਨਾਗਰਿਕ ਨੂੰ ਟੀਕੇ ਦੀਆਂ ਖੁਰਾਕਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ, ਕੇਂਦਰ ਸਰਕਾਰ ਨੇ ਟੀਕਾਕਰਨ ਦੇ ਮਿੰਟ ਪਹਿਲੂ ਨੂੰ ਛੂਹਣ ਅਤੇ ਪ੍ਰਾਪਤ ਕਰਨ ਲਈ ਕੋਵਿਨ ਪਲੇਟਫਾਰਮ ਬਣਾਇਆ ਸੀ, ਜਿਸ ਉਪਰ ਹੁਣ ਤੱਕ ਦੀ ਸਭ ਤੋਂ ਵੱਡੀ ਟੀਕਾ ਮੁਹਿੰਮ ਚਲਾਈ ਜਾ ਰਹੀ ਹੈ। 

ਕੋਵਿਨ ਪਲੇਟਫਾਰਮ ਬਾਰੇ ਡਿਜੀਟਲ ਵੰਡ ਪੈਦਾ ਕਰਨ ਅਤੇ ਬੇਈਮਾਨ ਤੱਤਾਂ ਨੂੰ ਸਿਸਟਮ ਨੂੰ ਹੈਕ ਕਰਨ ਦੀ ਇਜਾਜ਼ਤ ਦੇ ਕੇ ਆਬਾਦੀ ਦੇ ਕੁਝ ਹਿੱਸਿਆਂ ਨੂੰ ਲਾਭ ਪਹੁੰਚਾਉਣ ਸੰਬੰਧੀ ਕੁਝ ਬੇਬੁਨਿਆਦ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ। ਟੀਕਾਕਰਨ ਦੇ ਅਭਿਆਸ ਦੀ ਜਟਿਲਤਾ ਬਾਰੇ ਮੁੱਢਲੀ ਸਮਝ ਦੀ ਘਾਟ ਕਾਰਨ ਨਾਗਰਿਕਾਂ ਨੂੰ ਪਲੇਟਫਾਰਮ ਦੀਆਂ ਆਪਣੀਆਂ ਸਮੱਸਿਆਵਾਂ ਕਾਰਨ  ਪਲੇਟਫਾਰਮ ਤੇ ਸਲੋਟ ਨਾ ਲੱਭਣ ਦੀ ਝੂਠੀ ਪੱਟੀ ਚੇਪੀ ਜਾ ਰਹੀ ਹੈ।  

ਇਹ ਰਿਪੋਰਟਾਂ ਗਲਤ ਹਨ ਅਤੇ ਮਾਮਲੇ 'ਤੇ ਪੂਰੀ ਜਾਣਕਾਰੀ ਨਾਲ ਸਮਰਥਤ ਨਹੀਂ ਹਨ। 

ਕੋਵਿਡ-19 ਦੇ ਮੁਕਾਬਲੇ ਲਈ ਟੈਕਨੋਲੋਜੀ ਅਤੇ ਡਾਟਾ ਪ੍ਰਬੰਧਨ ਤੇ ਅਧਿਕਾਰਤ ਸਮੂਹ ਦੇ ਚੇਅਰਮੈਨ ਡਾ.ਆਰ ਐੱਸ ਸ਼ਰਮਾ ਨੇ ਅਜਿਹੀ ਡਰਾਉਣ ਵਾਲੀ ਗੁਮਰਾਹਕੁੰਨ ਜਾਣਕਾਰੀ ਨੂੰ ਡਿਬੰਕ ਕੀਤਾ ਅਤੇ ਰਿਕਾਰਡ ਨੂੰ ਸਿੱਧਾ ਕੀਤਾ। 

ਕੋਵਿਨ ਭਾਰਤ ਵਿਚ ਟੀਕਾਕਰਨ ਮੁਹਿੰਮ ਦਾ ਟੈਕਨੋਲੋਜੀਕਲ ਅਧਾਰ ਹੈ ਅਰਥਾਤ ਇਹ ਇਸਦੀ ਰੀੜ੍ਹ ਦੀ ਹੱਡੀ ਹੈ। ਕੋਵਿਨ ਟੀਕਾਕਰਨ ਪ੍ਰਕਿਰਿਆ ਦੇ ਸਾਰੇ ਹਿੱਸਿਆਂ ਨੂੰ ਸ਼ਾਮਲ ਕਰਦਾ ਹੈ।  ਪ੍ਰਮਾਣਿਕ  ਟੀਕਿਆਂ ਦੀ ਸਪਲਾਈ ਦੀ ਪ੍ਰਮਾਣਿਕਤਾ ਤੋਂ ਪ੍ਰਵਾਨਗੀ ਅਤੇ ਟੀਕਾਕਰਨ ਕੇਂਦਰਾਂ ਦਾ ਪ੍ਰਬੰਧਨ ਅਤੇ ਨਾਗਰਿਕਾਂ ਵੱਲੋਂ ਪ੍ਰਮਾਣੀਕਰਣ ਹਾਸਲ  ਕਰਨ ਲਈ ਪ੍ਰਬੰਧਨ ਆਦਿ ਦੇ ਸਾਰੀ ਵੈਲਯੂ ਚੇਨ ਕੋਵਿਨ  ਪਲੇਟਫਾਰਮ ਰਾਹੀਂ  ਦਿੱਤੀ ਜਾਂਦੀ ਹੈ। ਇਹ ਸਮਝਣਾ ਲਾਜ਼ਮੀ ਹੈ ਕਿ ਅਜਿਹੇ ਟੈਕਨੋਲੋਜੀ ਵਾਲੇ ਪਲੇਟਫਾਰਮ ਨੂੰ ਕਿਸ ਤਰ੍ਹਾਂ ਪਾਰਦਰਸ਼ਤਾ ਲਿਆਉਣ, ਅਣਜੋੜ ਜਾਣਕਾਰੀ ਅਤੇ ਕਿਰਾਇਆ ਲੈਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਾਰੇ ਹਿੱਸੇਦਾਰਾਂ ਨੂੰ ਇਕਸਾਰ ਕਰਨ ਦੀ ਜ਼ਰੂਰਤ ਹੈ। 

ਕੋਵਿਨ ਟੀਕਾ ਬੁਕਿੰਗ ਪ੍ਰਣਾਲੀ ਦੀ ਅਲੋਚਨਾ ਕਰਨ ਵਾਲੇ ਕੁਝ ਲੇਖਕਾਂ ਨੇ ਭਾਰਤ ਦੀਆਂ ਟੀਕਾਕਰਨ ਮੁਹਿੰਮਾਂ ਦੀਆਂ ਜਟਿਲਤਾਵਾਂ ਅਤੇ ਪੈਮਾਨਿਆਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ। ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਲਈ, ਆਓ ਪਹਿਲਾਂ ਅਸੀਂ ਉਸ ਵੱਡੀ ਭੂਮਿਕਾ ਤੇ ਤਵੱਜੋ ਦੇਈਏ ਜੋ ਕੋਵਿਨ ਨੇ ਰਜਿਸਟ੍ਰੇਸ਼ਨ ਤੋਂ ਇਲਾਵਾ ਨਿਭਾਉਣੀ ਹੈ। ਇਸ ਤੋਂ ਬਾਅਦ ਅਸੀਂ ਮੰਗ-ਸਪਲਾਈ ਦੇ ਪੈਦਾ ਹੋਣ ਵਾਲੇ ਮੌਜੂਦਾ ਮੁੱਦਿਆਂ ਬਾਰੇ ਵਿਸਥਾਰ ਨਾਲ ਦੱਸਾਂਗੇ, ਇਸ ਤੋਂ ਬਾਅਦ ਟੀਕਾ ਰਜਿਸਟ੍ਰੇਸ਼ਨ ਦੇ ਕਈ ਤਰੀਕਿਆਂ ਅਤੇ ਤਰੀਕਿਆਂ ਦੀ ਜਾਂਚ ਅਤੇ 1.37 ਅਰਬ ਨਾਗਰਿਕਾਂ ਦੀ ਆਬਾਦੀ ਲਈ ਇਕ ਸਮੂਹਿਕ ਅਤੇ ਨਿਰਪੱਖ ਟੀਕਾਕਰਨ ਕਰਨ ਲਈ ਚੁੱਕੇ ਗਏ ਉਪਾਵਾਂ ਦੀ ਪੜਤਾਲ ਕਰਾਂਗੇ।  

ਕੋਵਿਨ ਪਲੇਟਫਾਰਮ ਸਿਰਫ ਨਾਗਰਿਕਾਂ ਦਾ ਸਾਹਮਣਾ ਨਹੀਂ ਕਰ ਰਿਹਾ, ਬਲਕਿ ਇਸ ਵਿਚ ਮਾਡਿਯੂਲ ਵੀ ਹਨ ਜੋ ਟੀਕਾਕਰਨ ਕੇਂਦਰਾਂ ਅਤੇ ਪ੍ਰਬੰਧਕਾਂ ਨੂੰ ਫਿਜੀਕਲ  ਕਾਰਜਾਂ ਅਤੇ ਪ੍ਰਬੰਧਨ ਵਿਚ ਸਹਾਇਤਾ ਕਰਦੇ ਹਨ। ਟੀਕਾਕਰਨ ਸਲੋਟਾਂ ਦੀ ਖੋਜ ਅਤੇ ਰਜਿਸਟ੍ਰੇਸ਼ਨ ਦਿਖਾਈ ਦੇਣ ਵਾਲੇ ਇੱਕ ਵੱਡੇ ਕੰਮ ਦੀ ਟਿਪ ਮਾਤਰ ਹੈ।  ਪਹਿਲੀ ਖੁਰਾਕ ਤੋਂ ਬਾਅਦ, ਕੋਵਿਨ ਨਾਗਰਿਕਾਂ ਨੂੰ ਆਰਜ਼ੀ ਪ੍ਰਮਾਣੀਕਰਣ ਜਾਰੀ ਕਰਕੇ ਟੀਕੇ ਦੇ ਬ੍ਰਾਂਡ ਦੇ ਅਧਾਰ ਤੇ ਟੀਕਾਕਰਣ ਦੇ ਸ਼ਡਿਊਲ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਟੀਕਾ ਪ੍ਰਬੰਧਕਾਂ ਨੂੰ ਉਨ੍ਹਾਂ ਲੋਕਾਂ 'ਤੇ ਨਿਗਰਾਨੀ ਰੱਖਣ ਦੇ ਯੋਗ ਬਣਾਉਂਦਾ ਹੈ ਜੋ ਜਾਂ ਤਾਂ ਆਪਣੇ ਸ਼ਡਿਊਲ ਨੂੰ ਜੰਪ ਕਰ ਰਹੇ ਹਨ ਜਾਂ ਫੇਰ ਉਨ੍ਹਾਂ ਨੂੰ ਇਸਦੇ ਆਲੇ-ਦੁਆਲੇ ਜ਼ਰੂਰੀ ਜਾਣਕਾਰੀ ਦੀ ਘਾਟ ਹੈ। ਦੂਜੀ ਖੁਰਾਕ ਦੇ ਬਾਅਦ, ਦੇਸ਼ ਭਰ ਵਿਚ ਇਕ ਕੇਂਦਰੀਕ੍ਰਿਤ ਡਿਜੀਟਲ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਜੋ ਸਰਵ ਵਿਆਪੀ ਤੌਰ ਤੇ ਪ੍ਰਮਾਣਿਤ ਕੀਤਾ ਜਾ ਸਕਦਾ ਹੈ।  

 ਕੋਵਿਨ ਟੀਕਾ ਪ੍ਰੋਵਾਈਡਰਾਂ ਨੂੰ ਟੀਕਾਕਰਨ ਦੇ ਬਾਅਦ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ (ਏਈਐਫਆਈ) ਦੀ ਰਿਕਾਰਡਿੰਗ ਦੇ ਦੌਰਾਨ, ਉਪਲਬਧਤਾ ਦੇ ਅਧਾਰ ਤੇ ਆਪਣੇ ਟੀਕਾਕਰਨ ਦੇ  ਸ਼ਡਿਊਲ ਨੂੰ ਪ੍ਰਕਾਸ਼ਤ ਕਰਨ ਅਤੇ ਟੀਕਾਕਰਨ ਦੇ ਸਮੇਂ ਨਾਗਰਿਕਾਂ ਦੀ ਤਸਦੀਕ ਕਰਨ ਦੇ ਯੋਗ  ਬਣਾਉਂਦੀ ਹੈ। ਡਾਟਾ ਅਧਾਰਤ ਜਨਤਕ ਸਿਹਤ ਨੀਤੀ ਦੇ ਫੈਸਲਿਆਂ ਲਈ ਏਈਐਫਆਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਟੀਕਾਕਰਨ ਦੇ ਸਮੇਂ, ਟੀਕੇ ਅਤੇ ਟੀਕਾਕਰਨ ਕੇਂਦਰ ਦੀ  ਜਾਣਕਾਰੀ ਦੇ ਨਾਲ, ਸਿਰਫ ਕਿਸੇ ਵਿਅਕਤੀ ਦਾ ਨਾਮ, ਉਮਰ ਅਤੇ ਲਿੰਗ ਦਰਜ ਕੀਤਾ ਜਾਂਦਾ ਹੈ।  ਘਟਨਾ ਦੇ ਇਨ੍ਹਾਂ ਵੇਰਵਿਆਂ ਨੂੰ, ਮੁਲਾਂਕਣ ਕਰਨ ਅਤੇ ਭੂਗੋਲਿਕ ਪੱਧਰ 'ਤੇ ਟੀਕਾਕਰਨ ਦੀ ਮੁਹਿੰਮ ਦੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਵਰਤਿਆ ਜਾਂਦਾ ਹੈ। ਅਜਿਹੀਆਂ ਵਿਹਾਰਕ ਐਪਲੀਕੇਸ਼ਨਾਂ ਅਤੇ ਜ਼ਰੂਰਤਾਂ ਦੇ ਬਾਵਜੂਦ, ਕੋਵਿਨ 'ਤੇ ਸਮੂਹਕ ਡਾਟਾ ਇਕੱਠਾ ਕਰਨ ਦੇ ਇੱਕ ਸਾਧਨ ਵਜੋਂ ਹਮਲਾ ਕੀਤਾ ਜਾਂਦਾ ਹੈ।  

ਟੀਕਾਕਰਨ ਦੀਆਂ ਸਲੋਟਾਂ ਦੀ ਉਪਲਬਧਤਾ ਨਾ ਹੋਣ ਦੇ ਮੁੱਦੇ ਦੀ ਜਾਂਚ ਕਰਦਿਆਂ, 28 ਅਪ੍ਰੈਲ  ਨੂੰ  18 ਤੋਂ 44 ਸਾਲ ਦੀ ਉਮਰ ਸਮੂਹ ਲਈ ਰਜਿਸਟ੍ਰੇਸ਼ਨ ਖੋਲ੍ਹਣ ਤੋਂ ਬਾਅਦ ਸ਼ੋਰ ਮੱਚਣਾ ਸ਼ੁਰੂ ਹੋ ਗਿਆ ਸੀ। ਇਕ ਵਿਅਕਤੀ ਇਹ ਜਾਣ ਕੇ ਹੈਰਾਨ ਹੋ ਜਾਵੇਗਾ ਕਿ ਟੀਕਿਆਂ ਦੀ ਮੰਗ-ਸਪਲਾਈ ਇਸ ਉਮਰ ਦੇ ਪੰਧ ਵਿਚ ਕਿੰਨੀ ਬੁਰੀ ਤਰ੍ਹਾਂ ਨਾਲ ਟੇਢੀ ਹੈ। ਦਰਜ ਕੀਤੀਆਂ ਖੁਰਾਕਾਂ ਲਈ ਰਜਿਸਟ੍ਰੇਸ਼ਨ ਦਾ ਅਨੁਪਾਤ 6.5: 1 ਤੇ ਖੜ੍ਹਾ ਹੈ, ਜੋ ਇਕ ਹਫ਼ਤਾ ਪਹਿਲਾਂ 11: 1 ਦੇ ਚਿੰਤਾਜਨਕ ਪੱਧਰ ਤੇ ਸੀ।  ਕੁਲ ਮਿਲਾ ਕੇ, 244 ਮਿਲੀਅਨ ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 167 ਮਿਲੀਅਨ ਤੋਂ ਵੱਧ ਘੱਟੋ-ਘੱਟ ਇੱਕ ਖੁਰਾਕ ਪ੍ਰਾਪਤ ਕਰਨ ਦੇ ਨਾਲ (29 ਮਈ 2021 ਨੂੰ ਸ਼ਾਮ 7 ਵਜੇ  ਦੇ ਅੰਕੜਿਆਂ ਦੇ ਅਨੁਸਾਰ) ਲਾਭਪਾਤਰੀਆਂ ਦੀ ਘਾਟ ਮੌਜੂਦਾ ਕਾਰਵਾਈਆਂ ਦੀ ਵਿਆਖਿਆ ਕਰਦੀ ਹੈ, ਜੋ ਸਮੇਂ ਦੇ ਬੀਤਣ ਨਾਲ ਕੁਦਰਤੀ ਤੌਰ 'ਤੇ ਜ਼ੋਰ ਫੜ ਲਵੇਗੀ ਅਤੇ ਇੱਥੇ ਟੀਕਿਆਂ ਦੀ ਇੱਕ ਵਿਸ਼ਾਲ ਸਪਲਾਈ ਹੋਵੇਗੀ। 

1.37 ਬਿਲੀਅਨ ਤੋਂ ਵੱਧ ਦੇ ਰਾਸ਼ਟਰ ਵਿੱਚ 167 ਮਿਲੀਅਨ ਤੋਂ ਵੱਧ ਵਿਅਕਤੀਆਂ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁਕੀ ਹੈ, ਜਿਸਦਾ ਅਰਥ ਇਹ ਹੈ ਕਿ 12.21%  ਆਬਾਦੀ ਦੀ ਕਵਰੇਜ ਜਾਂ ਟੀਕਾ ਲਗਵਾਉਣ ਵਾਲੇ ਹਰੇਕ 8 ਭਾਰਤੀਆਂ ਪਿੱਛੇ ਤਕਰੀਬਨ ਇੱਕ ਭਾਰਤੀ ਟੀਕਾ ਲਗਵਾ ਰਿਹਾ ਹੈ। 944.7 ਮਿਲੀਅਨ ਦੇ 18 ਸਾਲ ਤੋਂ ਵੱਧ ਦੀ ਉਮਰ ਦੇ ਅਸਲ ਟੀਚੇ ਦੀ ਆਬਾਦੀ ਨੂੰ ਵੇਖਦੇ ਹੋਏ, ਹਰ 11 ਭਾਰਤੀਆਂ ਪਿੱਛੇ ਇਹ ਸੰਖਿਆ 17.67% ਜਾਂ 2 ਹੈ। ਇਹ ਡਾਟਾ ਕੋਵਿਨ ਵੈਬਸਾਈਟ ਤੇ ਅਸਲ ਸਮੇਂ ਦੇ ਅਧਾਰ ਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਇੱਕ ਰਾਜ ਵਿੱਚ ਜ਼ਿਲ੍ਹਾ ਪੱਧਰ ਤੱਕ ਸਾਰਿਆਂ ਲਈ ਸਹੀ ਤੌਰ ਤੇ ਵੇਖਣ ਲਈ ਉਪਲਬਧ ਹੈ। 

ਇਸ ਤੋਂ ਇਲਾਵਾ, ਲੇਖਕ ਦਾ ਮਤਲਬ ਇਹ ਲਗਦਾ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਤੋਂ ਇਲਾਵਾ,  ਰਜਿਸਟ੍ਰੇਸ਼ਨ ਦੀ ਕੋਈ ਹੋਰ ਕਿਸਮ ਨਹੀਂ ਹੈ। ਆਫਲਾਈਨ ਵਾਕ-ਇਨ'ਜ  ਜਨਵਰੀ ਤੋਂ ਟੀਕਾਕਰਨ ਪ੍ਰਕਿਰਿਆ ਦਾ ਇਕ ਅਨਿੱਖੜਵਾਂ ਅੰਗ ਹਨ। ਟੀਕਾਕਰਨ ਕੇਂਦਰਾਂ 'ਤੇ ਭਾਰੀ ਭੀੜ ਦਾ ਪ੍ਰਬੰਧ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਆਫਲਾਈਨ ਵਾਕ- ਇਨ'ਜ ਦੇ ਦਰਮਿਆਨ ਅਨੁਪਾਤ ਨੂੰ ਸਮੇਂ-ਸਮੇਂ' ਤੇ ਸੋਧਿਆ ਗਿਆ ਹੈ। ਵਾਸਤਵ ਵਿੱਚ ਹੁਣ ਤੱਕ ਦਿੱਤੀਆਂ ਗਈਆਂ 211.8 ਮਿਲੀਅਨ ਖੁਰਾਕਾਂ ਵਿਚੋਂ ਲਗਭਗ 55% ਖੁਰਾਕਾਂ ਵਾਕ-ਇਨ'ਜ ਰਾਹੀਂ ਦਿੱਤੀਆਂ ਗਈਆਂ ਹਨ। ਕੋਵਿਨ ਦੀ ਆਭਾ ਇਸਦੀ ਯੋਗਤਾ ਵਿਚ ਹੈ ਜੋ ਆਨਲਾਈਨ ਰਜਿਸਟ੍ਰੇਸ਼ਨ ਅਤੇ ਆਫਲਾਈਨ ਵਾਕ-ਇਨ'ਜ ਦਰਮਿਆਨ ਉਪਲਬਧ ਸਲੋਟਾਂ ਦੇ ਅਨੁਪਾਤ ਨਾਲ  ਫਲਾਈ 'ਤੇ ਤਬਦੀਲੀਆਂ ਦੀ ਇਜਾਜ਼ਤ ਦਿੰਦੀ ਹੈ। 

 ਅਗਾਂਹ ਵੱਲ ਵੇਖਣ ਦੇ ਦ੍ਰਿਸ਼ਟੀਕੋਣ ਨਾਲ, ਕੋਵਿਨ ਨੂੰ ਇਕ ਇੰਟਰਉਪ੍ਰੇਬਲ ਜਨਤਕ ਭਲਾਈ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਟੈਕਨੋਲੋਜੀਕਲ ਨਵੀਨਤਾਵਾਂ ਦੀ ਸਹੂਲਤ ਦਿੰਦਾ ਹੈ। ਟੀਕਾਕਰਨ  ਸਲੋਟਾਂ ਦੀ ਖੋਜ ਲਈ ਕੋਵਿਨ ਏਪੀਆਈਜ ਥਰਡ ਪਾਰਟੀ ਡਿਵੈਲਪਰਾਂ ਲਈ ਵਿਆਪਕ ਆਊਟ ਰੀਚ ਨੂੰ ਸਮਰਥਨ ਦੇਣ ਲਈ ਖੋਲ੍ਹ ਦਿੱਤੇ ਗਏ ਹਨ। ਜਦੋਂ ਅਸੀਂ ਬਰਟੀ ਥੌਮਸ (ਇਕ ਗੁਮਰਾਹ ਕਰਨ ਵਾਲੇ ਲੇਖ ਵਿੱਚ ਦਸਿਆ ਗਿਆ ਹੈ), ਵਰਗੇ ਕੋਡਰਾਂ ਬਾਰੇ ਸੁਣਦੇ ਹਾਂ ਕਿ ਉਹਨਾਂ ਦੇ ਸਮਾਜਾਂ ਨੂੰ ਉਪਲਬਧ ਖੁੱਲੇ ਸਲਾਟਾਂ ਨੂੰ ਲੱਭਣ ਵਿਚ ਸਹਾਇਤਾ ਦੇਣ ਲਈ ਚੇਤਾਵਨੀ ਪ੍ਰਣਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਟੈਕਨੋਲੋਜੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸਕਿਊਡ ਮੰਗ-ਸਪਲਾਈ ਨੂੰ ਧਿਆਨ ਵਿਚ ਰੱਖਦਿਆਂ, ਅਜਿਹੀਆਂ ਨਵੀਨਤਾਵਾਂ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਹਨ ਕਿ ਟੀਕਾਕਰਨ ਕੇਂਦਰਾਂ ਵਿਚ ਵਧੇਰੇ ਭੀੜ-ਭੜੱਕਾ ਨਾ ਹੋਵੇ ਅਤੇ ਨਾਗਰਿਕ ਸਿਰਫ ਟੀਕਾਕਰਨ ਦੇ  ਸਲੋਟਾਂ ਦੀ ਉਪਲਬਧਤਾ 'ਤੇ ਹੀ ਆਪਣੇ ਘਰਾਂ ਨੂੰ ਛੱਡ ਕੇ ਆਉਣ। ਅਜਿਹੀਆਂ ਨਵੀਨਤਾਵਾਂ ਕੋਈ ਡਿਵਾਈਡ ਪੈਦਾ ਨਹੀਂ ਕਰਦੀਆਂ, ਕਿਉਂਕਿ ਉਹ ਜਨਤਕ ਤੌਰ ਤੇ ਉਪਲਬਧ ਹਨ ਅਤੇ ਪੇਟੀਐਮ ਜਾਂ ਟੈਲੀਗਰਾਮ ਵਰਗੀਆਂ ਐਪਲੀਕੇਸ਼ਨਾਂ ਰਾਹੀਂ  ਇਨ੍ਹਾਂ ਦਾ ਲੋਕਤੰਤਰੀਕਰਨ ਹੁੰਦਾ ਹੈ। 

 ਇੱਕ ਡਿਵਾਈਡ ਉਦੋਂ ਬਣਾਇਆ ਜਾਂਦਾ ਹੈ ਜਦੋਂ ਵਿਅਕਤੀ ਜਾਂ ਸਮੂਹ ਅਨੇਕਡੋਟਲ ਯਾਨੀਕਿ ਕਾਲਪਨਿਕ ਦਾਅਵੇ ਕਰਦੇ ਹਨ ਜਾਂ ਮਾਸੂਮ ਨਾਗਰਿਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ 2-3 ਦਿਨਾਂ ਲਈ ਚਲ ਰਹੀਆਂ ਸਕ੍ਰਿਪਟਾਂ  ਉਨ੍ਹਾਂ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਹੈ। ਇੱਕ ਸੇਵਾ, ਜੋ ਜਨਤਕ ਅਤੇ ਮੁਫਤ ਸੇਵਾ ਲਈ ਹੈ, ਦੀ ਪ੍ਰਕਿਰਿਆ ਵਿਚ ਪੈਸੇ ਦੀ ਜਬਰਦਸਤੀ ਵਸੂਲੀ ਇੱਕ ਹੋਰ ਵਧੇਰੇ ਘੋਰ ਅਪਰਾਧ ਹੈ। ਅਸੀਂ ਕਿਸੇ ਦੀ ਮੁਸੀਬਤ ਨੂੰ ਦੂਰ ਕਰਦਿਆਂ ਮੁਨਾਫਾ ਕਮਾਉਣ ਦੇ ਅਜਿਹੇ ਵਤੀਰੇ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਪ੍ਰਕਾਸ਼ਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕੋਡਰਾਂ ਦੀ ਪ੍ਰਸੰਸਾ ਨਾ ਕਰਨ ਅਤੇ ਇਸ ਦੀ ਬਜਾਏ ਇਸ ਤਰ੍ਹਾਂ ਦੇ ਵਿਵਹਾਰ ਤੇ ਸਵਾਲ ਖੜੇ ਕਰਨ। 

ਇਸ ਤੋਂ ਇਲਾਵਾ, ਥਰਡ ਪਾਰਟੀ ਡਿਵੈਲਪਰਾਂ ਦੀ ਸਿਰਫ ਡਿਸਕਵਰੀ ਏਪੀਆਈਜ  ਤੱਕ ਪਹੁੰਚ ਹੈ, ਅਤੇ ਰਜਿਸਟ੍ਰੇਸ਼ਨ ਇਕੱਲੇ ਕੋਵਿਨ ਪਲੇਟਫਾਰਮ ਰਾਹੀਂ  ਕੇਂਦਰੀਕ੍ਰਿਤ ਕੀਤੀ ਗਈ ਹੈ। ਪਲੇਟਫਾਰਮ ਦੀ ਅਤਿ ਸਾਵਧਾਨੀ ਨਾਲ ਸੁਰੱਖਿਆ ਜਾਂਚ ਕੀਤੀ  ਗਈ ਹੈ। ਅਸੀਂ ਇਸ ਨੂੰ ਪੂਰੀ ਨਿਸ਼ਚਤਤਾ ਨਾਲ ਦੱਸਦੇ ਹਾਂ ਕਿ ਅੱਜ ਤੱਕ ਕੋਈ ਉਲੰਘਣਾ ਨਹੀਂ ਮਿਲੀ ਹੈ। ਕੋਈ ਵੀ ਸਕ੍ਰਿਪਟ ਕਿਸੇ ਵਿਅਕਤੀ ਨੂੰ ਆਟੋਮੇਟਿਕਲੀ ਰਜਿਸਟਰ ਕਰਨ ਲਈ ਓਟੀਪੀ ਤਸਦੀਕ ਅਤੇ ਕੈਪਟਚਾ ਨੂੰ ਬਾਈਪਾਸ ਨਹੀਂ ਕਰ ਸਕਦੀ। ਅਸੀਂ ਹੁਣ ਤਕ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ 90 ਮਿਲੀਅਨ ਤੋਂ ਵੱਧ ਟੀਕਿਆਂ ਤਕ ਸੁਚਾਰੂ ਢੰਗ ਨਾਲ ਸਕੇਲ ਕਰਨ ਦੇ ਯੋਗ ਨਾ ਹੋ ਪਾਉਂਦੇ, ਜੇ ਨਾਗਰਿਕ ਸਿਰਫ ਬੁਕਿੰਗ ਲਈ ਨਾਜਾਇਜ਼ ਕੋਡਰਾਂ ਨੂੰ 400 ਤੋਂ 3,000  ਰੁਪਏ  ( 7 ਤੋਂ 40 ਅਮਰੀਕੀ ਡਾਲਰ) ਦਾ ਭੁਗਤਾਨ ਕਰ ਰਹੇ ਹੁੰਦੇ। ਅਜਿਹੇ ਦਾਅਵਿਆਂ ਨੂੰ ਅਸੰਬੰਧਿਤ ਕੀਤਾ ਜਾਂਦਾ ਹੈ, ਅਤੇ ਅਸੀਂ ਵੱਡੀ ਪੱਧਰ 'ਤੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਅਜਿਹੇ ਚਾਲਬਾਜ਼ਾਂ ਵੱਲ ਧਿਆਨ ਨਾ ਦੇਣ।

ਪਿਛਲੇ ਵਿਰੋਧੀ ਵਿਵਾਦਾਂ ਤੋਂ ਇਲਾਵਾ, ਡਿਜੀਟਲ ਡਿਵਾਈਡ ਅਤੇ ਵਿਲੱਖਣਤਾ ਦੀ ਬਹਿਸ ਵੀ ਰਹੀ ਹੈ, ਜਿਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਕੋਵਿਨ ਦੇਸ਼ ਦੀਆਂ ਸਮਾਨ ਟੀਕਾਕਰਨ ਦੀਆਂ ਕੋਸ਼ਿਸ਼ਾਂ ਨੂੰ ਲੰਗੜਾ ਕਰ ਰਹੀ ਹੈ। ਕਿਸੇ ਨੁਕਸਾਨ ਦੀ ਸਥਿਤੀ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ, ਅਸੀਂ ਸਾਰਿਆਂ ਤੱਕ ਇਸਨੂੰ ਪਹੁੰਚਯੋਗ ਬਣਾਉਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਮੋਨੋਸਿਲੇਬਿਕ / ਸਿੰਗਲ ਸ਼ਬਦ ਪ੍ਰਸ਼ਨਾਂ ਦੀ ਵਰਤੋਂ, ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੀਤੀ ਗਈ ਹੈ। ਅਸੀਂ ਜਲਦੀ ਹੀ 14 ਭਾਸ਼ਾਵਾਂ ਵਿਚੋਂ ਵਿਕਲਪ ਚੁਣਨ ਦੀ ਪ੍ਰਕ੍ਰਿਆ ਸ਼ੁਰੂ ਕਰ ਰਹੇ ਹਾਂ ਤਾਂ ਜੋ ਇਸ ਚਿੰਤਾ ਨੂੰ ਦੂਰ ਕੀਤਾ ਜਾ ਸਕੇ। ਸਾਈਨ-ਅਪ ਅਤੇ ਰਜਿਸਟ੍ਰੇਸ਼ਨ ਸਿਰਫ ਮੋਬਾਈਲ ਨੰਬਰ, ਨਾਮ, ਉਮਰ ਅਤੇ ਲਿੰਗ ਦੀ ਮੰਗ ਕਰਦੀਆਂ ਹਨ। ਇਸਤੋਂ ਇਲਾਵਾ, ਕੋਵਿਨ ਪਛਾਣ ਲਈ 7 ਵਿਕਲਪ ਪ੍ਰਦਾਨ ਕਰਦਾ ਹੈ, ਨਾ ਕਿ ਇਸਦੀ ਚੋਣ ਨੂੰ ਆਧਾਰ ਤਕ ਸੀਮਿਤ ਰੱਖਦਾ ਹੈ। 

ਮੁਹਿੰਮ ਨੂੰ ਅੱਗੇ ਵਧਾਉਣ ਲਈ, ਇਕ ਨਾਗਰਿਕ ਉਸੇ ਹੀ ਮੋਬਾਈਲ ਨੰਬਰ ਨਾਲ 4 ਵਿਅਕਤੀਆਂ ਤਕ ਦੀ ਰਜਿਸਟ੍ਰੇਸ਼ਨ ਕਰ ਸਕਦਾ ਹੈ। ਸਾਡੇ ਕੋਲ ਪੇਂਡੂ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਨਾਲ ਸਹਾਇਤਾ ਲਈ ਸਾਜੋ ਸਮਾਨ ਨਾਲ ਭਰਪੂਰ 250,000 ਤੋਂ ਵੱਧ ਕਮਿਉਨਿਟੀ ਸਰਵਿਸ ਸੈਂਟਰ (ਸੀਐਸਸੀ'ਜ) ਹਨ। ਇਸ ਤੋਂ ਇਲਾਵਾ, ਅਸੀਂ ਵਿਅਕਤੀਆਂ ਨੂੰ ਫੋਨ ਕਾਲਾਂ ਤੇ ਸਾਈਨ ਅਪ ਕਰਨ ਵਿੱਚ ਸਹਾਇਤਾ ਲਈ ਐਨਐਚਏ (ਨੈਸ਼ਨਲ ਹੈਲਥ ਅਥਾਰਟੀ) ਵਿਖੇ ਕਾਲ ਸੈਂਟਰ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹਾਂ  ਅਤੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਆਫਲਾਈਨ ਵਾਕ-ਇਨ'ਜ ਹਮੇਸ਼ਾ ਉਨ੍ਹਾਂ ਲਈ ਹੁੰਦੇ ਹਨ ਜੋ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ, ਜੋ ਆਫਲਾਈਨ ਵਾਕ-ਇਨ'ਜ ਰਾਹੀਂ ਦਿੱਤੀਆਂ  110  ਮਿਲੀਅਨ ਤੋਂ ਵੱਧ ਖੁਰਾਕਾਂ ਤੋਂ ਸਪੱਸ਼ਟ ਹੈ। 

ਸਾਡੀਆਂ ਕੋਸ਼ਿਸ਼ਾਂ ਤੋਂ ਸੰਕੇਤ ਲੈਂਦਿਆਂ, ਨਾਈਜੀਰੀਆ ਵਰਗੇ ਵੱਖ-ਵੱਖ ਸੰਘਣੀ ਆਬਾਦੀ ਵਾਲੇ ਅਫਰੀਕੀ ਦੇਸ਼ਾਂ ਨੇ ਵੀ ਨਿਰਪੱਖ ਭੂਗੋਲਿਕ ਕਵਰੇਜ ਦੀ ਨਿਗਰਾਨੀ  ਲਈ ਆਪਣੀ ਟੀਕਾਕਰਣ ਮੁਹਿੰਮ ਨੂੰ ਡਿਜੀਟਾਈਜ਼ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਾਡੀ ਸਹਾਇਤਾ ਦੀ ਮੰਗ ਕੀਤੀ ਹੈ। ਅਜਿਹੇ ਰਾਸ਼ਟਰ ਭਾਰਤ ਵਾਂਗ ਹੀ ਹਨ, ਨੂੰ ਦਰਪੇਸ਼ ਲੌਜਿਸਟਿਕ ਚੁਣੌਤੀਆਂ ਦਾ ਪੈਮਾਨਾ ਭਾਰਤ ਵਾਂਗ ਹੀ ਹੈ, ਅਤੇ ਇਸ ਲਈ ਉਹ ਸਮਝਦੇ ਹਨ ਕਿ ਡਿਜੀਟਲ ਹੀ ਅੱਗੋਂ ਇਕੋ ਇੱਕ ਰਸਤਾ ਹੈ। 

ਅੰਤ ਵਿੱਚ ਸਿੱਟੇ ਵਜੋਂ, ਇਹ ਨੋਟ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਲੇਖਕ ਨੇ ਟੀਕਾ ਪ੍ਰਸ਼ਾਸਨ ਲਈ ਵਧੇਰੇ ਪ੍ਰਭਾਵਸ਼ਾਲੀ ਪ੍ਰਣਾਲੀ ਬਣਾਉਣ ਲਈ ਕੋਈ ਬਦਲਵੇਂ ਹੱਲ ਤਜਬੀਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਵਿਨਾਸ਼ਕਾਰੀ ਆਲੋਚਨਾ ਸਿਰਫ ਨੀਵਾਂ ਦਿਖਾਉਣ ਅਤੇ ਸੰਕੁਚਿਤ ਸੋਚ ਨੂੰ ਰਾਹ ਦਿੰਦੀ ਹੈ, ਨਾ ਕਿ ਅੱਗੇ ਵਧਣ ਜਾਂ ਵਿਕਾਸ ਲਈ। ਇੱਕ ਦੇਸ਼ ਲਈ, ਜੋ ਡਿਜੀਟਲ ਟੈਕਨੋਲੋਜੀਆਂ ਪ੍ਰਤੀ ਵੱਧ ਰਹੀ ਸਾਂਝ ਦਿਖਾ ਰਿਹਾ ਹੈ, ਅਣਜੋੜ ਜਾਣਕਾਰੀ ਤੇ ਕਾਬੂ ਪਾਉਣ ਲਈ ਕੋਵਿਨ ਉਸ ਲਈ ਜਰੂਰੀ ਟੈਕਨੋਲੋਜੀਕਲ ਅਧਾਰ ਵਜੋਂ ਕੰਮ ਕਰਦਾ ਹੈ ਅਤੇ ਸਾਰਿਆਂ ਲਈ ਨਿਰਪੱਖ  ਟੀਕਾਕਰਣ ਦੀ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। 

----------------------------------- 

ਐਮ ਵੀ  


(Release ID: 1722845) Visitor Counter : 233